ਲਾਗ–ਇਨ/ਨਵਾਂ ਖਾਤਾ |
+
-
 
ਉਪਦੇਸ਼

ਪਦੇਸ਼: ਇਸ ਸ਼ਬਦ ਦਾ ਅਰਥ ਹੈ — ਨਸੀਹਤ , ਸਿਖਿਆ , ਹਿਤ ਦੀ ਗੱਲ। ਉਪਦੇਸ਼ ਕਰਨ ਦੇ ਉਹੀ ਸਮਰਥ ਹੈ ਜੋ ਆਪ ਮਹਾਨ ਹੋਵੇ, ਸ੍ਰੇਸ਼ਠ ਕਰਨੀ ਵਾਲਾ ਹੋਵੇ, ਜੀਵਨ ਦੀ ਯਥਾਰਥਤਾ ਨੂੰ ਸਮਝਦਾ ਹੋਵੇ। ਜਿਸ ਨੇ ਆਪ ਕਮਾਈ ਕੀਤੀ ਹੋਵੇ, ਉਹ ਉਪਦੇਸ਼ ਕਰਨ ਦਾ ਅਧਿਕਾਰੀ ਹੋ ਸਕਦਾ ਹੈ — ਆਪਿ ਕਮਾਉ ਅਵਰਾ ਉਪਦੇਸ (ਗੁ.ਗ੍ਰੰ. 185)। ਗੁਰ-ਸਿੱਖਾਂ ਲਈ ਹੀ ਨਹੀਂ , ਸਾਰੀ ਮਾਨਵਤਾ ਦਾ ਹਿਤ- ਚਿੰਤਨ ਕਰਨ ਵਾਲੇ ਗੁਰੂ ਸਾਹਿਬਾਨ ਦੇ ਮੁਖ ਵਿਚੋਂ ਉਚਰੀ ਹੋਈ ਬਾਣੀ , ਅਸਲ ਵਿਚ, ਉਨ੍ਹਾਂ ਦਾ ਜੀਵਨ ਵਿਚ ਹੰਡਾਇਆ ਹੋਇਆ ਅਨੁਭੂਤ ਸਚ ਹੈ, ਇਸ ਲਈ ਸਾਰੀ ਹੀ ਗੁਰਬਾਣੀ ਸੱਚਾ , ਸੁੱਚਾ ਅਤੇ ਕਲਿਆਣਕਾਰੀ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਾਨਵ-ਹਿਤਕਾਰੀ ਉਪਦੇਸ਼ਾਂ ਦਾ ਸੰਗ੍ਰਹਿ ਹੈ। ਗੁਰੂ ਤੇਗ ਬਹਾਦਰ ਜੀ ਸਾਧੂ ਨੂੰ ਉਪਦੇਸ਼ ਕਰਦਿਆਂ ਕਹਿੰਦੇ ਹਨ— ਸਾਧੋ ਮਨ ਕਾ ਮਾਨੁ ਤਿਆਗਉ ਕਾਮੁ ਕ੍ਰਿੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ਸੁਖੁ ਦੁਖੁ ਦੋਨੋ ਸਮਕਰਿ ਜਾਨੈ ਅਉਰੁ ਮਾਨੁ ਅਪਮਾਨਾ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ (ਗੁ.ਗ੍ਰੰ. 219)

            ਗੁਰੂ ਅਰਜਨ ਦੇਵ ਜੀ ਨੇ ਗਉੜੀ ਰਾਗ ਵਿਚ ਮਨ ਨੂੰ ਸੰਬੋਧਨ ਕਰਕੇ ਜਿਗਿਆਸੂ ਨੂੰ ਉਪਦੇਸ਼ ਕਰਦਿਆਂ ਦਸਿਆ ਹੈ—ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾਕੀ ਓਟ ਗਹੀਜੈ ਰੇ ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾਕੋ ਨਾਮੁ ਜਪੀਜੈ ਰੇ ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ (ਗੁ.ਗ੍ਰੰ.209)

            ਗੁਰਬਾਣੀ ਤੋਂ ਇਲਾਵਾ ਵੀ ਗੁਰੂ ਸਾਹਿਬਾਨ ਨੇ ਸਮੇਂ ਸਮੇਂ ਸਿੱਖਾਂ ਨੂੰ ਉਪਦੇਸ਼ ਕੀਤੇ ਹਨ। ਕਹਿੰਦੇ ਹਨ ਇਕ ਵਾਰ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਗੇ ਕੁਝ ਪ੍ਰਸ਼ਨ ਕੀਤੇ, ਉਨ੍ਹਾਂ ਦਾ ਗੁਰੂ ਜੀ ਵਲੋਂ ਦਿੱਤਾ ਗਿਆ ਉਤਰ ਇਸ ਪ੍ਰਕਾਰ ਹੈ—ਭਾਈ ਸਿੱਖੋ, ਚਾਰ ਉਪਦੇਸ਼ ਖ਼ਾਲਸੇ ਨੂੰ ਮੰਨਣੇ ਯੋਗ ਹਨ —() ਪਰਉਪਕਾਰ ਕਰਨਾ ਇਸ ਸਮਾਨ ਕੋਈ ਜਪ-ਤਪ ਧਰਮ ਨਹੀਂ ਹੈ () ਬਚਨ ਤੋਂ ਨਹੀਂ ਫਿਰਨਾ () ਗੁਰੂ ਗ੍ਰੰਥ ਸਾਹਿਬ ਤੋਂ ਵਧ ਕੇ ਵੇਦ ਸ਼ਾਸਤ੍ਰ ਆਦਿ ਔਰ ਕਿਸੀ ਪੁਸਤਕ ਕੋ ਨਹੀਂ ਜਾਣਨਾ () ਖਿਮਾ ਕਰਨੀ, ਜਿਉਂ-ਜਿਉਂ ਬਡੇ ਹੋਣਾ ਤਿਉਂ-ਤਿਉਂ ਨਿਮ੍ਰਤਾ ਰਖਣੀ; ਨਿਰਧਨ ਨੂੰ ਆਦਰ ਦੇਣਾ; ਜਿਸ ਦਾ ਕੋਈ ਵਾਲੀ ਨਹੀਂ ਉਸ ਦੀ ਸਹਾਇਤਾ ਕਰਨੀ; ਮਰਾਤਬੇ ਨੂੰ ਪਾਇ ਕੇ ਗਰਬ ਨਹੀਂ ਕਰਨਾ ਸਿੱਖਾਂ ਦੀ ਭਗਤ ਮਾਲਾ, ਜਨਮਸਾਖੀ ਸਾਹਿਤ ਆਦਿ ਅਨੇਕ ਪੁਸਤਕਾਂ ਵਿਚ ਉਪਦੇਸ਼ ਭਰੇ ਪਏ ਹਨ। ਰਹਿਤਨਾਮੇ ਵੀ ਇਕ ਪ੍ਰਕਾਰ ਦੇ ਉਪਦੇਸ਼ ਸੰਗ੍ਰਹਿ ਹੀ ਹਨ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1113,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/7/2015 12:00:00 AM
ਹਵਾਲੇ/ਟਿੱਪਣੀਆਂ: noreference

ਉਪਦੇਸ਼

ਉਪਦੇਸ਼ [ਨਾਂਪੁ] ਸਿੱਖਿਆ , ਨਸੀਹਤ , ਪ੍ਰਵਚਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1239,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਉਪਦੇਸ਼

ਉਪਦੇਸ਼ (ਨਾਂ,ਪੁ) ਦਾਨਸ਼ਵਰਾਂ ਦਾ ਹਿਤਕਾਰੀ ਕਥਨ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1243,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ