ਲਾਗ–ਇਨ/ਨਵਾਂ ਖਾਤਾ |
+
-
 
ਕੀੜੀ

ਕੀੜੀ (ਸੰ.। ਸੰਸਕ੍ਰਿਤ ਕੀਟ। ਪੰਜਾਬੀ ਕੀੜਾ, ਕੀੜੀ) ੧. ਇਕ ਨਿੱਕਾ ਕੀੜਾ, ਜੋ ਜ਼ਿਮੀਂ ਵਿਚ ਖੁਡਾਂ ਕੱਢਕੇ ਰਹਿਂਦਾ ਹੈ, ਜਿਸ ਨੂੰ ਹਿੰਦੀ ਵਾਲੇ ਚ੍ਯੂੰਟੀ ਕਹਿੰਦੇ ਹਨ।

੨. ਭਾਵ ਵਿਚ ਨਿੰਮ੍ਰਤਾ ਤੇ ਨਿੰਮ੍ਰੀ ਭੂਤ ਸੰਤ ਅਰਥ ਲੈਂਦੇ ਹਨ। ਯਥਾ-‘ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ’ ਜੇ ਤਿਸਨੂੰ ਮਨ ਵਿਚੋਂ ਪਰਮੇਸਰ ਨਾ ਭੁੱਲੇ ਤਾਂ ਉਸ ਕੀੜੀ ਭਾਵ ਨਿੰਮ੍ਰਤਾ ਵਾਲੇ ਸੰਤ ਦੇ ਬਰਾਬਰ ਨਹੀਂ ਹੁੰਦੇ (ਜਿਨ੍ਹਾਂ ਦਾ ਪਿਛੇ ਕਥਨ ਹੈ)।  

ਦੇਖੋ, ‘ਗਿਰਹਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1055,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੀੜੀ

ਕੀੜੀ ਸੰਗ੍ਯਾ—ਕੀਟ. ਕੀਟੀ। ੨ ਸਿਉਂਕ. ਦੀਮਕ. “ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ.” (ਸ. ਫਰੀਦ) ੩ ਵਿ—ਅਦਨਾ. ਤੁੱਛ. “ਕੀੜਾ ਥਾਪਿ ਦੇਇ ਪਾਤਸਾਹੀ.” (ਮ: ੧ ਵਾਰ ਮਾਝ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1097,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੀੜੀ

ਕੀੜੀ (ਨਾਂ,ਇ) ਕੀੜੇ ਦੀ ਮਾਦਾ; ਨਿੱਕਾ ਜੀਵ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1174,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ