ਲਾਗ–ਇਨ/ਨਵਾਂ ਖਾਤਾ |
+
-
 
ਅਰਥਾਤ

That is to say_ਅਰਥਾਤ: ਸਾਧਾਰਨ ਤੌਰ ਤੇ ਇਸ ਵਾਕੰਸ਼ ਦੀ ਵਰਤੋਂ ਪਹਿਲਾਂ ਕਹੀ ਗੱਲ ਦੇ ਅਰਥ ਸਪਸ਼ਟ ਅਤੇ ਸੁਨਿਸਚਿਤ ਕਰਨ ਲਈ ਕੀਤੀ ਜਾਂਦੀ ਹੈ ਅਤੇ ਵਕਤਾ ਜਾਂ ਲਿਖਾਰੀ ਜੋ ਕੁਝ ਕਹਿਣਾ ਚਾਹੁੰਦਾ ਹੈ ਉਸ ਨੂੰ ਵਿਸਤਾਰ ਵਿਚ ਬਿਆਨ ਜਾਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇਕ ਨਿਯਮ ਦੇ ਤੌਰ ਤੇ ਇਸ ਸ਼ਬਦ ਦੀ ਵਰਤੋਂ ਉਥੇ ਨਹੀਂ ਕੀਤੀ ਜਾਂਦੀ ਜਿਥੇ ਕੋਈ ਸ਼ੰਕਾ ਦੂਰ ਕਰਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੋਵੇ। ਤਾਮਿਲਨਾਡੂ ਰਾਜ ਬਨਾਮ ਪਿਆਰੇ ਲਾਲ ਮਲਹੋਤਰਾ (ਏ ਆਈ ਆਰ 1976 ਐਸ ਸੀ 800) ਅਨੁਸਾਰ ਇਸ ਵਾਕੰਸ਼ ਦੇ ਅਰਥ ਪ੍ਰਸੰਗ ਦੇ ਮੁਤਾਬਕ ਕਢੇ ਜਾਂਦੇ ਹਨ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 919,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਅਰਥਾਤ

ਅਰਥਾਤ. अर्थात्. ਵ੍ਯ—ਯਾਨੀ। ੨ ਦਰ ਹਕ਼ੀਕ਼ਤ. ਸਚ ਮੁਚ. ਅਸਲੋਂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 995,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ