ਲਾਗ–ਇਨ/ਨਵਾਂ ਖਾਤਾ |
+
-
 
ਉਤਰ

ਤਰ (ਸੰ.। ਸੰਸਕ੍ਰਿਤ ਉਤ੍ਤਰ)

੧. ਉਤਰ ਦਿਸ਼ਾ, ਪਹਾੜ ਦਾ ਪਾਸਾ। ਯਥਾ-‘ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ’।

੨. ਜਵਾਬ-‘ਰੋਸੁ ਨ ਕੀਜੈ ਉਤਰੁ ਦੀਜੈ’।

੩. (ਸੰਸਕ੍ਰਿਤ ਅਵਤਰਣ।) ਪ੍ਰਾਕ੍ਰਿਤਿ, ਉਤ੍ਤਰਣ। ਪੰਜਾਬੀ ਉਤਰਣਾ) ਉਤਰ ਕੇ। ਯਥਾ-‘ਉਤਰਿ ਅਵਘਟਿ ਸਰਵਰਿ ਨਾ­ੑਵੈ’ (ਕਾਮਾਦੀ) ਕਠਨ ਘਾਟ ਉਤਰਕੈ ਸੰਤ ਸਰੋਵਰ ਵਿਚ ਨ੍ਹਾਵੇ।

੪. ਲੰਘਨਾ। ਯਥਾ-‘ਜਉ ਗੁਰਦੇਉ ਤ ਉਤਰੈ ਪਾਰਿ’ ਪਾਰ ਲੰਘਦਾ ਹੈ (ਸੰਸਾਰ ਥੋਂ)।

੫. (ਕ੍ਰਿ.। ਦੇਸ਼ ਭਾਸ਼ਾ) ਬੈਠੀ ਹੋਈ। ਯਥਾ-‘ਅੰਤਰਿ ਬਿਖਿਆ ਉਤਰੀ ਘੇਰੇ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3182,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਉਤਰੁ

ਉਤਰੁ. ਉੱਤਰ. ਜਵਾਬ. “ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ?” (ਸਿਧਗੋਸਟਿ) ਦੇਖੋ, ਉੱਤਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3194,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/18/2014 12:00:00 AM
ਹਵਾਲੇ/ਟਿੱਪਣੀਆਂ: noreference

ਉਤਰ

ਉਤਰ. ਦੇਖੋ, ਉਤਰਣਾ ਅਤੇ ਉੱਤਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3202,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/18/2014 12:00:00 AM
ਹਵਾਲੇ/ਟਿੱਪਣੀਆਂ: noreference

ਉੱਤਰ

ਉੱਤਰ. ਸੰ. उत्तर. ਸੰਗ੍ਯਾ—ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨ ਜਵਾਬ। ੩ ਪਰਲੋਕ । ੪ ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀ੡੖ਤ) ਦਾ ਮਾਮਾ ਸੀ। ੫ ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼ੋੱ਩ਤਰ ਅਤੇ ਪ੍ਰਹੇਲਿਕਾ। ੬ ਦੂਜਾ ਪਾਸਾ । ੭ ਵਿ—ਪਿਛਲਾ। ੮ ਅਗਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3306,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/18/2014 12:00:00 AM
ਹਵਾਲੇ/ਟਿੱਪਣੀਆਂ: noreference

ਉੱਤਰ

ਉੱਤਰ 1 [ਨਾਂਪੁ] ਜਵਾਬ, ਹੱਲ 2[ਨਾਂਪੁ] ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜ੍ਹਨ ਸਮੇਂ ਖੱਬੇ ਵੱਲ ਦੀ ਦਿਸ਼ਾ, ਪਹਾੜ [ਵਿਸ਼ੇ] ਪਿਛਲਾ, ਮਗਰਲ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਉੱਤਰ

North (ਨੌ:ਥ) ਉੱਤਰ: (i) ਇਹ ਚਾਰ ਮੁੱਖ ਦਿਸ਼ਾਵਾਂ (four cardinal directions) ਵਿਚੋਂ ਇਕ ਹੈ। ਜੇਕਰ ਮਨੁੱਖ ਆਪਣਾ ਮੂੰਹ ਚੜ੍ਹਦੇ ਸੂਰਜ ਵੱਲ ਕਰਕੇ ਖੜ੍ਹਾ ਹੋਵੇ ਤਦ ਉਸ ਦੇ ਮੂੰਹ ਵਾਲੇ ਪਾਸੇ ਪੂਰਬ ਹੋਵੇਗਾ, ਪਿੱਠ ਪਿੱਛੇ ਪੱਛਮ, ਸੱਜੇ ਹੱਥ ਵੱਲ ਦੱਖਣ ਅਤੇ ਖੱਬੇ ਹੱਥ ਵੱਲ ਉੱਤਰ ਹੋਵੇਗਾ। (ii) ਇਹ ਸ਼ਬਦ ਇਕ ਤਰ੍ਹਾਂ ਦਾ ਸੰਯੁਕਤ ਸ਼ਬਦ (portmanteau) ਹੈ ਜੋ ਪ੍ਰਥਮ (ਗ਼ੈਰ-ਸ਼ਾਮ ਵਾਦੀ) ਦੁਨੀਆ (First-Non-Communist-World) ਅੱਗੇ ਵਧੂ ਆਰਥਿਕਤਾਵਾਂ ਜਾਂ ਵਧੇਰੇ ਵਿਕਸਿਤ ਦੇਸ਼ਾਂ ਨੂੰ ਵਰਣਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3383,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ