ਉਜੱਡਪੁਣਾ (savagery) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਜੱਡਪੁਣਾ ( savagery ) : ਕਈ ਰਾਜਨੀਤੀ ਵਿਗਿਆਨੀਆਂ , ਵਿਕਾਸਵਾਦੀਆਂ ਅਤੇ ਸਮਾਜਿਕ ਫ਼ਿਲਾਸਫਰਾਂ ਦੁਆਰਾ ਮਨੁੱਖੀ ਕਰਮਵਿਕਾਸ ਦੇ ਪਹਿਲੇ ਪੜਾਅ ਵੱਲ ਸੰਕੇਤ ਕਰਨ ਵਾਲਾ ਸ਼ਬਦ । ਮੌਰਗਨ ਅਨੁਸਾਰ ਹਰ ਥਾਂ ਮਨੁੱਖੀ ਕਬੀਲੇ ਉਜੱਡਪੁਣੇ , ਬਰਬਰਤਾ ਅਤੇ ਸੱਭਿਅਤਾ ਦੇ ਤਿੰਨ ਪੜਾਵਾਂ ਵਿੱਚੋਂ ਦੀ ਲੰਘੇ । ਬਰਬਰਤਾ ਦੇ ਪੜਾਅ ਤੱਕ ਪਹੁੰਚਣ ਤੋਂ ਪਹਿਲਾਂ ਦੀ ਸਾਰੀ ਮਨੁੱਖੀ ਹੋਂਦ ਉਜੱਡਪੁਣੇ ਦਾ ਪੜਾਅ ਸੀ । ਇਸ ਪੜਾਅ ਦੇ ਮੁੱਖ ਨਕਸ਼ ਸਨ : ਸ਼ਿਕਾਰ ਕਰਨਾ ਅਤੇ ਕੰਦ ਮੂਲ ਇੱਕਠਾ ਕਰਨਾ । ਇਸ ਦੇ ਪਿੱਛੋਂ ਦੇ ਪਸ਼ੂ ਪਾਲਣ ਅਤੇ ਸਥਿਰ ਕਿਰਸਾਣੀ ਦੇ ਪੜਾਅ ਨੂੰ ਬਰਬਰਤਾ ਦਾ ਨਾਮ ਦਿੱਤਾ ਗਿਆ ਹੈ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.