ਲਾਗ–ਇਨ/ਨਵਾਂ ਖਾਤਾ |
+
-
 
ਕਰਾਰਾ

ਕਰਾਰਾ (ਗੁ.। ਪੰਜਾਬੀ) ਤਗੜਾ, ਡਾਢਾ ਜ਼ੋਰਾਵਰ। ਯਥਾ-‘ਸਿਰ ਊਪਰਿ ਅਮਰੁ ਕਰਾਰਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 529,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕਰਾਰਾ

ਕਰਾਰਾ. ਵਿ—ਚਰਪਰਾ. ਚਟਪਟਾ. ਮਿਰਚ ਲੂਣ ਆਦਿਕ ਤਿੱਖੇ ਪਦਾਰਥਾਂ ਨਾਲ ਮਿਲਿਆ ਹੋਇਆ ਭੋਜਨ। ੨ ਧੀਰਜ (ਕਰਾਰ) ਵਾਲਾ. “ਗਾਵਹਿ ਵੀਰ ਕਰਾਰੇ.” (ਜਪੁ) ੩ ਧੀਰਜ (ਤਸੱਲੀ) ਦੇਣ ਵਾਲਾ. “ਬਿਨ ਗੁਰਸਬਦ ਕਰਾਰੇ.” (ਗਉ ਛੰਤ ਮ: ੩) ੪ ਔਖਾ. ਵਿਖੜਾ. “ਆਗੈ ਪੰਥ ਕਰਾਰਾ.” (ਸ੍ਰੀ ਮ: ੫ ਪਹਿਰੇ) ੫ ਤਿੱਖਾ. ਤੇਜ਼. “ਖੜਗ ਕਰਾਰਾ.” (ਮ: ੩ ਵਾਰ ਮਾਰੂ ੧) ੬ ਦ੍ਰਿੜ੍ਹਚਿੱਤ. ਉਤਸਾਹੀ. “ਸਿੱਖਾਂ ਦੀ ਸੇਵਾ ਕਰਾਰਾ ਹੋਇਕੈ ਕਮਾਂਵਦਾ ਹੈ.” (ਭਗਤਾਵਲੀ) ੭ ਸੰਗ੍ਯਾ—ਨਦੀ ਦਾ ਕਿਨਾਰਾ. ਤਟ. ਕੰਢਾ. “ਸਰਿਤਾ ਕੇ ਗਿਰੇ ਕਰਾਰਾ.” (ਰੁਦ੍ਰਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 546,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਾਰਾ

ਕਰਾਰਾ [ਵਿਸ਼ੇ] ਡਾਢਾ, ਸਖ਼ਤ, ਕਰੜਾ; ਚਟਪਟਾ, ਤੇਜ਼ ਮਸਾਲੇ ਵਾਲ਼ਾ; ਤਿੱਖਾ , ਤੇਜ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 581,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਾਰਾ

ਕਰਾਰਾ (ਵਿ,ਪੁ) ਮਿਰਚ, ਲੂਣ ਆਦਿਕ ਨਾਲ ਹੋਏ ਚਟਪਟੇ ਸੁਆਦ ਵਾਲਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 585,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ