ਉੱਦਮ (entrepreneurship) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉੱਦਮ ( entrepreneurship ) : ਸ਼ੰਪੀਟਰ ( Schumpeter ) ਕਾਢ ਨੂੰ ਉੱਦਮ ਮੰਨਦਾ ਸੀ । ਨਵੀਆਂ ਕਾਢਾਂ ਨਾਲ ਆਰਥਿਕ ਵਿਕਾਸ ਹੋਇਆ । ਇਹਨਾਂ ਨਾਲ ਕੰਮ ਕਰਨ ਦੇ ਨਵੇਂ ਤਰੀਕੇ ਲੱਭੇ ਗਏ ਅਤੇ ਨਵੇਂ ਕੰਮ ਕੀਤੇ ਗਏ , ਜਿਨ੍ਹਾਂ ਨਾਲ ਉਪਜ ਅਤੇ ਮੁਨਾਫ਼ੇ ਵਧੇ । ਪ੍ਰਬੰਧਕਾਂ ਨੇ ਪ੍ਰਬੰਧ ਵਿੱਚ ਨਵੀਆਂ ਕਾਢਾਂ ਕੱਢੀਆਂ , ਨਵੇਂ-ਨਵੇਂ ਫ਼ੈਸਲੇ ਕੀਤੇ , ਅਤੇ ਫ਼ੈਸਲੇ ਕਰਨ ਦੇ ਨਵੇਂ ਤਰੀਕੇ ਇਜਾਦ ਕੀਤੇ । ਸਮਾਜ-ਵਿਗਿਆਨਿਕ ਨਜ਼ਰੀਏ ਤੋਂ ਇਹ ਸੁਝਾਅ ਦਿੱਤਾ ਗਿਆ ਹੈ ਕਿ ਜਿੱਥੋਂ ਤੱਕ ਕੋਈ ਸਮਾਜ ਜਾਂ ਇਸ ਦੀਆਂ ਸੱਭਿਆਚਾਰਿਕ ਕਦਰਾਂ ਕੰਮ ਕਰਨ ਦੇ ਨਵੇਂ ਤਰੀਕਿਆਂ ਦੀ ਹੋਂਸਲਾਅਫਜ਼ਾਈ ਕਰਦੀਆਂ ਹਨ , ਉੱਥੋ ਤੱਕ ਉਸ ਦੇ ਆਰਥਿਕ ਵਿਕਾਸ ਦੀ ਸੰਭਾਵਨਾ ਵੱਧ ਹੁੰਦੀ ਹੈ । ਮਾਰਕਸ ਦੇ ਆਰਥਿਕ ਨਿਸ਼ਚਿਤਵਾਦ ਦਾ ਵਿਰੋਧ ਅਤੇ ਵੈਬਰ ਦੇ ਸਮਾਜਿਕ ਿਸ਼ਚਿਤਵਾਰ ਦਾ ਸਮਰਥਕ ਦ੍ਰਿਸ਼ਟੀਕੋਨ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.