ਉਤੱਰਦਾਇਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Accountabilty ਉਤੱਰਦਾਇਤਾ : ਉੱਤਰਦਾਇਤਾ ਦੀ ਧਾਰਨਾ ਦੇ ਨੈਤਿਕਤਾ ਅਤੇ ਸ਼ਾਸਨ ਵਿਚ ਕਈ ਅਰਥ ਹਨ । ਇਸ ਨੂੰ ਆਮ ਕਰਕੇ ਜ਼ਿੰਮੇਵਾਰੀ , ਜਵਾਬਦੇਹੀ , ਨਿੰਦਣਯੋਗਤਾ , ਦੇਣਦਾਰੀ ਅਤੇ ਲੇਖਾਦੇਣ ਨਾਲ ਸਬੰਧਤ ਹੋਰ ਸ਼ਬਦਾਂ ਦੇ ਸਮਾਨਾਰਥਕ ਸਮਝਿਆ ਜਾਂਦਾ ਹੈ । ਸ਼ਾਸਨ ਦੇ ਇਕ ਪੱਖ ਵਜੋਂ ਇਹ ਸਰਕਾਰੀ ਖੇਤਰ , ਲਾਭ-ਰਹਿਤ ਅਤੇ ਨਿੱਜੀ ( ਨਿਗਮਿਤ ) ਸੰਸਾਰਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਵਿਚਾਰ-ਵਟਾਂਦਰਿਆਂ ਦਾ ਕੇਂਦਰ ਰਹੀ ਹੈ । ਲੀਡਰਸ਼ਿਪ ਦੀ ਭੂਮਿਕਾ ਵਿਚ ਉਤਰਦਾਇਤਾ ਕਾਰਜਾਂ , ਉਤਪਾਦਨਾਂ , ਫ਼ੈਸਲਿਆਂ ਅਤੇ ਪਾਲਿਸੀਆਂ ਲਈ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਅਤੇ ਗ੍ਰਹਿਣ ਕਰਨਾ ਹੈ ਅਤੇ ਇਸ ਵਿਚ ਭੂਮਿਕਾ ਜਾਂ ਰੋਜ਼ਗਾਰ ਸਥਿਤੀ ਦੇ ਖੇਤਰ ਦੇ ਅੰਦਰ ਅੰਦਰ ਪ੍ਰਸ਼ਾਸਨ , ਸਾਧਨ ਅਤੇ ਲਾਗੂ ਕਰਨਾ ਅਤੇ ਇਸਦੇ ਨਤੀਜਿਆਂ ਸਬੰਧੀ ਰਿਪੋਟ ਭੇਜਣ , ਵਿਆਖਿਆ ਕਰਨ ਅਤੇ ਜਵਾਬਦੇਹ ਹੋਣ ਦੀ ਜ਼ਿੰਮੇਵਾਰੀ ਵੀ ਸ਼ਾਮਲ ਹਨ ।

          ਸ਼ਾਸਨ ਨਾਲ ਸਬੰਧਤ ਸ਼ਬਦ ਵਜੋਂ ਉਤਰਦਾਇਤਾ ਦੀ ਪਰਿਭਾਸ਼ਿਤ ਕਰਨਾ ਮੁਸ਼ਕਿਲ ਰਿਹਾ ਹੈ । ਇਸ ਨੂੰ ਅਕਸਰ ਵਿਅਕਤੀਆਂ ਵਿਚਕਾਰ ਲੇਖਾ-ਦੇਣ ਦੇ ਸਬੰਧ ਵਜੋ਼ ਦਰਸਾਇਆ ਜਾਂਦਾ ਹੈ ਜਿਵੇਂ ਕਿ ੳ , ਅ ਨੂੰ ਉਤਰਦਾਈ ਹੈ ਜਦੋਂ ਕਿ ੳ ਦੀ ਆਪਣੇ ( ਭੂਤ ਜਾਂ ਭਵਿੱਖ ) ਦੇ ਕਾਰਜਾਂ ਅਤੇ ਫ਼ੈਸਲਿਆਂ ਨੂੰ ਉਚਿਤ ਸਾਬਤ ਕਰਨ ਲਈ ਅ ਨੂੰ ਸੂਚਿਤ ਕਰਨ ਦੀ ਜ਼ਿੰਮੇਵਾਰੀ ਹੈ ਅਤੇ ਅੰਤ ਵਿਚ ਦੁਰਾਚਾਰ ਦੀ ਸੂਰਤ ਵਿਚ ਸਜ਼ਾ ਭੁਗੱਤਣ ਦਾ ਵੀ ਉਹ ਪਾਤਰ ਹੋਵੇਗਾ । ਉੱਤਰਦਾਇਤਾ ਉਚਿਤ ਜ਼ਿੰਮੇਵਾਰੀ ਪ੍ਰਥਾਵਾਂ ਤੋਂ ਬਿਨਾਂ ਨਹੀਂ ਹੋ ਸਕਦੀ , ਦੂਜੇ । ਸ਼ਬਦਾਂ ਵਿਚ ਜ਼ਿੰਮੇਵਾਰੀ ਦੇ ਨਾ ਹੋਣ ਦਾ ਭਾਵ ਉੱਤਰਦਾਇਤਾ ਦਾ ਨਾ ਹੋਣਾ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.