ਲਾਗ–ਇਨ/ਨਵਾਂ ਖਾਤਾ |
+
-
 
ਇਨਾਮ

Inam_ਇਨਾਮ: ਵਿਲਸਨ ਦੀ ਗਲਾਸਰੀ ਅਨੁਸਾਰ ਇਨਾਮ ਦਾ ਮਤਲਬ ਹੈ ਆਲ੍ਹਾ ਅਥਾਰਿਟੀ ਵਲੋਂ ਅਦਨਾ ਵਿਅਕਤੀ ਜਾਂ ਕਰਮਚਾਰੀ ਨੂੰ ਦਿੱਤਾ ਗਿਆ ਉਪਹਾਰ ਜਾਂ ਲਾਭ। ਹਿੰਦੁਸਤਾਨ ਵਿਚ ਅਤੇ ਵਿਲਸਨ ਦੇ ਕਹਿਣ ਅਨੁਸਾਰ ਖ਼ਾਸ ਕਰ ਦਖਣੀ ਭਾਰਤ ਅਤੇ ਮਰਹਟਿਆਂ ਵਿਚ ਇਸ ਸ਼ਬਦ ਦਾ ਮਤਲਬ ਸੀ ਲਗਾਨ ਮੁਕਤ ਭੋਂ ਦਾ ਦਿੱਤਾ ਜਾਣਾ, ਜੋ ਜੱਦੀ ਅਤੇ ਸਦੀਵੀ ਰੂਪ ਵਿਚ ਬਖ਼ਸ਼ੀ ਜਾਂਦੀ ਸੀ।

       ਮਦਰਾਸ ਉੱਚ ਅਦਾਲਤ (ਐਮ.ਕੇ. ਗੋਵਿੰਦਾ ਰੈਡੀ ਬਨਾਮ ਈ.ਕੇ. ਪੱਟਾਭੀ ਰੈਡੀ (1953) 2 ਐਮ.ਐਲ.ਜੇ 478) ਅਨੁਸਾਰ ਸਾਧਾਰਨ ਅਤੇ ਸਵੀਕ੍ਰਿਤ ਅਰਥਾਂ ਵਿਚ ਇਨਾਮ ਦਾ ਮਤਲਬ ਹੈ ਪੂਰੇ ਮਾਲਕੀ ਹਿੱਤਾਂ ਦੀ ਬਖ਼ਸ਼ਿਸ਼। ਸੰਪਤੀ ਕਿਸੇ ਬਾਂਧ ਤੋਂ ਬਿਨਾਂ ਜਾਂ ਨਾਂ ਮਾਤਰ ਰਕਮ ਦੀ ਅਦਾਇਗੀ ਤੇ ਜਾਂ ਕਿਸੇ ਸੇਵਾ ਦੇ ਬਦਲ ਵਜੋਂ ਮੁੰਤਕਿਲ ਕੀਤੀ ਜਾ ਸਕਦੀ ਹੈ ਅਤੇ ਕੁਝ ਸੂਰਤਾਂ ਵਿਚ ਜ਼ਬਤ ਵੀ ਕੀਤੀ ਜਾ ਸਕਦੀ ਹੈ, ਲੇਕਿਨ ਇਨ੍ਹਾਂ ਸ਼ਰਤਾਂ ਦੇ ਤਾਬੇ ਸੰਪਤੀ ਇਨਾਮਦਾਰ ਦੀ ਹੋ ਜਾਂਦੀ ਹੈ। ਜੇ ਇੰਤਕਾਲ ਕਰਤਾ ਨੂੰ ਮਾਲਕੀ ਤੋਂ ਵੰਚਿਤ ਕੀਤਾ ਜਾ ਸਕਦਾ ਹੋਵੇਂ ਤਾਂ ਉਹ ਇਨਾਮ ਨਹੀਂ ਅਖਵਾ ਸਕਦਾ। ਮਿਸਾਲ ਲਈ ਸੰਪਤੀ ਨੂੰ ਲੀਜ਼ ਤੇ ਦੇਣ ਨੂੰ ਇਨਾਮ ਨਹੀਂ ਕਿਹਾ ਜਾ ਸਕਦਾ।

       ਪ੍ਰੀਵੀ ਕੌਂਸਲ ਅਨੁਸਾਰ (ਸੈਕਰੇਟਰੀ ਔਫ਼ ਸਟੇਟ ਬਨਾਮ ਵੈਲੀ ਵੇਲਾ ਪੱਲੀ ਮਾਲੱਯਾ-ਏ ਆਈ ਆਰ 1932 ਪੀ ਸੀ 238) ਇਨਾਮਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ ਵੱਡਾ ਇਨਾਮ ਅਤੇ ਛੋਟਾ ਇਨਾਮ। ਜਦੋਂ ਇਨਾਮ ਪੂਰੇ ਪਿੰਡ ਜਾਂ ਕੁਝ ਪਿੰਡਾਂ ਦਾ ਹੋਵੇ ਤਾਂ ਉਸ ਨੂੰ ਵੱਡਾ ਇਨਾਮ ਕਿਹਾ ਜਾਂਦਾ ਹੈ ਅਤੇ ਉਸ ਤੋਂ ਘਟ ਸੰਪਤੀ ਦੇ ਇਨਾਮਾਂ ਨੂੰ ਛੋਟੇ ਇਨਾਮ ਕਿਹਾ ਜਾਂਦਾ ਹੈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 749,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਇਨਾਮ

ਨਾਮ.ਇਨਅ਼ਾਮ. ਸੰਗ੍ਯਾ—ਬਖ਼ਸ਼ਿਸ਼. ਪੁਰਸਕਾਰ

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 832,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/13/2014 12:00:00 AM
ਹਵਾਲੇ/ਟਿੱਪਣੀਆਂ: noreference

ਇਨਾਮ

ਇਨਾਮ [ਨਾਂਪੁ] ਪੁਰਸਕਾਰ, ਬਖ਼ਸ਼ੀਸ; ਅਭਿਨੰਦਨ, ਇੱਜ਼ਤ , ਮਾਣ , ਸਤਿਕਾਰ, ਸ਼ਲਾਘਾ , ਸਰਾਹਣਾ, ਸ਼ੋਭਾ, ਉਪਮਾ; ਸਵੀਕ੍ਰਿਤੀ, ਮਾਨਤਾ; ਪ੍ਰਾਪਤੀ , ਹਾਸਲ, ਉਪਲਭਧੀ; ਜਿੱਤਣ ਉਪਰੰਤ ਦਿੱਤਾ ਗਿਆ ਤੋਹਫ਼ਾ, ਫਲ਼, ਸਿਲਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 888,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ