ਕਰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਦ ( ਨਾਂ , ਇ ) ਸਬਜ਼ੀ ਭਾਜੀ ਕੱਟਣ ਲਈ ਵਰਤੀਂਦੀ ਲੱਕੜ ਦੇ ਦਸਤੇ ਵਿੱਚ ਜੜੀ ਤੇਜ਼ਧਾਰ ਪੱਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਦ [ ਨਾਂਇ ] ਛੁਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਦ . ਵਿ— ਕਰ ( ਟੈਕਸ ) ਦੇਣ ਵਾਲਾ. ਮਹਿਸੂਲ ਅਦਾ ਕਰਨ ਵਾਲਾ । ੨ ਹੱਥ ਦੇਣ ਵਾਲਾ. ਸਹਾਰਾ ਦੇਣ ਵਾਲਾ । ੩

 

ਸੰ. कर्द— ਕਦ੗. ਚਿੱਕੜ. ਕੀਚ । ੪ ਫ਼ਾ. ਕੀਤਾ. ਕਰਿਆ । ੫ ਫ਼ਾ. ਛੁਰੀ. ਕ੍ਰਿਪਾਣ । ੬ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ— “ ਨਿਜ ਕਰਤੇ ਸਤਿਗੁਰੁ ਕੋ ਦਈ । ਯਾਂਤੇ ਕਰਦ ਨਾਮ ਵਿਦਤਈ.” ( ਗੁਪ੍ਰਸੂ ) ਪਰ ਇਹ ਵ੍ਯੁਤਪੱਤੀ ਨਿਰਮੂਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਦੰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਦੰ . ਦੇਖੋ , ਕਰਦਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕ੍ਰੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕ੍ਰੰਦ . ਸੰ. क्रन्द्. ਧਾ— ਦੁੱਖ ਪ੍ਰਗਟ ਕਰਨਾ , ਘਬਰਾਉਣਾ , ਦੁੱਖ ਨਾਲ ਪੁਕਾਰਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2619, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਦੰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਰਦੰ ( ਕ੍ਰਿ. । ਫ਼ਾਰਸੀ ਕਰਦੰਦ = ਉਨ੍ਹਾਂ ਨੇ ਕੀਤਾ ) ੧. ਕੀਤਾ , ਰਚਿਆ । ਯਥਾ-‘ ਖਾਕ ਨੂਰ ਕਰਦੰ ਆਲਮ ਦੁਨੀਆਇ’ ।

੨. ( ਫ਼ਾਰਸੀ ਕਰਦਮ = ਮੈਂ ਕੀਤਾ ) ਮੈਂ ਕੀਤਾ । ਯਥਾ-‘ ਹਵਾਲ ਮਾਲੂਮੁ ਕਰਦੰ’ ਮੈਂ ਹਾਲ ਮਲੂਮ ਕੀਤਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁਰਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੁਰਦ : ਪੱਛਮੀ ਈਰਾਨੀਆਂ ਦੇ ਨਾਲ ਲਗਦੇ ਈਰਾਨੀ ਬਣੇ ਲੋਕਾਂ ਨੂੰ ਸੱਤਵੀਂ ਸਦੀ ਈ. ਪੂ. ਤੋਂ ਇਹ ਨਾਂ ਦਿਤਾ ਗਿਆ ।

                  ਇਨ੍ਹਾਂ ਦੇ ਮੁੱਢ ਬਾਰੇ ਕੋਈ ਪੱਕਾ ਪਤਾ ਨਹੀਂ ਹੈ । ਅਠਵੀਂ ਸਦੀ ਦੀਆਂ ਆਸੀਰੀਆ ਦੀਆਂ ਪਾਠ-ਪੁਸਤਕਾਂ ਵਿਚ ਮੀਡਿਆ ਦੇ ਸ਼ਹਿਜ਼ਾਦਿਆਂ ਦੁਆਰਾ ਈਰਾਨੀ ਨਾਂ ਰੱਖੇ ਜਾਣ ਦੇ ਹਵਾਲੇ ਮਿਲਦੇ ਹਨ ।

                  550 ਈ. ਪੂ. ਵਿਚ ਮੀਡਿਆ ਦੀ ਸਲਤਨਤ ਬਦਲਕੇ ਈਰਾਨੀ ਸਲਤਨਤ ਬਣ ਗਈ । ਕੁਰਦੀ ਉਪ-ਭਾਸ਼ਾਵਾਂ , ਕਿਰਮਾਨਜੀ , ਈਰਾਨੀ ਭਾਸ਼ਾਵਾਂ ਦੀ ਉੱਤਰੀ-ਪੱਛਮੀ ਵੰਡ ਨਾਲ ਸਬੰਧਤ ਹਨ । 636 ਈ. ਵਿਚ ਅਰਬਾਂ ਦੀ ਜਿੱਤ ਤੋਂ 600 ਸਾਲਾਂ ਲਈ ਕੁਰਦਾਂ ਨੇ ਇਸਲਾਮ ਵਿਚ ਸ਼ਾਮਲ ਹੋ ਕੇ ਪੱਛਮੀ ਏਸ਼ੀਆ ਦੇ ਇਤਿਹਾਸ ਵਿਚ ਵਿਅਕਤੀਗਤ ਤੌਰ ਤੇ ਜਾਂ ਇਕ ਉਪਦੱਰੀ ਸਮੂਹ ਦੇ ਤੌਰ ਤੇ ਇਕ ਵਿਸ਼ੇਸ਼ ਹਿੱਸਾ ਪਾਇਆ । ਇਸ ਸਮੇਂ ਵਿਚ ਹੋਏ ਛੋਟੇ ਛੋਟੇ ਕੁਰਦ ਖਾਨਦਾਨਾਂ ਵਿਚੋਂ ਸ਼ੱਦਾਦੀ ( 951-1174 ) , ਮਾਰਵਾਨੀ ( 990-1096 ) ਅਤੇ ਹਸਨ ਵਹੀਦੀ ਬਹੁਤ ਪ੍ਰਸਿੱਧ ਹਨ । ਕੁਰਦਾਂ ਵਿਚੋਂ ਸਲਾਹ-ਅਲ-ਦੀਨ ਸਭ ਤੋਂ ਪ੍ਰਸਿੱਧ ਸੀ । ਇਹ ਮਿਸਰ ਅਤੇ ਸੀਰੀਆ ਦੇ ਅਯੂਬੀ ਖ਼ਾਨਦਾਨ ਦਾ ਬਾਨੀ ਸੀ । ਮੰਗੋਲਾਂ ਅਤੇ ਤੁਰਕਮਾਨਾਂ ਅਧੀਨ ਕੁਰਦਾਂ ਬਾਰੇ ਘੱਟ ਲਿਖਿਆ ਗਿਆ ਹੈ ।

                  ਕੁਰਦੀ ਰਾਸ਼ਟਰਵਾਦ ਦਾ ਮੁੱਢ ਬਹੁਤ ਪੁਰਾਣਾ ਹੈ । ਕਵੀ ਅਹਿਮਦ-ਈ-ਖਨੀ ਦੀਆਂ ਕਵਿਤਾਵਾਂ ਵਿਚ ਇਸ ਦਾ ਹਵਾਲਾ ਮਿਲਦਾ ਹੈ । ਪਹਿਲਾ ਕੁਰਦੀ ਅਖ਼ਬਾਰ ‘ ਕੁਰਦਿਸਤਾਨ’ 1897 ਵਿਚ ਛਪਿਆ ।

                  ਪਹਿਲੀ ਵਿਸ਼ਵ-ਜੰਗ ਕੁਰਦੀ ਲੋਕਾਂ ਦੇ ਇਤਿਹਾਸ ਵਿਚ ਇਕ ਨਵਾਂ ਮੌੜ ਸੀ । ਤੁਰਕੀ ਦੀ ਹਾਰ ਅਤੇ ਵਿਲਸਨ ਦੇ ‘ ਪ੍ਰੋਗਰਾਮ ਆਫ਼ ਵਰਲਡਜ਼ ਪੀਸ’ ( ਜਨਵਰੀ , 1918 ) ਨਾਲ ਇਨ੍ਹਾਂ ਦੀਆਂ ਆਸਾਂ ਸੁਰਜੀਤ ਹੋ ਗਈਆਂ ਸਨ । ਕੁਰਦਾਂ ਵਿਚੋਂ ਬਹੁ-ਗਿਣਤੀ ਸੁੰਨੀ ਮੁਸਲਮਾਨਾ ਦੀ ਹੈ । 1965 ਦੀ ਮਰਦਮ ਸ਼ੁਮਾਰੀ ਅਨੁਸਾਰ ਇਨ੍ਹਾਂ ਦੀ ਗਿਣਤੀ 7 , 000 , 000 ਸੀ ਜਿਸ ਵਿਚ ਸੀਰੀਆ ਅਤੇ ਸੋਵੀਅਤ ਆਰਮੀਨੀਆਂ ਦੇ ਕੁਰਦ ਵੀ ਸ਼ਾਮਲ ਸਨ ।

                  ਕੁਰਦਾਂ ਦੀ ਬਹੁ ਗਿਣਤੀ ਖੇਤੀਬਾੜੀ ਦੇ ਕੰਮ ਵਿਚ ਲੱਗੀ ਹੋਈ ਹੈ ਅਤੇ ਕਣਕ , ਜੌਂ , ਕਪਾਹ ਅਤੇ ਫਲ ਪੈਦਾ ਕਰਦੀ ਹੈ ।

                  ਹ. ਪੁ.– – ਐਨ. ਬ੍ਰਿ. 13 : 514


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 51, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.