ਲਾਗ–ਇਨ/ਨਵਾਂ ਖਾਤਾ |
+
-
 
ਅਮੀਰ

ਅਮੀਰ. ਅ. ਸੰਗ੍ਯਾ—ਪ੍ਰਭੁਤਾ ਵਾਲਾ. ਬਾਦਸ਼ਾਹ । ੨ ਸਰਦਾਰ । ੩ ਧਨੀ । ੪ ਵਿ—ਅਮਰ (ਹੁਕਮ) ਕਰਨ ਵਾਲਾ। ੫ ਅਫ਼ਗ਼ਾਨਿਸਤਾਨ ਦੇ ਸ਼ਾਹ ਦੀ ਉਪਾਧੀ (ਪਦਵੀ ਅਥਵਾ ਖ਼ਿਤਾਬ). ਅਮੀਰ ਅਮਾਨੁੱਲਾ ਦੇ ਸਮੇ ਤੋਂ ਬਾਦਸ਼ਾਹ (King) ਪਦਵੀ ਹੋ ਗਈ ਹੈ. ਸਭ ਤੋਂ ਪਹਿਲਾਂ ਅਮੀਰ ਪਦਵੀ ਮੁਹੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾਂ ਦੀ ਔਲਾਦ ਨੂੰ ਸਨ ੬੫੦ ਦੇ ਕ਼ਰੀਬ ਦਿੱਤੀ ਗਈ ਸੀ. ਅਮੀਰਾਂ ਦਾ ਸਰਬੰਦ ਹਰੇ ਰੰਗ ਦਾ ਹੋਇਆ ਕਰਦਾ ਸੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1180,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅਮੀਰ

ਅਮੀਰ [ਵਿਸ਼ੇ] ਧਨੀ , ਧਨਵਾਨ, ਧਨਾਢ , ਮਾਲਦਾਰ, ਰਜਵਾੜਾ; ਆਗੂ, ਮੁਖੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1243,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਅਮੀਰ

Emir (ਐਮਿਰ) ਅਮੀਰ: ਇਹ ਇਕ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਇਕ ਅਜ਼ਾਦ ਦੇਸ਼ ਦਾ ਬਾਦਸ਼ਾਹ ਜਾਂ ਸੁਲਤਾਨ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1246,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਅਮੀਰ

ਅਮੀਰ (ਨਾਂ,ਪੁ) ਧਨਾਢ ਵਿਅਕਤੀ; ਖੁਸ਼ਹਾਲ; ਦੌਲਤਮੰਦ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1247,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ