ਲਾਗ–ਇਨ/ਨਵਾਂ ਖਾਤਾ |
+
-
 
ਉਕਸਾਊ ਏਜੰਟ (agent provocateur)

ਉਕਸਾਊ ਏਜੰਟ (agent provocateur): ਖ਼ੁਫ਼ੀਆ ਏਜੰਟ, ਜਿਸ ਦਾ ਕੰਮ ਲੋਕਾਂ ਨੂੰ ਕੋਈ ਕੰਮ ਕਰਨ ਲਈ ਉਕਸਾਉਣਾ ਹੁੰਦਾ ਹੈ। ਇਸ ਤਰ੍ਹਾਂ ਦੇ ਏਜੰਟ ਟ੍ਰੇਡ ਯੂਨੀਅਨਾਂ, ਇਨਕਲਾਬੀ ਰਾਜਨੀਤਿਕ ਪਾਰਟੀਆਂ, ਕਿਰਤੀ ਸਮੂਹਾਂ ਵਿੱਚ ਰੱਖੇ ਜਾਂਦੇ ਹਨ, ਜਿਨ੍ਹਾਂ ਦਾ ਕੰਮ ਲੋਕਾਂ ਨੂੰ ਉਕਸਾ ਕੇ ਗ਼ੈਰਕਨੂੰਨੀ ਅਤੇ ਅਹਿੰਸਕ ਘਟਨਾਵਾਂ ਕਰਵਾਉਣਾ ਹੁੰਦਾ ਹੈ, ਜਿਸ ਨਾਲ ਉਹਨਾਂ ਦੇ ਪੁਲਿਸ/ਕਚਹਿਰੀਆਂ ਨਾਲ ਸਿੰਗ ਅੜ ਜਾਣ; ਸੰਸਥਾਵਾਂ ਵਿੱਚ ਅੰਦਰੂਨੀ ਵਿਰੋਧ ਪੈਦਾ ਹੋਣ ਅਤੇ ਉਹਨਾਂ ਦੀਆਂ ਜਥੇਬੰਦੀਆਂ ਦੀ ਬਦਨਾਮੀ ਹੋਵੇ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 718,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ