ਲਾਗ–ਇਨ/ਨਵਾਂ ਖਾਤਾ |
+
-
 
ਉਘੜਦੇ ਪਰਮਾਪ ਸਿਧਾਂਤ (emergent norms theory)

ਉਘੜਦੇ ਪਰਮਾਪ ਸਿਧਾਂਤ (emergent norms theory): ਸਮੂਹਿਕ ਵਤੀਰੇ ਨੂੰ ਬਿਆਨਣ ਲਈ ਵਰਤਿਆ ਗਿਆ ਸੰਕਲਪ, ਜੋ ਇਹ ਵੇਖਣ ਦਾ ਯਤਨ ਕਰਦਾ ਹੈ, ਕਿ ਜਦੋਂ ਕਈ ਅਜਨਬੀ ਇੱਕਠੇ ਹੋ ਜਾਂਦੇ ਹਨ, ਤਾਂ ਵਤੀਰੇ ਵਿੱਚ ਕਿਹੜੇ ਪਰਮਾਪ ਉਭਰਦੇ ਹਨ। ਟਰਨਰ (Turner) ਅਤੇ ਕਿਲਿਅਨ (Killian) ਦਲੀਲ ਦਿੰਦੇ ਹਨ ਕਿ ਪਿੱਛੋਂ ਉਭਰਨ ਵਾਲੇ ਪਰਮਾਪ ਪਹਿਲਾਂ ਮੌਜੂਦ ਨਹੀਂ ਹੁੰਦੇ। ਪਰਮਾਪ ਅੰਤਰਕਾਰਜ ਦੇ ਫਲਸਰੂਪ ਪੈਦਾ ਹੁੰਦੇ ਹਨ, ਅਤੇ ਇਸ ਦੌਰਾਨ ਲੋਕ ਇੱਕ ਦੂਜੇ ਵੱਲ ਵੇਖਦੇ ਹਨ ਕਿ ਕੀ ਹੋਣਾ ਚਾਹੀਦਾ ਹੈ। ਪਹਿਲੀਆਂ ਸਥਿਤੀਆਂ ਵਿੱਚੋਂ ਪ੍ਰਾਪਤ ਤਜਰਬੇ ਹਮੇਸ਼ਾ ਕੰਮ ਨਹੀਂ ਆਉਂਦੇ। ਕਿਉਂਕਿ ਲੋਕ ਅਸਥਿਰਤਾ ਦੀ ਸਥਿਤੀ ਵਿੱਚ ਨਹੀਂ ਰਹਿਣਾ ਚਾਹੁੰਦੇ, ਇਸ ਲਈ ਜੋ ਗੱਲ ਪਹਿਲਾਂ ਉਭਰ ਆਵੇ, ਲੋਕ ਉਸ ਨੂੰ ਮੰਨ ਲੈਂਦੇ ਹਨ। ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ, ਅਤੇ ਵੱਖ-ਵੱਖ ਲੋਕ ਵੱਖ-ਵੱਖ ਤਰੀਕੇ ਨਾਲ ਵਿਹਾਰ ਕਰ ਸਕਦੇ ਹਨ, ਜਿਵੇਂ ਹਿੰਸਾ ਦੀ ਹਾਲਤ ਵਿੱਚ ਕੁਝ ਲੜਨ ਲੱਗ ਪੈਣਗੇ, ਅਤੇ ਕੁਝ ਘੱਟ ਹਿੰਸਕ ਹੋਣਗੇ, ਜਦਕਿ ਕੁਝ ਹੋਰ ਪਾਸੇ ਖਲੋਅ ਕੇ ਤਮਾਸ਼ਾ ਵੇਖਣਗੇ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 566,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ