ਅਨਿਸ਼ਚਿਤਤਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Uncertainty ( ਅੱਨਸਅਰਟਿਨਟਿ ) ਅਨਿਸ਼ਚਿਤਤਾ : ਇਕ ਵਿਅਕਤੀ ਦੇ ਮਨ ਦੀ ਦਸ਼ਾ ( state of mind ) ਹੈ ਜਿਹੜਾ ਭਵਿੱਖ ਦੇ ਕਾਰਜਾਂ ਦਾ ਹਿਸਾਬ-ਕਿਤਾਬ ਲਾਉਣ ਤੋਂ ਅਸਮਰੱਥ ਹੈ । ਜਦੋਂ ਇਕ ਖ਼ਾਸ ਤਰ੍ਹਾਂ ਦੀ ਕਿਰਿਆ ਤੋਂ ਪ੍ਰਾਪਤ ਫਲ ਜੋ ਇਕ ਤੋਂ ਵੱਧ ਦੀ ਸੰਭਵਤਾ ( poss-ibility ) ਵਿੱਚ ਹੋਵੇ । ਇਥੇ ਹਰ ਇਕ ਸੰਭਵਤਾ ਦਾ ਰੂਪ ਜਾਣਿਆ ਹੋਇਆ ਹੈ ਪਰ ਇਕ ਖ਼ਾਸ ਪ੍ਰਾਪਤੀ ਦਾ ਮੌਕਾ ਜਾਂ ਸੰਭਵਤਾ ਨੂੰ ਨਹੀਂ ਜਾਣਿਆ ਜਾਂਦਾ । ਖ਼ਤਰੇ ( risk ) ਤੋਂ ਅਨਿਸ਼ਚਿਤਤਾ ਭਿੰਨ ਹੈ । ਖ਼ਤਰੇ ਦੀਆਂ ਦਸ਼ਾਵਾਂ ਹੇਠ ਇਹ ਜਾਣਨਾ ਸੰਭਵ ਹੈ ਕਿ ਇਕ ਖ਼ਾਸ ਪ੍ਰਾਪਤੀ ਦੀ ਸੰਭਾਵਨਾ ( probability ) ਹੈ । ਮਿਸਾਲ ਵਜੋਂ , ਇਕ ਸਿੱਕੇ ਨੂੰ ਉਲਾਰਨ ਤੇ ਸਿਰਾਂ ( heads ) ਦੀ ਸੰਭਾਵਨਾ ਪ੍ਰਾਪਤੀ 50 ਪ੍ਰਤਿਸ਼ਤ ਹੈ ਜੇਕਰ ਸਿੱਕੇ ਦੇ ਉਲਾਰਨ ਤੇ ਸ਼ਰਤ ਲਗਾਈ ਜਾਵੇ ਖ਼ਤਰਾ ( risk ) ਹੈ । ਇਸ ਤਰ੍ਹਾਂ ਅਨਿਸ਼ਚਿਤਤਾ ( uncertainty ) ਵਾਤਾਵਰਨ ਦਾ ਹਿੱਸਾ ਹੈ ਜਿਸ ਵਿੱਚ ਵਾਸਤਵਿਕ ਸੰਸਾਰ ਵਿੱਚ ਰਹਿੰਦੇ ਹੋਏ ਫ਼ੈਸਲੇ ਲਏ ਜਾਂਦੇ ਹਨ ਭਾਵੇਂ ਉਹ ਉਦਯੋਗਿਕ ਸਥਿਤੀ , ਰਿਹਾਇਸ਼ੀ ਪਸੰਦਗੀ ਜਾਂ ਕਿਸੇ ਹੋਰ ਨਾਲ ਸੰਬੰਧਿਤ ਹਨ । ਇਹ ਸਿਧਾਂਤਾਂ ਅਤੇ ਮਾਡਲਾਂ ( theories and models ) ਦੇ ਅਮਲੀ ਮਹੱਤਵ ਨੂੰ ਪੁੱਜ ਕੇ ਸੀਮਿਤ ਕਰਦੀ ਹੈ ਜਿਹੜੇ ਕਿ ਵਾਸਤਵਿਕ ਗਿਆਨ ਰੱਖਦੇ ਹਨ ਅਤੇ ਦਾਅਵਾ ਵੀ ਕਰਦੇ ਹਨ ਕਿ ਸਹੀ ਗਿਆਨ ਨੂੰ ਸਹੀ ਲਾਗੂ ਕਰਨ ਤੋਂ ਸਥਿਤੀ ( location ) ਵਿੱਚ ਸਰਵੋਤਮਤਾ ( optimality ) ਪ੍ਰਾਪਤ ਹੋਵੇਗੀ । ਪਰ ਵਾਸਤਵਿਕ ਸੰਸਾਰ ਵਿੱਚ ਫ਼ੈਸਲੇ ਅਕਸਰ ਅਨਿਸ਼ਚਿਤ ਦਸ਼ਾਵਾਂ ਹੇਠ ਲਏ ਜਾਂਦੇ ਹਨ ਕਿਉਂਕਿ ਇਕ ਵਿਅਕਤੀ ਦਾ ਹੁੰਗਾਰਾ ਇਕ ਕਾਰਜ ( event ) ਲਈ ਕਿਆਸ ਕਰਨਾ ਮੁਸ਼ਕਲ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਨਿਸ਼ਚਿਤਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨਿਸ਼ਚਿਤਤਾ [ ਨਾਂਇ ] ਨਿਸ਼ਚਿਤ ਨਾ ਹੋਣ ਦਾ ਭਾਵ , ਸੰਦੇਹ , ਅਨਿਸ਼ਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.