ਕਬਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਰ [ ਨਾਂਇ ] ਮੁਰਦੇ ਨੂੰ ਦਫ਼ਨਾਉਣ ਲਈ ਧਰਤੀ ਪੁੱਟ ਕੇ ਤਿਆਰ ਕੀਤੀ ਵਿਸ਼ੇਸ਼ ਥਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁਬੇਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਬੇਰ [ ਨਾਂਪੁ ] ਧਨੀ , ਅਮੀਰ , ਸਰਮਾਏਦਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕ਼ਬਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕ਼ਬਰ . ਅ਼.  ਦੇ ਦੱਬਣ ਦਾ ਟੋਆ. ਇਸਲਾਮੀ ਸ਼ਰਾ ਅਨੁਸਾਰ ਕਬਰ ਆਦਮੀ ਦੀ ਛਾਤੀ ਪ੍ਰਮਾਣ ਗਹਿਰੀ ਹੋਣੀ ਚਾਹੀਏ , ਅਰ ਉਸ ਦੇ ਇੱਕ ਪਾਸੇ ਮੁਰਦੇ ਲਈ ਬਗਲ ਵਿੱਚ ਗੁਫਾ ਖੋਦਣੀ ਚਾਹੀਏ , ਜਿਸ ਵਿੱਚ ਮੁਰਦਾ ਖੁਲ੍ਹਾ ਲੇਟ ਸਕੇ. ਮੁਰਦੇ ਦਾ ਮੂੰਹ ਕਾਬੇ ਵੱਲ ਕਰਕੇ ਲਿਟਾਉਣਾ ਚਾਹੀਏ. ਕ਼ਬਰ ਬੰਦ ਕਰਨ ਵੇਲੇ ਧਿਆਨ ਰੱਖਣਾ ਜਰੂਰੀ ਹੈ ਕਿ ਮੁਰਦੇ ਉੱਪਰ ਮਿੱਟੀ ਨਾ ਪਵੇ. ਕਬਰ ਉੱਪਰ ਇਮਾਰਤ ਬਣਾਉਣੀ ਸ਼ਰਾ ਵਿਰੁੱਧ ਹੈ. “ ਅਬੂ ਹੁਰੈਰਾ” ਨੇ ਲਿਖਿਆ ਹੈ ਕਿ ਜਦ ਮੁਰਦੇ ਨੂੰ ਦੱਬਕੇ ਲੋਕ ਚਲੇ ਜਾਂਦੇ ਹਨ , ਤਦ “ ਮੁਨਕਰ” ਅਤੇ “ ਨਕੀਰ” ਫ਼ਰਿਸ਼ਤੇ ਆਉਂਦੇ ਹਨ , ਅਤੇ ਮੋਏ ਹੋਏ ਨੂੰ ਪੁੱਛਦੇ ਹਨ , “ ਤੂੰ ਹਜਰਤ ਮੁਹੰਮਦ ਦਾ ਵਿਸ਼੍ਵਾਸੀ ਹੈਂ ? ” ਜੇ ਉਹ ਆਖਦਾ ਹੈ— “ ਹਾਂ” , ਤਦ ਕਬਰ ਸੱਤਰ ਗਜ਼ ਲੰਮੀ ਅਤੇ ਸੱਤਰ ਗਜ਼ ਚੌੜੀ ਹੋ ਜਾਂਦੀ ਹੈ , ਰੌਸ਼ਨੀ ਚਮਕ ਆਉਂਦੀ ਹੈ. ਫ਼ਰਿਸ਼ਤੇ ਉਸ ਨੂੰ ਆਖਦੇ ਹਨ ਕਿ ‘ ਗਾੜ੍ਹੀ ਨੀਂਦ ਵਿੱਚ ਪ੍ਰਲੈ ਤੀਕ ਸੌਂ ਰਹੁ , ਤੈਨੂੰ ਕੋਈ ਦੁੱਖ ਮਲੂਮ ਨਹੀਂ ਹੋਵੇਗਾ.’ ਜੋ ਮੁਰਦਾ ਆਖਦਾ ਹੈ— “ ਮੈਂ ਮੁਹ਼ੰਮਦ ਨੂੰ ਨਹੀਂ ਜਾਣਦਾ , ” ਉਸ ਦੀ ਕ਼ਬਰ ਇਤਨੀ ਤੰਗ ਹੋ ਜਾਂਦੀ ਹੈ ਕਿ ਬਦਨ ਸ਼ਿਕੰਜੇ ਵਿੱਚ ਘੁੱਟਿਆ ਪ੍ਰਤੀਤ ਹੁੰਦਾ ਹੈ “ ਮਿਸ਼ਕਾਤ” ਵਿੱਚ ਲਿਖਿਆ ਹੈ ਕਿ ਕਾਫ਼ਰ ਨੂੰ ਸੋਟਿਆਂ ਦੀ ਮਾਰ ਐਸੀ ਪੈਂਦੀ ਹੈ ਕਿ ਕ਼ਬਰ ਪਾਸ ਦੇ ਸਭ ਪਸ਼ੂ ਪੰਛੀ ਉਸ ਦਾ ਵਿਲਾਪ ਸੁਣਦੇ ਹਨ , ਕੇਵਲ ਆਦਮੀ ਨੂੰ ਸੁਣਾਈ ਨਹੀਂ ਦਿੰਦਾ. ਇਸ ਕ਼ਬਰ ਦੇ ਦੁੱਖ ਦਾ ਨਾਉਂ “ ਅ਼੏੠ਬੁਲ ਕ਼ਬਰ” ਹੈ । ੨ ਦੇਖੋ , ਕਵਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬਰੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਰੋ ਸੰ. ਕੁਵ੗ਰ ਵਿ— ਚਿਤਕਬਰਾ. ਡੱਬ ਖੜੱਬਾ । ੨ ਸੰ ਕਬੁ੗ਰ. ਸੰਗ੍ਯਾ— ਸੋਨਾ. ਸੁਵਰਣ. “ ਜਿਉ ਕੰਚਨ ਕੋਠਾਰੀ ਚੜਿਓ ਕਬਰੋ ਹੋਤ ਫਿਰੋ.” ( ਸਾਰ ਮ : ੫ ) ਜਿਵੇਂ ਕਾਂਚਨ ( ਸੋਨੇ ) ਦਾ ਭੂਖਣ ਕੁਠਾਲੀ ਵਿੱਚ ਪੈ ਕੇ ਜਲ ਆਕਾਰ ਅਤੇ ਕੁਠਾਲੀ ਦੇ ਆਕਾਰ ਦਾ ਬਣ ਜਾਂਦਾ ਹੈ , ਪਰ ਫੇਰ ਆਪਣੀ ਸ਼ਕਲ ਹੀ ਧਾਰ ਲੈਂਦਾ ਹੈ , ਅੰਤ ਨੂੰ ਕੁਬ੗ਰ ( ਸੋਨਾ ) ਹੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਬੇਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਬੇਰ . ਸੰਗ੍ਯਾ— ਕੁ ( ਨਿੰਦਿਤ ) ਹੈ ਬੇਰ ( ਦੇਹ ) ਜਿਸ ਦਾ. ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਦੇਖੋ , ਵਾਯੁ ਪੁਰਾਣ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਡਵਿਡਾ ( ਇਲਵਿਲਾ ) ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯ੖ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ.

ਬ੍ਰਹਮਾ ਨੇ ਕੁਬੇਰ ਨੂੰ ਪੁ੄ਪਕ ਵਿਮਾਨ ਸਵਾਰੀ ਲਈ ਦਿੱਤਾ ਅਤੇ ਵਿਸ਼੍ਰਵਾ ਨੇ ਲੰਕਾਪੁਰੀ ਰਹਿਣ ਲਈ ਨਿਯਤ ਕੀਤੀ. ਕੁਬੇਰ ਦੀ ਸਭਾ ਦਾ ਨਾਉਂ ਵੈਸ਼੍ਰਵਣੀ ਹੈ , ਜਿਸ ਵਿੱਚ ਹਰ ਵੇਲੇ ਰਾਗ ਰੰਗ ਹੋਂਦਾ ਰਹਿਂਦਾ ਹੈ. ਕੁਬੇਰ ਦੇ ਨਾਮ ਹਨ— ਸ਼੍ਰੀਦ , ਇੱਛਾ ਵਸੁ , ਨਰਵਾਹਨ , ਯ੖੥ਸ਼੍ਵਰ , ਧਨਦ , ਅਲਕਾਧਿਪ , ਜਟਾਧਰ , ਵੈਸ਼੍ਰਵਣ , ਕੁਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੈਬਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਬਰ . ਸੰਗ੍ਯਾ— ਤੀਰ. “ ਤੁੱਪਕ ਤੜਾਕ । ਕੈਬਰ ਕੜਾਕ.” ( ਵਿਚਿਤ੍ਰ ) “ ਤਣਿ ਤਣਿ ਕੈਬਰ ਛੱਡਣ ਦੁਰਗਾ ਸਾਮਣੇ.” ( ਚੰਡੀ ੩ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਬਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਬਰ . ਦੇਖੋ , ਕੰਬਲ. “ ਕੰਬਰ ਏਕ ਧਰੈ ਤਨ ਛਾਦਨ.” ( ਗੁਪ੍ਰਸੂ ) ਦੇਖੋ , ਜਰਕੰਬਰ । ੨ ਸੰ. ਵਿ— ਚਿਤਕਬਰਾ. ਡੱਬ ਖੜੱਬਾ । ੩ ਅ਼ ਸੰਗ੍ਯਾ— ਹ਼੒ਰਤ ਅ਼ਲੀ ਦਾ ਇੱਕ ਗੁਲਾਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Grave _ ਕਬਰ : ਉਹ ਥਾਂ ਜਿਥੇ ਮਿਰਤਕ ਦਾ ਸਰੀਰ ਦਫ਼ਨ ਕੀਤਾ ਗਿਆ ਹੁੰਦਾ ਹੈ । ਕਬਰ ਵਿਚੋਂ ਮੁਰਦਾ ਕੱਢਣਾ , ਕਫ਼ਨ ਚੁਰਾਉਣਾ , ਕਬਰ ਦੀ ਬੇਹੁਰਮਤੀ ਅਪਰਾਧ ਹਨ ।

            ਜਦੋਂ ਮੁਰਦਾ ਇਕ ਵਾਰੀ ਦਬ ਦਿੱਤਾ ਜਾਵੇ ਤਾਂ ਬਿਨਾਂ ਮੁਨਾਸਬ ਕਲੀਸੀਆਈ ਅਥਾਰਿਟੀ ਜਾਂ ਅਦਾਲਤੀ ਅਥਾਰਿਟੀ ਦੇ ਹੁਕਮ ਤੋਂ ਬਿਨਾਂ ਉਸ ਵਿਚੋਂ ਕੱਢਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੁੰਦਾ ।

            ਲਾਊਸੀਆਨਾ ਦਾ ਇਕ ਕੇਸ ਹੈ ਜਿਸ ਵਿਚ ਪੁੱਤਰ ਨੂੰ ਆਪਣੀ ਮਾਂ ਤੋਂ ਬਹੁਤ ਵੱਡਾ ਵਿਰਸਾ ਪ੍ਰਾਪਤ ਹੋਇਆ ਸੀ । ਉਸ ਨੇ ਆਪਣੀ ਮਾਂ ਨੂੰ ਜਦੋਂ ਦਫ਼ਨ ਕੀਤਾ ਤਾਂ ਉਸ ਮੁਰਦੇ ਨੇ ਦੋ ਹਜ਼ਾਰ ਡਾਲਰ ਦੇ ਗਹਿਣੇ ਪਹਿਨੇ ਹੋਏ ਸਨ । ਬਾਦ ਵਿਚ ਉਸ ਨੇ ਮਾਂ ਤੋਂ ਮਿਲਿਆ ਸਭ ਵਿਰਸਾ ਤੀਹ ਹਜ਼ਾਰ ਡਾਲਰ ਵਿਚ ਵੇਚ ਦਿੱਤਾ । ਇਸ ਤੋਂ ਬਾਦ ਕਿਸੇ ਚੋਰ ਨੇ ਉਸ ਦੀ ਮਾਂ ਦੀ ਕਬਰ ਪੁੱਟ ਕੇ ਉਸ ਦੇ ਗਹਿਣੇ ਚੋਰੀ ਕਰ ਲਏ । ਇਹ ਗਹਿਣੇ ਚੋਰ ਦੀ ਦੋਸ਼-ਸਿੱਧੀ ਉਪਰੰਤ ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਤਾਂ ਜੋ ਮਾਲਕ ਦੇ ਹਵਾਲੇ ਕੀਤੇ ਜਾ ਸਕਣ । ਹੁਣ ਪੁੱਤਰ ਨੇ ਉਨ੍ਹਾਂ ਗਹਿਣਿਆਂ ਤੇ ਦਾਅਵਾ ਕੀਤਾ । ਇਸੇ ਤਰ੍ਹਾਂ ਵਿਰਾਸਤ ਦੇ ਖ਼ਰੀਦਦਾਰ ਦਾ ਦਾਅਵਾ ਸੀ ਕਿ ਗਹਿਣੇ ਹੁਣ ਉਸ ਨੂੰ ਮਿਲਣੇ ਚਾਹੀਦੇ ਹਨ । ਇਸ ਕੇਸ ਵਿਚ ਕਰਾਰ ਦਿੱਤਾ ਗਿਆ ਕਿ ਭਾਵੇਂ ਗਹਿਣੇ ਮਾਂ ਦੇ ਸਰੀਰ ਨਾਲ ਦਫ਼ਨਾ ਦਿੱਤੇ ਗਏ ਸਨ , ਉਹ ਪੁੱਤਰ ਦੀ ਵਿਰਾਸਤ ਸਨ , ਪਰ ਬਾਦ ਵਿਚ ਪੁੱਤਰ ਨੇ ਵੀ ਵਿਰਾਸਤ ਵੇਚ ਦਿੱਤੀ ਸੀ ਇਸ ਲਈ ਉਸ ਦੇ ਨਾਲ ਉਹ ਖ਼ਰੀਦਦਾਰ ਦੀ ਸੰਪਤੀ ਬਣ ਗਈ ਸੀ ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਬਰੋ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਬਰੋ ( ਗੁ. । ਪੰਜਾਬੀ ਕਮਲਾ । ਦੇਸ਼ ਭਾਸ਼ਾ ਕਬਰਾ । ‘ ਮ’ ਦੀ ‘ ਬ’ ਨਾਲ , ‘ ਲ ’ ਦੀ ‘ ਰ’ ਨਾਲ ਸ੍ਵਰਣਤਾ ) ਕਮਲਾ , ਪਾਗਲ । ਯਥਾ-‘ ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ’ ਭਾਵ ਜੀਵ ਕੁਠਾਲੀ ਦੇ ਸੋਨੇ ਵਾਂਙੂ ਕਮਲਾ ਹੋਇਆ ਫਿਰਦਾ ਹੈ , ਜਦ ਮੈਲ ਨਿਕਲ ਜਾਂਦੀ ਹੈ , ਸ਼ੁਧ ਹੋਕੇ ਸਥਿਰ ਹੋ ਜਾਂਦਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁਬੇਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੁਬੇਰ : ਤਿੰਨ ਪੈਰਾਂ ਅਤੇ ਅੱਠ ਦੰਦਾਂ ਵਾਲਾ ਇਹ ਧਨ ਦਾ ਦੇਵਤਾ ਅਤੇ ਯਕਸ਼ਾਂ ਤੇ ਕਿੰਨਰਾਂ ਦਾ ਸਵਾਮੀ ਹੈ ਜਿਹੜਾ ਯਕਸ਼ਰਾਜ , ਸ਼੍ਰੀਦ , ਇੱਛਾ ਵਸੁ ਅਲਕਾਧਿਮ , ਜਟਾਧਰ , ਗੁਪਤੀਪਤੀ , ਵੈਸ਼੍ਰਵਣ ਆਦਿ ਨਾਵਾਂ ਨਾਲ ਪ੍ਰਸਿੱਧ ਹੈ । ਇਸ ਦੇ ਪਿਤਾ ਦਾ ਨਾਂ ਵਿਸ਼੍ਰਵਾ ਅਤੇ ਮਾਤਾ ਦਾ ਨਾਂ ਇਲਵਿਲਾ ਸੀ । ਇਸ ਨੂੰ ਹਿਮਾਲੀਆ ਦਾ ਨਿਵਾਸੀ ਕਿਹਾ ਗਿਆ ਹੈ । ਇਸ ਦਾ ਰਮਣੀਕ ਰਾਜਧਾਨੀ ਅਲਕਾ ਦਾ ਵਰਣਨ ਕਾਲੀਦਾਸ ਅਤੇ ਹੋਰ ਕਵੀਆਂ ਨੇ ਕੀਤਾ ਹੈ । ਇਸ ਦੇ ਬਾਗ਼ ਦਾ ਨਾਂ ‘ ਚੇਤ੍ਰਰਥ’ ਅਤੇ ਵਿਮਾਨ ਦਾ ਨਾਂ ‘ ਪੁਸ਼ਪਕ’ ਸੀ ।

                  ਐਸ਼ੋ-ਇਸ਼ਰਤ ਅਤੇ ਵਿਲਾਸ ਦੇ ਪ੍ਰਤੀਨਿਧੀ ਦੇਵਤੇ ਦੇ ਰੂਪ ਵਿਚ ਕੁਬੇਰ ਦਾ ਵਰਣਨ ਸਾਹਿਤ ਵਿਚ ਬਹੁਤ ਮਿਲਦਾ ਹੈ । ਧਨ ਤੋਂ ਬਿਨਾਂ ਇਹ ਸ਼ਕਤੀ ਦੇ ਪ੍ਰਤੀਕ ਵਜੋਂ ਵੀ ਮੰਨਿਆ ਜਾਂਦਾ ਹੈ । ਪੁਰਾਣ ਅਨੁਸਾਰ ਦਸਾਂ ਦਿਸ਼ਾਵਾਂ ਦੇ ਰੱਖਿਅਤ ਦੇਵਤਿਆਂ ਵਿਚੋਂ ਵੀ ਇਹ ਇਕ ਹੈ । ਇਹ ਉੱਤਰ ਦਿਸ਼ਾ ਦਾ ਰੱਖਿਅਕ ਦੇਵਤਾ ਅਖਵਾਉਂਦਾ ਹੈ । ਇਸੇ ਕਰਕੇ ਉੱਤਰ ਦਿਸ਼ਾ ਦਾ ਨਾਂ ‘ ਕੌਬੇਰੀ’ ਪੈ ਗਿਆ ਹੈ ।

                  ਯਕਸ਼ਾਂ ਦੇ ਸਵਾਮੀ ਦੇ ਰੂਪ ਵਿਚ ਉੱਤਰੀ ਭਾਰਤ ਵਿਚ ਕੁਬੇਰ ਦੀ ਪੂਜਾ ਵਧੇਰੇ ਪ੍ਰਚਲਿਤ ਹੋਈ । ਇਹ ਲੋਕ ਦੇਵਤੇ ਦੇ ਰੂਪ ਵਿਚ ਵਧੇਰੇ ਮੰਨਿਆ ਜਾਂਦਾ ਹੈ । ਲੋਕਾਂ ਦੇ ਮੰਨਣ ਅਨੁਸਾਰ ਇਹ ਆਪਣੇ ਭਗਤਾਂ ਨੂੰ ਸ਼ਕਤੀ , ਧਨ-ਸੰਪਤੀ ਅਤੇ ਮੁਕਤੀ ਪ੍ਰਦਾਨ ਕਰਦਾ ਹੈ । ਵਾਸਤੂ ਸ਼ਾਸਤਰ ਗਿਆਨੀਆਂ ਅਨੁਸਾਰ ਸ਼ਹਿਰ ਵਿਚ ਹੋਰ ਪ੍ਰਮੁੱਖ ਦੇਵਤਿਆਂ ਦੇ ਨਾਲ ਵੈਸ਼੍ਰਵਣ ਦਾ ਮੰਦਰ ਬਣਾਉਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ । ਭਾਰਤੀ ਕਲਾ ਵਿਚ ਵੀ ਕੁਬੇਰ ਦਾ ਬਹੁਤ ਜ਼ਿਕਰ ਆਉਂਦਾ ਹੈ । ਇਸ ਦੀ 100 ਈ. ਪੂ. ਦੀ ਇਕ ਮੂਰਤੀ ਵੀ ਮਿਲਦੀ ਹੈ । ਮਥੁਰਾ , ਪਦਮਾਵਤੀ , ਵਿਦਿਸ਼ਾ , ਪਾਟਲੀ ਪੁੱਤਰ ਆਦਿ ਅਨੇਕ ਸ਼ਹਿਰ ਕੁਬੇਰ ਪੂਜਾ ਦੇ ਕੇਂਦਰ ਹਨ । ਕੁੱਝ ਮੂਰਤੀਆਂ ਵਿਚ ਇਸ ਨੂੰ ਧਨ ਦੀਆਂ ਥੈਲੀਆਂ ਜਾਂ ਪਹਾੜ-ਉੱਪਰ ਬੈਠਾ , ਕਈ ਮੂਰਤੀਆਂ ਵਿਚ ਆਪਣੀ ਪਤਨੀ ਹਾਰੀਤੀ ਨਾਲ ਅਤੇ ਕਈਆਂ ਵਿਚ ਕਮਲ ਧਾਰਨ ਕਰਨ ਵਾਲੀ ਲਕਸ਼ਮੀ ਨਾਲ ਦਿਖਾਇਆ ਗਿਆ ਹੈ । ਅੱਠ ਨਿਧੀਆਂ ਦਾ ਸਵਾਮੀ ਹੋਣ ਕਰਕੇ ਕਈ ਥਾਂ ਇਸ ਦੀ ਮੂਰਤੀ ਨਾਲ ਸੰਖ , ਪਦਮ ਆਦਿ ਨਿਧੀਆਂ ਵੀ ਦਿਖਾਈਆਂ ਗਈਆਂ ਹਨ । ਬੁੱਧ ਧਰਮ ਅਤੇ ਕਲਾ ਵਿਚ ਕੁਬੇਰ ਦਾ ਨਾਂ ‘ ਜੰਭਾਲ’ ਹੈ । ਮਹਾਯਾਨ ਵਿਚ ਇਸ ਦੀ ਪਤਨੀ ਦਾ ਨਾਂ ਵਸੂਧਾਰਾ ਅਤੇ ਵਜ੍ਰਯਾਨ ਵਿਚ ਮਾਰੀਚੀ ਮਿਲਦਾ ਹੈ । ਜੈਨ ਧਰਮ ਵਿਚ ਕੁਬੇਰ ਨੂੰ ਮੱਲੀਨਾਥ ਤੀਰਥੰਕਰ ਦਾ ਯਕਸ਼ ਕਿਹਾ ਗਿਆ ਹੈ , ਇਸੇ ਰੂਪ ਵਿਚ ਕੁਬੇਰ ਦੀਆਂ ਮੂਰਤੀਆਂ ਵੀ ਜੈਨ ਕਲਾ-ਕ੍ਰਿਤਾਂ ਉਪਰ ਮਿਲਦੀਆਂ ਹਨ ।

                  ਹ. ਪੁ.– – ਹਿੰ. ਵਿ. ਕੋ. 3 : 65; ਮ. ਕੋ. 340


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.