ਕਾਨੂੰਨ-ਪੂਰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Lawful _ਕਾਨੂੰਨ-ਪੂਰਨ : ਰਾਮਨਾਥ ਐਯਰ ਦੇ ਕਾਨੂੰਨੀ ਕੋਸ਼ ਅਨੁਸਾਰ ਕਾਨੂੰਨ-ਪੂਰਨ ਦਾ ਮਤਲਬ ਹੈ ਉਹ ਕੰਮ ਜਿਸ ਦਾ ਸਾਰਰੂਪ ਕਾਨੂੰਨ ਦੁਆਰਾ ਪਰਵਾਨਤ ਜਾਂ ਉਚਿਤ ਹੈ । ਇਹ ਸੰਕਲਪ ਗ਼ੈਰ-ਕਾਨੂੰਨ ਪੂਰਨ ਜਾਂ ਗ਼ੈਰਕਾਨੂੰਨੀ ਦੇ ਵਿਰੋਧ ਵਿਚ ਹੈ । ਕਾਨੂੰਨ-ਪੂਰਨ ਦਾ ਮਤਲਬ ਹੈ ਕਾਨੂੰਨ ਜਿਸ ਦੀ ਪੁਸ਼ਟੀ ਕਰਦਾ ਹੈ ਜਾਂ ਇਜਾਜ਼ਤ ਦਿੰਦਾ ਹੈ । ਬੰਬੇ ਉੱਚ ਅਦਾਲਤ ( ਏ ਆਈ ਆਰ 1979 ਬੰਬੇ 89 ) ਅਨੁਸਾਰ ‘ ਕਾਨੂੰਨੀ’ ਸ਼ਬਦ ਨਾਲੋਂ ਕਾਨੂੰਨ ਪੂਰਨ’ ਵਿਸ਼ਾਲ ਅਰਥ ਰਖਦਾ ਹੈ । ਕਾਨੂੰਨੀ ਦਾ ਮਤਲਬ ਹੈ ਉਹ ਕੁਝ ਜੋ ਕਾਨੂੰਨ ਦੇ ਅਖਰ ਜਾਂ ਨਿਯਮ ਦੇ ਅਨੁਰੂਪ ਹੈ , ਜਦ ਕਿ ਕਾਨੂੰਨ-ਪੂਰਨ ਉਹ ਕੁਝ ਹੈ ਜੋ ਕਾਨੂੰਨ ਦੇ ਅਸੂਲ ਜਾਂ ਭਾਵਨਾ ਦੇ ਅਨੁਰੂਪ ਹੈ , ਭਾਵੇਂ ਉਹ ਕੰਮ ਸਦਾਚਾਰਕ ਹੋਵੇ ਜਾਂ ਨਿਆਂਇਕ

            ਕਾਨੂੰਨ-ਪੂਰਨ ਦਾ ਮਤਲਬ ਹੈ ਉਹ ਕੁਝ ਜੋ ਕਾਨੂੰਨ ਜਾਂ ਲੋਕ ਨੀਤੀ ਦੇ ਉਲਟ ਨਹੀਂ ਹੈ ਅਤੇ ਨ ਹੀ ਮੁਢੋਂ ਸੁਢੋਂ ਸੁੰਨ ਜਾਂ ਗ਼ੈਰ-ਕਾਨੂੰਨ-ਪੂਰਨ ਹੈ ।

            ਮੋਟੇ ਤੌਰ ਤੇ ਕਾਨੂੰਨ-ਪੂਰਨ ਦਾ ਮਤਲਬ ਹੈ ਜਿਸ ਦੀ ਕਾਨੂੰਨ ਦੁਆਰਾ ਇਜਾਜ਼ਤ ਹੈ , ਜੋ ਕਾਨੂੰਨ ਦੁਆਰਾ ਸਿਰਜਤ ਜਾਂ ਮਾਨਤਾ-ਪ੍ਰਾਪਤ ਹੈ ਅਤੇ ਜਿਸ ਦੀ ਕਾਨੂੰਨ ਦੁਆਰਾ ਮਨਾਹੀ ਨਹੀਂ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.