ਕਾਂਗਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂਗਰਸ [ ਨਾਂਇ ] ਸਭਾ , ਸੰਸਥਾ; ਭਾਰਤ ਦੀ ਇੱਕ ਰਾਜਨੀਤਿਕ ਪਾਰਟੀ; ਅਮਰੀਕੀ ਸੰਸਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਂਗਰਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Congress _ ਕਾਂਗਰਸ : ਅਮਰੀਕਾ ਦੀ ਫ਼ੈਡਰਲ ਸਰਕਾਰ ਦੀ ਵਿਧਾਨਕ ਸ਼ਾਖਾ ਨੂੰ ਕਾਂਗਰਸ ਕਿਹਾ ਜਾਂਦਾ ਹੈ । ਇਹ ਦੋ ਸਦਨੀ ਵਿਧਾਨ ਮੰਡਲ ਹੈ । ਹੇਠਲੇ ਸਦਨ ਦਾ ਨਾਂ ‘ ਹਾਊਸ ਔਫ਼ ਰੈਪ੍ਰੀਜ਼ੈਂਟੇਟਿਵਜ਼ ਅਤੇ ਉਪਰਲੇ ਦਾ ਸੈਨੇਟ ਹੈ । ਸੈਨੇਟ ਵਿਚ ਹਰੇਕ ਛੋਟੇ ਵੱਡੇ ਰਾਜ ਦੇ ਦੋ ਪ੍ਰਤੀਨਿਧ ਲਏ ਜਾਂਦੇ ਹਨ ਅਤੇ ਇਹ ਫ਼ੈਡਰਲ ਸਰਕਾਰ ਦਾ ਇਕ ਬਹੁਤ ਨਰੋਆ ਲੱਛਣ ਹੈ ।

            ਕਾਂਗਰਸ ਨੂੰ ਕਾਫ਼ੀ ਇਖ਼ਤਿਆਰ ਹਾਸਲ ਹਨ ਪਰ ਇਹ ਇਖ਼ਤਿਆਰ ਬਰਤਾਨਵੀ ਪਾਰਲੀਮੈਂਟ ਵਾਂਗ ਅਸੀਮਤ ਨਹੀਂ ਹਨ । ਅਮਰੀਕਨ ਸੰਵਿਧਾਨ ਵਿਚ ਉਹ ਵਿਸ਼ੇ ਗਣਾਏ ਗਏ ਹਨ ਜਿਨ੍ਹਾਂ ਬਾਰੇ ਅਮਰੀਕਨ ਕਾਂਗਰਸ ਕਾਨੂੰਨ ਬਣਾ ਸਕਦੀ ਹੈ । ਸ਼ੇਸ਼ ਸ਼ਕਤੀਆਂ ਕਾਂਗਰਸ ਨੂੰ ਨ ਦੇ ਕੇ ਉਨ੍ਹਾਂ ਵਿਚੋਂ ਕੁਝ ਰਾਜਾਂ ਨੂੰ ਦਿੱਤੀਆਂ ਗਈਆਂ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕਾਂਗਰਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਂਗਰਸ : ਕਾਂਗਰਸ ਸ਼ਬਦ ਦਾ ਅੱਖਰੀ ਭਾਵ ਤਾਂ ਕਿਸੇ ਇਕੱਤਰਤਾ ਜਾਂ ਮੀਟਿੰਗ ਤੋਂ ਹੈ ।

                  ਕਾਂਗਰਸ ਬਹੁਤ ਸਾਰੇ ਦੇਸ਼ਾਂ ਦੇ ਸ਼ਾਸਕਾਂ ਜਾਂ ਪ੍ਰਤੀਨਿਧੀਆਂ ਦਾ ਇਕ ਸੰਮੇਲਨ ਹੁੰਦਾ ਹੈ ਜਿਸ ਵਿਚ ਵੱਖ ਵੱਖ ਸਰਕਾਰਾਂ ਵਿਚਕਾਰ ਝਗੜਿਆਂ ਨੂੰ ਨਿਪਟਾਇਆ ਜਾਂਦਾ ਹੈ । ਕਾਂਗਰਸ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਪ੍ਰਤੀਨਿਧੀਆਂ ਦੀ ਇਕ ਪ੍ਰਾਰੰਭਕ ਮੀਟਿੰਗ ਹੁੰਦੀ ਹੈ ਜਿਸ ਵਿਚ ਕਾਂਗਰਸ ਦੇ ਸ਼ੁਰੂ ਹੋਣ ਦੇ ਦਿਨ , ਏਜੰਡੇ ਅਤੇ ਕਾਰਵਿਹਾਰ ਦੇ ਢੰਗ ਆਦਿ ਸਬੰਧੀ ਨਿਰਣਾ ਕੀਤਾ ਜਾਂਦ ਹੈ । ਪ੍ਰਤੀਨਿਧੀਆਂ ਦੇ ਆਪਸ ਵਿਚ ਵਿਸਵਾਸ਼-ਪੱਤਰਾਂ ਦੇ ਤਬਾਦਲੇ ਅਤੇ ਇਨ੍ਹਾਂ ਨੂੰ ਵਾਚਣ ਨਾਲ ਹੀ ਕਾਂਗਰਸ ਸ਼ੁਰੂ ਹੋ ਜਾਂਦੀ ਹੈ । ਇਸ ਉਪਰੰਤ ਝਗੜੇ ਨਾਲ ਸਬੰਧਤ ਦੇਸ਼ਾਂ ਦੇ ਦੂਤ ਆਹਮਣੋ-ਸਾਹਮਣੇ ਜਾਂ ਸਾਲਸ ਦੇ ਰਾਹੀਂ ਗੱਲਬਾਤ ਸ਼ੁਰੂ ਕਰਦੇ ਹਨ । ਇਹ ਗੱਲਬਾਤ ਜਾਂ ਤਾਂ ਕਿਸੇ ਸਾਂਝੇ ਸਥਾਨ ਤੇ ਹੁੰਦੀ ਹੈ ਜਾਂ ਵਾਰੋ ਵਾਰੀ ਉਨ੍ਹਾਂ ਦੇ ਰਿਹਾਇਸ਼ੀ ਸਥਾਨਾਂ ਤੇ ਹੁੰਦੀ ਹੈ । ਇਹ ਵਾਰਤਾਲਾਪ ਲਿਖਤੀ ਜਾਂ ਜ਼ਬਾਨੀ ਰੂਪ ਵਿਚ ਉਦੋਂ ਤੀਕ ਜਾਰੀ ਰਹਿੰਦੀ ਹੈ ਜਦੋਂ ਤੀਕ ਸੰਧੀ ਲਈ ਸਹਿਮਤੀ ਨਹੀਂ ਹੋ ਜਾਂਦੀ ਜਾਂ ਕਾਂਗਰਸ ਭੰਗ ਨਹੀਂ ਹੋ ਜਾਂਦੀ । ਵੱਖ-ਵੱਖ ਦੇਸ਼ਾਂ ਦੇ ਪ੍ਰਤਿਨਿਧੀਆਂ ਦੀਆਂ ਅਜਿਹੀਆਂ ਮੀਟਿੰਗਾਂ ਨੂੰ ਕਈ ਵਾਰ ਕਾਨਫਰੰਸਾਂ ਵੀ ਕਿਹਾ ਜਾਂਦਾ ਹੈ । ਕਾਨਫਰੰਸ ਅਤੇ ਕਾਂਗਰਸ ਵਿਚ ਨਾਂ ਮਾਤਰ ਹੀ ਅੰਤਰ ਹੈ । ਕਾਨਫਰੰਸ ਲਈ ਪ੍ਰਤੀਨਿਧ ਸਬੰਧਤ ਦੇਸ਼ਾਂ ਦੇ ਰਾਜਦੂਤ ਹੁੰਦੇ ਹਨ ਜਦੋਂ ਕਿ ਕਾਂਗਰਸ ਲਈ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕਰਕੇ ਭੇਜੇ ਜਾਂਦੇ ਹਨ ।

                  ਹ. ਪੁ.– – ਐਨ. ਐਮ. 7 : 505


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.