ਉਦਾਰਵਾਦ (liberalism) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਦਾਰਵਾਦ ( liberalism ) : ਸਮਾਜਿਕ ਰਚਨਾ ਵਿੱਚ ਤਬਦੀਲੀ ਲਿਆਂਦੇ ਬਿਨਾ ਲੋਕ ਭਲਾਈ ਦੇ ਕੰਮਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਉਣਾ , ਰਵਾਇਤੀ ਪੱਖਪਾਤ ਤੋਂ ਮੁਕਤ ਵਿਸ਼ਾਲ ਅਸੂਲ ਅਤੇ ਸਿਧਾਂਤ; ਆਰਥਿਕ , ਰਾਜਨੀਤਿਕ ਅਤੇ ਸਮਾਜਿਕ ਨੀਤੀਆਂ ਬਣਾਉਣ ਵਿੱਚ ਪੱਖਪਾਤਰਹਿਤ ਬੌਧਿਕ ਸਹਿਣਸ਼ੀਲਤਾ ਦੀ ਸੋਚਵਿਧੀ , ਕਿਸੇ ਵੀ ਮਨੁੱਖਤਾਵਾਦੀ , ਮਨੁੱਖੀ , ਲੋਕਤੰਤਰੀ ਜਾਂ ਸਮਾਜਵਾਦੀ ਸੋਚ ਨੂੰ ਲੋਕਪ੍ਰਿਅ ਬਣਾਉਣ ਲਈ ਸਤਿਕਾਰਤ ਸ਼ਬਦ , ਵਪਾਰੀ ਸੰਘ , ਖਪਤਕਾਰੀ ਸਹਿਕਾਰੀ ਸਭਾਵਾਂ , ਕਮਿਊਨਿਜ਼ਮ ਰਿਪਬਲਿਕਵਾਦ , ਅਤੇ ਕਈ ਹੋਰ ਸਿਧਾਂਤਾਂ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ । ਕਿਸੇ ਖ਼ਾਸ ਦੇਸ ਵਿੱਚ ਕਿਸੇ ਖ਼ਾਸ ਸਮੇਂ ਕੱਟੜਤਾਵਾਦੀ ਬੌਧਿਕ ਉਦਾਰਵਾਦੀਆਂ ਦੀ ਸੋਚ । ਸੰਭਾਲਵਾਦੀਆਂ , ਪਿਛਾਹ ਖਿੱਚੂ ਅਤੇ ਅਗਾਹਵਧੂ ਸਿਧਾਂਤਾ ਦੇ ਬਦਲ ਦੇ ਤੌਰ ਉੱਤੇ ਪੇਸ਼ ਕੀਤੇ ਗਏ ਸਿਧਾਂਤ ਅਤੇ ਅਸੂਲ । ਇੱਕ ਪਰਿਵਰਤਨਸ਼ੀਲ ਅਤੇ ਬੁਖਲਾਹਟ ਭਰੀ ਦੁਨੀਆ ਵਿੱਚ ਸਦਾਚਾਰਕ ਅਤੇ ਨੈਤਿਕ ਨਿਰਧਾਰਨ ਦੇ ਸਾਧਨ ਵਜੋਂ ਮਨੁੱਖਤਾਵਾਦੀ ਬੁਧੀਮਾਨਾ ਦੇ ਮਨਾਂ ਵਿੱਚ ਪੈਦਾ ਹੋਈ ਸੋਚ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.