ਆਸਾ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਆਸਾ ਰਾਗ : ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿਚ ਮੱਧਮ ( ਮਾ ) ਵਾਦੀ ਅਤੇ ਸੜਜ ( ਸ ) ਸੰਵਾਦੀ ਹਨ । ਆਰੋਹੀ ਵਿਚ ਗੰਧਾਰ ( ਗ ) ਅਤੇ ਨਿਸ਼ਾਧ ( ਨੀ ) ਸ੍ਵਰ ਵਰਜਿਤ ਕੀਤੇ ਜਾਂਦੇ ਹਨ । ਇਸੇ ਕਾਰਨ ਇਸ ਦੀ ਜਾਤੀ ਔੜਵ ਸੰਪੂਰਨ ਹੀ ਮੰਨੀ ਜਾਂਦੀ ਹੈ । ਰਾਤ ਦੇ ਦੂਜੇ ਪਹਿਰ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ । ਇਸ ਰਾਗ ਦੀ ਆਰੋਹੀ ਤੇ ਅਵਰੋਹੀ ਇਸ ਪ੍ਰਕਾਰ ਹੈ

              ਆਰੋਹੀ– ਸ ਰੇ ਮ ਪ ਧ ਸ

              ਅਵਰੋਹੀ– ਸ ਨੀ ਸ ਪ ਮ ਗ ਰੇ ਸ

              ਇਹ ਰਾਗ ਪੰਜਾਬ ਵਿਚ ਪ੍ਰਾਚੀਨ ਸਮੇਂ ਤੋਂ ਹੀ ਪ੍ਰਚਲਿਤ ਹੈ । ਇਹ ਰਾਗ ਧੁਨੀ ਦੇ  ਰੂਪ ਵਿਚ ਵਧੇਰੇ ਪ੍ਰਚਲਿਤ ਹੈ । ਇਸੇ ਰਾਗ ਨਾਲ ਮਿਲਦੀ ਮਾਂਡ ਨਾ ਦੀ ਧਨੀ ਰਾਜਸਥਾਨ ਵਿਚ ਗਾਈ ਜਾਦੀ ਹੈ । ਮੰਦਰਾਂ ਅਤੇ ਗੁਰਦੁਆਰਿਆਂ ਵਿਚ ਸਵੇਰ ਵੇਲੇ ਭਗਤੀ ਰਸ ਦੇ ਗੀਤ ਅਤੇ ਸ਼ਬਦ ਇਸੇ ਰਾਗ ਤੇ ਹੀ ਅਧਾਰਿਤ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਾ ਰਾਗ ਦਾ ਚੌਥਾ ਨੰਬਰ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 22, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-27-00, ਹਵਾਲੇ/ਟਿੱਪਣੀਆਂ: ਹ. ਪੁ. –ਪੰ.ਵਿ. ਕੋ. 2 : 188. ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.