ਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰ 1 [ ਨਾਂਪੁ ] ਲਗਾਨ , ਚੁੰਗੀ , ਮਹਿਸੂਲ , ਟੈਕਸ 2 [ ਨਾਂਪੁ ] ਹੱਥ; ਹਾਥੀ ਦੀ ਸੁੰਡ 3 [ ਨਾਂਇ ] ਵਾਲ਼ਾਂ ਦਾ ਇੱਕ ਰੋਗ , ਸਿੱਕਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰ . ਸੰ. ਸੰਗ੍ਯਾ— ਹੱਥ. “ ਕਰ ਕੰਪਹਿ ਸਿਰ ਡੋਲ.” ( ਜੈਤ ਛੰਤ ਮ : ੫ ) “ ਕਰ ਕਰਿ ਟਹਲ ਰਸਨਾ ਗੁਣ ਗਾਵਉ.” ( ਗਉ ਮ : ੫ ) ਹੱਥਾਂ ਨਾਲ ਕਰਕੇ ਸੇਵਾ । ੨ ਕਿਰਣ. “ ਚੰਡ ਕੇ ਬਾਨ ਕਿਧੌਂ ਕਰ ਭਾਨਹਿ ਦੇਖਕੈ ਦੈਤ ਗਈ ਦੁਤਿ ਦੀਆ.” ( ਚੰਡੀ ੧ ) ੩ ਮੁਆਮਲਾ. ਮਹਿਸੂਲ. ਟੈਕਸ. ਦੇਖੋ , ਕਰੁ ੨ । ੪ ਹਾਥੀ ਦੀ ਸੁੰਡ. “ ਕੁੰਚਰੁ ਤਦੂਐ ਪਕਰਿ ਚਲਾਇਓ ਕਰ ਊਪਰੁ ਕਢਿ ਨਿਸਤਾਰੇ.” ( ਨਟ ਅ : ਮ : ੪ ) ੫ ਓਲਾ. ਗੜਾ । ੬ ਵਿ— ਕਰਨੇ ਵਾਲਾ. ਜੈਸੇ , ਸੁਖਕਰ , ਦੁ੄ਕਰ ਆਦਿ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ । ੭ ਪ੍ਰਤ੍ਯ— ਕੀ. ਕਾ. ਦਾ. “ ਜਾ ਕਰ ਰੂਪ ਰੰਗ ਨਹਿ ਜਨਿਅਤ.” ( ਹਜਾਰੇ ੧੦ ) ੮ ਕਲ ( ਚੈਨ ) ਦੀ ਥਾਂ ਭੀ ਕਰ ਸ਼ਬਦ ਆਇਆ ਹੈ. “ ਪਰਤ ਨ ਛਿਨ ਕਰ.” ( ਚਰਿਤ੍ਰ ੨੭੮ ) ੯ ਦੇਖੋ , ਕੜ. “ ਕਰ ਤੋਰ੍ਯੋ ਜਿਸ ਨੇ ਨਿਜ ਹਾਥ.” ( ਗੁਪ੍ਰਸੂ ) ੧੦ ਕਰਨਾ ਕ੍ਰਿਯਾ ਦਾ ਅਮਰ. ਸੰ. ਕੁਰੁ. “ ਕਰ ਮਿਤ੍ਰਾਈ ਸਾਧ ਸਿਉਂ.” ( ਆਸਾ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰ : ਵੇਖੋ , ਟੈਕਸ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.