ਉਦਾਰਤਾ/ਖੁੱਲ੍ਹ (liberty) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਦਾਰਤਾ / ਖੁੱਲ੍ਹ ( liberty ) : ਆਮ ਜਾਂ ਖ਼ਾਸ ਪਾਬੰਦੀ ਦੀ ਘਾਟਸਰਕਾਰ ਅਤੇ ਇਸ ਦੀਆਂ ਏਜੰਸੀਆਂ ਦੀਆਂ ਵਧੀਕੀਆਂ ਵਿਰੁੱਧ ਕਨੂੰਨੀ ਗਰੰਟੀਆਂ , ਨਿੱਜੀ ਕਨੂੰਨੀ ਖੁੱਲ੍ਹ ਕਦੇ ਵੀ ਪੂਰੀ ਨਹੀਂ ਹੁੰਦੀ ਕਿਉਂਕਿ ਇਸ ਨੂੰ ਆਮ ਭਲਾਈ ਅਤੇ ਦੂਜਿਆਂ ਦੀ ਖੁੱਲ੍ਹ ਨਾਲ ਸੀਮਤ ਕਰਨਾ ਜ਼ਰੂਰੀ ਹੁੰਦਾ ਹੈ । ਖੁੱਲ੍ਹ , ਸੁਤੰਤਰਤਾ , ਅਜ਼ਾਦੀ ਜਾਂ ਹੱਕਾਂ ਤੋਂ ਵੱਖਰੀ ਚੀਜ਼ ਹੈ । ਖੁੱਲ੍ਹ ਦੀਆਂ ਨੀਤੀਆਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਸਮਾਜਿਕ ਕੰਟ੍ਰੋਲ ਨਿਹਤ ਹੁੰਦਾ ਹੈ ਪਰ ਇਸ ਵਿੱਚ ਤਜਰਬੇ ਕਰਨ ਦੀ ਖੁੱਲ੍ਹ , ਵਿਅਕਤੀਵਾਦ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਹੁੰਦੀ ਹੈ । ਉਦਾਰਤਾਵਾਂ / ਖੁੱਲ੍ਹਾਂ , ਸਿਵਲ ( liberties civil ) ਕਿਸੇ ਵਿਅਕਤੀ ਨੂੰ ਬੋਲਣ , ਲਿਖਣ , ਛਾਪਣ , ਇਕੱਠੇ ਅਤੇ ਪ੍ਰਬੰਧਿਤ ਹੋਣ ਦੀ ਖੁਲ੍ਹ , ਜਿਸ ਵਿੱਚ ਕੋਈ ਦਖਲਅੰਦਾਜ਼ੀ ਅਤੇ ਸਜ਼ਾ ਸ਼ਾਮਲ ਨਾ ਹੋਵੇ । ਅਜਿਹੇ ਸਮਾਜਾਂ ਵਿੱਚ ਜਿੱਥੇ ਫੌਜੀ ਸਿਵਲ ਅਧਿਕਾਰ ਦੇ ਅਧੀਨ ਹਨ ਅਤੇ ਜਿੱਥੇ ਸਜ਼ਾਵਾਂ ਦੀ ਜੱਜਾਂ ਦੁਆਰਾ ਨਜ਼ਰਸਾਨੀ ਕੀਤੀ ਜਾ ਸਕਦੀ ਹੈ , ਇਹ ਸੋਚ ਪ੍ਰਬਲ ਹੈ । ਮਨੁੱਖ ਦੇ ਹੱਕਾਂ , ਅਤੇ ਅੱਜ ਕੱਲ੍ਹ ਮਨੁੱਖੀ ਹੱਕਾਂ ਦਾ ਸੰਕਲਪ


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.