ਕੁੱਕੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁੱਕੜ ( ਨਾਂ , ਪੁ ) ਸਵੇਰ ਸਮੇਂ ਬਾਂਗ ਦੇਣ ਵਾਲਾ ਸਮਝਿਆ ਜਾਂਦਾ ਇੱਕ ਪੰਖੇਰੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੱਕੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਕੜ [ ਨਾਂਪੁ ] ਸਵੇਰੇ ਬਾਂਗ ਦੇਣ ਵਾਲ਼ਾ ਇੱਕ ਪਾਲਤੂ ਪੰਛੀ , ਮੁਰਗ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਕੜੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਕੜੂ [ ਨਾਂਪੁ ] ਦਾਲ਼ ਆਦਿ ਵਿੱਚ ਉਹ ਦਾਣਾ ਜੋ ਗਲ਼ੇ ਨਾ; ਪੱਥਰ-ਦਿਲ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਕੜ . ਸੰਗ੍ਯਾ— ਇੱਕ ਪਹਾੜੀ ਮ੍ਰਿਗ , ਜੋ ਚਿੰਕਾਰੇ ਤੋਂ ਛੋਟਾ ਹੁੰਦਾ ਹੈ. ਇਹ ਕੁੱਤੇ ਦੀ ਤਰਾਂ ਭੌਂਕਦਾ ਹੈ , ਇਸ ਲਈ ਅੰਗ੍ਰੇਜ਼ੀ ਵਿੱਚ Barking deer ਭੌਂਕੂ ਮ੍ਰਿਗ ਸੱਦੀਦਾ ਹੈ. ਇਸ ਦੇ ਚੰਮ ਦੇ ਦਸਤਾਨੇ ਜੁਰਾਬਾਂ ਆਦਿਕ ਸੁੰਦਰ ਵਸਤ੍ਰ ਬਣਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਕੜ . ਦੇਖੋ , ਕਕੜ ਅਤੇ ਕੱਕਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਕੜ ਕੁੱਕੁਟ. ਕੁੱਕੁਟੀ. ਮੁਰਗਾ. ਮੁਰਗੀ. “ ਹੰਸਾ ਸੇਤੀ ਚਿਤੁ


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁੱਕੜ ਦੇਖੋ , ਕੁਕਟ— ਕੁਕਟੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਕੜ . ਸੰਗ੍ਯਾ— ਸੁੱਕੇ ਹੋਏ ਫਲ ਦੀ ਭੁਕੜੀ. “ ਹੁਤੀ ਕੋਕੜਾਂ ਪੀਲੂ ਕੇਰੀ.” ( ਗੁਪ੍ਰਸੂ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਕੜ . ਦੇਖੋ , ਕੰਕਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਕੜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁਕੜ ( ਸੰ. । ਸੰਸਕ੍ਰਿਤ ਕੁਕਟ ) ਮੁਰਗਾ , ਕੁਕੜ । ਯਥਾ-‘ ਕੁਕੜ ਦੀ ਓਡਾਰੀ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਕੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਕੜ : ਇਹ ਮੈਮੇਲੀਆ ਸ਼੍ਰੇਣੀ ਦੇ ਆਰਟੀਓਡੈਕਟਾਇਲਾ ਵਰਗ ਦੀ ਸਰਵਿੱਡੀ ਕੁਲ ਅਤੇ ਮਨਟਾਈਇਕੱਸ ਪ੍ਰਜਾਤੀ ਦਾ ਪ੍ਰਾਣੀ ਹੈ । ਇਨ੍ਹਾਂ ਦੀਆਂ ਤਕਰੀਬਨ ਚਾਰ ਏਸ਼ੀਆਈ ਕਿਸਮਾਂ ਮਿਲਦੀਆਂ ਹਨ । ਇਸ ਨੂੰ ‘ ਬਾਰਕਿੰਗ ਡੀਅਰ’ ਵੀ ਕਹਿੰਦੇ ਹਨ । ਇਹ ਨਾਂ ਇਨ੍ਹਾਂ ਦੀ ਆਵਾਜ਼ ਕਰਕੇ ਪਿਆ ਹੈ ਜਿਹੜੀ ਇਹ ਡਰ ਕੇ ਜਾਂ ਪ੍ਰਜਣਨ ਰੁੱਤ ਵਿਚ ਨਰ ਹਿਰਨ ਮਸਤ ਕੇ ਕੱਢਦਾ ਹੈ । ਇਨ੍ਹਾਂ ਨੂੰ ‘ ਪਸਲੀਆਂ ਵਰਗੇ ਚਿਹਰੇ ਵਾਲਾ ਹਿਰਨ’ ਵੀ ਕਹਿੰਦੇ ਹਨ , ਇਹ ਨਾਂ ਇਨ੍ਹਾਂ ਦੇ ਸਿੰਗਾਂ ਦੇ ਅਧਾਰ ਤੋਂ ਉਠਦੇ ਅਤੇ ਚਿਹਰੇ ਤਕ ਪਹੁੰਚਦੇ ਹੱਡਲ ਉਭਾਰਾਂ ਕਰਕੇ ਪਿਆ ਹੈ ।

                  ਇਹ ਹਿਰਨ ਭਾਰਤ , ਦੱਖਣ-ਪੂਰਬੀ ਏਸ਼ੀਆ ਅਤੇ ਦੱਖਣੀ ਚੀਨ ਦੇ ਜੰਮਪਲ ਹਨ ਅਤੇ ਕਈ ਇੰਗਲੈਂਡ ਅਤੇ ਫ਼ਰਾਂਸ ਦੇ ਹਿੱਸਿਆਂ ਵਿਚ ਵੀ ਵਸ ਗਏ ਹਨ ।

                  ਇਨ੍ਹਾਂ ਦੀ ਮੋਢਿਆਂ ਤਕ ਦੀ ਉਚਾਈ ਤਕਰੀਬਨ 45-60 ਸੈਂ. ਮੀ. ਹੁੰਦੀ ਹੈ । ਇਨ੍ਹਾਂ ਦਾ ਰੰਗ ਸਲੇਟੀ ਜਿਹਾ ਭੂਰਾ , ਲਾਲੀ ਦੀ ਭਾਹ ਮਾਰਦਾ ਜਾਂ ਗੂੜ੍ਹਾ ਭੂਰਾ ਹੁੰਦਾ ਹੈ । ਨਰ ਦੇ ਉਪਰਲੇ ਸੂਏ-ਦੰਦ ਹਾਥੀ ਦੰਦਾਂ ਵਰਗੇ ਹੁੰਦੇ ਹਨ ਜਿਹੜੇ ਮੂੰਹ ਤੋਂ ਬਾਹਰ ਨਿਕਲੇ ਹੁੰਦੇ ਹਨ ਅਤੇ ਆਤਮ-ਰਖਿਆ ਲਈ ਵਰਤੇ ਜਾਂਦੇ ਹਨ । ਇਨ੍ਹਾਂ ਦੇ ਸਿੰਗ ਛੋਟੇ ਛੋਟੇ ਤੇ ਇਕੋ ਸ਼ਾਖ਼ ਵਾਲੇ ਹੁੰਦੇ ਹਨ , ਜਿਹੜੇ ਬਹੁਤ ਲੰਬੇ ਅਧਾਰ ਤੇ ਲੱਗੇ ਹੁੰਦੇ ਹਨ , ਜਿਸ ਤੋਂ ਹੱਡਲ ਉਭਾਰ ਉਭਰਦੇ ਹਨ । ਮਾਦਾ ਵਿਚ ਸਿੰਗਾਂ ਦੀ ਥਾਂ ਛੋਟੇ ਛੋਟੇ ਡੂਡਣੇ ਜਿਹੇ ਹੀ ਹੁੰਦੇ ਹਨ ।

                  ਇਹ ਇਕਾਂਤਵਾਸੀ , ਰਾਤਲ ਪ੍ਰਾਣੀ ਆਮ ਤੌਰ ਤੇ ਘਣੇ ਜੰਗਲਾਂ ਵਿਚ ਰਹਿੰਦੇ ਹਨ । ਕਈ ਵਾਰ ਇਹ ਜੋੜਿਆਂ ਵਿਚ ਵੀ ਦਿਸਦੇ ਹਨ । ਮਾਦਾ ਹਰ ਸਾਲ ਇਕ ਜਾਂ ਦੋ ਬੱਚੇ ਜਣਦੀ ਹੈ ।

                  ਪਹਿਲੇ ਪਹਿਲ ਇਨ੍ਹਾਂ ਨੂੰ ਸਰਵਿਊਲਸ ਪ੍ਰਜਾਤੀ ਵਿਚ ਰਖਿਆ ਜਾਂਦਾ ਸੀ

                  ਹ. ਪੁ.– – ਐਨ. ਬ੍ਰਿ. ਮਾ. 7 : 104; ਐਨ. ਬ੍ਰਿ. 15 : 997


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 33, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕੁੱਕੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੁੱਕੜ : ਇਹ ਫੇਜ਼ੀਐਨਡੀ ਕੁਲ ਦਾ ਮੀਟ , ਅੰਡੇ ਅਤੇ ਖੰਭ ਪ੍ਰਾਪਤ ਕਰਨ ਲਈ ਪਾਲਿਆ ਜਾਣ ਵਾਲਾ ਪੰਛੀ ਹੈ । ਇਹ ਕੁੱਕੜ , ਲਾਲ ਜੰਗਲੀ ਕੁੱਕੜ , ਗੈਲਸ ਗੈਲਸ ( Gallus gallus ) ਤੋਂ ਉਤਪੰਨ ਹੋਇਆ ਹੈ । ਮਾਦਾ ਮੀਟ ਅਤੇ ਅੰਡਿਆਂ ਲਈ ਪੈਦਾ ਕੀਤੀਆਂ ਜਾਂਦੀਆਂ ਹਨ । ਵਪਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਾਹਰਾਂ ਨੇ ਇਨ੍ਹਾਂ ਦੀਆਂ ਅਨੇਕਾਂ ਨਸਲਾਂ ਅਤੇ ਕਿਸਮਾਂ ਵਿਕਸਿਤ ਕੀਤੀਆਂ ਹਨ । ਪ੍ਰੋਢ ਨਰ ਬਹੁਤ ਸਮੇਂ ਤੋਂ ਸ਼ਿਕਾਰ ਲਈ ਵਰਤੇ ਜਾਂਦੇ ਹਨ , ਪਰ ਬਹੁਤੇ ਨਾਬਾਲਗ਼ ਨਰਾਂ ਨੂੰ ਖੱਸੀ ਕਰਕੇ ਮੀਟ-ਕਿਸਮ ਬਣਾਇਆ ਜਾਂਦਾ ਹੈ । ਇਨ੍ਹਾਂ ਨੂੰ ਕੇਪੱਨ ਕਹਿੰਦੇ ਹਨ । ਮੀਟ ਲਈ ਵਰਤੇ ਜਾਣ ਵਾਲੇ ਲਵੇ ਮੁਰਗਿਆਂ ਨੂੰ ਬ੍ਰਾਇਲਰ ਵੀ ਕਹਿੰਦੇ ਹਨ ।

ਕੁੱਕੜਾਂ ਦੀਆਂ ਕੁਝ ਕਿਸਮਾਂ ਸਾਰਨੀ ਵਿਚ ਦਿੱਤੀਆਂ ਗਈਆਂ ਹਨ ।

ਪਾਲਤੂ ਕੁੱਕੜਾਂ ਦੀਆਂ ਕੁਝ ਚੰਗੀਆਂ ਨਸਲਾਂ

ਨਾਂ ਅਤੇ ਜਿਸ ਮੰਤਵ ਲਈ ਕਿਸਮ ਪਾਲੀ ਜਾਂਦੀ ਹੈ

ਵੰਡ

ਰੂਪ ਅਤੇ ਆਕਾਰ

ਵਿਸ਼ੇਸ਼ਤਾਈਆਂ

ਆੱਸਟਰਲਾੱਰਪ ( ਅੰਡੇ

ਮੁਲਕ ਆਸਟ੍ਰੇਲੀਆ ਦੀ , ਹੁਣ ਸੰਯੁਕਤ ਰਾਜ ਵਿਚ ਵੀ

ਖੰਭ-ਸਮੂਹ ਕਾਲਾ , ਲੰਮੀ ਪਿੱਠ

ਇਸ ਨਸਲ ਵਿਚ ਬਲੈਕ ਆੱਸਟਰਲਾੱਰਪ ਕਿਸਮ ਵੀ ਆਉਂਦੀ ਹੈ ।

ਕਾੱਰਨਿਸ਼ ( ਮੀਟ ਅਤੇ ਅੰਡੇ )

ਸੰਯੁਕਤ ਰਾਜ

ਅਕਾਰ ਦੇ ਹਿਸਾਬ ਨਾਲ ਬਹੁਤ ਭਾਰੀ , ਸਰੀਰ ਗਠੀਲਾ

ਰਾੱਕ ਕਾੱਰਨਿਸ਼ ਕੁਕੜੀਆਂ ਨੂੰ ਛੇ ਹਫ਼ਤੇ ਦੀਆਂ ਹੋਣ ਤੇ ਮਾਰਦੇ ਹਨ

ਲੈੱਗਹਾੱਰਨ ( ਅੰਡੇ )

ਰੂਮ-ਸਾਗਰੀ ਨਸਲ

ਚੁੰਝ ਅਤੇ ਚਮੜੀ ਪੀਲੀ

ਅਣਗਿਣਤ ਕਿਸਮਾਂ

ਨਿਊਹੈਂਪਸ਼ਿਰ ( ਮੀਟ )

ਅਮਰੀਕਾ ਵਿਚ ਵਿਕਸਤ ਹੋਈ

ਸਰੀਰ ਗਠੀਲਾ ਤੇ ਦਰਮਿਆਨੇ ਜਿਹੇ ਅਕਾਰ ਦਾ

ਰੋਡੇ ਆਈਲੈਂਡ ਰੈੱਡ ਸਟਾੱਕ ਤੋਂ ਪੈਦਾ ਹੋਈ

ਆਪਿੰਟਨ ( ਮੀਟ )

ਇੰਗਲਿਸ਼ ਨਸਲ

ਲੰਮਾ , ਗੋਲਮੋਲ ਸਰੀਰ

ਪੀਲੀ , ਕਾਲੀ , ਚਿੱਟੀ ਅਤੇ ਨੀਲੀ ਕਿਸਮ

ਪਲਿਮੱਥ ਰਾੱਕ ( ਮੀਟ ਅਤੇ ਅੰਡੇ )

ਅਮਰੀਕਾ ਵਿਚ ਵਿਕਸਤ ਹੋਈ

ਲੰਮਾ ਤੇ ਕਾਫ਼ੀ ਚੌੜਾ ਸਰੀਰ

ਕਈ ਕਿਸਮਾਂ

ਰੋਡੇ ਆਈਲੈਂਡ ਰੈੱਡ ( ਮੀਟ ਅਤੇ ਅੰਡੇ )

ਅਮਰੀਕੀ ਨਸਲ

ਲਾਲ ਰੰਗ ਦਾ , ਲੰਮਾ ਸਰੀਰ

ਆਮ ਮੰਤਵ ਦੀ ਨਸਲ

ਸਸਿਕਸ ( ਮੀਟ )

ਇੰਗਲਿਸ਼ ਨਸਲ

ਲੰਮਾ ਸਰੀਰ , ਚੌੜੇ ਮੋਢੇ

ਮੀਟ ਲਈ ਬਹੁਤ ਚੰਗੀ ਕਿਸਮ

ਵਾਈਨਡਾਟ ( ਮੀਟ ਅਤੇ ਅੰਡੇ )

ਅਮਰੀਕੀ ਨਸਲ

ਗੋਲ , ਮਧਰਾ ਸਰੀਰ , ਛੋਟੀ ਪਿੱਠ

ਕਈ ਕਿਸਮਾਂ

                  ਹ. ਪੁ.– – ਐਨ. ਬ੍ਰਿ. ਮਾ. 4 : 257 ; ਮੈਕ. ਐਨ. ਸ. ਟ. 3 : 58


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 33, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.