ਲਾਗ–ਇਨ/ਨਵਾਂ ਖਾਤਾ |
+
-
 
ਊਠ

ਊਠ : ਊਠ ਉਗਾਲੀ ਕਰਨ ਵਾਲਾ ਅਤੇ ਜੁੜਵੇਂ ਖੁਰਾਂ ਵਾਲਾ ਪਸ਼ੂ ਹੈ, ਜੋ ਆਰਟੀਓਡੈਕਟਾਇਲਾ (Artiodactyla) ਵਰਗ ਦੇ ਟਾਈਲੋਪੋਡਾ ਉਪਵਰਗ (Tylopoda) ਵਿਚੋਂ ਹੈ। ਇਸ ਦੇ ਪੈਰ ਵਿਚ ਕੇਵਲ ਦੋ ਉਂਗਲੀਆਂ ਹੁੰਦੀਆਂ ਹਨ ਅਤੇ ਹੇਠਾਂ ਗਦੀ ਹੁੰਦੀ ਹੈ। ਇਸ ਦੀ ਧੌਣ ਲੰਬੀ ਅਤੇ ਪੂਛ ਛੋਟੀ ਹੁੰਦੀ ਹੈ।

                                      ਊਠ ਦੀਆਂ ਮੁੱਖ ਦੋ ਕਿਸਮਾਂ ਹਨ––(ੳ) ਇਕ ਜਾਂ ਦੋ ਕੁਹਾਨ ਵਾਲੇ ਜੋ ਏਸ਼ੀਆ ਜਾਂ ਅਫ਼ਰੀਕਾ ਵਿਚ ਹੁੰਦੇ ਹਨ, (ਆ) ਬਿਨਾਂ ਕੁਹਾਨ ਤੋਂ ਜੋ ਦੱਖਣੀ ਅਮਰੀਕਾ ਵਿਚ ਹੁੰਦੇ ਹਨ।

                                      ਕੁਹਾਨ ਵਾਲੇ ਊਠ ਮਾਰੂਥਲ ਵਿਚ ਹੁੰਦੇ ਹਨ ਇਨ੍ਹਾਂ ਵਿਚੋਂ ਇਕ ਕੁਹਾਨ ਵਾਲੇ ਊਠ ਬਹਤਾ ਕਰਕੇ ਅਰਬ ਦੇਸ਼ਾਂ ਵਿਚ ਪਤੇ ਪੂਰਬ ਵਾਲੇ ਪਾਸੇ ਇਰਾਕ, ਈਰਾਨ ਅਤੇ ਬਲੋਚਿਸਤਾਨ ਤੋਂ ਲੈ ਕੇ ਭਾਰਤ ਵਿਚ ਰਾਜਸਥਾਨ ਤਕ ਹੁੰਦੇ ਹਨ ਇਹ ਅਫ਼ਰੀਕਾ ਦੇ ਸ਼ਹਿਰਾਂ ਅਤੇ ਉਸ ਦੇ ਉੱਤਰੀ ਇਲਾਕਿਆਂ ਵਿਚ ਫੈਲੇ ਹੋਏ ਹਨ ਊਠ ਜੰਗਲ ਦਾ ਵਾਸੀ ਨਹੀਂ ਇਸ ਦੇ ਜਿਸਮ ਉਤੇ ਛੋਟੇ ਅਤੇ ਭੂਰੇ ਰੰਗ ਦੇ ਵਾਲ ਹੁੰਦੇ ਹਨ ਇਸ ਦੀ ਪੂਛ ਦੇ ਸਿਰੇ ਉੱਤੇ ਵਾਲ ਵਧੇਰੇ ਲੰਬੇ ਹੁੰਦੇ ਹਨ ਕੰਨ ਛੋਟੇ ਅਤੇ ਧੌਣ ਇਕ ਮੀਟਰ ਜਾਂ ਇਸ ਤੋਂ ਵੱਧ ਲੰਬੀ ਹੁੰਦੀ ਹੈ ਮੋਢਾ ਜ਼ਮੀਨ ਤੋਂ ਲਗਭਗ 2 ਮੀਟਰ ਉੱਚਾ ਹੁੰਦਾ ਹੈ ਅੰਗਰੇਜ਼ੀ ਵਿਚ ਇਸ ਨੂੰ ਡ੍ਰਾਮੀਡਰੀ (Dromedary) ਜਾਂ ਅਰਬੀ ਊਠ ਕਹਿੰਦੇ ਹਨ

                                      ਊਠ ਦੋ ਰਕਤਾਣੂ ਅੰਡਾਕਾਰ ਸਕਲ ਦੇ ਹੁੰਦੇ ਹਨ ਹੋਰ ਕਿਸੇ ਵੀ ਥਣਧਾਰੀ ਜੀਵ ਦੇ ਇੰਜ ਨਹੀਂ ਹੁੰਦੇ ਨੋਜਵਾਨ ਊਠਾਂ ਦੇ ਕੁਤਰਨ ਵਾਲੇ ਦੰਦ ਪੂਰੇ ਹੁੰਦੇ ਹਨ, ਪਰ ਵੱਡੇ ਊਠਾਂ ਦੇ ਉਪਰਲੇ ਜਬਾੜ੍ਹੇ ਵਿਚ ਇਕ ਅਤੇ ਹੇਠਲੇ ਵਿਚ ਤਿੰਨ ਦੰਦ ਰਹਿ ਜਾਂਦੇ ਹਨ ਹਰੇਕ ਜਬਾੜ੍ਹੇ ਵਿਚ ਇਕ ਇਕ ਨੋਸ਼ (ਤਿੱਖਾ ਦੰਦ) ਵੀ ਹੁੰਦੀ ਹੈ

                                      ਦੋ ਕੁਹਾਨਾਂ ਵਾਲੇ ਊਠ ਖ਼ਾਸ ਤੌਰ ਤੇ ਮੱਧ-ਏਸ਼ੀਆ ਦੇ ਮਾਰੂਥਲ ਵਿਚ ਹੁੰਦੇ ਹਨ ਇਹ ਪੱਛਮ ਵਿਚ ਕ੍ਰਿਸ਼ਨ ਸਾਗਰ ਤੋਂ ਲੈ ਕੇ ਪੂਰਬ ਵਿਚ ਚੀਨ ਤਕ ਅਤੇ ਹਿਮਾਲੀਆ ਪਰਬਤ-ਲੜੀ ਦੇ ਉੱਤਰ ਤੋਂ ਸਾਇਬੇਰੀਆ ਦੀ ਹੱਦ ਤੀਕ ਹੁੰਦੇ ਹਨ ਕੁਝ ਯੂਰਪ ਵਿਚ ਸਪੇਨ ਦੇ ਪਹਾੜੀ ਦਾਮਨਾਂ ਵਿਚ ਵੀ ਹੁੰਦੇ ਹਨ ਇਹ ਊਠ ਬਹੁਤ ਠੰਢੇ ਦੇਸ਼ ਦੇ ਵਾਸੀ ਹਨ ਅਤੇ ਪਹਾੜੀਆਂ ਤੇ ਚਟਾਨਾਂ ਉਤੇ ਰਹਿੰਦੇ ਹਨ ਇਸੇ ਕਾਰਨ ਇਨ੍ਹਾਂ ਦੇ ਪੈਰ ਦੀ ਗੱਦੀ ਵਧੇਰੇ ਸਖ਼ਤ ਹੁੰਦੀ ਹੈ ਇਨ੍ਹਾਂ ਦਾ ਸਰੀਰਡ੍ਰਾਮੀਡਰੀਦੇ ਮੁਕਾਬਲੇ ਵਿਚ ਤਕੜਾ ਹੁੰਦਾ ਹੈ ਅਤੇ ਉੱਚਾਈ 2.4 ਮੀਟਰ ਹੁੰਦੀ ਹੈ ਇਨ੍ਹਾਂ ਦੇ ਵਾਲ ਭੂਰੇ ਰੰਗ ਦੇ ਅਤੇ ਵੱਡੇ ਹੁੰਦੇ ਹਨ ਇਨ੍ਹਾਂ ਨੂੰ ਬਾਖ਼ਤਰੀ ਊਠ ਕਹਿੰਦੇ ਹਨ ਇਹ ਵੀ ਜੰਗਲੀ ਨਹੀਂ ਹੁੰਦੇ ਪਰ ਚੀਨ ਦੇ ਪੱਛਮੀ ਇਲਾਕਿਆਂ ਵਿਚ ਕੁਝ ਜੰਗਲੀ ਊਠ ਪਾਏ ਜਾਂਦੇ ਹਨ ਭੂ-ਤੱਤਵ ਵਿਗਿਆਨੀਆਂ ਦਾ ਸਿਧਾਂਤ ਹੈ, ਕਿ ਇਨ੍ਹਾਂ ਜੰਗਲੀ ਊਠਾਂ ਦੇ ਸਰੀਰ ਦੀ ਬਣਤਰ ਯੂਰਪ ਦੀ ਇਕ ਕਦੀਮ ਅਤੇ ਅਲੋਪ ਹੋ ਚੁੱਕੀ ਨਸਲ ਨਾਲ ਬਹੁਤ ਮਿਲਦੀ ਜੁਲਦੀ ਹੈ

                                      ਏਸ਼ੀਆਈ ਊਠਾਂ ਦੇ ਕੰਨਾ ਦੇ ਛੇਕ ਲੰਬੇ ਵਾਲਾਂ ਨਾਲ ਢਕੇ ਰਹਿੰਦੇ ਹਨ ਅਤੇ ਪਲਕਾਂ ਦੇ ਵਾਲ ਵੀ ਲੰਬੇ ਹੁੰਦੇ ਹਨ ਇਨ੍ਹਾਂ ਦਾ ਮੂੰਹ ਲੰਬਾ ਅਤੇ ਦੋਵੇਂ ਬੁੱਲ੍ਹ  ਕੁਝ ਹੇਠਾਂ ਨੂੰ ਲਟਕੇ ਰਹਿੰਦੇ ਹਨ ਛਾਤੀ ਦੇ ਹੇਠਲੇ ਪਾਸੇ ਉਭਰੀ ਹੋਈ ਸਖ਼ਤ ਗੱਦੀ ਹੁੰਦੀ ਹੈ, ਜਿਸ ਉਪਰ ਸਰੀਰ ਦਾ ਭਾਰ ਰੱਖ ਕੇ ਊਠ ਜ਼ਮੀਨ ਤੇ ਬੈਠਦਾ ਹੈ ਇਸ ਨੂੰਪਾਥੀਕਹਿੰਦੇ ਹਨ ਅਜਿਹੀ ਹੀ ਸਖ਼ਤ ਗੱਦੀ ਚੌਹਾਂ ਗੋਡਿਆਂ ਉਪਰ ਵੀ ਹੁੰਦੀ ਹੈ ਊਠ ਦੇ ਹਰ ਪੈਰ ਹੇਠ ਇਕ ਇਕ ਗੱਦੀ ਹੁੰਦੀ ਹੈ

                                      ਮਾਰੂਥਲ ਦੇ ਵਸਨੀਕ ਹੋਣ ਕਰਕੇ ਏਸ਼ੀਆਈ ਊਠਾਂ ਵਿਚ ਕੁਝ ਖ਼ਾਸ ਗੁਣ ਹੁੰਦੇ ਹਨ, ਜਿਨ੍ਹਾਂ ਸਦਕੇ ਉਹ ਅਜਿਹੀਆਂ ਥਾਵਾਂ ਤੇ ਰਹਿ ਸਕਦੇ ਹਨ ਇਨ੍ਹਾਂ ਦੇ ਮਿਹਦੇ ਦੇ ਦੋ ਖ਼ਾਸ ਹਿੱਸਿਆਂ ਵਿਚ ਛੋਟੀਆਂ ਛੋਟੀਆਂ ਥੈਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮੂੰਹ ਪੱਠਿਆਂ ਰਾਹੀਂ ਲੋੜ ਅਨੁਸਾਰ ਖੋਲ੍ਹਿਆ ਜਾਂ ਤੰਗ ਕੀਤਾ ਜਾ ਸਕਦਾ ਹੈ ਊਠ ਇਲ੍ਹਾਂ ਥੈਲੀਆਂ ਵਿਚ ਆਮ ਕਰਕੇ ਆਪਣੀ ਲੋੜ ਤੋਂ ਵੱਧ ਦੋ ਗੈਲਨ ਪਾਣੀ ਭਰ ਲੈਂਦਾ ਹੈ ਅਤੇ 4-5 ਦਿਨਾਂ ਤਕ ਉਸੇ ਪਾਣੀ ਨਾਲ ਗੁਜ਼ਾਰਾ ਕਰਦਾ ਰਹਿੰਦਾ ਹੈ ਹੁਣੇ ਹੁਣੇ ਹੋਈ ਖੋਜ ਤੋਂ ਪਤਾ ਲਗਿਆ ਹੈ, ਕਿ ਊਠ ਦੇ ਮਿਹਦੇ ਵਿਚ ਪਾਣੀ ਦੀਆਂ ਥੈਲੀਆਂ ਨਹੀਂ ਹੁੰਦੀਆਂ, ਇਹ ਹਾਲੈਂਡ ਹੁੰਦੇ ਹਨ ਅਤੇ ਊਝ ਕੁਹਾਨ ਦੀ ਚਰਬੀ ਨੂੰ ਪਾਣੀ ਅਤੇ ਕਾਰਬਨ ਡਾਇਆਕਸਾਈਡ ਗੈਸ ਵਿਚ ਤੋੜ ਕੇ ਪਾਣੀ ਪ੍ਰਾਪਤ ਕਰ ਲੈਂਦਾ ਹੈ ਪਲਕਾਂ ਦੇ ਵਧੇ ਹੋਏ ਵਾਲ ਉਡਦੀ ਹੋਈ ਰੇਤ ਨੂੰ ਅੱਖਾਂ ਵਿਚ ਪੈਣ ਤੋਂ ਰੋਕਦੇ ਹਨ ਕੰਨਾਂ ਦੇ ਵੱਡੇ ਵਾਲ ਵੀ ਇੰਜ ਹੀ ਬਹੁਤ ਕੰਮ ਆਉਂਦੇ ਹਨ ਨੱਕ ਦਾ ਛੇਕ ਬਹੁਤ ਹੀ ਪਤਲਾ ਅਤੇ ਅੱਧੇ ਚੰਨ ਵਰਗਾ ਹੁੰਦਾ ਹੈ ਹਨੇਰੀ ਵਗਣ ਵੇਲੇ ਊਠ ਜ਼ਮੀਨ ਤੇ ਬਹਿ ਜਾਂਦਾ ਹੇ ਅਤੇ ਨਾਸਾ ਬੰਦ ਕਰਕੇ ਸਿਰ ਜ਼ਮੀਨ ਤੇ ਰੱਖ ਦਿੰਦਾ ਹੈ ਊਠ ਦੀ ਸੁੰਘਣ-ਸ਼ਕਤੀ ਬਹੁਤ ਹੀ ਤੇਜ਼ ਹੁੰਦੀ ਹੈ ਬਹੁਤ ਦੂਰ ਤੋਂ ਹੀ ਇਸ ਨੂੰ ਪਾਣੀ ਦੇ ਜ਼ਖ਼ੀਰੇ ਦਾ ਪਤਾ ਲਗ ਜਾਂਦਾ ਹੈ ਸਿਰ ਉੱਚਾ ਹੋਣ ਕਾਰਨ ਇਸ ਦੀ ਨਿਗਾਹ ਬਹੁਤ ਦੂਰ ਤਕ ਪਹੁੰਚਦੀ ਹੈ ਅਤੇ ਜ਼ਮੀਨ ਦੀ ਤਪਸ਼ ਦਾ ਅਸਰ ਵੀ ਸਿਰ ਉਪਰ ਘਟ ਹੁੰਦਾ ਹੈ ਹਜ਼ਾਰਾਂ ਸਾਲਾਂ ਤਕ ਮਾਰੂਥਲ ਵਿਚ ਰਹਿਣ ਕਰਕੇ ਇਸ ਦੇ ਸਰੀਰ ਦੀ ਬਣਤਰ ਇੰਨੀ ਬਦਲ ਗਈ ਹੈ ਕਿ ਬੰਗਾਲ ਵਰਗੇ ਬਹੁਤ ਸਿਲ੍ਹ  ਵਾਲੇ ਜਲਵਾਯੂ ਨੂੰ ਇਹ ਬਰਦਾਸ਼ਤ ਨਹੀਂ ਕਰ ਸਕਦਾ ਉਥੇ ਇਸ ਦੀ ਛੇਤੀ ਮੌਤ ਹੋ ਜਾਂਦੀ ਹੈ

                                      ਊਠ ਦੇ ਇਨ੍ਹਾਂ ਖ਼ਾਸ ਗੁਣਾਂ ਦਾ ਮਾਰੂਥਲਾਂ ਦੇ ਵਸਨੀਕ ਪੂਰਾ ਪੂਰਾ ਲਾਭ ਉਠਾਉਂਦੇ ਹਨ ਥਲਾਂ ਵਿਚ ਜਿਥੇ ਆਵਾਜਾਈ ਦਾ ਕੋਈ ਵੀ ਹੋਰ ਵਸੀਲਾ ਨਹੀਂ ਹੁੰਦਾ, ਉਥੇ ਕੇਵਲ ਊਠ ਹੀ ਮਨੁੱਖ ਦੀ ਸਹਾਇਤਾ ਕਰ ਸਕਦਾ ਹੈ ਊਠਾਂ ਦੀ ਸ਼ਕਤੀ ਅਤੇ ਸਹਿਨਸ਼ੀਲਤਾ ਸਲਾਹੁਣ-ਯੋਗ ਹੈ ਬਾਖ਼ਤਰੀ ਊਠ 2720 ਕਿ. ਗ੍ਰਾਮ ਤਕ ਅਤੇ ਅਰਬੀ ਊਠ 600 ਕਿ. ਗ੍ਰਾ. ਤਕ ਭਾਰ ਚੁੱਕ ਲੈਂਦਾ ਹੈ ਇਕ ਅਜਿਹੀ ਮਿਸਾਲ ਮਿਲਦੀ ਹੈ ਕਿ ਇਕ ਊਠ ਇਕ ਮੁਸਾਫਤ ਅਤੇ ਲਗਭਗ 2.25 ਕੁਵਿੰਟਲ ਤੋਂ ਵਧੇਰੇ ਲੈ ਕੇ ਟਿਊਨਿਸ ਤੋਂ 960 ਕਿ. ਮੀ. ਦੂਰ ਟ੍ਰਿਪੋਲੀ ਤਕ ਕੇਵਲ ਚਾਰ ਦਿਨਾਂ ਵਿਚ ਪਹੁੰਚ ਗਿਆ ਸੱਤ ਅੱਠ ਦਿਨਾਂ ਤਕ ਇਹ 216 ਤੋਂ 240 ਕਿ. ਮੀ. ਰੋਜ਼ਾਨਾ ਚਲਦਾ ਹੈ ਇਸ ਕਰਕੇ ਅੰਗਰੇਜ਼ ਇਸਨੂੰ ਮਾਰੂਥਲ ਦਾ ਜਹਾਜ਼ ਕਹਿੰਦੇ ਹਨ ਪੂਰਵ ਇਤਿਹਾਸਕ ਯੁਗ ਤੋਂ ਅਜ ਦੇ ਜ਼ਮਾਨੇ ਤਕ ਮਾਰੂਥਲਾਂ ਵਾਲੇ ਦੇਸ਼ਾਂ ਵਿਚ ਵਪਾਰ ਅਤੇ ਆਵਾਜਾਈ ਦਾ ਕੰਮ ਊਠਾਂ ਰਾਹੀਂ ਹੀ ਹੁੰਦਾ ਹੈ ਇਨ੍ਹਾਂ ਇਲਾਕਿਆਂ ਵਿਚ ਬਲਦਾਂ ਵਾਂਗ ਊਠ ਹੀ ਹੱਲਾ ਅੱਗੇ ਜੋੜੇ ਜਾਂਦੇ ਹਨ ਅਤੇ ਖੂਹ ਤੇ ਵੀ ਇਨ੍ਹਾਂ ਨੂੰ ਹੀ ਜੋੜਿਆ ਜਾਂਦਾ ਹੈ ਇਸ ਦੇ ਲੇੜੇ ਸਕਾ ਕੇ ਬਾਲੇ ਜਾਂਦੇ ਹਨ ਇਸ ਦਾ ਦੁੱਧ ਪੀਂਦੇ ਹਨ ਅਤੇ ਇਸ ਦਾ ਮਾਸ ਸੁਆਦ ਨਾਲ ਖਾਂਦੇ ਹਨ ਇਸ ਦੇ ਵਾਲ ਚਿੱਤਰਕਾਰੀ ਦੇ ਬੁਰਸ਼, ਕੰਬਲ ਅਤੇ ਊਲੀ ਕਪੜੇ ਬਣਾਉਣ ਦੇ ਕੰਮ ਆਉਂਦੇ ਹਨ ਇਸ ਦੀਆਂ ਹੱਡੀਆਂ ਤੋਂ ਵੀ ਕਈ ਜ਼ਰੂਰੀ ਚੀਜ਼ਾਂ ਬਣਦੀਆਂ ਹਨ

                                      ਊਠ ਬਿਲਕੁਲ ਬਨਸਪਤੀ ਉੱਪਰ ਹੀ ਗੁਜ਼ਾਰਾ ਕਰਨ ਵਾਲਾ ਜੀਵ ਹੈ ਇਹ ਮਾਰੂਥਲ ਵਿਚ ਪੈਦਾ ਹੋਣ ਵਾਲੇ ਰੁੱਖ, ਪੌਦੇ ਆਦਿ ਹੀ ਖਾਂਦਾ ਹੈ ਊਠ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ ਪਰ ਇਹ ਖਾਂਦਾ ਥੋੜਾ ਹੈ ਇਸ ਦੀ ਕੁਹਾਨ ਵਿਚ ਚਰਬੀ ਜਮ੍ਹਾਂ ਰਹਿੰਦੀ ਹੈ ਜੇ ਖ਼ੁਰਾਕ ਨਾ ਮਿਲੇ ਤਾਂ ਇਹ ਚਰਬੀ ਢਲਦੀ ਰਹਿੰਦੀ ਹੈ ਅਤੇ ਕੁਹਾਨ ਛੋਟੀ ਤੇ ਢਿੱਲੀ ਹੋ ਜਾਂਦੀ ਹੈ

                                      ਭਾਵੇਂ ਮੁੱਢ ਕਦੀਮ ਤੋਂ ਹੀ ਊਠ ਮਨੁੱਖ ਦੇ ਅਧੀਨ ਹੈ ਪਰ ਫਿਰ ਵੀ ਇਸ ਦੀਆਂ ਮਾਨਸਿਕ ਬਿਰਤੀਆਂ ਵਿਚ ਕੋਈ ਬਹੁਤਾ ਫ਼ਰਕ ਨਹੀਂ ਪਿਆ ਇਸਦਾ ਆਪਣੇ ਮਾਲਕ ਜਾਂ ਰਖਵਾਲੇ ਨਾਲ ਕੋਈ ਪ੍ਰੇਮ ਭਾਵ ਨਹੀਂ ਹੁੰਦਾ ਅਤੇ ਨਾ ਹੀ ਇਹ ਅਕਲ ਦਾ ਕੋਈ ਸਬੂਤ ਦਿੰਦਾ ਹੈ ਚਲਣ ਵੇਲੇ ਇਹ ਇਕੋ ਹੀ ਪਾਸੇ ਚਲਦਾ ਰਹਿੰਦਾ ਹੈ ਜੇ ਕਿਸੇ ਖਾਣ ਵਾਲੀ ਚੀਜ਼ ਦੀ ਖਿਚ ਦੇ ਕਾਰਨ ਦੂਜੇ ਪਾਸੇ ਮੁੜ ਪਵੇ ਤਾਂ ਉਸੇ ਪਾਸੇ ਹੀ ਤੁਰੀ ਜਾਂਦਾ ਹੈ ਇਸ ਨੂੰ ਆਪਣੀ ਰਿਹਾਇਸ਼ ਦੀ ਥਾਂ ਨਾਲ ਕੋਈ ਲਗਾਉ ਨਹੀਂ ਹੁੰਦਾ ਇਸ ਦਾ ਸੁਭਾ ਤੇਜ਼ ਹੈ ਮਸਤ ਹੋਇਆ ਇਹ ਬਹੁਤ ਖ਼ਤਰਨਾਕ ਹੋ ਜਾਂਦਾ ਹੈ

                                      ਏਸ਼ੀਆਈ ਊਠ ਭਾਵੇਂ ਦੋ ਕਿਸਮਾਂ ਦੇ ਹਨ ਪਰ ਦੋ ਵੱਖਰੀ ਕਿਸਮ ਦੇ ਊਠ ਵੀ ਆਪਸ ਵਿਚ ਮਿਲਕੇ ਸੰਤਾਨ ਪੈਦਾ ਕਰਦੇ ਹਨ ਅਜਿਹੀ ਸੰਤਾਨ ਦੀ ਕੁਹਾਨ ਇਕੋ ਹੀ ਹੁੰਦੀ ਹੈ ਅਤੇ ਵਾਲ ਲੰਮੇ ਹੁੰਦੇ ਹਨ ਅਜਿਹੀ ਸੰਤਾਨ ਆਪਣੇ ਮਾਂ ਪਿਉ ਨਾਲੋਂ ਵਧੇਰੇ ਫੁਰਤੀਲੀ ਹੁੰਦੀ ਹੈ

                                      ਅਰਬੀ ਊਠ ਦੀ ਉਮਰ 17-50 ਸਾਲ ਅਤੇ ਬਖ਼ਤਰੀ ਊਠ ਦੀ 25 ਸਾਲ ਦੀ ਹੁੰਦੀ ਹੈ ਆਮ ਤੌਰ ਤੇ ਦੋ ਸਾਲਾਂ ਵਿਚ ਇਨ੍ਹਾਂ ਦੇ ਇਕ ਬੱਚਾ ਹੁੰਦਾ ਹੈ ਅਤੇ ਸਾਰੇ ਜੀਵਨ ਵਿਚ ਊਠਣੀ ਦੇ ਲਗਭਗ ਬਾਰਾਂ ਬੱਚੇ ਹੁੰਦੇ ਹਨ ਗਰਭ ਦਾ ਸਮਾਂ 11 ਮਹੀਨੇ ਹੁੰਦਾ ਹੈ ਇਕ ਦਿਨ ਦਾ ਬੱਚਾ ਤੁਰਨ ਫਿਰਨ ਲਗ ਪੈਂਦਾ ਹੈ ਅਤੇ ਇਕ ਹਫ਼ਤੇ ਵਿਚ ਲਗਭਗ ਇਕ ਮੀਟਰ ਉੱਚਾ ਹੋ ਜਾਂਦਾ ਹੈ ਤਿੰਨ ਸਾਲ ਦੀ ਉਮਰ ਹੋ ਜਾਣ ਤੇ ਮਨੁੱਖ ਇਸ ਨੂੰ ਸਿਧਾਉਣਾ ਸ਼ੁਰੂ ਕਰਦਾ ਹੈ ਤੇ 16-17 ਸਾਲ ਦੀ ਉਮਰ ਦਾ ਊਠ ਬਾਲਗ਼ ਹੋ ਜਾਂਦਾ ਹੈ

                                      ਭੂ-ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਲਗਭਗ ਦੋ ਕਰੋੜ ਸਾਲ ਪਹਿਲਾਂ ਊਠ ਜਾਤੀ ਦੇ ਜਾਨਵਰਾਂ ਦਾ ਜਨਮ ਉੱਤਰੀ ਅਮਰੀਕਾ ਵਿਚ ਹੋਇਆ ਉਸ ਸਮੇਂ ਇਸਦਾ ਆਕਾਰ ਪੰਜਾਂ ਉਂਗਲਾਂ ਵਾਲੇ ਖ਼ਰਗੋਸ਼ (Jack rabbit) ਜਿੰਨਾ ਹੁੰਦਾ ਸੀ ਕ੍ਰਮ-ਅਨੁਸਾਰ ਵਿਕਾਸ ਰਾਹੀਂ ਲਗਭਗ ਇਕ ਲਖ ਸਾਲ ਪਹਿਲਾਂ ਅਜਿਹੇ ਆਕਾਰ ਦੇ ਦੋ ਉਂਗਲੀਆਂ ਵਾਲੇ ਪਸ਼ੂ ਬਣੇ ਇਸ ਦੌਰਾਨ ਇਨ੍ਹਾਂ ਦੇ ਆਕਾਰ ਵਿਚ ਬਹਤੁ ਤਬਦੀਲੀ ਹੋ ਗਈ ਇਨ੍ਹਾਂ ਜਾਨਵਰਾਂ ਦੇ ਭਿੰਨ ਭਿੰਨ ਵੱਡ-ਵਡੇਰਿਆਂ ਦੇ ਪਿੰਜਰ ਅਮਰੀਕਾ ਦੀਆਂ ਚਟਾਨਾਂ ਵਿਚੋਂ ਮਿਲੇ ਹਨ ਅਜੋਕੇ ਆਕਾਰ ਦੇ ਊਠਾਂ ਦੇ ਪਿੰਜਰ ਯੂਰਪ ਅਤੇ ਏਸ਼ੀਆ ਵਿਚ ਮਿਲੇ ਹਨ

                                      ਇਕ ਲੱਖ ਸਾਲ ਪਹਿਲਾਂ ਊਠਾਂ ਦੀ ਜਨਮ ਭੂਮੀ ਅਮਰੀਕਾ ਦੇ ਭੂ-ਖੰਡ ਵਿਚ ਭਾਰੀ ਤਬਦੀਲੀ ਹੋਈ ਉਥੋਂ ਦੇ ਜਲਵਾਯੂ ਵਿਚ ਬਹੁਤ ਤਬਦੀਲੀ ਹੋ ਜਾਣ ਨਾਲ ਊਠ ਦੀ ਨਸਲ ਦੇ ਜਾਨਵਰ ਆਪਣੀ ਜਨਮ ਭੂਮੀ ਛੱੜ ਕੇ ਉੱਤਰ ਅਤੇ ਦੱਖਣ ਵਿਚ ਫੈਲ ਗਏ ਇਨ੍ਹਾਂ ਦੀ ਇਕ ਸ਼ਾਖ਼ ਉੱਤਰ-ਪੱਛਮੀ ਇਲਾਕਿਆਂ ਵਿਚੋਂ ਹੁੰਦੀ ਹੋਈ ਏਸੀਆ, ਯੂਰਪ ਅਤੇ ਅਫ਼ਰੀਕਾ ਅੱਪੜੀ ਅਤੇ ਦੂਜੀ ਸ਼ਾਖ਼ ਪਨਾਮਾ ਜਲ-ਡਮਰੂ-ਮੱਧ ਵਿਚੋਂ ਹੁੰਦੀ ਹੋਈ ਦੱਖਣੀ ਅਮਰੀਕਾ ਪਹੁੰਚੀ

                                      ਲਾਮਾ (Lama)–ਇਹ ਊਠ ਉਪ-ਵਰਗ ਦਾ ਦੂਜਾ ਪ੍ਰਸਿੱਧ ਜਾਨਵਰ ਹੈ ਇਹ ਬਿਨਾਂ ਕੁਹਾਨ ਊਠ ਹੈ ਜੋ ਆਕਾਰ ਵਿਚ ਛੋਟਾ ਹੁੰਦਾ ਹੈ ਇਸ ਦੀ ਉੱਚਾਈ 90 ਸੈਂਟੀਮੀਟਰ ਅਤੇ ਲੰਬਾਈ 120 ਸੈਂਟੀਮੀਟਰ ਦੇ ਕਰੀਬ ਹੁੰਦੀ ਹੈ ਇਸ ਦੀ ਧੌਣ ਲਗਭਗ 60 ਸੈਂ. ਮੀ. ਲੰਮੀ ਹੁੰਦੀ ਹੈ ਤੇ ਪੈਰ ਹੇਠਾਂ ਦੋ ਵੱਖ-ਵੱਖ ਗੱਦੀਆਂ ਹੁੰਦੀਆਂ ਹਨ ਕੰਨ ਕੁਝ ਲੰਮੇ ਅਤੇ ਨੋਕਦਾਰ ਹੁੰਦੇ ਹਨ ਇਸ ਦੇ ਮਿਹਦੇ ਵਿਚ ਪਾਣੀ ਦੀ ਥੈਲੀ ਨਹੀਂ ਹੁੰਦੀ ਪੂਛ ਵੱਧ ਤੋਂ ਵੱਧ 15 ਸੈਂਟੀਮੀਟਰ ਲੰਬੀ ਹੁੰਦੀ ਹੈ

                                      ਅਸਲ ਵਿਚ ਅਮਰੀਕੀ ਊਠ ਦੋ ਕਿਸਮਾਂ ਦੇ ਹੁੰਦੇ ਹਨ ਇਕ ਕਿਸਮ ਦੇ ਊਠ ਦੱਖਣੀ ਅਮਰੀਕਾ ਦੇ ਪੈਟਾਗੋਨੀਆ (Patagonia) ਅਤੇ ਟਿਯੇਰ-ਡਿਲ-ਫਿਊਗੋ (Fierrdel Fuego) ਦੇ ਪਹਾੜੀ ਦਾਮਨਾਂ ਵਿਚ ਰਹਿੰਦੇ ਹਨ ਇਸ ਦੇ ਵਾਲ ਹਲਕੇ ਲਾਲ ਰੰਗ ਦੇ ਹੁੰਦੇ ਹਨ ਅਸਲੋਂ ਲਾਮਾ ਜੰਗਲੀ ਪਸ਼ੂ ਹੈ ਪਰ ਮਨੁੱਖ ਨੇ ਇਸ ਨੂੰ ਫੜ ਕੇ ਪਾਲਤੂ ਬਣ ਲਿਆ ਹੈ ਅੰਗਰੇਜ਼ੀ ਵਿਚ ਇਸ ਨੂੰ  ਗੁਆਨਾਕੋ (Guanaco) ਕਹਿੰਦੇ ਹਨ ਪਾਲਤੂ ਗੁਆਨਾਕੋ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ ਇਕ ਕਿਸਮ ਦਾ ਗੁਆਨਾਕੋ ਵੱਡਾ ਹੁੰਦਾ ਹੈ, ਜਿਸ ਨੂੰ ਉਥੋਂ ਦੇ ਦੇਸ਼ ਵਾਸੀ ਲਾਮਾ ਕਹਿੰਦੇ ਹਨ ਅਤੇ ਇਹ ਸਵਾਰੀ ਲਈ ਤੇ ਭਾਰ ਢੇਣ ਲਈ ਵਰਤਿਆ ਜਾਂਦਾ ਹੈ ਇਸ ਦੇ ਵਾਲ ਸਫ਼ੈਦ ਰੰਗ ਦੇ ਹੁੰਦੇ ਹਨ ਅਤੇ ਸੁਭਾ ਦਾ ਇਹ ਬਹੁਤ ਅਸੀਲ ਹੁੰਦਾ ਹੈ ਜਦੋਂ ਦੁਸ਼ਮਣ ਲਾਮਾ ਉਤੇ ਹਮਲਾ ਕਰਦਾ ਹੈ ਤਾਂ ਇਹ ਖਾਧੀ ਹੋਈ ਖ਼ੁਰਾਕ ਨੂੰ ਉਗਾਲੀ ਕਰ ਕੇ ਉਹਦੇ ਮੂੰਹ ਉੱਪਰ ਮਾਰਦਾ ਹੈ

                                      ਦੂਜੀ ਕਿਸਮ ਦਾ ਗੁਆਨਾਕੋ ਕੁਝ ਛੋਟਾ ਹੁੰਦਾ ਹੈ ਇਨ੍ਹਾਂ ਦੇ ਵਾਲ ਸੰਘਣੇ, ਲੰਬੇ, ਨਰਮ ਅਤੇ ਸਫ਼ੈਦ ਰੰਗ ਦੇ ਹੁੰਦੇ ਹਨ ਉਥੋਂ ਦੇ ਦੇਸ਼ਵਾਸੀ ਇਸ ਨੂੰ ਅਲਪਾਕਾ (Alpaca) ਕਹਿੰਦੇ ਹਨ ਇਸ ਨੂੰ ਕੇਵਲ ਉੱਨ ਲਈ ਹੀ ਪਾਲਦੇ ਹਨ

                                      ਲਾਮਾ ਅਤੇ ਅਲਪਾਕਾ ਸਾਂਝੀ ਸੰਤਾਨ ਵੀ ਪੈਦਾ ਕਰਦੇ ਹਨ ਪਰ ਅਜਿਹੀ ਸੰਤਾਨ ਅੱਗੋਂ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਹੁੰਦੀ

                                      ਦੂਜੀ ਕਿਸਮ ਦੇ ਅਮਰੀਕੀ ਊਠ ਦਾ ਪਰਚਲਤ ਨਾਂ ਵਿਕੂਨਾ (Vicuna) ਹੈ, ਜੋ ਗੁਆਨਾਕੋ ਨਾਲੋਂ ਛੋਟਾ ਹੁੰਦਾ ਹੈ ਇਹ ਦੱਖਣੀ ਅਮਰੀਕਾ ਦੇ ਪੱਛਮੀ ਕੰਢੇ ਤੇ ਈਕਵੇਡੋਰ, ਚਿੱਲੀ, ਪੇਰੂ ਅਤੇ ਬੋਲੀਵੀਆ ਦੀ ਐਂਡੀਜ਼ ਪਰਬਤ ਲੜੀ ਦੀਆਂ ਉੱਚੀਆਂ ਚੋਟੀਆਂ ਤੇ ਮਿਲਦੇ ਹਨ ਇਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ ਇਹ ਅਜੇ ਜੰਗਲੀ ਜਾਨਵਰ ਹੀ ਹੈ ਇਸਦੇ ਵਾਲ ਹਲਕੇ ਬਦਾਮੀ ਰੰਗ ਦੇ ਹੁੰਦੇ ਹਨ

                                      ਏਸ਼ੀਆਈ ਊਠਾਂ ਵਾਂਗ ਅਮਰੀਕੀ ਊਠ ਵੀ ਘਾਹ ਪੱਤੇ ਖਾ ਕੇ ਹੀ ਗੁਜ਼ਾਰਾ ਕਰਦੇ ਹਨ

                                      ਆਧੁਨਿਕ ਯੁਗ ਵਿਚ ਲਾਮਾ ਨੂੰ ਯੂਰਪ ਅਤੇ ਆਸਟ੍ਰੇਲੀਆ ਵਿਚ ਪਾਲਣ ਦਾ ਜਤਨ ਕੀਤਾ ਗਿਆ ਹੈ ਪਰ ਸਗ਼ਲਤਾ ਨਹੀਂ ਮਿਲੀ ਇਸੇ ਤਰ੍ਹਾਂ ਏਸ਼ੀਆਈ ਊਠਾਂ ਨੂੰ ਅਮਰੀਕਾ ਵਿਚ ਪਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਮਰੀਕਾ ਦੇ ਵਸਨੀਕਾਂ ਨੇ ਇਸ ਸਕੀਮ ਨੂੰ ਉਤਸ਼ਾਹ ਨਹੀਂ ਦਿੱਤਾ ਅਸਲ ਵਿਚ ਅਮਰੀਕਾ ਵਰਗੇ ਦੇਸ਼ ਵਿਚ ਊਠਾਂ ਦੀ ਕੋਈ ਲੋੜ ਨਹੀਂ

ਲੇਖਕ : ਭਾਸ਼ਾ ਵਿਭਾਗ,     ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ,     ਹੁਣ ਤੱਕ ਵੇਖਿਆ ਗਿਆ : 1363,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/10/2015 12:00:00 AM
ਹਵਾਲੇ/ਟਿੱਪਣੀਆਂ: null

ਊਠ

ਊਠ ਦੇਖੋ, ਉਸਟ। ੨ ਉਠਣਾ ਕ੍ਰਿਆ ਦਾ ਅਮਰ ਦੇਖੋ, ਉਠਣਾ। ੩ ਸੰ. उठ् ਧਾ—ਮਾਰਨਾ. ਤਾੜਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1431,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/18/2014 12:00:00 AM
ਹਵਾਲੇ/ਟਿੱਪਣੀਆਂ: noreference

ਊਠ

ਊਠ [ਨਾਂਪੁ] ਇੱਕ ਪਾਲਤੂ ਜਾਨਵਰ ਜਿਸ ਤੋਂ ਥਲਾਂ ਵਿੱਚ ਸਵਾਰੀ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਹੈ, ਬੋਤਾ , ਸ਼ੁਤਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1462,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਊਠ

ਊਠ (ਨਾਂ,ਪੁ) ਗੋਲ ਚਪਟੇ ਪੈਰਾਂ, ਉੱਚੇ ਕੱਦ, ਲੰਮੀ ਧੌਣ, ਪਿੱਠ ਤੇ ਕੁਹਾਣ ਵਾਲਾ, ਸਵਾਰੀ ਅਤੇ ਭਾਰ ਢੋਣ ਵਾਲਾ ਪਸ਼ੂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1468,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ