ਲਾਗ–ਇਨ/ਨਵਾਂ ਖਾਤਾ |
+
-
 
ਉਪਸੱਭਿਆਚਾਰ (sub culture)

ਉਪਸੱਭਿਆਚਾਰ (sub culture): ਕਿਸੇ ਸਮੂਹ ਦੀਆਂ ਕਦਰਾਂ, ਰਵੱਈਆਂ, ਵਤੀਰਾ ਵਿਧੀਆਂ ਅਤੇ ਜੀਵਨ ਸਟਾਈਲ, ਜੋ ਸਮਾਜ ਦੇ ਪ੍ਰਭਾਵਿਕ ਸੱਭਿਆਚਾਰ ਤੋਂ ਵੱਖਰੇ ਵੀ ਹਨ, ਪਰ ਇਹਨਾਂ ਨਾਲ ਕਈ ਤਰੀਕਿਆਂ ਨਾਲ ਸਾਂਝੇ ਵੀ ਹਨ। ਅੱਜ-ਕੱਲ੍ਹ ਦੇ ਗੁੰਝਲਦਾਰ ਸਮਾਜਾਂ ਵਿੱਚ ਕਈ ਉਪਸੱਭਿਆਚਾਰ ਮੌਜੂਦ ਹੁੰਦੇ ਹਨ, ਜਿਵੇਂ ਭਾਰਤ ਵਿੱਚ ਸਮੁਚੇ ਭਾਰਤੀ ਸੱਭਿਆਚਾਰ ਦੇ ਨਾਲ ਨਾਲ ਵੱਖ ਵੱਖ ਜਾਤਾਂ, ਕਬੀਲਿਆਂ, ਧਾਰਮਿਕ ਸਮੁਦਾਵਾਂ ਅਤੇ ਵਰਗਾਂ ਦੇ ਆਪਣੇ ਉਪਸੱਭਿਆਚਾਰ ਵੀ ਹਨ। ਪੱਛਮੀ ਸਮਾਜਾਂ ਵਿੱਚ ਵੱਖ-ਵੱਖ ਐਥਨਿਕ ਸਮੂਹਾਂ ਦੇ ਸੱਭਿਆਚਾਰ ਨੂੰ ਉਪਸੱਭਿਆਚਾਰ ਆਖਿਆ ਜਾਂਦਾ ਹੈ। ਇਸ ਦੇ ਨਿਸ਼ਚਿਤਕਾਰਾਂ ਬਾਰੇ ਉਹ ਬਹੁਤ ਸਪਸ਼ਟ ਨਹੀਂ ਅਤੇ ਵਿਦਵਾਨ ਇਹਨਾਂ ਨੂੰ ਕਿਰਤੀ ਵਰਗ ਦੇ ਮੁਜਰਮਾਨਾ ਸੱਭਿਆਚਾਰ ਨਾਲ ਜੋੜਦੇ ਹਨ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 513,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ