ਲਾਗ–ਇਨ/ਨਵਾਂ ਖਾਤਾ |
+
-
 
ਏ. ਪੀ. ਜੀ. ਅਬਦੁਲ ਕਲਾਮ

A.P.J. Abdul Kalam . ਪੀ. ਜੀ. ਅਬਦੁਲ ਕਲਾਮ: ਏ ਪੀ ਜੀ ਅਬਦੁਲ ਕਮਲਾ ਦਾ ਜਨਮ 15 ਅਕਤੂਬਰ, 1931 ਨੂੰ ਹੋਇਆ। ਪ੍ਰਸਿੱਧ ਵਿਗਿਆਨੀ ਅਤੇ ਇੰਜੀਨੀਅਰ ਅਬਦੁਲ ਕਲਾਮ 2002 ਤੋਂ 2007 ਤਕ ਭਾਰਤ ਦੇ 11ਵੀਂ ਰਾਸ਼ਟਰਪਤੀ ਰਹੇ। ਆਪ ਕਲਪਨਾਸ਼ੀਲ ਵਿਅਕਤੀ ਹਨ, ਜੋ ਸਦਾ ਹੀ ਦੇਸ਼ ਦੇ ਵਿਕਾਸ ਸਬੰਧੀ ਸੋਚਦੇ ਰਹਿੰਦੇ ਹਨ। ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਭਾਰਤ ਨੂੰ ਅੰਤਰ-ਰਾਸ਼ਟਰੀ ਸਬੰਧਾਂ ਵਿਚ ਜ਼ੋਰਦਾਰ ਭੂਮਿਕਾ ਨਿਭਾਉਂਣੀ ਚਾਹੀਦੀ ਹੈ। ਆਪ ਨੂੰ ਅਕਸਰ ਭਾਰਤ ਦਾ ਮਿਜ਼ਾਈਲ ਵਿਅਕਤੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਰਾਸ਼ਟਰਪਤੀ ਕਾਲ ਦੇ ਦੌਰਾਨ ਲੋਕ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਚਾਹੁੰਦੇ ਸਨ।

      ਆਪ ਦਾ ਜਨਮ ਦੱਖਣੀ ਭਾਰਤੀ ਰਾਜ ਤਾਮਿਲਨਾਡੂ ਵਿਚ ਹੋਇਆ ਸੀ ਅਤੇ ਆਪ ਨੇ ਵਿਸ਼ਵ ਭਰ ਦੀਆਂ ਲਗਭਗ 30 ਯੂਨੀਵਰਸਿਟੀਆਂ ਤੋਂ ਆਨਰੇਰੀ ਡਾਕਟ੍ਰੇਟ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। 1981 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਅਤੇ 1990 ਵਿਚ ਪਦਮ ਵਿਭੂਸ਼ਣ ਤੇ 1997 ਵਿਚ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ਨਾਲ ਨਿਵਾਜ਼ਿਆ।

      ਆਪ ਪਹਿਲੇ ਵਿਗਿਆਨੀ ਅਤੇ ਕੰਵਾਰੇ ਵਿਅਕਤੀ ਸਨ ਜਿਨ੍ਹਾਂ ਨੇ ਰਾਸ਼ਟਰਪਤੀ ਭਵਨ ਦੀ ਸੀਟ ਸੰਭਾਲੀ। ਮਹੱਤਵਪੂਰਣ ਵਿਸ਼ਿਆਂ ਤੇ ਉਨ੍ਹਾਂ ਦੇ ਵਿਚਾਰ ‘ਇੰਡੀਅ ਮਦਰ ’ ਪੁਸਤਕ ਵਿਚ ਉਲੀਕੇ ਗਏ ਹਨ। ਇਸ ਵਿਚ ਉਨ੍ਹਾਂ ਕ੍ਰਿਆ ਯੋਜਨਾਵਾਂ ਤੇ ਚਾਨਣਾ ਪਾਇਆ ਗਿਆ ਹੈ। ਜਿਸ ਨਾਲ ਦੇਸ਼ ਦੇ 2020 ਤਕ ਵਿਗਿਆਨ ਦੀ ਉਚੱਤਮ ਸ਼ਕਤੀ ਵਜੋਂ ਵਿਕਾਸ ਕਰਨ ਵਿਚ ਸਹਾਇਤਾ ਮਿਲੇਗੀ।

      ਡਾ. ਏ ਪੀ. ਜੀ ਅਬਦੁਲ ਕਲਾਮ ਭਾਰਤ ਦੇ ਨਿਊਕਲੀ ਹਥਿਆਰ ਪ੍ਰੋਗਰਾਮ ਸਬੰਧੀ ਆਪਣੇ ਕੰਮ ਨੂੰ ਭਾਰਤ ਨੂੰ ਭਵਿੱਖ ਦੀ ਉਚੱਤਮ ਸ਼ਕਤੀ ਬਣਾਉਣ ਦਾ ਮਾਰਗ ਸਮਝਦਾ ਹੈ। ਡਾ. ਏ. ਪੀ. ਜੀ. ਅਬਦੁਲ ਕਲਾਮ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਦੌਰਾਨ ਭਾਰਤ ਦੇ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰਾਂ ਵਿਚ ਕਾਫ਼ੀ ਦਿਲਚਸਪੀ ਲਈ। ਉਨ੍ਹਾਂ ਨੇ ਬਾਇਓ-ਇੰਪਲਾਟਾਂ ਦੀ ਸਥਾਪਨਾ ਲਈ ਇਕ ਪ੍ਰਾਜੈਕਟ ਯੋਜਨਾ ਵੀ ਤਿਆਰ ਕੀਤੀ। ਉਨ੍ਹਾਂ ਨੇ ਭਾਰਤ ਵਿਚ ਸੂਚਨਾ ਟੈਕਨਾਲੋਜੀ ਦੇ ਖੇਤਰ ਤੋਂ ਅਧਿਕ ਲਾਭ ਪ੍ਰਾਪਤ ਕਰਨ ਲਈ ਸਾਫ਼ਟਵੇਅਰ ਦੇ ਖੁਲ੍ਹੇ ਸਾਧਨ ਦੀ ਜ਼ਰਬਦਸਤ ਹਮਾਇਤ ਕੀਤੀ।

ਲੇਖਕ : ਡਾ. ਡੀ. ਆਰ ਸਚਦੇਵਾ,     ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6475,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/5/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ