ਲਾਗ–ਇਨ/ਨਵਾਂ ਖਾਤਾ |
+
-
 
ਉਦਯੋਗੀਕਰਨ (industrialization)

ਉਦਯੋਗੀਕਰਨ (industrialization): ਵਰਤਣਯੋਗ ਵਿਗਿਆਨ ਦੀ ਵਰਤੋਂ ਅਤੇ ਤਕਨੀਕ ਵਿਗਿਆਨਿਕ ਵਿਕਾਸ, ਬਿਜਲੀ ਆਦਿ ਦੀ ਊਰਜਾ ਦੀ ਵਰਤੋਂ ਦੁਆਰਾ ਉਤਪਾਦਨ ਦਾ ਵੱਡੇ ਪੈਮਾਨੇ ਉੱਤੇ ਵਿਸਥਾਰ, ਉਤਪਾਦਨ ਅਤੇ ਖਪਤ ਦੇ ਮਾਲ ਦੀ ਵੱਡੀ ਮੰਡੀ, ਕਿਰਤ ਦੀ ਵੰਡ ਅਤੇ ਵਿਸ਼ੇਸ਼ੀਕਿਰਤ, ਕਿਰਤ ਸ਼ਕਤੀ ਅਤੇ ਉੱਚ ਮਾਤਰਾ ਵਿੱਚ ਹੋ ਰਹੇ ਸ਼ਹਿਰੀਕਰਨ ਦੀ ਪ੍ਰਕਿਰਿਆ।

      ਨਿਰਜੀਵ ਵਸੀਲਿਆਂ ਤੋਂ ਪ੍ਰਾਪਤ ਊਰਜਾ ਨਾਲ ਚੱਲਣ ਵਾਲੀਆਂ ਮਸ਼ੀਨਾ ਦੁਆਰਾ ਉਤਪਾਦਨ, ਜੋ ਫ਼ੈਕਟਰੀਆਂ ਤੋਂ ਅਰੰਭ ਹੋ ਕੇ ਖੇਤੀ ਸੈਕਟਰ ਵਿੱਚ ਲਾਗੂ ਹੋਇਆ। ਇਸ ਵਿੱਚ ਕਿਰਤ ਦੀ ਵੰਡ, ਸਰਮਾਏਦਾਰਾਂ, ਪ੍ਰਬੰਧਕਾਂ ਅਤੇ ਕਿਰਤੀਆਂ ਵਿਚਕਾਰ ਉਤਪਾਦਨ ਦੇ ਨਵੇਂ ਸੰਬੰਧ, ਵੱਸੋਂ ਅਤੇ ਉਦਯੋਗ ਦਾ ਕੁਝ ਖ਼ਾਸ ਭੂਗੋਲਿਕ ਖੇਤਰ ਵਿੱਚ ਸੰਕੇਦਰਨ ਅਤੇ ਸ਼ਹਿਰੀਕਰਨ, ਅਤੇ ਕਿਤੱਈ ਰਚਨਾ ਵਿੱਚ ਪਰਿਵਰਤਨ ਸ਼ਾਮਲ ਹਨ। ਉਦਯੋਗੀਕਰਨ ਦੀ ਪ੍ਰਕਿਰਿਆ ਅਤੇ ਇਸ ਦੇ ਨਤੀਜੇ ਸਮਾਜ-ਵਿਗਿਆਨੀਆਂ ਦੀ ਦਿਲਚਸਪੀ ਦਾ ਪਹਿਲਾਂ ਤੋਂ ਹੀ ਕੇਂਦਰ ਬਣੇ ਰਹੇ ਹਨ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 524,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ