ਲਾਗ–ਇਨ/ਨਵਾਂ ਖਾਤਾ |
+
-
 
ਉਘੜਦੀਆਂ ਖ਼ਾਸੀਅਤਾਂ (emergent properties)

ਉਘੜਦੀਆਂ ਖ਼ਾਸੀਅਤਾਂ (emergent properties): ਸਮਾਜਿਕ ਪ੍ਰਨਾਲੀਆਂ ਦੇ ਵਿਸ਼ਲੇਸ਼ਣ ਵਿੱਚ ਪਾਰਸਨਜ਼ (T.Parsons) ਦੁਆਰਾ ਵਰਤਿਆ ਗਿਆ ਸੰਕਲਪ, ਜਿਸ ਵਿੱਚੋਂ ਤਿੰਨ ਖ਼ਾਸੀਅਤਾਂ ਪ੍ਰਗਟ ਹੁੰਦੀਆਂ ਹਨ: ਪਹਿਲੇ, ਸਮਾਜਿਕ ਪ੍ਰਨਾਲੀਆਂ ਦੀ ਕੋਈ ਰਚਨਾ ਹੁੰਦੀ ਹੈ, ਜੋ ਸਮਾਜਿਕ ਅੰਤਰਕਾਰਜ ਦੀ ਪ੍ਰਕਿਰਿਆ ਵਿੱਚੋਂ ਪੈਦਾ ਹੁੰਦੀ ਹੈ, ਦੂਜੇ ਇਹ ਉਘੜਦੀਆਂ ਖ਼ਾਸੀਅਤਾਂ ਸਮਾਜਿਕ ਐਕਟਰਾਂ/ਕਰਤਿਆਂ ਦੀਆਂ ਜੈਵਿਕ ਜਾਂ ਮਾਨਸਿਕ ਖ਼ਾਸੀਅਤਾਂ ਵਿੱਚੋਂ ਪੈਦਾ ਨਹੀਂ ਹੁੰਦੀਆਂ- ਜਿਵੇਂ ਸੱਭਿਆਚਾਰ ਜੈਵਿਕ ਉਪਜ ਨਹੀਂ; ਅਤੇ ਤੀਜੇ, ਕਿ ਸਮਾਜਿਕ ਕਾਰਜ ਨੂੰ ਕੇਵਲ ਉਸ ਸਮਾਜਿਕ ਪ੍ਰਨਾਲੀ ਵਿੱਚ ਹੀ ਸਮਝਿਆ ਜਾ ਸਕਦਾ ਹੈ, ਜਿਸ ਵਿੱਚ ਇਹ ਕੀਤਾ ਜਾਂਦਾ ਹੈ। ਪਾਰਸਨਜ਼ ਦਾ ਜੈਵਿਕ ਘਟਾਊਵਾਦ ਦੇ ਦੋਸ਼ ਤੋਂ ਬਚਣ ਦਾ ਯਤਨ।

      ਸਮਾਜਿਕ ਪ੍ਰਨਾਲੀ ਦੀਆਂ ਖ਼ਾਸੀਅਤਾਂ ਮਨੁੱਖੀ ਅੰਤਰਕਾਰਜ ਵਿੱਚੋਂ ਪੈਦਾ ਹੁੰਦੀਆਂ ਹਨ, ਪਰ ਵਿਅਕਤੀਆਂ ਦੇ ਵਤੀਰੇ ਦੇ ਅਧਿਐਨ ਤੋਂ ਹੀ ਇਹਨਾਂ ਦਾ ਪਤਾ ਨਹੀਂ ਲਾਇਆ ਜਾ ਸਕਦਾ, ਅਤੇ ਵਿਅਕਤੀ ਦਾ ਵਤੀਰਾ ਇਹਨਾਂ ਦੇ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ। ਸਮੁੱਚਤਾ ਇਸ ਦੇ ਭਾਗਾਂ ਦੇ ਜੋੜ ਤੋਂ ਕੁਝ ਵਡੇਰੀ ਚੀਜ਼ ਹੁੰਦੀ ਹੈ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 517,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ