ਅੰਮ੍ਰਿਤਧਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤਧਾਰੀ [ ਵਿਸ਼ੇ ] ਜਿਸ ਨੇ ਅੰਮ੍ਰਿਤ ਛਕਿਆ ਹੋਵੇ , ਅੰਮ੍ਰਿਤ ਛਕਣ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਮ੍ਰਿਤਧਾਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੰਮ੍ਰਿਤਧਾਰੀ : ਉਹ ਸਿੱਖ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਈ ਅੰਮ੍ਰਿਤ-ਪਾਨ ਕਰਨ ਦੀ ਮਰਯਾਦਾ ਨੂੰ ਅੰਗੀਕਾਰ ਕੀਤਾ ਹੋਵੇ ਅਤੇ ਪੰਜ ਕੱਕਾਰ ( ਕੇਸ , ਕੰਘਾ , ਕੜਾ , ਕ੍ਰਿਪਾਨ ਅਤੇ ਕਛਹਿਰਾ ) ਧਾਰਣ ਕਰਕੇ ਨਿਤ-ਨੇਮ ਕਰਦਾ ਹੋਵੇ । ਅਜਿਹੇ ਸਿੱਖ ਨੂੰ ‘ ਸਿੰਘ ’ ਕਹਿਣਾ ਉਚਿਤ ਹੈ । ਇਹ ਵਿਸ਼ੇ-ਵਾਸਨਾਵਾਂ ਤੋਂ ਉੱਚਾ , ਸਾਰੀ ਮਨੁੱਖਤਾ ਨੂੰ ਸਮਾਨ ਸਮਝਣ ਵਾਲਾ ਅਤੇ ਧਰਮ ਦੀਆਂ ਸੰਕੀਰਣ ਮਾਨਤਾਵਾਂ ਤੋਂ ਉਪਰ ਹੁੰਦਾ ਹੈ । ਇਹ ਹੀ ‘ ਖ਼ਾਲਸਾ ’ ( ਵੇਖੋ ) ਸ਼ਬਦ ਦਾ ਲਖਾਇਕ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅੰਮ੍ਰਿਤਧਾਰੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤਧਾਰੀ : ਖੰਡੇ ਦਾ ਅੰਮ੍ਰਿਤ ਪਾਨ ਕਰਨ ਵਾਲਾ ਉਹ ਸਿੱਖ ਜਿਸ ਨੇ 1699 ਦੀ ਵਸਾਖੀ ਸਮੇਂ ਗੁਰੂ ਗੋਬਿੰਦ ਸਿੰਘ ਦੁਆਰਾ ਅਰੰਭੀ ਗਈ ਵਿਧੀ ਅਨੁਸਾਰ ਖੰਡੇ ਦਾ ਅੰਮ੍ਰਿਤ ਛਕਿਆ ਹੋਵੇ , ਇਸ ਨਾਲ ਸੰਬੰਧਿਤ ਰਹਿਤ ਨਿਭਾ ਰਿਹਾ ਹੋਵੇ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ । ਇਹਨਾਂ ਪੰਜ ਕਕਾਰਾਂ ਵਿਚ ਕੇਸ , ਕੰਘਾ , ਕਿਰਪਾਨ , ਕਛਹਿਰਾ ਅਤੇ ਕੜਾ ਸ਼ਾਮਲ ਹਨ ।


ਲੇਖਕ : ਪ.ਸ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.