ਲਾਗ–ਇਨ/ਨਵਾਂ ਖਾਤਾ |
+
-
 
ਕੂੰਜ

ਕੂੰਜ (ਸੰ.। ਪੰਜਾਬੀ। ਸੰਸਕ੍ਰਿਤ ਕ੍ਰੌਂਚ) ਪੰਛੀ ਦਾ ਪ੍ਰਸਿੱਧ ਨਾਮ ਹੈ, ਜਿਸ ਦੀਆਂ ਲੱਤਾਂ ਲੰਮੀਆਂ ਤੇ ਪਤਲੀਆਂ, ਲੰਬੀ ਗਿੱਚੀ ਦੇ ਤਕੜੇ ਖੰਭ ਹੁੰਦੇ ਹਨ, ਬੜਾ ਉੱਚਾ ਉਡਦਾ ਹੈ। ਯਥਾ-‘ਕੂੰਜ ਪੜੈਗੀ ਖੇਤਿ’ ਇਥੇ ਕੂੰਜ ਤੋਂ ਮੁਰਾਦ ਮੌਤ ਹੈ। ਖੇਤ ਤੋਂ ਭਾਵ ਸਰੀਰ ਅਥਵਾ ਸਾਸ ਹਨ। ਅਥਵਾ ਤ੍ਰਿਸ਼ਨਾ ਰੂਪੀ ਕੂੰਜ ਸ਼ੁਭ ਗੁਣਾਂ ਰੂਪੀ ਖੇਤੀ ਵਿਚ ਪਵੇਗੀ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5225,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੂਜੈ

ਕੂਜੈ      ਦੇਖੋ, ‘ਪੁਰਾਬ ਖਾਮ ਕੂਜੈ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5225,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੁਜ

ਕੁਜ. ਸੰ. ਸੰਗ੍ਯਾ—ਕੁ (ਜ਼ਮੀਨ) ਤੋਂ ਜ (ਪੈਦਾ ਹੋਇਆ) ਮੰਗਲ ਗ੍ਰਹ. “ਸਮਸ ਸਨੀ ਮੁਖ ਸਸਿ ਕੁਜ ਸਨ੍ਯੋ.” (ਗੁਪ੍ਰਸੂ) ਦਾੜ੍ਹੀ ਸ਼ਨੀ ਦੇ ਰੰਗ ਦੀ ਕਾਲੀ ਹੈ, ਮਖ ਚੰਦ੍ਰਮਾ ਹੈ, ਪਰ ਮੰਗਲ ਨਾਲ ਮਿਲਿਆ ਹੋਇਆ. ਭਾਵ—ਮੁਖ ਚੰਦ੍ਰਮਾ ਜੇਹਾ ਰੌਸ਼ਨ ਹੈ ਪਰ ਚੰਦ੍ਰਮਾ ਸਮਾਨ ਚਿੱਟਾ ਨਹੀਂ, ਕਿੰਤੂ ਮੰਗਲ ਜੇਹੀ ਲਾਲੀ ਵਾਲਾ ਹੈ। ੨ ਮੰਗਲਵਾਰ. “ਕੁਜ ਦਿਨ ਮੇ ਸ਼੍ਰੀ ਸਤਿਗੁਰੂ ਜੋਤੀਜੋਤਿ ਮਿਲਾਸ.” (ਗੁਪ੍ਰਸੂ) ੩ ਬਿਰਛ, ਜੋ ਪ੍ਰਿਥਿਵੀ ਤੋਂ ਪੈਦਾ ਹੁੰਦਾ ਹੈ। ੪ ਨਰਕਾਸੁਰ. ਭੌਮਾਸੁਰ. ਪੁਰਾਣਕਥਾ ਹੈ ਕਿ ਵਰਾਹ ਭਗਵਾਨ ਨਾਲ ਭੋਗ ਕਰਕੇ ਪ੍ਰਿਥਿਵੀ ਨੇ ਨਰਕਾਸੁਰ ਪੈਦਾ ਕੀਤਾ ਸੀ, ਜਿਸ ਤੋਂ ਕੁਜ ਨਾਮ ਹੋਇਆ. ਦੇਖੋ, ਭੌਮਾਸੁਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5229,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂਜ

ਕੂਜ. ਸੰ. ਸੰਗ੍ਯਾ—ਧੁਨਿ. ਸ਼ਬਦ. “ਸੁੰਦਰ ਖਰਾ ਮਿਲ ਕੂਜ ਕਰੰਤਾ.” (ਨਾਪ੍ਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5229,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੱਜ

ਕੱਜ [ਨਾਂਪੁ] ਪਰਦਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5244,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਜ

ਕਜ. ਫ਼ਾ ਸੰਗ੍ਯਾ—ਵਿੰਗ. ਟੇਢ। ੨ ਕਸਰ. ਕਮੀ. ਘਾਟਾ. “ਸੋਉ ਸੂਰਤਵੰਤ ਰਚੀ ਬ੍ਰਹਮਾ ਕਰਕੈ ਅਤਿ ਹੀ ਰੁਚਿ, ਕੈ ਨ ਕਜੈਂ.” (ਕ੍ਰਿਸਨਾਵ) ੩ ਸੰ. ਕਮਲ , ਜੋ ਕ (ਜਲ) ਤੋਂ ਪੈਦਾ ਹੁੰਦਾ ਹੈ. ਕੰਜ ਸ਼ਬਦ ਭੀ ਸੰਸਕ੍ਰਿਤ ਹੈ। ੪ ਦੇਖੋ, ਕਜਣਾ। ੫ ਫ਼ਾ ਕਜ਼. ਕਿ-ਅਜ਼ ਦਾ ਸੰਖੇਪ. ਕਿ ਉਸ ਤੋਂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5247,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਜ

ਕੰਜ. ਸੰਗ੍ਯਾ—ਕੰ (ਜਲ) ਤੋਂ ਪੈਦਾ ਹੋਣ ਵਾਲਾ, ਕਮਲ । ੨ ਅਮ੍ਰਿਤ। ੩ ਕੇਸ਼, ਜੋ ਕੰ (ਸਿਰ) ਵਿੱਚੋਂ ਪੈਦਾ ਹੁੰਦੇ ਹਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5247,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੰਜ

ਕੁੰਜ. ਸੰ. ਸੰਗ੍ਯਾ—ਚਾਰੇ ਪਾਸਿਓਂ ਝਾੜ ਅਤੇ ਬੇਲਾਂ ਨਾਲ ਢਕਿਆ, ਪਰ ਵਿਚਾਲਿਓਂ ਖ਼ਾਲੀ ਜੰਗਲ ਦਾ ਅਸਥਾਨ । ੨ ਜੰਗਲ ਦੀ ਗਲੀ. ਸੰਘਣੇ ਜੰਗਲ ਵਿੱਚ ਹਾਥੀ ਆਦਿਕ ਜੀਵਾਂ ਦੀ ਪਾਈ ਹੋਈ ਡੰਡੀ । ੩ ਦੇਖੋ, ਕੁੰਚ ੨. “ਕੁੰਜਹਿ ਤ੍ਯਾਗ ਭੁਜੰਗ ਸਿਧਾਰ੍ਯੋ.” (ਕ੍ਰਿਸਨਾਵ) ੪ ਫ਼ਾ ਕੋਨਾ. ਗੋਸ਼ਾ. ਕਿਨਾਰਾ. ਗੁੱਠ । ੫ ਤੰਗ ਗਲੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5267,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੰਜ

ਕੂੰਜ. ਸੰ. क्रौञ्च —ਕ੍ਰੌਂਚ ਅਤੇ ਕੁਰਰੀ. ਕਾਸਨੀਰੰਗਾ ਇੱਕ ਪੰਖੇਰੂ , ਜਿਸ ਦੀ ਗਰਦਨ ਲੰਮੀ ਹੁੰਦੀ ਹੈ. ਕੂੰਜ ਖੇਤਾਂ ਦਾ ਬਹੁਤ ਨੁਕਸਾਨ ਕਰਦੀ ਹੈ. ਸਰਦੀਆਂ ਦੇ ਸ਼ੁਰੂ ਵਿੱਚ ਗਰਮ ਦੇਸ਼ਾਂ ਵਿੱਚ ਆਉਂਦੀ ਅਤੇ ਗਰਮੀਆਂ ਵਿੱਚ ਠੰਢੇ ਦੇਸ਼ਾਂ ਨੂੰ ਚਲੀ ਜਾਂਦੀ ਹੈ. “ਆਪਣੀ ਖੇਤੀ ਰਖਿਲੈ, ਕੂੰਜ ਪੜੈਗੀ ਖੇਤਿ.” (ਸ੍ਰੀ ਮ: ੩) ਇਸ ਥਾਂ ਕੂੰਜ ਤੋਂ ਭਾਵ ਮੌਤ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5270,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਜ

ਕਜ (ਵਿ,ਪੁ) ਕਿਸੇ ਅੰਗ ਦਾ ਵਿੰਗ ਟੇਢ੍ਹ; ਨੁਕਸ; ਕਮੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5277,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਜ

ਕਜ [ਨਾਂਪੁ] ਘਾਟ , ਨੁਕਸ , ਦੋਸ਼; ਵਿੰਗ , ਟੇਢ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5277,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਜ

ਕੰਜ (ਨਾਂ,ਇ) ਵੇਖੋ : ਕੁੰਜ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਜ

ਕੰਜ [ਵਿਸ਼ੇ] ਬਾਂਝ (ਔਰਤ ਆਦਿ); ਬੰਜਰ (ਜ਼ਮੀਨ)

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੰਜ

ਕੂੰਜ [ਨਾਂਪੁ] ਇੱਕ ਪੰਛੀ ਜਿਸਦੀ ਧੌਣ ਅਤੇ ਟੰਗਾਂ ਲੰਬੀਆਂ ਹੁੰਦੀਆਂ ਹਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5334,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੰਜ

ਕੂੰਜ (ਨਾਂ,ਇ) ਲੰਮੀਆਂ ਲੱਤਾਂ ਅਤੇ ਲੰਮੀ ਧੌਣ ਦੀ ਦਿੱਖ ਦਾ ਦੂਰ ਦੇਸਾਂ ਵੱਲੋਂ ਉੱਡ ਕੇ ਆਉਣ ਵਾਲਾ ਕਾਸ਼ਨੀ ਰੰਗ ਦਾ ਪੰਖੇਰੂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5336,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੰਜ

ਕੁੰਜ 1 [ਨਾਂਇ] ਸੱਪ ਦੀ ਪਤਲੀ ਖੱਲ , ਕੰਜ 2 [ਨਾਂਪੁ] ਨੁੱਕਰ, ਕੋਨਾ, ਖੂੰਜਾ 3 [ਨਾਂਪੁ] ਹਾਥੀ 4 [ਨਾਂਪੁ] ਬਣ, ਜੰਗਲ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5349,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੰਜ

ਕੁੰਜ (ਨਾਂ,ਇ) ਸਰਪ ਨੇ ਆਪਣੇ ਪਿੰਡੇ ਉੱਤੋਂ ਘਸਰਾ ਕੇ ਲਾਹੀ ਮਹੀਨ ਪਰਤ ਦੀ ਖੱਲੜੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5352,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ