ਕਚੂਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਚੂਰ ( ਨਾਂ , ਪੁ ) ਦਵਾਈ ਵਜੋਂ ਵਰਤੀਂਦੀ ਜੰਗਲੀ ਹਲਦੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਚੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਚੂਰ [ ਨਾਂਪੁ ] ਹਲ਼ਦੀ ਵਰਗੀ ਇੱਕ ਬੂਟੀ , ਇਸ ਬੂਟੀ ਤੋਂ ਪ੍ਰਾਪਤ ਹੋਣ ਵਾਲ਼ਾ ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਚੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਰ . ਸੰ. ਕਚੂ੗ਰ. ਸੰਗ੍ਯਾ— ਜੰਗਲੀ ਹਲਦੀ. ਇਹ ਕਈ ਦਵਾਈਆਂ ਵਿੱਚ ਵਰਤੀਦੀ ਹੈ. L. Curcuma Zerumbet.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਚੂਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਚੂਰ : ਇਹ ਜ਼ਿੰਜੀਬਰੇਸੀ ਕੁਲ ਦਾ ਇਕ ਹਲਦੀ ਵਰਗਾ ਪੌਦਾ ਹੈ , ਜਿਸ ਦਾ ਬਨਸਪਤੀ-ਵਿਗਿਆਨਕ ਨਾਂ ਕੁਰਕੁਮਾ ਜ਼ੈੱਡਵੈਰੀਆ ( Curcuma Zedoaria ) ਹੈ । ਇਸ ਨੂੰ ਜ਼ੈੱਡਵੈਰੀ ਵੀ ਕਹਿੰਦੇ ਹਨ । ਇਸ ਦੀ ਇਕ ਦੂਸਰੀ ਜਾਤੀ ਕੁਰਕੁਮਾ ਸੀਜ਼ੀਆ ਨੂੰ ਕਾਲੀ ਹਲਦੀ , ਨਰਕਚੂਰ ਅਤੇ ਬਲੈਕ ਜ਼ੈੱਡਵੈਰੀ ਅਤੇ ਤੀਜੀ ਜਾਤੀ ਕੁਰਕੁਮਾ ਅਰਮੈਡਿਕਾ ਨੂੰ ਬਨ-ਹਲਦੀ ਜਾਂ ਯੈਲੋ ਜ਼ੈੱਡਵੈਰੀ ਕਿਹਾ ਜਾਂਦਾ ਹੈ ।

                  ਪੂਰਬ-ਉੱਤਰੀ ਭਾਰਤ ਦੇ ਸਮੁੰਦਰੀ ਤੱਦ ਦੇ ਇਲਾਕਿਆਂ ਵਿਚ ਕਚੂਰ ਆਪਣੇ ਆਪ ਉਗਦਾ ਹੈ ਅਤੇ ਭਾਰਤ , ਚੀਨ ਅਤੇ ਲੰਕਾ ਵਿਚ ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ ।

                  ਇਸ ਦੇ ਪੌਦੇ ਦਾ ਪ੍ਰਵਰਧਨ ਪ੍ਰਕੰਦਾਂ ਰਾਹੀਂ ਹੁੰਦਾ ਹੈ । ਪ੍ਰਕੰਦਾਂ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਿਆ ਜਾਂਦਾ ਹੈ । ਹਰ ਟੁਕੜੇ ਉਤੇ ਇਕ ਅੱਖ ਹੁੰਦੀ ਹੈ । ਮਾਨਸੂਨ ਦੇ ਸ਼ੁਰੂ ਵਿਚ ਇਨ੍ਹਾਂ ਨੂੰ ਮਿੱਟੀ ਵਿਚ ਬੀਜ ਦਿਤਾ ਜਾਂਦਾ ਹੈ । ਇਸ ਦਾ ਪੌਦਾ ਤਕਰੀਬਨ 45 ਸੈਂ. ਮੀ. ਉੱਚਾ ਹੁੰਦਾ ਹੈ ਅਤੇ ਇਸ ਨੂੰ ਭੂਰੇ ਵੈਂਗਣੀ ਜਿਹੇ ਰੰਗ ਦੀਆਂ ਸ਼ਿਰਾਵਾਂ ਵਾਲੇ ਹਰੇ ਪੱਤੇ ਲਗਦੇ ਹਨ । ਪ੍ਰਕੰਦ ਵੱਡੇ ਵੱਡੇ ਅਤੇ ਗੁੱਦੇਕਾਰ ਹੁੰਦੇ ਹਨ । ਇਨ੍ਹਾਂ ਦੇ ਪਤਲੇ ਆਡੇ-ਦਾਅ ਸੈੱਕਸ਼ਨ ਕੱਟ ਕੇ ਸੁਕਾ ਲਏ ਜਾਂਦੇ ਹਨ ਅਤੇ ਇਸੇ ਰੂਪ ਵਿਚ ਇਹ ਵਿਕਦੇ ਹਨ । ਇਨ੍ਹਾਂ ਦਾ ਰੰਗ ਸਲੇਟੀ ਜਿਹਾ , ਗੰਧ ਕਸਤੂਰੀ ਵਰਗੀ ਤੇ ਸੁਆਦ ਕੁਝ ਕੌੜਾ ਹੁੰਦਾ ਹੈ ।

                  ਪ੍ਰਕੰਦਾਂ ਵਿਚ ਨਿਸ਼ਾਸਤਾ ਹੁੰਦਾ ਹੈ । ਇਸ ਤੋਂ ਸ਼ਾਟੀ ਨਾਂ ਦਾ ਬਣਿਆ ਨਿਸ਼ਾਸਤਾ ਬਜ਼ਾਰ ਵਿਚ ਵਿਕਦਾ ਹੈ ਅਤੇ ਇਸ ਨੂੰ ਅਰਾਰੂਟ ਅਤੇ ਜੌਂ ਦੇ ਬਦਲ ਦੇ ਵਜੋਂ ਵਰਤਿਆ ਜਾਂਦਾ ਹੈ । ਇਹ ਬੱਚਿਆਂ ਅਤੇ ਬਿਮਾਰੀਉਂ ਉਠਿਆ ਲਈ ਪੌਸ਼ਟਿਕ ਆਹਾਰ ਹੈ । ਇਸ ਦੇ ਪ੍ਰਕੰਦ ਮੁੱਖ ਤੌਰ ਤੇ ਲੰਕਾਂ ਤੋਂ ਆਉਂਦੇ ਹਨ ਜਿਥੋਂ ਦੇ ਵਸਨੀਕ ਇਸਦੀ ਪੱਤਿਆਂ ਨੂੰ ਸਬਜ਼ੀ ਵਜੋਂ ਵਰਤਦੇ ਹਨ ।

                  ਕਚੂਰ ਦੀ ਡਾਕਟਰੀ ਦੇ ਪੱਖੋਂ ਕਾਫ਼ੀ ਮਹੱਤਤਾ ਹੈ । ਮੁੱਖ ਤੌਰ ਤੇ ਪ੍ਰਕੰਦ ਇਸ ਮੰਤਵ ਲਈ ਵਰਤਿਆ ਜਾਂਦਾ ਹੈ । ਇਹ ਇਕ ਪਾਚਕ , ਉਤੇਜਕ , ਮਹਿਕਦਾਰ , ਮੂਤਰਵਰਧੀ ਅਤੇ ਜੁਲਾਬੀ ਔਸ਼ਧੀ ਹੈ । ਇਸ ਨੂੰ ਬਦਹਾਜ਼ਮੀ ਤੇ ਬਾਦੀ ਦੂਰ ਕਰਨ ਲਈ ਵੀ ਵਰਤਿਆ ਜਾਂਦਾ ਹੈ । ਲਕੋਰੀਆ ਅਤੇ ਗਨੋਰੀਆ ਨੂੰ ਰੋਕਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਖ਼ੂਨ ਸਾਫ਼ ਕਰਨ ਲਈ ਵੀ ਇਹ ਵਰਤਿਆ ਜਾਂਦਾ ਹੈ । ਮੂੰਹ ਦਾ ਸੁਆਦ ਠੀਕ ਕਰਨ ਲਈ ਅਤੇ ਗਲਾ ਸਾਫ਼ ਕਰਨ ਲਈ , ਖ਼ਾਸ ਕਰ ਕੇ ਗਾਇਕ ਲੋਕ ਇਸ ਦੀ ਵਰਤੋਂ ਕਰਦੇ ਹਨ । ਇਸ ਦੇ ਕਾੜ੍ਹੇ ਵਿਚ ਕਾਲੀ ਮਿਰਚ , ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਘਰਾਂ ਵਿਚ ਬੁਖ਼ਾਰ , ਜ਼ੁਕਾਮ , ਖਾਂਸੀ ਆਦਿ ਲਈ ਦਿਤਾ ਜਾਂਦਾ ਹੈ । ਬੱਚਾ ਹੋਣ ਤੋਂ ਬਾਅਦ ਔਰਤਾਂ ਨੂੰ ਤਾਕਤ ਲਈ ਪ੍ਰਕੰਦ ਜਾਂਦਾ ਹੈ । ਇਸ ਨੂੰ ਫਟਕੜੀ ਨਾਲ ਮਿਲਾ ਕੇ ਮੱਲ੍ਹਮ ਤਿਆਰ ਕੀਤੀ ਜਾਂਦੀ ਹੈ ਜੋ ਮੋਚ ਅਤੇ ਸੱਟ ਲੱਗਣ ਨਾਲ ਪਏ ਨੀਲਾਂ ਉਤੇ ਲਗਾਈ ਜਾਂਦੀ ਹੈ ।

                  ਪੱਤਿਆਂ ਦਾ ਰਸ ਜਲੋਧਰ ਲਈ ਦਿੱਤਾ ਜਾਂਦਾ ਹੈ । ਇਸ ਦੀ ਮਲ੍ਹਮ ਫ਼ੋੜਿਆਂ ਉਤੇ ਵੀ ਲਗਾਈ ਜਾਂਦੀ ਹੈ ।

                  ਹ. ਪੁ.– – ਮੈ. ਪ. ਇੰ. ਪਾ.– – 100; ਹਿੰ. ਵਿ. ਕੋ. 2 : 311; ਇ. ਡ. ਇੰ.– – 237


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.