ਲਾਗ–ਇਨ/ਨਵਾਂ ਖਾਤਾ |
+
-
 
ਅਰੰਭ

Commencement_ਅਰੰਭ: ਜਦ ਇਹ ਸ਼ਬਦ ਐਕਟ ਜਾਂ ਰੈਗੂਲੇਸ਼ਨ ਦੇ ਹਵਾਲੇ ਵਿਚ ਵਰਤਿਆ ਜਾਵੇ ਤਾਂ ਇਸ ਦਾ ਮਤਲਬ ਉਹ ਦਿਨ ਜਾਂ ਤਰੀਕ ਹੈ ਜਿਸ ਨੂੰ ਉਹ ਐਕਟ ਜਾਂ ਰੈਗੂਲੇਸ਼ਨ ਨਾਫ਼ਜ਼ ਹੁੰਦਾ ਹੈ।

       ਸਾਧਾਰਨ ਖੰਡ ਐਕਟ, 1897 ਦੀ ਧਾਰਾ 3 (13) ਅਨੁਸਾਰ, ‘‘ਅਰੰਭ’’ ਦੀ ਵਰਤੋਂ ਜਦੋਂ ਕਿਸੇ ਐਕਟ ਜਾਂ ਵਿਨਿਯਮ ਦੇ ਹਵਾਲੇ ਨਾਲ ਕੀਤੀ ਜਾਂਦੀ ਹੈ ਤਾਂ ਉਸ ਦਾ ਮਤਲਬ ਉਹ ਦਿਨ ਹੋਵੇਗਾ ਜਿਸ ਦਿਨ ਉਹ ਐਕਟ ਜਾਂ ਵਿਨਿਯਮ ਨਾਫ਼ਜ਼ ਹੁੰਦਾ ਹੈ।’’

       ਕਿਸ਼ੋਰ ਸਿੰਘ ਬਨਾਮ ਰੈਵੇਨਿਊ ਬੋਰਡ ਰਾਜਸਥਾਨ (ਏ ਆਈ ਆਰ 1953 ਰਾਜ 37) ਵਿਚ ਅਦਾਲਤ ਅਨੁਸਾਰ ਸਾਧਾਰਨ ਖੰਡ ਐਕਟ 1897 ਦੀ ਧਾਰਾ 22 ਦੇ ਸਨਮੁਖ ਕਿਸੇ ਕਾਨੂੰਨ ਵਿਸ਼ੇਸ਼ ਨੂੰ ਲਾਗੂ ਕਰਨ ਲਈ ਲੋੜੀਂਦੇ ਵਖ ਵਖ ਹੁਕਮ ਐਕਟ ਪਾਸ ਹੋਣ ਤੋਂ ਬਾਦ ਕੀਤੇ ਜਾ ਸਕਦੇ ਹਨ, ਭਾਵੇਂ ਐਕਟ ਕਿਸੇ ਮਗਰਲੀ ਬਾਦ ਦੀ ਤਰੀਕ ਤੋਂ ਅਰੰਭ ਹੁੰਦਾ ਹੋਵੇ। ਅਜਿਹੇ ਹੁਕਮ ਐਕਟ ਦੇ ਅਰੰਭ ਤੋਂ ਪ੍ਰਭਾਵੀ ਹੁੰਦੇ ਹਨ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1317,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/10/2015 12:00:00 AM
ਹਵਾਲੇ/ਟਿੱਪਣੀਆਂ: noreference

ਅਰੰਭ

ਅਰੰਭ ਵੇਖੋ ਆਰੰਭ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1317,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਅਰਭ

ਅਰਭ. ਸੰ. ਅਭ੗. ਸੰਗ੍ਯਾ—ਬਾਲਕ. ਬੱਚਾ । ੨ ਸ਼ਿਸ਼ਿਰ ਰੁੱਤ. ਮਾਘ ਫੱਗੁਣ ਦੀ ਰੁੱਤ । ੩ ਵਿਦ੍ਯਾਰਥੀ. ਤਾਲਬੇ ਇ਼ਲਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1325,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

ਅਰੰਭ

ਅਰੰਭ. ਦੇਖੋ, ਆਰੰਭ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1407,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

ਅਰੰਭ

ਅਰੰਭ [ਨਾਂਪੁ] ਸ਼ੁਰੂ, ਸ਼ੁਰੂਆਤ, ਪਹਿਲ , ਸ੍ਰੀ ਗਣੇਸ਼, ਮੁੱਢ; ਜੜ੍ਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1500,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ