ਕਥਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ ( ਨਾਂ , ਇ ) ਕਹੀ ਜਾਣ ਵਾਲੀ ਵਾਰਤਾ; ਉਪਦੇਸ; ਧਾਰਮਿਕ ਵਿਖਿਆਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ [ ਨਾਂਇ ] ਕਹਾਣੀ , ਵਾਰਤਾ , ਬਾਤ , ਪ੍ਰਸੰਗ; ਵਿਖਿਆਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਥਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਥਾ [ ਨਾਂਪੁ ] ਖੈਰ ਦੇ ਦਰਖ਼ਤ ਦੀ ਲੱਕੜੀ ਨੂੰ ਉਬਾਲ਼ ਕੇ ਕੱਢਿਆ ਹੋਇਆ ਰਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁਥਾਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਥਾਂ [ ਨਾਂਪੁ ] ਗ਼ਲਤ ਥਾਂ , ਭੈੜਾ ਸਥਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ . ਸੰ. ਸੰਗ੍ਯਾ— ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ । ੨ ਕਿਸੇ ਵਾਕ ਦੇ ਅਰਥ ਦਾ ਵਰਣਨ. “ ਕਥਾ ਸੁਣਤ ਮਲੁ ਸਗਲੀ ਖੋਵੈ.” ( ਮਾਝ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਥਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਥਾ . ਦੇਖੋ , ਕੱਥ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੌਥਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਥਾ . ਸੰ. ਕਤਿਥ : ਅਤੇ ਕਤਿਥੰ. ਕੈਵਾਂ. ਕਿਤਨੀ ਸੰਖ੍ਯਾ ਦਾ ?


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਥਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਥਾ . ਸੰ. कन्था. ਸੰਗ੍ਯਾ— ਗੋਦੜੀ. ਖਿੰਥਾ । ੨ ਕੱਚੀ ਕੰਧ । ੩ ਭਾਵ— ਦੇਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਥਾ : ਸੰਸਕ੍ਰਿਤ ਭਾਸ਼ਾ ਦੇ ਕਥੑ ਧਾਤੂ ਤੋਂ ਬਣੇ ਇਸ ਦਾ ਸ਼ਾਬਦਿਕ ਅਰਥ ਹੈ ਵਰਣਨ ਜਾਂ ਵਿਆਖਿਆ ਜਾਂ ਪ੍ਰਸੰਗ । ਧਾਰਮਿਕ ਰਮਜ਼ਾਂ ਜਾਂ ਵਿਸ਼ਿਆਂ ਨੂੰ , ਜੋ ਕਈ ਵਾਰ ਸੰਖਿਪਤ ਜਾਂ ਸੰਕੇਤਿਕ ਰੂਪ ਵਿਚ ਹੁੰਦੇ ਹਨ , ਸਪੱਸ਼ਟ ਕਰਨ ਲਈ ਜੋ ਬ੍ਰਿੱਤਾਂਤ ਦਿੱਤਾ ਜਾਂਦਾ ਹੈ , ਉਸ ਨੂੰ ਵੀ ‘ ਕਥਾ’ ਕਿਹਾ ਜਾਂਦਾ ਹੈ । ਇਸ ਲਈ ‘ ਵਾਰਤਾ’ ਸ਼ਬਦ ਵੀ ਵਰਤਿਆ ਜਾਂਦਾ ਹੈ । ਮਹਾਭਾਰਤ , ਪੁਰਾਣ ਸਾਹਿਤ ਆਦਿ ਨੂੰ ਕਥਾਵਾਂ ਦੇ ਸੰਗ੍ਰਹਿ ਹੀ ਮੰਨਿਆ ਜਾਂਦਾ ਹੈ ।

                      ਗੁਰੂ ਅਰਜਨ ਦੇਵ ਜੀ ਦੀ ਬਾਣੀ ਤੋਂ ਪ੍ਰਮਾਣ ਮਿਲਦੇ ਹਨ ਕਿ ਗੁਰਬਾਣੀ ਦੀ ਵਿਆਖਿਆ ਨਾਲੋਂ ਨਾਲ ਸਿੱਖ ਧਰਮਸ਼ਾਲਾਵਾਂ ਵਿਚ ਸ਼ੁਰੂ ਹੋ ਗਈ ਸੀਮਾਝ ਰਾਗ ਵਿਚ ਆਪ ਜੀ ਨੇ ਉਚਾਰਿਆ ਹੈ ਕਿ ਪਰਮਾਤਮਾ ਦੇ ਗੁਣ ਗਾਉਣ ਨਾਲ ਮਨ ਪ੍ਰਸੰਨ ਹੁੰਦਾ ਹੈ ਅਤੇ ਕਥਾ ਸੁਣਨ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ । ਸਦਾ ਸਾਧ-ਸੰਗਤ ਵਿਚ ਜਾ ਕੇ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ— ਗੁਣ ਗਾਵਤ ਮਨੁ ਹਰਿਆ ਹੋਵੈ ਕਥਾ ਸੁਣਤ ਮਲੁ ਸਗਲੀ ਖੋਵੈ ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ( ਗੁ.ਗ੍ਰੰ.104 ) ।

                      ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ ਬਾਦ ਤਾਂ ਬਾਣੀ ਦੀ ਕਥਾ ਕਰਨ ਦੀ ਇਕ ਪਰੰਪਰਾ ਹੀ ਚਲ ਪਈ । ਆਮ ਤੌਰ ’ ਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਕੋਈ ਸ਼ਬਦ ਲੈ ਕੇ ਕੋਈ ਕਥਾਕਾਰ ਉਸ ਦੀ ਵਿਆਖਿਆ ਕਰਦਾ ਹੈ । ਅਜਿਹਾ ਕਰਨ ਵੇਲੇ ਉਹ ਉਸ ਸ਼ਬਦ ਵਿਚ ਆਏ ਮੁੱਖ ਸਰੋਕਾਰਾਂ ਨੂੰ ਸਪੱਸ਼ਟ ਕਰਨ ਲਈ ਅਨੇਕ ਪ੍ਰਕਾਰ ਦੇ ਉਦਾਹਰਣ , ਸਾਖੀਆਂ ਆਦਿ ਦਾ ਬ੍ਰਿੱਤਾਂਤ ਦਿੰਦਾ ਹੈ ਅਤੇ ਗੁਰਬਾਣੀ ਜਾਂ ਭਾਈ ਗੁਰਦਾਸ ਬਾਣੀ ਜਾਂ ਦਸਮ-ਗ੍ਰੰਥ ਤੋਂ ਟੂਕਾਂ ਜਾਂ ਹਵਾਲੇ ਦੇ ਕੇ ਸਿੱਧਾਂਤਾਂ ਨੂੰ ਸਪੱਸ਼ਟ ਅਤੇ ਸੰਪੁਸ਼ਟ ਕਰਦਾ ਹੈ । ਸਿੱਖ-ਇਤਿਹਾਸ ਤੋਂ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ । ਕਥਾ ਆਮ ਕਰਕੇ ਜ਼ਬਾਨੀ ਹੁੰਦੀ ਹੈ ਅਤੇ ਹਵਾਲੇ ਵੀ ਕਥਾਕਾਰ ਜ਼ਬਾਨੀ ਹੀ ਦਿੰਦਾ ਹੈ । ਟੀਕੇ , ਸ਼ਬਦਾਰਥ , ਭਾਸ਼ੑਯ ਇਸ ਲੋੜ ਦੀਆਂ ਲਿਖਿਤ ਵਿਸਤ੍ਰਿਤੀਆਂ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ : ਸੰਸਕ੍ਰਿਤ ਸ਼ਬਦ ‘ ਕਥ ’ ਦਾ ਸੰਗਿਆ ਰੂਪ ਹੈ ਜਿਸਦਾ ਅਰਥ ਹੈ ਬੋਲਣਾ , ਵਿਆਖਿਆ , ਵਰਨਨ ਜਾਂ ਬਿਆਨ ਕਰਨਾ । ਧਾਰਮਿਕ ਸ਼ਬਦਾਵਲੀ ਵਿਚ ਕਥਾ ਦਾ ਅਰਥ ਹੈ ਧਰਮ-ਗ੍ਰੰਥ ਵਿਚੋਂ ਕਿਸੇ ਵੀ ਪੈਰ੍ਹੇ ਉੱਪਰ ਚਰਚਾ , ਵਿਸ਼ਲੇਸ਼ਣ ਅਤੇ ਵਿਆਖਿਆਨ । ਇਸ ਵਿਚ ਦਿੱਤੇ ਗਏ ਮੂਲ ਪਾਠ ‘ ਤੇ ਵਿਸਤਾਰ ਪੂਰਵਕ ਪ੍ਰਵਚਨ ਅਤੇ ਇਸਦਾ ਸਹੀ ਉਚਾਰਨ ਸ਼ਾਮਲ ਹਨ । ਇਸ ਵਿਚ ਬੁਨਿਆਦੀ ਅਧਿਆਤਮਿਕ ਅਤੇ ਧਰਮ-ਸ਼ਾਸਤਰੀ ਸਿਧਾਂਤਾਂ ਨੂੰ ਵਿਸਥਾਰ ਵਿਚ ਸਮਝਾਉਣ ਹਿਤ ਕਥਾ , ਕਹਾਵਤ ਅਤੇ ਹਵਾਲਿਆਂ ਦਾ ਪੂਰਾ ਇਸਤੇਮਾਲ ਕੀਤਾ ਜਾਂਦਾ ਹੈ । ਗੁਰਬਾਣੀ ਰਚਨਾ ਆਮ ਤੌਰ ਤੇ ਗੂੜ੍ਹ ਅਤੇ ਅਰਥ-ਭਰਪੂਰ ਹੁੰਦੀ ਹੈ । ਇਸ ਕਰਕੇ ਅਜਿਹੀ ਰਚਨਾ ਦੀ ਜਿਗਿਆਸੂਆਂ ਦੇ ਲਾਭ ਹਿਤ ਵਿਆਖਿਆ ਕਰਨ ਦੀ ਲੋੜ ਪੈਂਦੀ ਹੈ । ਇਸ ਦੇ ਨਤੀਜੇ ਵਜੋਂ ਭਾਰਤੀ ਪਰੰਪਰਾ ਵਿਚ ਟੀਕਾ , ਸ਼ਬਦਾਰਥ , ਭਾਸ਼ਯ ਆਦਿ ਰੂਪ ਸਾਮ੍ਹਣੇ ਆਏ ਹਨ । ਵਿਆਖਿਆ ਜਾਂ ਵਿਚਾਰ ਅਧੀਨ ਵਿਚਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਧਾਰਮਿਕ ਅਤੇ ਸਿੱਖਿਆਦਾਇਕ ਗ੍ਰੰਥਾਂ ਵਿਚੋਂ ਪ੍ਰਮਾਣਾਂ ਜਾਂ ਯੋਗ ਪ੍ਰਮਾਣਿਕ ਕਥਨਾਂ ਦਾ ਸਹਾਰਾ ਲਿਆ ਜਾਂਦਾ ਹੈ । ਵਿਆਖਿਆ ਦੀਆਂ ਉਪਰੋਕਤ ਤਿੰਨੇ ਕਿਸਮਾਂ ਸਿੱਖ ਕਥਾ ਵਿਚ ਇਕ-ਮਿਕ ਹੋਈਆਂ ਮਿਲਦੀਆਂ ਹਨ : ਸਿੱਖ ਪਰੰਪਰਾ ਵਿਚ ਕਥਾ ਦੀ ਵਿਧੀ ਮੌਖਿਕ ਹੈ । ਉਪਨਿਸ਼ਦਾਂ , ਭਗਵਦ ਗੀਤਾ , ਪੁਰਾਣਾਂ , ਰਮਾਇਣ ਅਤੇ ਮਹਾਂਭਾਰਤ ਵਰਗੇ ਮਹਾਂਕਾਵਾਂ ਦੀ ਕਥਾ ਮੰਚ ਤੋਂ ਕੀਤੀ ਜਾਂਦੀ ਰਹੀ ਹੈ । ਪਰ ਸਿੱਖ ਧਰਮ ਵਿਚ ਇਹ ਵੱਡੀਆਂ ਧਾਰਮਿਕ ਸਭਾਵਾਂ ਵਿਖੇ ਸੇਵਾ ਦੇ ਤੌਰ ‘ ਤੇ ਸੰਸਥਾਗਤ ਰੂਪ ਵਿਚ ਹੁੰਦੀ ਹੈ ।

          ਸਿੱਖ ਧਰਮ ਵਿਚ ਕਥਾ ਦੀ ਰਵਾਇਤ ਦੀ ਰਸਮੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ ( 1563- 1606 ) , ਜਿਹਨਾਂ ਨੇ ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ , ਦੇ ਸਮੇਂ ਹੋਈ । ਇਸ ਧਰਮ ਗ੍ਰੰਥ ਨੂੰ ਹੱਥੀਂ ਲਿਖਣ ਵਾਲੇ ਭਾਈ ਗੁਰਦਾਸ ਨੂੰ ਗੁਰੂ ਜੀ ਨੇ ਆਦੇਸ਼ ਦਿੱਤਾ ਕਿ ( ਗੁਰੂ ) ਗ੍ਰੰਥ ਸਾਹਿਬ ਵਿਚੋਂ ਲਏ ਗਏ ਵਾਕ ਦੀ ਰੋਜ਼ਾਨਾ ਸੰਖੇਪ ਅਤੇ ਨਿਰਧਾਰਿਤ ਵਿਆਖਿਆ ਕਰਿਆ ਕਰਨ । ਗੁਰੂ ਸਾਹਿਬਾਨ ਦੁਆਰਾ ਨਿਯੁਕਤ ਮਸੰਦਾਂ ਨੇ ਵੀ ਸਥਾਨਿਕ ਇਕੱਤਰਤਾਵਾਂ ਵਿਚ ਇਸੇ ਕਿਸਮ ਦੀ ਕਥਾ ਕਰਨੀ ਅਰੰਭ ਕਰ ਦਿੱਤੀ ਸੀ । ਸਿੱਖ ਅਧਿ- ਆਤਮਿਕਤਾ ਅਤੇ ਧਰਮ ਦਾ ਕੇਂਦਰੀ ਬਿੰਦੂ ਸ਼ਬਦ ਹੈ । ਇਸ ਕਰਕੇ ਪਵਿੱਤਰ ਗ੍ਰੰਥ ਦੀ ਸਹੀ ਵਿਆਖਿਆ ਅਤਿ ਮਹੱਤਵਪੂਰਨ ਹੈ । ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ( 1666-1708 ) ਨੇ ਆਪ ਭਾਈ ਮਨੀ ਸਿੰਘ ਨੂੰ ਪਵਿੱਤਰ ਲਿਖਤਾਂ ਦੀ ਵਿਆਖਿਆ ਕਰਨ ਦੀ ਸਿੱਖਿਆ ਦਿੱਤੀ ਸੀ । ਭਾਈ ਮਨੀ ਸਿੰਘ ਤੋਂ ਉਤਪੰਨ ਹੋਈ ਗੁਰਬਾਣੀ ਵਿਆਖਿਆ ਦੀ ਸੰਪਰਦਾਇ ਨੂੰ ਅੱਜ-ਕੱਲ੍ਹ ਗਿਆਨੀ ਸੰਪਰਦਾਇ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਕਥਾ ਕਰਨ ਦੀ ਰਿਵਾਇਤ ਸਿੱਖ ਪਰੰਪਰਾ ਵਿਚ ਗੁਰੂ-ਕਾਲ ਤੋਂ ਚੱਲਦੀ ਆ ਰਹੀ ਹੈ । ਬਹੁਤ ਸਾਰੀਆਂ ਸੰਸਥਾਵਾਂ , ਟਕਸਾਲੀ ਅਤੇ ਆਧੁਨਿਕ ਵਿਦਵਾਨਾਂ ਨੂੰ ਇਸ ਕਲਾ ਦੀ ਸਿੱਖਿਆ ਦੇ ਰਹੀਆਂ ਹਨ । ਕਥਾ , ਆਮ ਤੌਰ ‘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤੀ ਜਾਂਦੀ ਹੈ । ਕਥਾਕਾਰ ਪਵਿੱਤਰ ਗ੍ਰੰਥ ਵਿਚੋਂ ਆਪ ਉਸ ਸ਼ਬਦ ਨੂੰ ਸ਼ਰਧਾਪੂਰਵਕ ਪੜ੍ਹਦਾ ਹੈ ਜਿਸਦੀ ਕਥਾ ਕਰਨੀ ਹੋਵੇ । ਕਥਾ ਕੀਤੇ ਜਾਣ ਵਾਲੇ ਸ਼ਬਦ ਦੀ ਚੋਣ ਕਥਾਕਾਰ ਦੀ ਮਰਜੀ ਉੱਪਰ ਨਿਰਭਰ ਕਰਦੀ ਹੈ : ਇਹ ਸ਼ਬਦ ਉਸ ਦੁਆਰਾ ਪਹਿਲਾਂ ਸੋਚਿਆ ਹੋਇਆ ਜਾਂ ਉਸ ਸਮੇਂ ਸਾਮ੍ਹਣੇ ਆਇਆ ਕੋਈ ਵੀ ਸ਼ਬਦ ਹੋ ਸਕਦਾ ਹੈ । ਕਥਾ ਦੇ ਅਰੰਭ ਵਿਚ ਬਾਣੀ ਦੇ ਸੰਬੰਧਿਤ ਸ਼ਬਦ ਦਾ ਲੈਅ ਨਾਲ ਅਤੇ ਸਹੀ ਉਚਾਰਨ ਨਾਲ ਪਾਠ ਪਹਿਲੀ ਗੱਲ ਹੈ । ਉਪਰੰਤ ਕਥਾ ਦਾ ਰੂਪ ਕੋਈ ਵੀ ਹੋ ਸਕਦਾ ਹੈ । ਪਰੰਤੂ ਸਭ ਤੋਂ ਪਹਿਲਾਂ ਸੰਬੰਧਿਤ ਸ਼ਬਦ ਦਾ ਕੇਂਦਰੀ ਭਾਵ ਸਪਸ਼ਟ ਕੀਤਾ ਜਾਂਦਾ ਹੈ । ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਦੱਸ ਕੇ ਦਿੱਤੇ ਗਏ ਸੰਪੂਰਨ ਸ਼ਬਦ ਦੀ ਇਕ ਪੰਕਤੀ ਦੀ ਵਿਆਖਿਆ ਕੀਤੀ ਜਾਂਦੀ ਹੈ । ਪ੍ਰਸੰਗ ਦਾ ਧਿਆਨ ਰੱਖਦੇ ਹੋਏ ਹਰ ਇਕ ਪੰਕਤੀ ਨੂੰ ਮੁੱਖ ਵਿਸ਼ੇ ਦੀ ਪ੍ਰਸੰਗਿਕਤਾ ਵਿਚ ਉਜਾਗਰ ਕੀਤਾ ਜਾਂਦਾ ਹੈ । ਉਪਰੰਤ ਉਸ ਸ਼ਬਦ ਦੇ ਵਿਸ਼ੇ ਦਾ ਵਿਸ਼ਲੇਸ਼ਨ ਕੀਤਾ ਜਾਂਦਾ ਹੈ ਤਾਂ ਜੋ ਉਸ ਸ਼ਬਦ ਦਾ ਅਧਿਆਤਮਿਕ ਅਤੇ ਸਿਧਾਂਤਿਕ ਮਹੱਤਵ ਉਜਾਗਰ ਕੀਤਾ ਜਾ ਸਕੇ । ਅਜਿਹਾ ਕਰਦੇ ਸਮੇਂ ਇਸਦੇ ਸਾਹਿਤਿਕ ਗੁਣਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ । ਕਥਾਕਾਰ ਆਪਣੀ ਕਥਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਯਾਦਦਾਸ਼ਤ ਤੋਂ ਵਿਭਿੰਨ ਧਾਰਮਿਕ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀਆਂ ਜੀਵਨ-ਸਾਖੀਆਂ ਵਿਚੋਂ ਹਵਾਲੇ ਦਿੰਦਾ ਹੈ । ਕਥਾ ਖ਼ਤਮ ਹੋਣ ਤੋਂ ਪਹਿਲਾਂ ਸਮੁੱਚੀ ਵਿਚਾਰ-ਚਰਚਾ ਦਾ ਸਾਰੰਸ਼ ਦੱਸਿਆ ਜਾਂਦਾ ਹੈ ਅਤੇ ਅਖੀਰ ਵਿਚ ਸੰਬੰਧਿਤ ਸ਼ਬਦ ਦਾ ਮੁੜ ਪਾਠ ਕੀਤਾ ਜਾਂਦਾ ਹੈ । ਕਥਾ ਦੇ ਸਮੇਂ ਗੁਰਦੁਆਰਿਆਂ ਵਿਚ ਪ੍ਰਮੁਖ ਸਿੱਖ ਇਤਿਹਾਸਿਕ ਲਿਖਤਾਂ ਦੀ ਵਿਆਖਿਆ ਵੀ ਹੁੰਦੀ ਹੈ ਜਿਵੇਂ ਕਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ , ਪੰਥ ਪ੍ਰਕਾਸ਼ , ਆਦਿ । ਪਰ ਇਹ ਆਮ ਤੌਰ ਤੇ ਸਵੇਰ ਅਤੇ ਸ਼ਾਮ ਦੀ ਸੇਵਾ ਤੋਂ ਵੱਖਰਿਆਂ ਬਾਅਦ- ਦੁਪਹਿਰ ਹੁੰਦੀ ਹੈ ।                            


ਲੇਖਕ : ਤ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਥਾ ( ਸੰ. । ਸੰਸਕ੍ਰਿਤ ) ਇਤਿਹਾਸ , ਕਹਾਣੀ; ਵਰਣਨ । ਯਥਾ-‘ ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੱਥਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੱਥਾ : ਭਾਰਤ ਵਿਚ ਇਹ ਬੜਾ ਪ੍ਰਚਲਿਤ  ਪਦਾਰਥ ਹੈ ਜੋ ਮੁੱਖ ਰੂਪ ਵਿਚ ਪਾਨ ਵਿਚ ਲਾ ਕੇ ਖਾਣ ਦੇ ਕੰਮ ਆਉਂਦਾ ਹੈ । ਕਦੀ ਕਦੀ ਇਸ ਦੀ ਵਰਤੋਂ ਦਵਾਈਆਂ ਜਾਂ ਰੰਗਾਂ ਵਿਚ ਵੀ  ਕੀਤੀ ਜਾਂਦੀ ਹੈ । ਕੱਥਾ ਖੈਰ ( Acacia catechu ) ਰੁੱਖ ਦੀ ਅੰਦਰਲੀ ਸਖ਼ਤ ਲੱਕੜ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਖੈਰ ਦੇ ਰੁੱਖ ਭਾਰਤ ਦੇ ਖ਼ੁਸ਼ਕ ਇਲਾਕਿਆਂ ਪੰਜਾਬ , ਜੰਮੂ-ਕਸ਼ਮੀਰ , ਉੱਤਰ-ਪ੍ਰਦੇਸ਼ ਵਿਚ ਗੜ੍ਹਵਾਲ ਅਤੇ ਕੁਮਾਉਂ , ਬਿਹਾਰ , ਮੱਧ ਪ੍ਰਦੇਸ਼ , ਉੱਤਰੀਪ ਕਿਨਾਰਾ ਅਤੇ ਦੱਖਣ ਵਿਚ ਗੰਜਾਮ ਤਕ ਮਿਲਦੇ ਹਨ ।

                  ਖੈਰ ਦੀ ਲੱਕੜੀ ਤੋਂ ਕੱਥਾ ਕੱਢਣ ਦਾ ਉਦਯੋਗ ਬਹੁਤ ਪੁਰਾਣਾ ਹੈ । ਇਸ ਉਦਯੋਗ ਨੂੰ ਪੁਰਾਣੇ ਸਮੇਂ ਵਿਚ ੳਹੀ ਲੋਕ ਅਪਣਾਉਂਦੇ ਸਨ ਜਿਨ੍ਹਾਂ ਵਿਚ ਪੀੜ੍ਹੀਆਂ ਤੋਂ  ਹੀ ਇਹ ਕਿੱਤਾ ਚਲਦਾ ਆ ਰਿਹਾ ਹੁੰਦਾ ਸੀ ।   ਇਨ੍ਹਾਂ ਲੋਕਾਂ ਨੂੰ ‘ ਖੈਰਯਾ’ ਜਾਂ ‘ ਚਾਈ’ ਕਿਹਾ ਜਾਂਦਾ ਹੈ ਅਤੇ ਉੱਤਰੀ ਭਾਗ ਵਿਚ ਗੋਂਡਾ ਅਤੇ ਬੈਹਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਜਾਂ ਪਹਾੜੀ ਹੁੰਦੇ ਹਨ । ਇਸ ਉਦਯੋਗ ਵਿਚ ਕੰਮ ਕਰਨ ਵਾਲੇ ਲੋਕ ਦੂਰ ਦੂਰ ਤਕ ਫੈਲੇ ਹੋਏ ਹਨ । ਇਨ੍ਹਾਂ ਵਿਅਕਤੀਆਂ ਦੁਆਰਾ ਕਿੰਨਾ ਕੱਥਾ ਹਰ ਸਾਲ ਤਿਆਰ ਕੀਤਾ ਜਾਂਦਾ ਹੈ , ਇਸ ਦਾ ਸਹੀ ਪ੍ਰਤਿ ਸਾਲ ਲਗਭਗ 2 ਤੋਂ 212 ਹਜ਼ਾਰ ਮੀ. ਟਨ ਕੱਥਾ ਤਿਆਰ ਕਰਦੇ ਹਨ । ਕੱਥਾ ਬਣਾਉਣ ਦਾ ਕੰਮ ਸੰਗਠਿਤ ਕਾਰਖ਼ਾਨਿਆਂ ਵਿਚ ਵੀ ਕੀਤਾ ਜਾਂਦਾ ਹੈ । ਇਹ ਕਾਰਖ਼ਾਨੇ ਜ਼ਿਆਦਾਤਰ ਉੱਤਰ ਪ੍ਰੇਦਸ਼ , ਬੰਬਈ ਅਤੇ ਮੱਧ ਪ੍ਰਦੇਸ਼ ਵਿਚ ਹਨ । ਇਨ੍ਹਾਂ ਕਾਰਖ਼ਾਨਿਆਂ ਦੁਆਰਾ ਹਰ ਸਾਲ ਲਗਭਗ 1 ਤੋਂ 112 ਮੀ. ਟਨ ਕੱਥਾ ਤਿਆਰ ਕੀਤਾ ਜਾਂਦਾ ਹੈ ।

                  ਕੱਥਾ ਤਿਆਰ ਕਰਨ ਦੀ ਪੁਰਾਣੀ ਵਿਧੀ - ਦੇਸ਼ ਦੇ ਵਖ ਵਖ ਹਿੱਸਿਆਂ ਵਿਚ ਲਗਭਗ 50 , 000 ਖੈਰ ਦੇ ਦਰਖ਼ਤ ਕੱਥਾ ਬਣਾੳਣ ਲਈ ਕੱਟੇ ਜਾਂਦੇ ਹਨ । ਕੱਟਣ ਤੋਂ ਬਾਅਦ ਦਰਖ਼ਤਾਂ ਦੇ 60 ਤੋਂ 100      ਸੈਂ. ਮੀ. ਲੰਬੇ ਟੋਟੇ ਬਣਾ ਲਏ ਜਾਂਦੇ ਹਨ ਅਤੇ ਇਨ੍ਹਾਂ ਉਪਰੋਂ ਛਿੱਲ ਅਤੇ ਮੁਲਾਇਮ ਲੱਕੜੀ ਉਤਾਰ ਦਿੱਤੀ ਜਾਂਦੀ ਹੈ । ਅੰਦਰਲੀ ਲਾਲ ਲੱਕੜੀ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਿਆ ਜਾਂਦਾ ਹੈ , ਜਿਨ੍ਹਾਂ ਦਾ ਖੇਤਰਫਲ ਲਗਭਗ 6 ਵ.      ਸੈਂ. ਮੀ. ਹੁੰਦਾ ਹੈ । ਇਨ੍ਹਾਂ ਨੂੰ ਮਿੱਟੀ ਦੀਆਂ ਹਾਂਡੀਆਂ ਵਿਚ ਰੱਖ ਕੇ ਪਾਣੀ ਵਿਚ ਉਬਾਲਿਆ ਜਾਂਦਾ ਹੈ । ਨਿਸ਼ਕਰਸ਼ਣ ਦੀ ਇਸ ਵਿਧੀ ਨੂੰ ਕਈ ਨੂੰ ਕਈ ਘੰਟੇ ਜਾਰੀ ਰਖਿਆ ਜਾਂਦਾ ਹੈ ਅਤੇ ਇਸ ਵਿਧੀ ਨੂੰ ਤਿੰਨ ਜਾਂ ਚਾਰ ਵਾਰ ਦੁਹਰਾਇਆ ਜਾਂਦਾ ਹੈ । ਇਨ੍ਹਾਂ ਟੁਕੜਿਆਂ ਤੋਂ ਲਾਲ ਰੰਗ ਦਾ ਜੋ ਸੱਤ    ਨਿਕਲਦਾ ਹੈ ਉਸ ਨੂੰ ਤਾਜ਼ੇ ਟੁਕੜਿਆਂ ਵਿਚ ਪਾ ਕੇ ਉਬਾਲਿਆ ਜਾਂਦਾ ਹੈ । ਇਸ ਕੰਮ ਨੂੰ ਉੱਨਾ ਚਿਰ ਤਕ ਦੁਹਰਾਇਆ ਜਾਂਦਾ ਹੈ ਜਦੋਂ ਤਕ ਕਿ ਲੋੜੀਂਦਾ ਘੋਲ ਤਿਆਰ ਨਾ ਹੋ ਜਾਵੇ । ਇਸ ਗਰਮ ਘੋਲ ਨੂੰ ਮਲਮਲ ਵਿਚੋਂ ਛਾਣ ਕੇ ਬਰਤਨਾਂ ਵਿਚ ਉੱਨਾਂ ਚਿਰ ਗਾੜ੍ਹਾ ਕੀਤਾ ਜਾਂਦਾ ਹੈ , ਜਦੋਂ ਤਕ ਕਿ ਇਹ ਚਾਸ਼ਨੀ ਜਿਹਾ ਨਹੀ ਹੋ ਜਾਂਦਾ

                  ਇਸ ਪ੍ਰਕਾਰ ਬਣਾਏ ਹੋਏ ਘੋਲ ਨੂੰ ਠੰਢਾ ਕੀਤਾ ਜਾਂਦਾ ਹੈ ਅਤੇ ਫਿਰ ਬਾਰੀਕ ਰੇਤ ਭਰੇ ਭਾਂਡਿਆਂ ਉਪਰ ਟੋਕਰੀ ਰੱਖ ਕੇ ਉਸ ਵਿਚ ਉਲਟਾ ਦਿੱਤਾ ਜਾਂਦਾ ਹੈ । ਹੁਣ ਇਸ ਨੂੰ ਟਾਟ ਨਾਲ ਢੱਕ ਕੇ ਕੁਝ ਹਫਤਿਆਂ ਲਈ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਕੱਥਾ ਵੱਖ ਹੋ ਜਾਂਦਾ ਹੈ । ਜਦੋਂ ਨਿਸ਼ਕਰਸ਼ ਨੂੰ ਟੋਕਰੀ ਵਿਚ ਰਖਿਆ ਜਾਂਦਾ ਹੈ ਤਾਂ ਘੁਲਣਸ਼ੀਲ ਟੈਨਿਨਾਂ ਛਣ ਕੇ  ਬਰਤਨਾਂ ਵਿਚ ਆ ਜਾਂਦੀਆਂ ਹਨ ਅਤੇ ਅਸ਼ੁੱਧ ਕੱਥਾ ਟੋਕਰੀ ਵਿਚ ਉਪਰ ਰਹਿ ਜਾਂਦਾ ਹੈ । ਜਦ ਨਿਸ਼ਕਰਸ਼ ਘੜਿਆਂ ਵਿਚਲੇ ਰੇਤੇ ਵਿਚ ਰਲ ਜਾਂਦਾ ਹੈ ਤਾਂ ਇਹ ਟੈਨਿਨਾਂ ਰੇਤ ਵਿਚ ਚਲੀਆਂ ਜਾਂਦੀਆਂ ਹਨ ਅਤੇ ਕੱਥਾ ਰਤੇ ਉਪਰ ਰਹਿ ਜਾਂਦਾ ਹੈ । ਉਪਰ ਦੀ ਠੋਸ ਵਸਤੂ ਨੂੰ ਚੁੱਕ ਲਿਆ ਜਾਂਦਾ ਹੈ । ਇਸ ਨੂੰ ਦਬਾ ਕੇ ਸਿੱਲਾਂ ਬਣਾ ਲੈਂਦੇ ਹਨ । ਇਸ ਨੂੰ ਛੋਟੀਆਂ ਸਿੱਲਾਂ ਅਤੇ ਅੰਤ ਦੇ ਟੁਕੜਿਆਂ ਨੂੰ ਕਈ ਹਫ਼ਤੇ ਛਾਂ ਵਿਚ ਸੁਕਾਇਆ ਜਾਂਦਾ ਹੈ । ਅਤੇ ਬਜ਼ਾਰ ਵਿਚ ਭੇਜਿਆ ਜਾਂਦਾ ਹੈ । ਸੁੱਕੇ  ਦਰਖ਼ਤਾਂ ਦੇ ਮੁਕਬਲੇ ਤਾਜ਼ੇ ਕੱਟੇ ਹੋਏ ਦਰਖ਼ਤਾਂ ਨੂੰ ਵਿਚ ਜ਼ਿਆਦਾ ਕੱਥਾ ਮਿਲਦਾ ਹੈ । ਕੱਥਾ ਬਣਾਉਣ ਦਾ ਕੰਮ ਮੌਸਮੀ ਹੈ । ਇਹ ਕੰਮ ਭੱਠੀ ਤੋਂ ਤਾਜ਼ੇ ਦਰਖ਼ਤਾਂ ਦੀ ਵਰਤੋਂ ਨਾਲ 25-30 ਬੋਰੀਆ ਕੱਥਾ ਮਿਲ ਜਾਂਦਾ ਹੈ ।

                  ਪੁਰਾਣੀ ਵਿਚੀ ਦੀਆਂ ਤਰੁਟੀਆਂ - ਪੁਰਾਣੀ ਵਿਧੀ ਨਾਲ ਕੱਥਾ ਉਦਯੋਗ ਲਗਭਗ ਮੌਸਮੀ ਉਦਯੋਗ ਬਣ ਗਿਆ ਹੈ । ਇਹ ਸਾਲ ਵਿਚ 60 ਦਿਨ ਤੋਂ ਵੱਧ ਨਹੀਂ ਚਲਾਇਆ ਜਾ ਸਕਦਾ ਹੈ । ਅੰਦਰਲੀ ਲੱਕੜੀ ਤੋਂ ਜੋ ਕੱਥਾ    ਤਿਆਰ ਹੁੰਦਾ ਹੈ ਉਸ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਨੂੰ    ਖ਼ਸ਼ਕ ਬਣਾਉਣ ਲਈ ਦੇਰ ਤਕ ਉਬਾਲਣਾ ਪੈਂਦਾ ਹੈ ਜਿਸ  ਨਾਲ ਇਸ  ਦੇ ਗੁਣ ਖ਼ਰਾਬ ਹੋ ਜਾਂਦੇ ਹਨ । ਪਾਣੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਸ ਨੂੰ ਉੱਲੀ ਵੀ ਲੱਗ ਜਾਂਦੀ ਹੈ । ਕੱਥਾ ਬਣਾਉਣ ਦੀ ਵਿਧੀ ਵਿਚ ਜੋ ਪਦਾਰਥ ਰੇਤ ਵਿਚ      ਚਲੀ ਜਾਂਦਾ ਹੈ ਉਸ ਨੂੰ ‘ ਕਚ’ ਕਿਹਾ ਜਾਂਦਾ ਹੈ , ਜੋ ਕਈ ਉਦਯੋਗਾਂ ਵਿਚ ਕੰਮ ਆਉਂਦਾ ਹੈ ਅਤੇ ਪੁਰਾਣੀ ਵਿਧੀ ਵਿਚ ਇਸ ਨੂੰ ਸੰਭਾਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ ।

                  ਕੱਥਾ ਬਣਾਉਣ ਦੀ ਵਿਧੀ ਵਿਚ ਸੁਧਾਰ - ਸੁਧਰੀ ਵਿਧੀ ਵਿਚ ਖੈਰ ਦੀ ਅੰਦਰਲੀ ਸਖ਼ਤ ਲੱਕੜੀ ਦੀਆਂ ਬਾਰੀਕ  ਛਿਪਟੀਆਂ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਨਿਚੋੜ ਤਾਂਬੇ ਦੇ ਬਰਤਨਾਂ ਵਿਚ ਤਿਆਰ ਕੀਤਾ ਜਾਂਦਾ ਹੈ । ਛਿਪਟੀਆਂ ਦੇ ਸਪੱਰਸ਼ ਵਿਚ ਨਾ ਆਉਣ , ਇਸ ਲਈ ਇਨ੍ਹਾਂ ਨੂੰ ਤਾਂਬੇ ਦੀ ਤਾਰ ਦੇ ਬਣੇ ਹੋਏ ਪਿੰਜਰਿਆਂ ਵਿਚ ਰੱਖ ਕੇ ਬਰਤਨ ਦੇ ਅੰਦਰ ਲਟਕਾਇਆ ਜਾਂਦਾ ਹੈ । ਹਰੇਕ ਪਿੰਜਰੇ ਵਿਚ ਲਗਭਗ 11 ਕਿਲੋ ਛਿਪਟੀ ਰੱਖੀ ਜਾਂਦੀ ਹੈ ਅਤੇ ਇਸ ਨੂੰ 28 ਕਿਲੋ ਪਾਣੀ ਵਿਚ 1½ ਤੋਂ 2 ਘੰਟੇ ਤਕ ਨਿਸ਼ਕਰਸ਼ਿਤ ਕੀਤਾ ਜਾਂਦਾ ਹੈ । ਇਸ ਵਿਧੀ ਨੂੰ ਤਕਰੀਬਨ 2.8 ਕਿਲੋ ਸਾਫ਼ ਪਾਣੀ ਨਾਲ ਅੱਧੇ ਘੰਟੇ ਤਕ ਦੁਹਰਾਇਆ ਜਾਂਦਾ ਹੈ ।   ਇਸੇ ਪ੍ਰਕਾਰ ਹੀ ਤੀਸਰੀ ਵਾਰ ਇਹ ਵਿਧੀ ਕੀਤੀ ਜਾਂਦੀ ਹੈ । ਕਈ ਨਿਸ਼ਕਰਸ਼ਾਂ ਨੂੰ ਮਿਲਾ ਕੇ ਤਾਂਬੇ ਤਕ ਕਿ ਘੋਲ ਦੀ ਘਣਤਾ 1.07 ਤੋਂ 1.17 ਨਹੀਂ ਹੋ  ਜਾਂਦੀ । ਇਸ ਕੰਮ ਨੂੰ ਲਗਭਗ ਤਿੰਨ ਘੰਟੇ ਲਗ  ਜਾਂਦੇ ਹਨ ।

                  ਇਸ ਖ਼ਸ਼ਕ  ਨਿਰਕਰਸ਼ ਨੂੰ ਠੰਢਾ ਹੋਣ ਦਿੱਤਾ ਜਾਂਦਾ ਹੈ । ਜੇਕਰ ਇਸ ਵਿਚ ਕੱਥੇ ਵਿਚ ਦੇ ਕੁਝ ਰਵੇ ਪਾ ਦਿੱਤੇ ਜਾਣ ਤਾਂ ਕੱਥੇ ਦੇ ਰਵੇ ਛੇਤੀ ਹੀ ਬਣ ਜਾਂਦੇ ਹਨ । ਉਪਰਲੇ ਘੋਲ ਨੂੰ ਵੱਖਰਾ ਕਰ ਲਿਆ ਜਾਂਦਾ ਹੈ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਕੱਥੇ ਦੀ ਦੂਸਰੀ ਫ਼ਸਲ ਇਸ ਘੋਲ ਨੂੰ ਗਰਮ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ ।

                  ਕੱਥੇ ਦੇ ਵੱਖ ਕੀਤੇ ਹੋਏ ਘੋਲ ਵਿਚ  ਲੈ ਕੇ ਹਵਾ ਨਾਲ ਚਲਾਏ ਜਾਣ ਵਾਲੇ ਫ਼ਿਲਟਰ ਪ੍ਰੈੱਸ ਵਿਚ ਛਾਣ ਲਿਆ ਜਾਂਦਾ ਹੈ । ਫ਼ਿਲਟਰ ਪ੍ਰੈੱਸ ਵਿਚ ਕੱਥਾ ਕੈਨਵਸ ਤੇ ਚਿਪਟ ਜਾਂਦਾ ਹੈ । ਇਸ ਨੂੰ ਕੈਨਵਸ ਤੋਂ ਸਟੇਨਲੈੱਸ ਸਟੀਲ ਜਾਂ ਨਿਕਲ ਦੀਆਂ ਖੁਰਚੀਆਂ ਨਾਲ ਖੁਰਚਿਆ  ਜਾਂਦਾ ਹੈ ਅਤੇ ਸਕਰੂ ਪ੍ਰੈੱਸ ਨਾਲ ਦਬਾ ਕੇ , ਜਿਥੋਂ ਤਕ ਸੰਭਵ ਹੋ ਸਕੇ , ਇਸ ਵਿਚੋਂ ਪਾਣੀ ਕੱਢ ਲਿਆ ਜਾਂਦਾ ਹੈ । ਕੱਥੇ ਦੀ ਸਿੱਲ ਤੋਂ ਲੋੜੀਂਦੇ ਆਕਾਰ ਦੀਆਂ ਟਿੱਕੀਆਂ ਲਈਆ ਜਾਂਦੀਆਂ ਹਨ । ਇਨ੍ਹਾਂ ਟਿੱਕੀਆਂ ਨੂੰ ਤਾਰਾਂ ਜਾਲੀ ਦੀਆਂ ਅਲਮਾਰੀਆਂ ਵਿਚ ਸੁਕਾਇਆ ਜਾਂਦਾ ਹੈ । ਛਾਂ ਵਿਚ ਸੁਕਾਉਣ ਤੋਂ ਬਾਅਦ ਇਨ੍ਹਾਂ ਟਿੱਕੀਆਂ ਅੰਤਿਮ ਰੂਪ ਵਿਚ ਇਕ ਗਰਮ ਹਵਾ ਪੇਟੀ ਵਿਚ 40 ਸੈਂ. ਤਕ ਸੁਕਾਇਆ ਜਾਂਦਾ ਹੈ । ਇਸ ਪੇਟੀ ਨੂੰ ਗਰਮ ਕਰਨ ਲਈ ਉਹ ਸਭ ਗੈਸਾਂ ਵਿਚ ਵਿਚ ਲਿਆਈਆਂ ਜਾਂਦੀਆਂ ਹਨ ਜੋ ਨਿਸਾਰਕ ਬਰਤਨਾਂ ਅਤੇ ਸਾਂਚਿਆਂ ਦੇ ਚੁੱਲ੍ਹਿਆਂ ਤੋਂ ਆਉਂਦੀਆਂ ਹਨ । ਇਸ ਵਿਧੀ ਨਾਲ ਮਾਲ ਦਾ ਇਕ ਘਾਣਾ  ਤਿਆਰ ਕਰਨ ਲਈ ਘੱਟੋ ਘੱਟ ਇਕ ਹਫ਼ਤਾ ਲਗ ਜਾਂਦਾ ਹੈ ।

                  ਕੱਥੇ ਦੇ ਦੁਬਾਰਾ ਰਵੇ ਬਣਾਉਣ ਲਈ ਜੋ ਘੋਲ ਬਚਦਾ ਹੈ ਉਸ ਨੂੰ ਖੁੱਲ੍ਹੀਆਂ ਕੜਾਹੀਆਂ ਵਿਚ      ਇੱਛਾ ਅਨੁਸਾਰ ਗਾੜ੍ਹਾਂ ਕੀਤਾ ਜਾਂਦਾ ਹੈ ਅਤੇ ਫਿਰ ਇਸ ਸਾਂਦਰ ਤਰਲ ਨੂੰ ਲੱਕੜੀ ਦੇ ਚੌਖਟਿਆਂ ਵਿਚ ਭਰ ਦਿੱਤਾ ਜਾਂਦਾ ਹੈ । ਇਸ ਤੋਂ ਜੋ ਪਦਾਰਥ ਮਿਲਦਾ ਹੈ ਉਸ ਨੂੰ ਕਚ ਕਿਹਾ ਜਾਂਦਾ ਹੈ । ਕਚ ਕੱਥੇ ਦੀ ਸਹਿ ਉਪਜ ਹੈ ।

                  ਇਸ ਵਿਧੀ ਨਾਲ ਕੱਥਾ ਜਲਦੀ ਤਿਆਰ ਹੁੰਦਾ ਹੈ । ਇਹ ਲੱਕੜੀ ਵਿਚੋਂ ਚੰਗੀ ਤਰ੍ਹਾਂ ਨਿਕਲ ਆਉਂਦਾ ਹੈ । ਇਸ ਵਿਧੀ ਨਾਲ ਇਹ ਕੰਮ ਸਾਰਾ ਸਾਲ ਕੀਤਾ ਜਾ ਸਕਦਾ ਹੈ । ਇਸ ਪ੍ਰਕਾਰ ਤਿਆਰ ਕੀਤੇ ਹੋਏ ਕੱਥੇ ਦਾ  ਰੰਗ ਅਤੇ ਸੁਆਦ ਵਧੀਆ ਹੁੰਦਾ ਹੈ ਅਤੇ ਇਸ ਵਿਚ ਕੈਟਿਚੀਨ ਦੀ ਮਾਤਰਾ 65-70 ਪ੍ਰਤਿਸ਼ਤ ਹੁੰਦੀ ਹੈ ।

                  ਵੱਡਾ ਉਦਯੋਗ -ਵੱਡੇ ਪੈਮਾਨੇ ਤੇ ਕੱਥਾ ਤਿਆਰ ਕਰਨ ਦੀ ਵਿਧੀ ਵੀ ਉਹੀ ਹੈ ਜੋ ਛੋਟੇ ਪੈਮਾਨੇ ਲਈ ਵਰਤੀ ਜਾਂਦੀ ਹੈ । ਵੱਡੇ    ਵੱਡੇ ਲੱਠਿਆਂ ਨੂੰ ਮਸ਼ੀਨਾਂ ਦੁਆਰਾ ਕੱਟ ਕੇ ਛਿਪਟੀਆਂ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਆਟੋਕਲੇਵ ਵਿਚ ਹਿਲਾ ਕੇ ਦਬਾਉ ਹੇਠਾਂ , ਨਿਸ਼ਕਰਸ਼ਿਤ ਕੀਤਾ ਜਾਂਦਾ ਹੈ । ਨਿਸ਼ਕਰਸ਼ ਨੂੰ ਖ਼ਲਾ ਵਿਚ ਰਖਿਆ ਜਾਂਦਾ ਹੈ । ਇਸ ਨਾਲ  ਕੱਥੇ ਦੇ ਰਵੇ ਬਣ ਕੇ ਵੱਖ ਹੋ ਜਾਂਦੇ ਹਨ । ਇਸ ਨੂੰ ਫ਼ਿਲਟਰ ਪ੍ਰੈੱਸਾਂ ਵਿਚ ਛਾਣ ਕੇ ਅਜਿਹੇ ਕਮਰਿਆਂ ਵਿਚ ਸੁਕਾਂਦੇ ਹਨ ਜਿਨ੍ਹਾਂ    ਨੂੰ ਗਰਮ ਹਵਾ ਨਾਲ ਗਰਮ ਕੀਤਾ ਜਾਂਦਾ ਹੈ । ਇਸ ਘੋਲ ਨੂੰ ਗਾੜ੍ਹਾ ਕਰਕੇ ਲੱਕੜੀ ਦੇ ਚੌਖਟਿਆਂ ਵਿਚ ਪਾ ਦਿੱਤਾ ਜਾਂਦਾ ਹੈ । ਇਸ ਨੂੰ ਠੰਢਾ ਹੋਣ ਤੇ ਕਚ ਜੰਮ ਜਾਂਦਾ ਹੈ ।

                  ਬਾਜ਼ਾਰ ਵਿਚ ਵਿਕਣ ਵਾਲੇ ਸਧਾਰਨ ਕੱਥੇ ਵਿਚ ਬਹੁਤ ਮਿਲਾਵਟ ਹੁੰਦੀ ਹੈ , ਮਿੱਟੀ ਅਤੇ ਸੁਆਹ ਤਾਂ          ਇਸ  ਵਿਚ ਮਿਲੀ ਹੀ ਰਹਿੰਦੀ ਹੈ । ਇਸ ਤੋਂ ਛੁਟ ਕੱਥੇ ਦਾ ਭਾਰ ਵਧਾਉਣ ਲਈ ਚੀਨੀ , ਮਿੱਟੀ , ਸੇਲਖੜੀ , ਗੂੰਦ , ਲਾਲ ਮਿੱਟੀ ਅਤੇ ਲੋਹੇ ਦੇ ਲਾਲ ਆੱਕਸਾਈਡ ਵਰਗੇ ਰੰਗਦਾਰ ਪਦਾਰਥ ਮਿਲਾਏ ਜਾਂਦੇ ਹਨ ।

                  ਹ. ਪੁ. ਹਿੰ. ਵਿ. ਕੋ. 2 : 325


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.