ਲਾਗ–ਇਨ/ਨਵਾਂ ਖਾਤਾ |
+
-
 
ਕੜਾ

ਕੜਾ: ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਜ਼ਿਲੇ ਵਿਚ ਦਰਿਆ ਗੰਗਾ ਦੇ ਕੰਢੇ ਸਥਿਤ ਇਕ ਨਗਰ ਹੈ। ਕਿਸੇ ਸਮੇਂ ਇਹ ਇਕ ਬਹੁਤ ਉਨਤ ਨਗਰ ਸੀ ਅਤੇ ਮੁਸਲਿਮ ਸਲਤਨਤ ਅਤੇ ਮੁਗ਼ਲਾਂ ਅਧੀਨ ਇਹ ਸੂਬਾਈ ਰਾਜਧਾਨੀ ਸੀ। ਹੁਣ ਇਹ ਇਕ ਵੱਡੇ ਪਿੰਡ ਤੋਂ ਵੱਧ ਕੁਝ ਨਹੀਂ ਹੈ। ਸਿੱਖ ਇਤਿਹਾਸਕਾਰ ਇਸ ਨੂੰ ਆਮ ਤੌਰ ਤੇ ਕੜਾ- ਮਾਨਕਪੁਰ ਲਿਖਦੇ ਹਨ, ਪਰੰਤੂ ਮਾਨਕਪੁਰ ਗੰਗਾ ਦੇ ਦੂਸਰੇ ਕਿਨਾਰੇ ਤੇ 5 ਕਿਲੋਮੀਟਰ ਦੂਰ ਇਕ ਵੱਖਰਾ ਪਿੰਡ ਹੈ।

      ਗੁਰੂ ਤੇਗ਼ ਬਹਾਦਰ ਜੀ 1665-66 ਦੌਰਾਨ ਆਪਣੀ ਪੂਰਬ ਦੀ ਯਾਤਰਾ ਸਮੇਂ ਕਾਨ੍ਹਪੁਰ ਤੋਂ ਅਲਾਹਾਬਾਦ ਜਾਂਦੇ ਸਮੇਂ ਕੜਾ ਵਿਖੇ ਠਹਿਰੇ ਸਨ। ਕੜਾ ਵਿਖੇ ਉਹ ਇਕ ਪ੍ਰਸਿੱਧ ਵੈਸ਼ਣਵ ਸੰਤ ਮਲੂਕ ਦਾਸ ਨੂੰ ਮਿਲੇ ਸਨ। ਮਲੂਕ ਦਾਸ ਨੇ ਗੁਰੂ ਨਾਨਕ ਜੀ ਬਾਰੇ ਅਤੇ ਉਹਨਾਂ ਪਿੱਛੋਂ ਚੱਲ ਰਹੀ ਗੱਦੀ ਬਾਰੇ ਸੁਣਿਆ ਸੀ। ਜਦੋਂ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਨੌਂਵੇਂ ਜਾਨਸ਼ੀਨ ਨੂੰ ਸ਼ਿਕਾਰ ਕਰਨ ਵਾਲੇ ਹਥਿਆਰਬੰਦ ਸਿੱਖਾਂ ਨਾਲ ਵੇਖਿਆ ਤਾਂ ਉਹ ਦੰਗ ਰਹਿ ਗਿਆ। ਪਰੰਤੂ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲ ਕੇ ਉਸ ਦੇ ਸ਼ੰਕੇ ਇਸ ਤਰ੍ਹਾਂ ਖ਼ਤਮ ਹੋ ਗਏ ਜਿਵੇਂ ਤੇਜ਼ ਹਵਾਵਾਂ ਸਾਮ੍ਹਣੇ ਬੱਦਲ ਅਲੋਪ ਹੋ ਜਾਂਦੇ ਹਨ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਉਸਨੇ ਆਪਣੇ ਆਪ ਨੂੰ ਕਿਹਾ, ‘ਭਾਵੇਂ ਗੁਰੂ ਸਾਹਿਬ ਨੇ ਸ਼ਹਿਜਾਦਿਆਂ ਵਾਲੇ ਸ਼ਸਤਰ ਪਹਿਨੇ ਹੋਏ ਹਨ, ਪਰੰਤੂ ਉਹਨਾਂ ਦਾ ਮਨ ਰੱਬੀ ਗਿਆਨ ਨਾਲ ਭਰਪੂਰ ਹੈ। ਉਹ ਗੁਣਾਂ ਦਾ ਅਥਾਹ ਸਮੁੰਦਰ ਹਨ। ਮੇਰੇ ਵਰਗਾ ਅਗਿਆਨੀ ਕਿਵੇਂ ਉਹਨਾਂ ਦੀ ਮਹਿਮਾ ਕਹਿ ਸਕਦਾ ਹੈ? ਜਨਮ ਤੋਂ ਹੀ ਮੈਂ ਪਾਪੀ ਹਾਂ। ਉਹਨਾਂ ਦੀ ਪਵਿੱਤਰਤਾ ਮੈਂ ਜਾਣ ਨਹੀਂ ਸਕਦਾ’। ਮਲੂਕ ਦਾਸ ਗੁਰੂ ਜੀ ਦੇ ਚਰਨਾਂ’ਤੇ ਢਹਿ ਪਿਆ ਅਤੇ ਗੁਰੂ ਜੀ ਨੂੰ ਆਪਣੀ ਕੁਟੀਆ ਵਿਚ ਲੈ ਗਿਆ ਜਿੱਥੇ ਉਸਨੇ ਗੁਰੂ ਜੀ ਦੀ ਨਿਮਰਤਾ ਨਾਲ ਸੇਵਾ ਕੀਤੀ।

      ਮੌਜੂਦਾ ਸਮੇਂ ਵਿਚ ਕੜਾ ਵਿਖੇ ਕੋਈ ਗੁਰਦੁਆਰਾ ਨਹੀਂ ਹੈ, ਪਰੰਤੂ ਸੰਤ ਮਲੂਕ ਦਾਸ ਦੇ ਸ਼ਰਧਾਲੂਆਂ ਦੁਆਰਾ ਛਾਪਿਆ ਗਿਆ ਇਕ ਕਿਤਾਬਚਾ ਇਸ ਗੱਲ ਦੀ ਗਵਾਹੀ ਹੈ ਕਿ ਕਿਸੇ ਸਮੇਂ ਸਿੱਖ ਸੰਗਤ ਅਤੇ ਇਕ ਸਿੱਖ ਗੁਰਦੁਆਰਾ ਇੱਥੇ ਮੌਜੂਦ ਸਨ ਅਤੇ ਸਾਲ ਵਿਚ ਇਕ ਵਾਰੀ ਸਾਰੀਆਂ ਕੌਮਾਂ ਦੇ ਲੋਕ ਸੰਗਤ ਦੇ ਰੂਪ ਵਿਚ ਇੱਥੇ ਜੁੜਦੇ ਸਨ। ਉਸ ਸਮੇਂ ਕੜਾਹ ਪ੍ਰਸਾਦ ਦਾ ਖੁੱਲ੍ਹਾ ਗੱਫਾ ਵਰਤਾਇਆ ਜਾਂਦਾ ਸੀ।

ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6541,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ:

        ਗਿਆਨ ਸਿੰਘ, ਗਿਆਨੀ, ਤਵਾਰੀਖ਼ ਗੁਰਦੁਆਰਿਆਂ, ਅੰਮ੍ਰਿਤਸਰ, ਮ.ਨ.


ਕੌਡਾ

ਕੌਡਾ: ਜਨਮ ਸਾਖੀ ਹਵਾਲਿਆਂ ਅਨੁਸਾਰ ਮੱਧ ਭਾਰਤ ਵਿਚ ਕਿਸੇ ਥਾਂ ‘ਤੇ ਆਦਮਖ਼ੋਰਾਂ ਦੇ ਇਕ ਕਬੀਲੇ ਦਾ ਮੁਖੀ ਸੀ। ਇਹ ਆਦਮਖ਼ੋਰ ਕਾਪਾਲਿਕ ਕਹੇ ਜਾਂਦੇ ਜੋਗੀਆਂ ਦੇ ਇਕ ਫ਼ਿਰਕੇ ਨਾਲ ਸੰਬੰਧਿਤ ਸਨ ਜੋ ਨੰਗੇ ਰਹਿੰਦੇ, ਸਰੀਰ ‘ਤੇ ਮਿਰਤਕ ਦੀ ਸੁਆਹ ਦਾ ਲੇਪ ਕਰਦੇ ਅਤੇ ਮਨੁੱਖੀ ਖੋਪੜੀਆਂ ਵਿਚ ਖਾਂਦੇ ਅਤੇ ਪੀਂਦੇ ਸਨ। ਗੁਰੂ ਨਾਨਕ ਦੇਵ ਜੀ ਇਕ ਵਾਰ ਉਸ ਇਲਾਕੇ ਵਿਚੋਂ ਲੰਘ ਰਹੇ ਸਨ ਤਾਂ ਉਹਨਾਂ ਦਾ ਵਿਸ਼ਵਾਸਪਾਤਰ ਸਾਥੀ ਮਰਦਾਨਾ ਉਹਨਾਂ ਤੋਂ ਵਿਛੜ ਕੇ ਕੌਡਾ ਨਾਂ ਦੇ ਇਕ ਆਦਮਖ਼ੋਰ ਦੇ ਹੱਥ ਆ ਗਿਆ ਸੀ। ਜੇਕਰ ਗੁਰੂ ਨਾਨਕ ਦੇਵ ਜੀ ਸਮੇਂ ਸਿਰ ਉੱਥੇ ਨਾ ਪੁੱਜਦੇ ਤਾਂ ਭਾਈ ਮਰਦਾਨੇ ਨੂੰ ਵੀ ਦੂਜੇ ਬਦਨਸੀਬਾਂ ਵਾਂਗ ਕੌਡੇ ਦੇ ਤੇਲ ਦੇ ਕੜਾਹੇ ਵਿਚ ਉਸ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈਣਾ ਸੀ। ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਉੱਥੇ ਪਹੁੰਚਦਿਆਂ ਹੀ ਕੜਾਹੇ ਹੇਠ ਬਲ ਰਹੀ ਅੱਗ ਬੁਝ ਗਈ ਅਤੇ ਕੜਾਹਾ ਠੰਡਾ ਹੋ ਗਿਆ। ਕੌਡੇ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਆਪਣੇ ਪਾਪ ਬਖ਼ਸ਼ਾਉਣ ਲਈ ਮਾਫ਼ੀ ਮੰਗੀ

      ਕੌਡੇ ਦੀ ਲੋਕ ਕਥਾ ਚਾਰੇ ਜਨਮਸਾਖੀਆਂ ਵਿਚ ਦਿੱਤੀ ਗਈ ਮਿਲਦੀ ਹੈ, ਭਾਵੇਂ ਹਰ ਜਨਮਸਾਖੀ ਵਿਚ ਥਾਂ ਅਤੇ ਬਿਓਰੇ ਦੀ ਭਿੰਨਤਾ ਹੈ। ਕੌਡਾ ਨਾ ਕੇਵਲ ਬਾਲੇ ਵਾਲੀ ਜਨਸਾਖੀ ਵਿਚ ਆਉਂਦਾ ਹੈ ਬਲਕਿ ਮੱਧ ਭਾਰਤ ਦੇ ਗੌਂਡ ਕਬੀਲੇ ਦੀ ਲੋਕਧਾਰਾ ਵਿਚ ਕੌਡਾ ਜਾਂ ਕੌਡੀ ਇਕ ਰਾਖਸ਼ਸ ਦਾ ਨਾਂ ਦੱਸਿਆ ਜਾਂਦਾ ਹੈ ਜਿਸਨੇ ਗੌਂਡਾਂ ਦੇ ਵੱਡੇ ਵਡੇਰੇ ਜਾਂ ਬਜ਼ੁਰਗ ਲਿੰਗੋ ਨੂੰ ਕੈਦ ਕਰ ਲਿਆ ਸੀ। ਲਿੰਗੋ ਉਸ ਰਾਖਸ਼ਸ ਦੀਆਂ ਧੀਆਂ ਦੀ ਸਹਾਇਤਾ ਨਾਲ ਉੱਥੋਂ ਬੱਚ ਨਿਕਲਿਆ ਸੀ ਅਤੇ ਬਾਅਦ ਵਿਚ ਉਸਨੇ ਉਹਨਾਂ ਨਾਲ ਵਿਆਹ ਰਚਾ ਲਿਆ ਸੀ। ਉਸੇ ਲਿੰਗੋ ਦੀ ਔਲਾਦ ਇਹ ਗੌਂਡ ਹਨ।

ਲੇਖਕ : ਗ.ਨ.ਸ. ਅਤੇ ਅਨੁ.: ਪ.ਵ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6541,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ:

1.     ਸੰਤੋਖ ਸਿੰਘ, ਭਾਈ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਅੰਮ੍ਰਿਤਸਰ, 1927-33

2.     ਕੋਹਲੀ, ਸੁਰਿੰਦਰ ਸਿੰਘ, (ਸੰਪਾ.), ਜਨਮਸਾਖੀ ਭਾਈ ਬਾਲਾ, ਚੰਡੀਗੜ੍ਹ, 1975

3.     ਵੀਰ ਸਿੰਘ, ਭਾਈ, (ਸੰਪਾ.), ਪੁਰਾਤਨ ਜਨਮ ਸਾਖੀ, ਅੰਮ੍ਰਿਤਸਰ, 1982


ਕੰਡਾ

ਕੰਡਾ (ਸੰ.। ਸੰਸਕ੍ਰਿਤ ਕੰਟਕ। ਪੰਜਾਬੀ ਕੰਡਾ) ੧. ਸੂਲ। ਕਈ ਬ੍ਰਿੱਛਾਂ ਬੂਟਿਆਂ ਨਾਲ ਲਗੀ ਤ੍ਰਿੱਖੀ ਨੋਕ ਵਾਲੀ ਸ਼ੈ, ਜੋ ਚੁਭ ਜਾਇਆ ਕਰਦੀ ਹੈ। ਯਥਾ-‘ਕੰਡਾ ਪਾਇ ਨ ਗਡਈ ਮੂਲੇ ’।

੨. (ਪੰਜਾਬੀ) ਚਾਂਦੀ , ਸੋਨਾ , ਜ੍ਵਾਹਰ ਤੋਲਣ ਦੀ ਛੋਟੀ ਤਕੜੀ। ਯਥਾ-‘ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ’ ਕੰਡਾ ਪ੍ਰੇਮ ਤਕੜੀ ਬੁਧਿ ਰੂਪੀ ਤੇ ਵੱਟਾ ਵੀਚਾਰ ਲੀਤਾ ਜਾਂਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6541,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੁੰਡਾ

ਕੁੰਡਾ (ਸੰ.। ਸੰਸਕ੍ਰਿਤ ਕੂਟ) ੧. ਕੋਣ। ਭਾਵ ਲਾਂਭਾ। ਯਥਾ-‘ਚਾਰੇ ਕੁੰਡਾ ਭਾਲੀਆ’।      ਦੇਖੋ , ‘ਕੁੰਟ

੨. (ਸੰ.। ਪੰਜਾਬੀ ਕੁੰਡਾ) ਹਾਥੀ ਦੇ ਚਲਾਉਣ ਵਾਲਾ ਲੋਹੇ ਦਾ ਹਥ੍ਯਾਰ। ਯਥਾ-‘ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6541,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੇੜਾ

ਕੇੜਾ. ਸੰਗ੍ਯਾ—ਵੱਟ. ਬਲ । ੨ ਦੇਖੋ, ਕੇੜ੍ਹਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6546,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੰਡਾ

ਕੁੰਡਾ. ਕੁੰਡਾਂ. ਕੂਟ. ਦਿਸ਼ਾ. ਦੇਖੋ, ਕੁੰਡ. “ਚਾਰੇ ਕੁੰਡਾ ਢੂਢੀਆ.” (ਆਸਾ ਅ: ਮ: ੧) ੨ ਦੇਖੋ, ਕੂੰਡਾ । ੩ ਦਰਵਾਜ਼ਾ ਬੰਦ ਕਰਨ ਦਾ ਸੰਗੁਲ। ੪ ਅੰਕੁਸ਼. “ਨਾਨਕ ਹਸਤੀ ਕੁੰਡੇ ਬਾਹਰਾ.” (ਮ: ੩ ਵਾਰ ਗੂਜ ੧) ੫ ਹੁੱਕ. ਕੜਾ , ਜਿਸ ਵਿੱਚ ਕੋਈ ਚੀਜ ਅੜਾਈ ਜਾਵੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6546,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਡਾ

ਕਡਾ. ਵਿ—ਕਰੜਾ. ਕਠੋਰ. ਸਖ਼ਤ ਦੇਖੋ, ਕੱਡ ਧਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6547,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੋਡਾ

ਕੋਡਾ. ਵਿ—ਝੁਕਿਆ ਹੋਇਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6548,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੌੜਾ

ਕੌੜਾ ਵਿ—ਕਟੁ. ਕੜਵਾ ਜਿਵੇਂ—ਕੌੜ ਤੁੰਮਾ. ਦੇਖੋ, ਇੰਦ੍ਰਾਯਨ ਅਤੇ ਤੁੰਮਾ । ੨ ਕ੍ਰੋਧੀ. ਤੁੰਦ ਸੁਭਾਉ ਵਾਲਾ। ੩ ਸੰਗ੍ਯਾ—ਬਹੁਜਾਈਆਂ ਵਿਚੋਂ ਇੱਕ ਖਤ੍ਰੀ ਗੋਤ੍ਰ । ੪ ਇੱਕ ਜੱਟ ਗੋਤ੍ਰ, ਜੋ ਬੈਰਾੜਾਂ ਦੀ ਤਾਕਤ ਵਧਣ ਤੋਂ ਪਹਿਲਾਂ ਮਾਲਵੇ ਵਿੱਚ ਵਡਾ ਪ੍ਰਬਲ ਸੀ। ੫ ਭਾਵ—ਦੁੱਖ. ਦੇਖੋ, ਕਉੜਾ ੫.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6549,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਡਾ

ਕੇਡਾ ਕਿਤਨਾ—ਵਡਾ. ਕਿਤਨੀ ਵਡੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6549,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੜਾ

ਕੁੜਾ. ਦੇਖੋ, ਕੁਟਜ ੩.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6549,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੰਡਾ

ਕੂੰਡਾ. ਦੇਖੋ, ਕੁੰਡ । ੨ ਮਸਾਲਾ ਸਰਦਾਈ ਆਦਿਕ ਘੋਟਣ ਦਾ ਭਾਂਡਾ , ਜੋ ਉੱਖਲੀ ਆਕਾਰ ਪੱਥਰ ਅਥਵਾ ਮਿੱਟੀ ਦਾ ਹੁੰਦਾ ਹੈ। ੩ ਨੀਲਾਰੀ ਦੇ ਰੰਗ ਰੰਗਣ ਦਾ ਪਾਤ੍ਰ । ੪ ਜੁਲਾਹੇ ਦਾ ਪਾਣ ਰੱਖਣ ਦਾ ਬਰਤਨ. “ਛੂਟੇ ਕੂੰਡੇ ਭੀਗੈ ਪੁਰੀਆ.” (ਗਉ ਕਬੀਰ) ਕੂੰਡੇ ਪਦਾਰਥਭੋਗ, ਪੁਰੀਆ (ਨਲਕੀਆਂ) ਵਾਸਨਾ. ਦੇਖੋ, ਗਜਨਵ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6556,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੰਡਾ

ਕੁੰਡਾ [ਨਾਂਪੁ] ਦਰਵਾਜ਼ਾ ਬੰਦ ਕਰਨ ਵਾਲ਼ਾ ਸੰਗਲ ਜਾਂ ਸਲਾਈ ਆਦਿ; ਲੋਹੇ ਦਾ ਇੱਕ ਕੜਾ ਜੋ ਬਹੁਤ ਸਾਰੇ ਰਲ਼ ਕੇ ਸੰਗਲ ਜਾਂ ਜ਼ੰਜੀਰ ਬਣਾਉਂਦੇ ਹਨ; ਬੁਣਤੀ ਵਿੱਚ ਇੱਕ ਘੇਰਾ , ਘੁਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6559,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਡਾ

ਕੌਡਾ. ਵਡੀ ਕੌਡੀ । ੨ ਦੇਖੋ, ਕਉਡਾ ੨। ੩ ਆਦਮਖ਼ੋਰ ਭੀਲ ਅਤੇ ਨਿ੄੠ਦਾਂ ਦਾ ਇੱਕ ਸਰਦਾਰ , ਜੋ ਵਿੰਧ ਦੇ ਦੱਖਣੀ ਜੰਗਲਾਂ ਵਿੱਚ ਡਾਕਾ ਮਾਰਿਆ ਕਰਦਾ ਸੀ. ਇਹ ਭਾਈ ਮਰਦਾਨੇ ਨੂੰ ਫੜਕੇ ਖਾਣਾ ਚਾਹੁੰਦਾ ਸੀ. ਸਤਿਗੁਰੂ ਨਾਨਕ ਦੇਵ ਨੇ ਆਪਣੇ ਆਤਮਿਕ ਬਲ ਨਾਲ ਉਸ ਦੀ ਜ਼ਿੰਦਗੀ ਅਜੇਹੀ ਪਲਟੀ ਕਿ ਰਾ੖ਸੀਕਰਮ ਛੱਡਕੇ ਦੇਵਤਾ ਬਣ ਗਿਆ ਅਤੇ ਧਰਮ-ਕਿਰਤ ਨਾਲ ਨਿਰਵਾਹ ਕਰਕੇ ਕਰਤਾਰ ਦੇ ਸਿਮਰਣ ਵਿੱਚ ਜੀਵਨ ਵਿਤਾਇਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6559,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੜਾ

ਕੂੜਾ. ਸੰਗ੍ਯਾ—ਕਤਵਾਰ. ਸੰਬਰਣ। ੨ ਵਿ—ਝੂਠਾ. ਕੂਟ ਸਹਿਤ. “ਕੂੜਾ ਲਾਲਚੁ ਛੋਡੀਐ.” (ਆਸਾ ਅ: ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6562,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੇੜਾ

ਕੇੜਾ [ਨਾਂਪੁ] ਰੱਸਾ ਆਦਿ ਵੱਟਣ ਵੇਲ਼ੇ ਚਾੜ੍ਹਿਆ ਜਾਣ ਵਾਲ਼ਾ ਵੱਟ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6563,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੋਡਾ

ਕੋਡਾ [ਵਿਸ਼ੇ] ਲੱਕ ਤੋਂ ਅੱਗੇ ਵੱਲ ਝੁਕਿਆ ਹੋਇਆ (ਵਿਅਕਤੀ), ਮੁੜਿਆ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6563,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌੜਾ

ਕੌੜਾ [ਵਿਸ਼ੇ] ਤਲਖ਼, ਕੜਵਾ, ਕੁੜੱਤਣ ਵਾਲ਼ਾ; ਸਖ਼ਤ ਗੁੱਸੇ ਵਾਲ਼ਾ , ਗਰਮ-ਮਿਜ਼ਾਜ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6565,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੰਡਾ

ਕੂੰਡਾ [ਨਾਂਪੁ] ਪੱਥਰ ਜਾਂ ਮਿੱਟੀ ਦੀ ਦੌਰੀ , ਮਿੱਟੀ ਦਾ ਖੁੱਲ੍ਹਾ ਭਾਂਡਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6584,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਡਾ

ਕੌਡਾ (ਨਾਂ,ਪੁ) ਵੱਡੀ ਕੌਡੀ; ਕੌਡੀ ਦੀ ਸ਼ਕਲ ਦਾ ਸਿਰ ਦੇ ਵਾਲਾਂ ਅਤੇ ਮੱਥੇ ਪੁਰ ਗੁੰਦਿਆ ਜਾਣ ਵਾਲਾ ਗਹਿਣਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6586,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਡਾ

ਕੌਡਾ [ਨਾਂਪੁ] ਵੱਡੀ ਕੌਡੀ , ਘੋਗਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6586,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੈਂਡਾ

ਕੈਂਡਾ. ਸੰਗ੍ਯਾ—ਮਾਪ. ਪੈਮਾਨਾ। ੨ ਢਾਂਚਾ. ਸਾਂਚਾ। ੩ ਪੋਠੋ. ਸਰਵ—ਕਿਸ ਦਾ। ੪ ਕੰਟਕ (ਦੁਖਦਾਈ) ਲਈ ਭੀ ਇਹ ਸ਼ਬਦ ਵਰਤਿਆ ਹੈ. “ਐਂਡਾ ਕੈਂਡਾ ਬੇਨੜਾ, ਕਨ੍ਯਾ ਬੁਰਾ ਮਨਾਇ। ਵੇਮੁਖ ਇਨ ਸਭ ਤੇ ਬਚੋਂ ਫੂਲ ਸੰਪਦਾ ਆਇ.” (ਸੌ ਸਾਖੀ ਅਤੇ ਗੁਪ੍ਰਸੂ) ਆਕੜਿਆ ਹੋਯਾ (ਅਹੰਕਾਰੀ), ਕੰਟਕ (ਦੁਖਦਾਈ), ਬਹੁਤ ਬੋਲਣ ਵਾਲਾ (ਬਕਬਾਦੀ) ਅਤੇ ਕਨ੍ਯਾ ਮਾਰਨ ਵਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6587,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਡਾ

ੰਡਾ. ਸੰਗ੍ਯਾ—ਕੰਟਕ. ਕਾਂਟਾ. “ਤਿਨ ਅੰਤਰਿ ਹਉਮੈ ਕੰਡਾ ਹੇ.” (ਸੋਹਿਲਾ) “ਕੰਡਾ ਪਾਇ ਨ ਗਡਹੀ ਮੂਲੇ.” (ਮਾਰੂ ਸੋਲਹੇ ਮ: ੧) ੨ ਖੂਹ ਵਿੱਚੋਂ ਡਿਗੀ ਵਸਤੁ ਕੱਢਣ ਲਈ ਲੋਹੇ ਦਾ ਕਾਂਟੇਦਾਰ ਕੁੰਡਾ। ੩ ਤਰਾਜ਼ੂ ਦਾ ਕੰਟਕ, ਜੋ ਡੰਡੀ ਦੇ ਮੱਧ ਹੁੰਦਾ ਹੈ, ਅਤੇ ਭਾਰੀ ਵਸਤੁ ਵੱਲ ਝੁਕ ਜਾਂਦਾ ਹੈ. “ਆਪੇ ਕੰਡਾ ਤੋਲ ਤਰਾਜੀ.” (ਸੂਹੀ ਮ: ੧) ੪ ਛੋਟਾ ਤਰਾਜ਼ੂ. “ਜਿਉਂ ਕੰਡੈ ਤੋਲੈ ਸੁਨਿਆਰਾ.” (ਮ: ੧ ਵਾਰ ਸਾਰ) ੫ ਮੱਛੀ ਫੜਨ ਦੀ ਕਾਂਟੇਦਾਰ ਹੁੱਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6588,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੰਡਾ

ਕੂੰਡਾ (ਨਾਂ,ਪੁ) 1 ਉੱਖਲੀ ਦੇ ਅਕਾਰ ਜਿਹਾ ਪੱਥਰ ਮਿੱਟੀ ਆਦਿ ਦਾ ਮਸਾਲਾ ਸ਼ਰਦਾਈ ਆਦਿਕ ਘੋਟਣ ਦਾ ਭਾਂਡਾ 2 ਦਹੀਂ ਜਮਾਉਣ ਵਾਲੀ ਮਿੱਟੀ ਦੀ ਕੁਨਾਲੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6588,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੜਾ

ਕੂੜਾ [ਨਾਂਪੁ] ਨਿਕੰਮੀਆਂ ਅਤੇ ਰੱਦੀ ਚੀਜ਼ਾਂ ਦਾ ਸੰਗ੍ਰਹਿ, ਕਚਰਾ , ਗੰਦ-ਮੰਦ, ਕੂੜਾ-ਕਰਕਟ [ਵਿਸ਼ੇ] ਝੂਠਾ , ਗ਼ਲਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6604,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੜਾ

ਕੜਾ. ਸੰਗ੍ਯਾ—ਕਟਕ. ਕੰਗਣ. ਕੰਕਨ ਦੇਖੋ, ਤੈਮੁਦ੍ਰਾ ਅਤੇ ਪੰਜ ਕਕਾਰ । ੨ ਰੋੜ ਆਦਿਕ ਦਾ ਕਠੋਰ ਕੜ । ੩ ਕੜੇ ਦੇ ਆਕਾਰ ਦਾ ਕੁੰਡਾ। ੪ ਵਿ—ਕਰੜਾ. ਕਠੋਰ. ਸਖ਼ਤ। ੫ ਦੇਖੋ, ਕੜਾ ਮਾਨਕਪੁਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6605,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂੜਾ

ਕੂੜਾ (ਨਾਂ,ਪੁ) ਹੂੰਝ ਕੇ ਇਕੱਠਾ ਕੀਤਾ ਸੁੱਟਣ ਯੋਗ ਮਿੱਟੀ-ਘੱਟਾ ਜਾਂ ਗੰਦ-ਮੰਦ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6608,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਡਾ

ਕੰਡਾ 1 [ਨਾਂਪੁ] ਸੂਲ 2 [ਨਾਂਪੁ] ਵਸਤਾਂ ਤੋਲਣ ਵਾਲ਼ੀ ਮਸ਼ੀਨ 3 [ਨਾਂਇ] ਮੱਛੀ ਦੀ ਹੱਡੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6666,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਡਾ

ਕੰਡਾ (ਨਾਂ,ਪੁ) 1 ਝਾੜ ਜਾਂ ਕੰਡਿਆਲੇ ਰੁੱਖ ਦੀ ਸ਼ਾਖ਼ ਵਿੱਚੋਂ ਉਭਰਿਆ ਬਾਰੀਕ ਤਿੱਖਾ ਨੁਕੀਲਾ ਸੂਆ 2 ਵੱਡੀ ਤੱਕੜੀ ਜਿਸਦੀ ਡੰਡੀ ਦੇ ਵਿਚਕਾਰ ਲੱਗੀ ਸੂਈ ਪੱਲਿਆਂ ਦੇ ਸਾਵੇਂ ਹੋਣ ਦੀ ਸੂਚਨਾ ਦੇਵੇ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6674,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੜਾ

ਕੜਾ [ਨਾਂਪੁ] ਲੋਹੇ ਆਦਿ ਦਾ ਗੋਲ਼ਾਕਾਰ ਚੱਕਰ , ਗੁੱਟ ’ਤੇ ਪਾਇਆ ਜਾਣ ਵਾਲ਼ਾ ਗਹਿਣਾ , ਸਿੱਖ ਮਰਿਆਦਾ ਅਨੁਸਾਰ ਇੱਕ ਕੱਕਾਰ ਵਜੋਂ ਲੋਹੇ ਦਾ ਕੰਗਣ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6695,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੜਾ

ਕੜਾ (ਨਾਂ,ਪੁ) 1 ਵੀਣੀ ’ਤੇ ਪਾਉਣ ਵਾਲਾ ਕਿਸੇ ਧਾਤ ਦੀ ਤਾਰ ਦਾ ਬਣਿਆ ਕੰਗਣ 2 ਸਿੱਖ ਰਹਿਤ ਮਰਯਾਦਾ ਦਾ ਚਿੰਨ੍ਹ 3 ਬਰਤਨ ਥੱਲੇ ਲੱਗਾ ਗੋਲਾਕਾਰ ਚੱਕਰ 4 ਜ਼ੰਜੀਰੀ ਜਾਂ ਸੰਗਲ ਆਦਿ ਦੇ ਸਿਰੇ ’ਤੇ ਲੱਗਾ ਨਿੱਕਾ ਚੱਕਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6697,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ