ਲਾਗ–ਇਨ/ਨਵਾਂ ਖਾਤਾ |
+
-
 
ਉਪਸਮੂਹ (sub group)

ਉਪਸਮੂਹ (sub group): ਲੋਕਾਂ ਦਾ ਸਮੂਹ (ਜੋ ਆਪਣੇ ਆਪ ਨੂੰ ਇੱਕ ਅਜਿਹਾ ਸਮੂਹ ਸਮਝਦੇ ਹਨ) ਤੋਂ ਵੀ ਵੱਡਾ ਸਮੂਹ ਹੁੰਦਾ ਹੈ, ਜਿਸ ਦੇ ਉਹ ਮੈਂਬਰ ਹੁੰਦੇ ਹਨ। ਉਪਸੱਭਿਆਚਾਰ ਅਜਿਹੇ ਸਮਾਜਿਕ ਸਿਸਟਮਾਂ ਨਾਲ ਜੁੜਿਆ ਹੋਇਆ ਸੱਭਿਆਚਾਰ ਹੈ, ਜੋ ਉਸ ਤੋਂ ਵੀ ਵੱਡੇ ਸਿਸਟਮਾਂ ਨਾਲ ਜੁੜਿਆ ਹੋਇਆ ਹੁੰਦਾ ਹੈ। ਜਿਵੇਂ ਲੰਡਨ ਵਿੱਚ ਰਹਿੰਦੇ ਪੰਜਾਬੀ, ਜਾਂ ਲੁਧਿਆਣੇ ਦੇ ਕੁਝ ਇਲਾਕਿਆਂ ਵਿੱਚ ਰਹਿੰਦੇ ਭਈਏ। ਹਰ ਵੱਡੀ ਪ੍ਰਨਾਲੀ/ਸਿਸਟਮ ਵਿੱਚ ਛੋਟੇ ਸਮੂਹ ਅਤੇ ਉਪਸਭਿਆਚਾਰ ਮੌਜੂਦ ਹੁੰਦੇ ਹਨ।

      ਇਹਨਾਂ ਉਪਸਮੂਹਾਂ ਅਤੇ ਉਪਸੱਭਿਆਚਾਰਾਂ ਦੀ ਮਹੱਤਤਾ ਇਸ ਵਿੱਚ ਹੈ ਕਿ ਆਪਣੀਆਂ ਵੱਖਰੀਆਂ ਕਦਰਾਂ, ਪਰਮਾਪਾਂ ਆਦਿ ਕਾਰਨ ਕਈ ਵਾਰ ਇਹਨਾਂ ਦਾ ਵੱਡੇ ਸਮੂਹਾਂ ਅਤੇ ਉਪਸੱਭਿਆਚਾਰਾਂ ਨਾਲ ਝਗੜਾ ਹੋ ਜਾਂਦਾ ਹੈ। ਘੱਟ ਗਿਣਤੀਆਂ ਦੇ ਰੂਪ ਵਿੱਚ ਸਮਾਜਿਕ ਦਮਨ ਦਾ ਸ਼ਿਕਾਰ ਹੋਣ ਉੱਤੇ ਇਹ ਝਗੜੇ ਹੋਰ ਵੱਧ ਜਾਂਦੇ ਹਨ। ਸਮਾਜਿਕ ਜੀਵਨ ਦੇ ਹਾਸ਼ੀਏ ਉੱਤੇ ਧੱਕੇ ਜਾਣਾ ਕਾਫ਼ੀ ਸਮੱਸਿਆਵਾਂ ਪੈਦਾ ਕਰਦਾ ਹੈ। ਚੰਗਾ ਕਿੱਤਾ ਨਾ ਲੱਭਣਾ, ਪ੍ਰਵਾਰਿਕ ਕੰਟ੍ਰੋਲ ਦੀ ਘਾਟ ਅਤੇ ਸਾਥੀ ਸਮੂਹਾਂ ਦੀ ਵਧੇਰੇ ਸੰਗਤ ਕਾਰਨ ਇਹ ਲੋਕ ਸੰਗੀਤ, ਫ਼ੈਸ਼ਨ, ਵਿਚਲਣ, ਖੇਡਾਂ, ਨਸ਼ਿਆਂ, ਬਗ਼ਾਵਤ, ਪਰੇਸ਼ਾਨੀਆਂ ਅਤੇ ਜੁਰਮ ਦੀ ਦੁਨੀਆ ਵੱਲ ਧੱਕੇ ਜਾਂਦੇ ਹਨ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 354,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ