ਲਾਗ–ਇਨ/ਨਵਾਂ ਖਾਤਾ |
+
-
 
ਕਲਾ

ਕਲਾ (ਸੰ.। ਸੰਸਕ੍ਰਿਤ) ੧. ਸ਼ਕਤੀ, ਤਾਕਤ। ਯਥਾ-‘ਸਰਬ ਕਲਾ ਲੇ ਆਪੇ ਰਹੈ ’। ਤਥਾ-‘ਅਕਲ ਕਲਾ ਭਰਪੂਰਿ ਰਹਿਆ’।   

ਦੇਖੋ, ‘ਅਕਲ ਕਲਾ’

੨. (ਕੋਮਲ ਉਨਰ ਜੋ ੬੪ ਪ੍ਰਕਾਰ ਦੇ ਹਨ, ਇਸ ਤੋਂ ਮੁਰਾਦ ਮਾਨੁਖੀ ਦਿਮਾਗ਼ ਦੀ ਚਤੁਰਾਈ ਦੀ ਬੀ ਹੈ) ਚਤੁਰਾਈ ਦਾ ਪ੍ਰਬੰਧ। ਯਥਾ-‘ਬਾਝੁ ਕਲਾ ਆਡਾਣੁ ਰਹਾਇਆ’। (ਏਸ) (ਆਡਾਣ) ਬ੍ਰਹਮੰਡ ਦੇ ਫੈਲਾਉ ਨੂੰ ਬਿਨਾ ਐਸੀ ਵਿਦ੍ਯਾ ਦੇ ਕਾਯਮਰਖ੍ਯਾ ਹੋਯਾ ਹੈ, ਐਸੀ ਕਿ ਮਾਨੁਖੀ ਚਤੁਰਾਈਆਂ ਦੀਆਂ ੬੪ ਵਿਦ੍ਯਾ ਹਨ ਭਾਵ ਵਾਹਿਗੁਰੂ ਨੇ ਅਪਣੀ ਚਿਤ ਸ਼ਕਤੀ ਦੇ ਆਸਰੇ ਇਸ ਨੂੰ ਕਾਇਮ ਰਖਿਆ ਹੋਇਆ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5465,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੁਲਾ

ਕੁਲਾ ਕੁਲ , ਵੰਸ਼- ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ। ਵੇਖੋ ਕੁਲ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5465,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੇਲਾ

ਕੇਲਾ (ਸੰ.। ਦੇਖੋ , ਕੇਲ ੨.) ਇਕ ਫਲ ਦਾ ਨਾਮ ਪ੍ਰਸਿੱਧ ਹੈ। ਯਥਾ-‘ਕੇਲਾ ਪਾਕਾ ਝਾਰਿ’।                  ਦੇਖੋ, ‘ਨੰੀਬੁ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5465,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੌਲਾਂ

ਕੌਲਾਂ. ਦੇਖੋ, ਕੌਲਾ ੪.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5470,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਲਾਂ

ਕਲਾਂ. ਫ਼ਾ ਵਿ—ਵੱਡਾ. ਬੜਾ। ੨ ਕਈ ਅਞਾਣ ਕਲਾ ਦਾ ਬਹੁ ਵਚਨ ਕਲਾਂ ਲਿਖ ਦਿੰਦੇ ਹਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5471,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂਲਾ

ਕੂਲਾ. ਵਿ—ਕੋਮਲ. ਨਰਮ.“ਸਘਨ ਬਾਸ ਕੂਲੇ.” (ਬਸੰ ਮ: ੫) ਕੋਮਲ ਬਿਰਛਾਂ ਵਿੱਚ ਗਾੜ੍ਹੀ ਸੁਗੰਧਿ ਉਤਪੰਨ ਹੋਈ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5471,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੈਲਾ

ਕੈਲਾ. ਸੰ. ਕਿਯਾਹ. ਸੰਗ੍ਯਾ—ਲਾਲ ਰੰਗ ਦੀ ਝਲਕ ਨਾਲ ਭੂਰਾ ਘੋੜਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5472,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੋਲਾ

ਕੋਲਾ. ਦੇਖੋ, ਕੋਇਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5473,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਲਾ

ਕੌਲਾ. ਸੰਗ੍ਯਾ—ਨਾਰੰਗੀ ਦੀ ਇੱਕ ਜਾਤਿ. ਇਸ ਦਾ ਰੰਗ ਸੰਧੂਰੀ ਹੁੰਦਾ ਹੈ। ੨ ਦਰਵਾਜ਼ੇ ਦਾ ਕਿਨਾਰਾ. ਦਰਵਾਜ਼ੇ ਦਾ ਉਹ ਥਮਲਾ ਜਿਸ ਉੱਪਰੋਂ ਡਾਟ ਉਠਾਇਆ ਜਾਵੇ। ੩ ਕਮਲਾ. ਲ੖ਮੀ. ਦੇਖੋ, ਕਉਲਾ। ੪ ਇੱਕ ਹਿੰਦੂ ਲੜਕੀ ਕਮਲਾ, ਜੋ ਕਾਜੀ ਰੁਸਤਮਖ਼ਾਂ ਮੁਜੰਗ (ਲਹੌਰ) ਨਿਵਾਸੀ ਨੇ ਮੁੱਲ ਲੈ ਕੇ ਗੋਲੀ ਪਾਲੀ ਸੀ, ਅਤੇ ਇਸਲਾਮ ਧਰਮ ਦੀ ਸਿਖ੍ਯਾ ਦੇ ਕੇ ਵਿਦ੍ਵਾਨ ਬਣਾਈ ਸੀ. ਪਰ ਇਸ ਦੇ ਮਨ ਦਾ ਝੁਕਾਉ ਹਿੰਦੂਧਰਮ ਵੱਲ ਵਿਸ਼ੇ੄ ਸੀ. ਗੁਰੁਮਹਿਮਾ ਅਤੇ ਸਤਿਗੁਰੂ ਨਾਨਕ ਦੇਵ ਦੀ ਬਾਣੀ ਕਈ ਦਰਵੇਸ਼ਾਂ ਤੋਂ ਸੁਣਕੇ ਇਸ ਦੇ ਮਨ ਵਿੱਚ ਸਿੱਖੀ ਦਾ ਪ੍ਰੇਮ ਜਾਗਿਆ, ਅਤੇ ਛੀਵੇਂ ਸਤਿਗੁਰੂ ਦੀ ਸ਼ਰਣ ਲੈ ਕੇ ਪਵਿਤ੍ਰ ਜੀਵਨ ਵਿਤਾਇਆ.3 ਕਮਲਾ ਦਾ ਦੇਹਾਂਤ ਸੰਮਤ ੧੬੮੬ ਵਿੱਚ ਕਰਤਾਰਪੁਰ ਹੋਇਆ. ਇਸ ਦੀ ਸਮਾਧਿ ਉਸ ਥਾਂ ਵਿਦ੍ਯਮਾਨ ਹੈ. ਦੇਖੋ, ਅਮ੍ਰਿਤਸਰ ਸ਼ਬਦ ਵਿੱਚ ਕੌਲਸਰ. ਭਾਈ ਸੰਤੋਖ ਸਿੰਘ ਜੀ ਨੇ ਕਮਲਾ ਦਾ ਦਫ਼ਨ ਕਰਨਾ ਇਤਿਹਾਸ ਵਿਰੁੱਧ ਲਿਖਿਆ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5475,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੱਲਾ

ਕੱਲਾ. ਵਿ—ਏਕਲਾ. ਤਨਹਾ। ੨ ਫ਼ਾ ਕੱਲਹ. ਸੰਗ੍ਯਾ—ਗਲ੍ਹ ਅਤੇ ਗਰਦਨ ਦੇ ਮੱਧ ਦਾ ਭਾਗ. ਗੰਡ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5476,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਲਾਂ

ਕਲਾਂ [ਵਿਸ਼ੇ] ਵੱਡਾ (ਪਿੰਡ ਆਦਿ)

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5483,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਲਾ

ਕੇਲਾ. ਵਿ—ਇਕੇਲਾ ਦਾ ਸੰਖੇਪ. ਨਿਰਲੇਪ. ਅਸੰਗ. “ਮਹਾ ਅਨੰਦ ਕਰੇ ਸਦ ਕੇਲਾ.” (ਆਸਾ ਨਾਮਦੇਵ) ੨ ਸੰਗ੍ਯਾ—ਕਦਲੀ. ਰੰਭਾ. ਅੰ. Plantain.L. Musa Sapientum. ਅ਼. ਮੋਜ਼. ਕੇਲੇ ਦਾ ਬੂਟਾ ਅਤੇ ਫਲ ਸਾਰੇ ਦੇਸਾਂ ਵਿੱਚ ਬਹੁਤ ਪ੍ਰਸਿੱਧ ਹੈ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਕੰਡੀਲੇ ਝਾੜ ਵਿੱਚ ਪੱਕਾ ਕੇਲਾ ਮੰਨ ਰੱਖਿਆ ਹੈ। ੩ ਦੇਖੋ, ਕੇਲ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5488,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੱਲਾ

ਕੁੱਲਾ. ਝੰਝੂ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਸੀ। ੨ ਕੁਲਾਹ. ਟੋਪੀ. ਦੇਖੋ, ਕੁਲਹ ੨। ੩ ਪੱਟ ਅਤੇ ਪੇਟ ਦੀ ਸੰਧੀ. ਇਸ ਦਾ ਮੂਲ ਅਰਬੀ ਸ਼ਬਦ ਕੁਲੀਯਹ (ਗੁਰਦਹ) ਹੈ. ਪੱਟ ਦੀ ਸੰਧੀ ਤੋਂ ਗੁਰਦੇ ਨੇੜੇ ਹਨ. ਆਮ ਬੋਲਚਾਲ ਵਿੱਚ ਇਸ ਥਾਂ ਦੀ ਇਹ ਸੰਗ੍ਯਾ ਹੋ ਗਈ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5489,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੱਲਾ

ਕੱਲਾ [ਵਿਸ਼ੇ] ਇਕੱਲਾ , ਤਨਹਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5490,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਲਾ

ਕੌਲਾ [ਨਾਂਪੁ] ਵੱਡੀ ਕੌਲੀ , ਕਟੋਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5496,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਲਾ

ਕਲਾ. ਸੰਗ੍ਯਾ—ਕਲਹ. ਲੜਾਈ ਦੀ ਦੇਵੀ. “ਤਬੈ ਕਲਾ ਗੁਰੁ ਕੇ ਨਿਕਟਾਈ.” (ਗੁਵਿ ੬) ੨ ਝਗੜਾ. ਫ਼ਿਸਾਦ. ਕਲਹ। ੩ ਸੰ. ਅੰਸ਼. ਭਾਗ । ੪ ਸੋਲਵਾਂ ਹਿੱਸਾ । ੫ ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। ੬ ਸ਼ਕਤਿ. “ਧਰਣਿ ਅਕਾਸੁ ਜਾਕੀ ਕਲਾ ਮਾਹਿ”. (ਬਸੰ ਮ: ੫) ੭ ਬਾਜ਼ੀ. ਖੇਡ. “ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ.” (ਵਾਰ ਆਸਾ) ੮ ਆਧਾਰ. “ਬਾਝੁ ਕਲਾ ਧਰ ਗਗਨ ਧਰੀਆ.” (ਬਸੰ ਅ: ਮ: ੧) ੯ ਕਲ. ਮਸ਼ੀਨ । ੧੦ ਵਿਦ੍ਯਾ। ੧੧ ਹੁਨਰ. “ਸਰਬ ਕਲਾ ਸਮਰਥ.” (ਬਾਵਨ)

ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰੰਤੂ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ਼ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋ ਜਾਣ. ਕਲਾ ਤੋਂ ਭਾਵ ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ, ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ । ੧੨ ਬੰਦੂਕ ਦੀ ਕਮਾਣੀ. “ਕਲਾ ਪੈ ਜੜੇ ਮੋੜ ਤੋੜੇ ਧੁਖੰਤੇ.” (ਗੁਪ੍ਰਸੂ) ਤੋੜੇਦਾਰ ਬੰਦੂਕਾਂ ਦੇ ਘੋੜਿਆਂ ਤੇ ਸੁਲਗਦੇ ਹੋਏ ਤੋੜੇ ਲਗਾ ਲਏ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5508,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੱਲਾ

ਕੁੱਲਾ [ਨਾਂਪੁ] ਪੱਗ ਹੇਠਾਂ ਪਹਿਨਣ ਵਾਲ਼ੀ ਉੱਚੀ ਟੋਪੀ; ਸਾਦਾ ਮਕਾਨ , ਘਰ; ਝੁੱਗੀ , ਝੋਂਪੜੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5530,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੱਲਾ

ਕੁੱਲਾ (ਨਾਂ,ਪੁ) ਕੋਠਾ; ਘਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5530,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਲਾ

Bannana (ਬਅਨਅਨਅ) ਕੇਲਾ: ਇਹ ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਦਾ ਮਹੱਤਵਪੂਰਨ ਫਲ ਹੈ। ਇਸ ਨੂੰ ਇਕ ਵਾਰੀ ਬੀਜਣ ਤੋਂ ਜੜ੍ਹਾਂ ਦੁਆਰਾ ਉਗਦੇ ਪੌਦੇ ਲੰਬਾ ਅਰਸਾ ਫ਼ਸਲ ਦਿੰਦੇ ਰਹਿੰਦੇ ਹਨ। ਇਸ ਦੀ ਸਿਖ਼ਰ ਤੇ ਇਕ ਘੱੜ (bunch) ਲਗਦੀ ਹੈ, ਇਕ ਘੱੜ ਵਿਚ 10-12 ਹੱਥ (hands-spirals) ਹੁੰਦੇ ਹਨ ਅਤੇ ਇਕ ਹੱਥ ਵਿੱਚ 12 ਤੋਂ 16 ਤੱਕ ਕੇਲੇ (fingers) ਲੱਗੇ ਹੁੰਦੇ ਹਨ। ਇਹ ਹੁਣ ਅੰਤਰ-ਰਾਸ਼ਟਰੀ ਮੰਡੀਆਂ ਵਿੱਚ ਪ੍ਰਵੇਸ਼ ਕਰ ਗਿਆ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5556,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਲਾ

ਕੇਲਾ [ਨਾਂਪੁ] ਇੱਕ ਫਲ਼ਦਾਰ ਪੌਦਾ, ਇਸ ਪੌਦੇ ਦਾ ਫਲ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5556,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਲਾ

ਕਲਾ [ਨਾਂਇ] ਹੁਨਰ, ਫ਼ਨ, ਆਰਟ; ਕਾਰੀਗਰੀ, ਕਰਾਮਾਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5586,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਲਾ

ਕਲਾ (ਨਾਂ,ਇ) ਹੁਨਰ; ਉਸਤਾਦੀ; ਕਾਰਾਗਰੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5593,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ