ਲਾਗ–ਇਨ/ਨਵਾਂ ਖਾਤਾ |
+
-
 

Add New Question

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਸਮੇਂ ਤੋਂ ਵਾਈਸ ਚਾਂਸਲਰ, ਡਾ. ਜਸਪਾਲ ਸਿੰਘ ਜੀ ਦੀ ਰਹਿਨੁਮਾਈ ਅਧੀਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ ਵਿਸ਼ੇਸ਼ ਕਾਰਜ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਪ੍ਰਮੁਖ ਕਾਰਜ ‘ਪੰਜਾਬੀਪੀਡੀਆ’ ਰਾਹੀਂ ਪੰਜਾਬੀ ਭਾਸ਼ਾ ਦੀ ਸਮੱਗਰੀ ਨੂੰ ਇਟਰਨੈੱਟ ‘ਤੇ ਮੁਹੱਈਆ ਕਰਵਾਉਣਾ ਹੈ। ਦੇਸਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਜੋ ਜਾਣਕਾਰੀ ਹਾਸਲ ਕਰਨ ਲਈ ਅੰਗਰੇਜ਼ੀ ਭਾਸ਼ਾ ‘ਤੇ ਹੀ ਨਿਰਭਰ ਕਰਦੇ ਹਨ। ਉਨ੍ਹਾਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਗਿਆਨ ਜਾਂ ਜਾਣਕਾਰੀ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਮਿਲੇਗੀ। ਪੰਜਾਬੀ ਭਾਸ਼ਾ ਨੂੰ ਅੱਜ ਦੇ ਸਮੇਂ ਦੇ ਹਾਣ ਦੀ ਭਾਸ਼ਾ ਬਣਾਉਣ ਲਈ ਅਤੇ ਸਮੂਹ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸਭਿਆਚਾਰ ਨਾਲ ਜੋੜਨ ਦੇ ਮਕਸਦ ਅਧੀਨ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ। ਡਾ. ਜਸਪਾਲ ਸਿੰਘ ਦੀ ਦੂਰ ਅੰਦੇਸ਼ੀ ਵਿਚੋਂ ਨਿਕਲੇ ਇਸ ਪ੍ਰੋਜੈਕਟ ਦੇ ਅੰਤਰਗਤ ਪੰਜਾਬੀ ਭਾਸ਼ਾ ਦੇ ਹਰ ਖੇਤਰ ਨਾਲ ਸਬੰਧਿਤ ਸਮੱਗਰੀ ਇੰਟਰਨੈੱਟ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਸਦੇ ਅੰਤਰਗਤ ਸਿੱਖਿਆ, ਵਿਗਿਆਨ, ਕਲਾ, ਧਰਮ, ਸਮਾਜ, ਨਾਵਾਂ ਅਤੇ ਥਾਵਾਂ ਨਾਲ ਸਬੰਧਿਤ ਸਮੱਗਰੀ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਪੰਜਾਬੀਪੀਡੀਆ’ਪ੍ਰੋਜੈਕਟ ਰਾਹੀਂ ਇਟਰਨੈੱਟ ‘ਤੇ ਸਮੱਗਰੀ ਪੜਾਅਵਾਰ ਪਾਈ ਜਾ ਰਹੀ ਹੈ। ਵਰਤੋਂਕਾਰ ਇਸ ਸਮੱਗਰੀ ਵਿਚੋਂ ਪੰਜਾਬੀ ਸਾਹਿਤ, ਸਿੱਖ ਧਰਮ, ਪੰਜਾਬੀ ਸਭਿਆਚਾਰ, ਮਨੁੱਖੀ ਸਿਹਤ, ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਿਤ ਕਿਸੇ ਵੀ ਸ਼ਬਦ ਦਾ ਇੰਦਰਾਜ ਪਾ ਕੇ ਉਸ ਨੂੰ ਆਸਾਨੀ ਨਾਲ ਲੱਭ ਸਕਣਗੇ। ਸ਼ਬਦ ਨੂੰ ਲੱਭਣ ਦੌਰਾਨ ਇਹ ਸਰਚ ਇੰਜਣ ਉਸ ਨਾਲ ਜੁੜਦੇ ਹੋਰਨਾਂ ਸ਼ਬਦਾਂ ਨੂੰ ਵੀ ਵਰਤੋਂਕਾਰ ਨੂੰ ਦਿਖਾ ਦੇਵੇਗਾ ਭਾਵ ਅੱਗੋਂ ਵਰਤੋਂਕਾਰ ਹੋਰ ਜਾਣਕਾਰੀ ਵੀ ਹਾਸਲ ਕਰ ਸਕਦਾ ਹੈ। ਵਰਤੋਂਕਾਰ ਇਸ ਜਾਣਕਾਰੀ ਨੂੰ ਆਪਣੇ ਖਾਤੇ ਵਿਚ ਸਾਂਭ ਕੇ ਭਵਿੱਖ ਵਿਚ ਵੀ ਇਸ ਦੀ ਵਰਤੋਂ ਕਰ ਸਕਦਾ ਹੈ। ਵਰਤੋਂਕਾਰ ਲਈ ਆਨ ਸਕਰੀਨ, ਫੋਨੈਟਿਕ, ਰਮਿੰਗਟਨ ਜਾਂ ਇਨਸਕਰਿਪਟ ਕੀ-ਬੋਰਡ ਦੀ ਸਹੂਲਤ ਮੁੱਹਈਆ ਕਰਵਾਈ ਗਈ ਹੈ। ਇਸਦੇ ਨਾਲ ਇਸ ਸਰਚ ਇੰਜਣ ਵਿਚ ਸ਼ਬਦਾਂ ਨੂੰ ਲੱਭਣ ਦਾ ਤਰੀਕਾ ਵੀ ਆਸਾਨ ਰੱਖਿਆ ਗਿਆ ਹੈ। ਪੰਜਾਬੀਪੀਡੀਆ’ ਸਮੂਹ ਪੰਜਾਬੀਆਂ ਲਈ ਜਿਥੇ ਸਰਚ ਇੰਜਣ ਦਾ ਕਾਰਜ ਕਰੇਗਾ ਉਥੇ ਇਸ ਦੇ ਅੰਤਰਗਤ ਮੌਜੂਦ ਸਮੱਗਰੀ ਹੋਰਨਾਂ ਸਰਚ ਇੰਜਣਾਂ ਦੇ ਮੁਕਾਬਲਤ ਜ਼ਿਆਦਾ ਭਰੋਸੇਯੋਗ ਹੋਵੇਗੀ। ਇਸ ਕਾਰਜ ਨਾਲ ਸਮੂਹ ਪੰਜਾਬੀ ਜਗਤ ਨੂੰ ਗਿਆਨ ਹਾਸਲ ਕਰਨਾ ਜਿਥੇ ਸੌਖਾ ਹੋਵੇਗਾ ਉਥੇ ਗਿਆਨ ਨੂੰ ਸੰਭਾਲਣ ਤੇ ਆਉਣ ਵਾਲੇ ਸਮੇਂ ਵਿਚ ਵਰਤਣ ਕਾਰਨ ਇਹ ਪੰਜਾਬੀਆਂ ਲਈ ਨਵੇਂ ਦਿਸਹੱਦੇ ਸਿਰਜੇਗਾ। ਪਿਛਲੇ ਸਮੇਂ ਤੋਂ ਭਾਰਤ ਵਸਦੇ ਪੰਜਾਬੀਆਂ ਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਸ਼ਿਕਾਇਤ ਹੈ ਕਿ ਇੰਟਰਨੈੱਟ ‘ਤੇ ਜਾਣਕਾਰੀ ਭਰਪੂਰ ਸਮੱਗਰੀ ਪੰਜਾਬੀ ਵਿਚ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੂਜੀ ਭਾਸ਼ਾ ਵੱਲ ਅਹੁੜਨਾ ਪੈਂਦਾ ਹੈ ਅਤੇ ਭਾਰਤੀ ਪੰਜਾਬ ਵਿਚਲੀਆਂ ਸੰਸਥਾਵਾਂ ਇਸ ਪ੍ਰਤੀ ਕੁਝ ਨਹੀਂ ਕਰ ਰਹੀਆਂ।ਪੰਜਾਬੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਇਹ ਵੈਬਸਾਈਟ ਉਨ੍ਹਾਂ ਦਾ ਇਹ ਸ਼ੰਕਾ ਦੂਰ ਕਰੇਗੀ। ਇਸ ਰਾਹੀਂ ਵੱਧ ਤੋਂ ਵੱਧ ਸਮੱਗਰੀ ਨੂੰ ਪੰਜਾਬੀ ਭਾਸ਼ਾ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਗਿਆਨ ਸਮੱਗਰੀ ਪੰਜਾਬੀ ਭਾਸ਼ਾ ਵਿਚ ਮਿਲਣ ਨਾਲ ਜਿਥੇ ਪੰਜਾਬੀ ਪਿਆਰਿਆ ਨੂੰ ਲਾਭ ਪਹੁੰਚੇਗਾ ਉਥੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗਿਆਨ ਹਾਸਲ ਕਰਨਾ ਆਸਾਨ ਹੋਵੇਗਾ ਅਤੇ ਵਿਦਿਆਰਥੀਆਂ ਲਈ ਕਿਸੇ ਵੀ ਪੱਧਰ ਦੇ ਟੈਸਟਾਂ ਲਈ ਇਹ ਸਮੱਗਰੀ ਸ੍ਰੋਤ ਸਮੱਗਰੀ ਦਾ ਕਾਰਜ ਕਰੇਗੀ। ਖਾਸ ਕਰਕੇ ਇਹ ਵੈਬਸਾਈਟ ਉਨ੍ਹਾਂ ਪੰਜਾਬੀਆਂ ਲਈ ਗਿਆਨ ਦਾ ਆਧਾਰ ਬਣੇਗੀ ਜੋ ਲਾਇਬਰੇਰੀਆਂ ਤੋਂ ਦੂਰ ਬੈਠੇ ਹਨ ਜਾਂ ਜਿਨ੍ਹਾਂ ਦੁਆਰਾ ਕਿਤਾਬਾਂ ਤੱਕ ਪਹੁੰਚਣਾ ਮੁਸ਼ਕਲ ਹੈ। ਇਸ ਵੈਬਸਾਈਟ ਵਿਚ ਜਾਣਕਾਰੀ ਇਕ ਤੋਂ ਵੱਧ ਵਿਦਵਾਨਾਂ ਦੀ ਮਿਲਣ ਕਾਰਨ ਵਿਸ਼ੇ ਨੂੰ ਡੂੰਘਾਈ ਨਾਲ ਸਮਝਣਾ ਹੋਰ ਵੀ ਸੁਖੈਨ ਹੋਵੇਗਾ। ਪੰਜਾਬੀ ਭਾਸ਼ਾ ਵਿਚ ਗਿਆਨ ਸਮੱਗਰੀ ਦਾ ਮਿਲਣਾ ਉਨ੍ਹਾਂ ਲੋਕਾਂ ਦੇ ਭਰਮਾਂ ਨੂੰ ਵੀ ਦੂਰ ਕਰੇਗਾ ਜਿਨ੍ਹਾਂ ਦਾ ਮੰਨਣਾ ਹੈ ਕਿ ਗਿਆਨ ਵਿਗਿਆਨ ਨਾਲ ਸਬੰਧਿਤ ਜ਼ਿਆਦਾ ਸਮੱਗਰੀ ਅੰਗਰੇਜ਼ੀ ਭਾਸ਼ਾ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਇਸ ਰਾਹੀਂ ਪੰਜਾਬੀ ਭਾਸ਼ਾ ਦੀ ਗਿਆਨ ਵਿਗਿਆਨ ਅਤੇ ਸੰਚਾਰ ਦੇ ਹਾਣ ਦੀ ਸਮੱਰਥਾ ਦਾ ਪਤਾ ਲੱਗੇਗਾ ਉਥੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਇਹ ਵੈਬਸਾਈਟ ਸਹਾਈ ਹੋਵੇਗੀ ਅਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਕਾਰਜ ਵੀ ਕਰੇਗੀ।

ਨਹੀਂ ਜੀ... ਪਰੰਤੂ ਜਲਦੀ ਹੀ ਉਪਲਬੱਧ ਹੋ ਜਾਵੇਗੀ।

ਬਹੁਤ ਬਹੁਤ ਧੰਨਵਾਦ ਜੀ.

ਅਸੀ ਇਨ੍ਹਾਂ entries ਤੇ ਕੰਮ ਕਰ ਰਹੇ ਹਾਂ।
ਗੁਰਨਾਮ ਸਿੰਘ ਅਕੀਦਾ ਜੀ, ਸੁਝਾਅ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਆਉਣ ਵਾਲੇ ਸਮੇਂ ਵਿਚ ਅਸੀਂ ਇਨ੍ਹਾਂ ਵਿਸ਼ਿਆਂ ਤੇ ਇੰਦਰਾਜ਼ ਲਿਖਵਾਉਣ ਬਾਰੇ ਵਿਚਾਰ ਕਰ ਰਹੇ ਹਾਂ। ਜੇਕਰ ਤੁਸੀਂ ਕਿਸੇ ਵਿਸ਼ੇ ਤੇ ਲਿਖਣਾ ਚਾਹੋ ਤਾ ਤੁਹਾਡਾ ਸਵਾਗਤ ਹੈ। ਤੁਹਾਡੇ ਦੁਆਰਾ ਭੇਜੀ ਗਈ ਸਮੱਗਰੀ ਨੂੰ ਵਾਚਣ ਉਪਰੰਤ ਪੰਜਾਬੀਪੀਡੀਆ ਤੇ ਪਬਲਿਸ਼ ਕੀਤਾ ਜਾਵੇਗਾ।

ਤੁਸੀ ਸਾਨੂੰ ਇਕ audio ਭੇਜੋ ਅਸੀ ਵਿਚਾਰ ਕਰਾਂਗੇ ।..email id :punjabipedia@yahoo.com

ਗੁਰੂ ਸਹਿਬਾਨ ਅਤੇ ਧਰਮ ਬਾਰੇ ਬਹੁਤ ਜਾਣਕਾਰੀ punjabipedia.org 'ਤੇ ਹੈ । ਹੋਰ ਵੀ ਪਾਈ ਜਾ ਰਹੀ ਹੈ।

yes this site is also available on android , windows etc mobile phones.

Ji bilkul.
ha g
ਹਾ ਜੀ...
Available hai, dil khol ke use karo.

ਨਹੀਂ , ਪਰ ਤੁਸੀ ਸਰਵਰ ਤੇ font ਰੱਖ ਕੇ ਕੋਈ ਵੀ font ਵਰਤ ਸਕਦੇ ਹੋ ।
ਮੇਰੇ ਖਿਆਲ ਵਿੱਚ ਯੁਨੀਕੋਡ ਫ਼ੌੰਟ ਵਰਤਣਾ ਚਾਹੀਦਾ ਹੈ ਕਿਉੰਕਿ ਲਗਭਗ ਹਰ ਵੈਬ ਸਰਵਰ ਤੇ ਵੈਬ ਬਰਾਉਜ਼ਰ ਯੁਨੀਕੋਡ ਸਮਝਦਾ ਹੈ। ਜੇ ਤੁਸੀੰ ਕੋਈ ਆਪ ਬਣਾਇਆ ਫ਼ੌੰਟ ਵਰਤੋਗੇ ਤਾੰ ਤੁਹਾਡੀ ਵੈਬਸਾਇਟ ਤੇ ਆਉਣ ਵਾਲਿਆੰ ਨੂੰ ਪਹਿਲਾੰ ਤੁਹਾਡਾ ਫੋੰਟ ਆਪਣੇ ਕੰਪਿਉਟਰ ਤੇ ਲਾਹੁਣਾ ਪਉਗਾ, ਫਿਰ ਹੀ ਉਹ ਤੁਹਾਡੀ ਸਾਇਟ ਤੋੰ ਕੁੱਝ ਪੜ੍ਹ ਸਕਣਗੇ। ਬਹੁਤੇ ਲੋਕ ਇਹ ਪਸੰਦ ਨਹੀੰ ਕਰਦੇ ਤੇ ਕੁਝ ਪੜ੍ਹੇ ਬਗੈਰ ਹੀ ਸਾਇਟ ਛੱਡ ਕੇ ਕਿਸੇ ਹੋਰ ਸਾਇਟ ਵੱਲ ਨੂੰ, ਜਿਹੜ੍ਹੀ ਉਹਨਾ ਲਈ ਪੜ੍ਹਨੀ ਸੌਖੀ ਹੋਵੇ, ਹੋ ਤੁਰਦੇ ਬਣਦੇ ਹਨ।

ਸਤਲੁਜ ਫੌਂਟ ਵਿਚ ਟਾਈਪਿੰਗ ਦਾ ਕੰਮ ਕਰਨ ਲਈ ਤੁਹਾਡੇ ਕੋਲ ਡਾਊਂਗਲ, ਭਾਸਕਰ ਟੂਲ ਜਾਂ ਅੱਖਰ ਵਰਡ ਪ੍ਰੋਸੈੱਸਰ ਵਿਚੋਂ ਕੋਈ ਇੱਕ ਵਿਕਲਪ ਜ਼ਰੂਰ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਤੁਸੀਂ ਸਤਲੁਜ ਵਿਚ ਪਹਿਲਾਂ ਤੋਂ ਤਿਆਰ ਕੀਤੀ ਫਾਈਲ ਨੂੰ ਪੜ੍ਹ ਤਾਂ ਸਕੋਗੇ ਪਰ ਸੋਧ ਨਹੀਂ ਸਕਦੇ।
ਸਤਲੁਜ 'ਚ ਟਾਈਪ ਕਰਨ ਲਈ ਤੁਸੀਂ ਅਸੀਸ ਫਾਰ ਸਤਲੁਜ ਕੀਬੋਰਡ ਲੇਆਉਟ ਪ੍ਰੋਗਰਾਮ ਵਰਤ ਸਕਦੇ ਹੋ। ਜਿਹੜਾ ਕਿ ਪੰਜਾਬੀ ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹੈ।
ਭਵਿੱਖ 'ਚ ਇਕ ਅਜਿਹੇ ਪ੍ਰੋਗਰਾਮ ਦਾ ਵਿਕਾਸ ਕੀਤਾ ਜਾ ਰਿਹਾ ਹੈ ਜਿਹੜਾ ਕਿਸੇ ਵੀ ਕੀਬੋਰਡ ਲੇਆਉਟ ਰਾਹੀਂ ਕਿਸੇ ਵੀ ਫੌਂਟ 'ਚ ਟਾਈਪ ਕਰਨ ਦੀ ਸਹੂਲਤ ਦਿੰਦਾ ਹੈ।
Uper likhe sare jawab sahi han. Asha hai tuhadi samasya da hal mil gaya hoyega. Thanks

ਤੁਹਾਨੂੰ ਆਪਣੀ ਵਿੰਡੋਜ਼ ਨੂੰ ਪੰਜਾਬੀ ਯੂਨੀਕੋਡ ਦੇ ਸਮਰੱਥ ਬਣਾਉਣ ਲਈ 'ਵਿੰਡੋਜ਼ ਸੀਡੀ' ਦੀ ਲੋੜ ਪਵੇਗੀ। ਫਿਰ ਕੰਟਰੌਲ ਪੈਨਲ 'ਰੀਜ਼ਨਲ ਐਂਡ ਲੈਂਗੂਏਜ਼' 'ਚ ਜਾਹ ਕੇ 'ਲੈਂਗੂਏਜਿਜ਼' 'ਚ ਦੋਨ੍ਹੇ ਚੈੱਕ ਬਕਸਿਆਂ 'ਤੇ ਵਾਰ-ਵਾਰ ਕਲਿੱਕ ਕਰਕੇ ਸੀਡੀ ਤੋਂ ਫਾਈਲਾਂ ਕਾਪੀ ਕਰਵਾਓ।
ਵਿੰਡੋਜ਼ ਐਕਸ.ਪੀ. ਨੂੰ ਯੂਨੀਕੋਡ ਦੇ ਸਮਰੱਥ ਬਣਾਉਣ ਦੀ ਲੋੜ ਹੈ। ਇਸ ਕੰਮ ਲਈ ਤੁਸੀਂ punjabicomputer.com ਦੇ ਯੂਨੀਕੋਡ ਵਾਲੇ ਪੰਨੇ ਤੋਂ ਜਾਣਕਰੀ ਹਾਸਲ ਕਰ ਸਕਦੇ ਹੋ।

ਇਸ ਪ੍ਰੋਜੈਕਟ ਦੇ ਪਹਿਲੇ ਪੜਾਅ 'ਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਸੰਪਾਦਿਤ ਕੀਤੇ ਬਾਲ ਵਿਸ਼ਵਕੋਸ਼ ਨੂੰ ਇੰਟਰਨੈੱਟ 'ਤੇ ਪਾਇਆ ਗਿਆ ਹੈ। ਨੇੜਲੇ ਭਵਿੱਖ 'ਚ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਵਿਭਿੰਨ ਖੇਤਰਾਂ ਦੇ ਵਿਸ਼ਾ-ਕੋਸ਼ਾਂ, ਸਰੋਤ ਸਮੱਗਰੀ ਅਤੇ ਹੋਰਨਾਂ ਮਹੱਤਵਪੂਰਨ ਪੁਸਤਕਾਂ ਨੂੰ ਇਸ ਵੈੱਬਸਾਈਟ ਦਾ ਹਿੱਸਾ ਬਣਾਇਆ ਜਾਵੇਗਾ।

yes


yes u can send data to us


y


ਪੰਜਾਬੀ ਪੀਡੀਆ ਵੈੱਬ 'ਤੇ ਮੁਹੱਈਆ ਕਰਵਾਇਆ ਜਾਣ ਵਾਲਾ ਇਕ ਵਿਸ਼ਵਕੋਸ਼ ਹੈ।
ਪੰਜਾਬੀ ਭਾਸ਼ਾ ਬਾਰੇ ਜਾਂ ਪੰਜਾਬੀ 'ਚ ਉਪਲਬਧ (ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ) ਸਮੱਗਰੀ ਨੂੰ ਇੰਦਰਾਜ ਰੂਪ 'ਚ ਵਿਵਸਥਿਤ ਕਰਕੇ ਇਕ ਵੱਡਾ ਡਾਟਾਬੇਸ ਬਣਾਇਆ ਜਾ ਰਿਹਾ ਹੈ।
gg

ਬਿਲਕੁਲ, ਇਹ ਪ੍ਰੋਜੈਕਟ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸਾਹਿਬ ਡਾ. ਜਸਪਾਲ ਸਿੰਘ ਦੁਆਰਾ ਇਸ ਮਿਸ਼ਨ ਦੇ ਹਵਾਲੇ ਨਾਲ ਸ਼ੁਰੂ ਕੀਤਾ ਗਿਆ ਹੈ।
ਪੰਜਾਬੀ ਪੀਡੀਆ ਇੰਟਰਨੈੱਟ ਵਰਤੋਂਕਾਰਾਂ ਦੀ ਲੋੜ ਨੂੰ ਪੂਰਾ ਕਰੇਗਾ।