ਉਗਾਣੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਗਾਣੀ . ਰਿਆਸਤ ( ਰਯਾਸਤ ) ਪਟਿਆਲਾ , ਤਸੀਲ ਥਾਣਾ ਰਾਜਪੁਰਾ ਵਿੱਚ ਇੱਕ ਪਿੰਡ ਹੈ. ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਪੰਡਿਤ ਤਾਰਾ ਸਿੰਘ ਜੀ ਨੇ ਉਗਾਣੀ ਨੂੰ ਉਗਾਣਾ ਸਰਾਇ ਲਿਖਿਆ ਹੈ.

          ਇੱਕੇ ਵਲਗਣ ਅੰਦਰ ਦੋ ਦਰਬਾਰ ਬਣੇ ਹੋਏ ਹਨ , ਸੱਜੇ ਪਾਸੇ ਨੌਵੇਂ ਗੁਰੂ ਜੀ ਦਾ ਅਤੇ ਖੱਬੇ ਪਾਸੇ ਦਸਮ ਗੁਰੂ ਜੀ ਦਾ. ਇਨ੍ਹਾਂ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਪਤਿ ਨੇ ਕਰਾਈ ਸੀ. ਗੁਰੁਦ੍ਵਾਰੇ ਨਾਲ ੨੦ ਬਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.

ਰੇਲਵੇ ਸਟੇਸ਼ਨ ਸਰਾਇ ਬਣਜਾਰਾ ਤੋਂ ਪੂਰਵ ਇੱਕ ਮੀਲ ਕੱਚਾ ਰਸਤਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਉਗਾਣੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਉਗਾਣੀ ( ਪਿੰਡ ) : ਪਟਿਆਲਾ ਜ਼ਿਲ੍ਹੇ ਦਾ ਇਕ ਪਿੰਡ ਜੋ ਰਾਜਪੁਰੇ ਤੋਂ ਲਗਭਗ ਦਸ ਕਿ.ਮੀ. ਦੂਰ ‘ ਸਰਾਇ ਬਣਜਾਰਾ’ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਹੈ । ਇਸ ਪਿੰਡ ਵਿਚ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵੇਂ ਹੀ ਆ ਕੇ ਟਿਕੇ ਸਨ । ਦੋਵੇਂ ਗੁਰੂ-ਧਾਮ ਇਕੋ ਇਹਾਤੇ ਵਿਚ ਬਣੇ ਹੋਏ ਹਨ । ਸੱਜੇ ਪਾਸੇ ਨੌਵੇਂ ਗੁਰੂ ਦਾ ਅਤੇ ਖੱਬੇ ਪਾਸੇ ਦਸਵੇਂ ਗੁਰੂ ਦਾ ਸਥਾਨ ਹੈ । ਇਨ੍ਹਾਂ ਗੁਰੂ-ਧਾਮਾਂ ਦੀ ਉਸਾਰੀ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਕਰਵਾਈ ਸੀ । ਹੁਣ ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਵਿਚ ਸਥਾਨਕ ਕਮੇਟੀ ਕਰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਉਗਾਣੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਗਾਣੀ : ਪਟਿਆਲਾ ਜ਼ਿਲੇ ਵਿਚ ਰਾਜਪੁਰਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਇਕ ਛੋਟਾ ਜਿਹਾ ਪਿੰਡ ਜਿਸ ਵਿਚ ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਨੂੰ ਸਮਰਪਿਤ ਦੋ ਗੁਰਦੁਆਰੇ ਬਣੇ ਹੋਏ ਹਨ । ਇਹ ਦੋਵੇਂ ਗੁਰਦੁਆਰੇ ਇਕੋ ਇਮਾਰਤ ਵਿਚ ਬਣੇ ਹੋਏ ਹਨ ਅਤੇ ਇਹਨਾਂ ਗੁਰਦੁਆਰਿਆਂ ਦੀ ਉਸਾਰੀ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ( 1798-1845 ) ਨੇ ਕਰਵਾਈ ਸੀ । ਇਸ ਗੁਰਦੁਆਰੇ ਵਿਚ ਤਿੰਨ ਕਮਰੇ ਇਕੋ ਕਤਾਰ ਵਿਚ ਬਣੇ ਹੋਏ ਹਨ । ਪਾਸੇ ਵਾਲੇ ਕਮਰਿਆਂ ਦੇ ਉੱਪਰ ਛੋਟੇ ਗੁੰਬਦ ਬਣੇ ਹੋਏ ਹਨ ਅਤੇ ਅੰਦਰ ਨੀਵੇਂ ਥੜੇ ਹਨ । ਸੱਜੇ ਪਾਸੇ ਵਾਲੀ ਇਮਾਰਤ ਗੁਰੂ ਤੇਗ਼ ਬਹਾਦਰ ਜੀ ਨੂੰ ਅਤੇ ਖੱਬੇ ਪਾਸੇ ਵਾਲੀ ਇਮਾਰਤ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ । ਵਿਚਕਾਰਲੇ ਪੱਧਰੀ ਛੱਤ ਵਾਲੇ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ । ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਹੁੰਦਾ ਹੈ ।


ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ. ਸੰ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.