ਕੱਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦ ( ਨਾਂ , ਪੁ ) ਜਿਸਮ ਦੀ ਲਮਾਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਦ ( ਨਾਂ , ਪੁ ) ਜੜ੍ਹ ਰੂਪ ਬਨਸਪਤੀ; ਗਾਜਰ , ਮੂਲੀ , ਗੰਢਾ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਦੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦੂ ( ਨਾਂ , ਪੁ ) ਝੋਨਾਂ ਜੀਰੀ ਲਾਉਣ ਤੋਂ ਪਹਿਲਾਂ ਖੇਤ ਦੇ ਖੜੋਤੇ ਪਾਣੀ ਵਿੱਚ ਹਲ ਵਾਹ ਕੇ ਫੇਰਿਆ ਸੁਹਾਗਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਦੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦੂ ( ਨਾਂ , ਪੁ ) ਸਬਜ਼ੀ ਭਾਜੀ ਵਜੋਂ ਰਿੰਨ੍ਹ ਕੇ ਖਾਧੀ ਜਾਣ ਵਾਲੀ ਵੇਲ ਨਾਲੋਂ ਤੋੜੀ ਲਮੂਤਰੀ ਸਬਜ਼ ਅੱਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੈਦੋ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਦੋ ( ਨਾਂ , ਪੁ ) ਵਾਰਸ , ਮੁਕਬਲ , ਦਮੋਦਰ ਆਦਿ ਕਿੱਸਾਕਾਰਾਂ ਦੁਆਰਾ ਲਿਖਤ ਇੱਕ ਪ੍ਰਸਿੱਧ ਪ੍ਰੀਤ-ਕਥਾ ਦੀ ਨਾਇਕਾ ਹੀਰ ਦਾ ਚਾਚਾ ਤੇ ਚੂਚਕ ਦਾ ਭਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦ [ ਕਿਵਿ ] ਕਦੋਂ , ਕਿਸ ਵੇਲ਼ੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦ [ ਨਾਂਪੁ ] ਆਕਾਰ , ਲੰਬਾਈ , ਡੀਲ-ਡੌਲ , ਢਾਂਚਾ , ਬਣਤਰ; ਪ੍ਰਤਿਸ਼ਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਦੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦੂ [ ਨਾਂਪੁ ] ਇੱਕ ਹਰੀ ਸਬਜ਼ੀ , ਘੀਆ ਕੱਦੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਦੇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦੇ [ ਕਿਵਿ ] ਕਦੀ , ਕਿਸੇ ਵੇਲ਼ੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਦੋਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦੋਂ [ ਕਿਵਿ ] ਕਿਸ ਸਮੇਂ , ਕਿਸ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੈਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਦ [ ਨਾਂਇ ] ਜੇਲ੍ਹ ਵਿੱਚ ਬੰਦ ਰਹਿਣ ਦੀ ਸਜ਼ਾ [ ਵਿਸ਼ੇ ] ਵੱਸ , ਕਾਬੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦ ਕ੍ਰਿ. ਵਿ— ਕਦਾ. ਕਬ. ਕਦੋਂ. “ ਕਉਣ ਕਹੈ ਤੂ ਕਦ ਕਾ.” ( ਤੁਖਾ ਛੰਤ ਮ : ੫ ) “ ਕਦਹੁ ਸਮਝਾਇਆ ਜਾਇ.” ( ਮ : ੩ ਵਾਰ ਸ੍ਰੀ ) ੨ ਦੇਖੋ , ਕੱਦ । ੩ ਅ਼ ਮਿਹਨਤ. ਕੋਸ਼ਿਸ਼ । ੪ ਫ਼ਾ । ੫ ਸ਼ਖਸ. ਕੋਈ ਪੁਰਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਦੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦੂ ਫ਼ਾ ਘੀਆਕੱਦੂ. “ ਬੇਲਹਿ ਤੇ ਕਦੂਆ ਕਟ ਡਾਰ੍ਯੋ.” ( ਚੰਡੀ ੧ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਦੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦੇ . ਦੇਖੋ , ਕਦਾ. “ ਸਹਸਾ ਕਦੇ ਨ ਜਾਇ.” ( ਵਾਰ ਮਾਰੂ ੧ ਮ : ੩ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦ . ਖਤ੍ਰੀ ਗੋਤ੍ਰ , ਜੋ ਛੋਟੇ ਸਰੀਣਾਂ ਵਿੱਚੋਂ ਹੈ । ੨ ਅ਼ ਡੀਲ. ਆਕਾਰ ਦੀ ਲੰਬਾਈ ਚੌੜਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਦੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦੂ . ਦੇਖੋ , ਕਦੂਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਦ . ਸੰ. ਸੰਗ੍ਯਾ— ਜੁਹੀ ਦੀ ਕਿ਼ਸਮ ਦਾ ਇੱਕ ਬੂਟਾ , ਜਿਸ ਨੂੰ ਚਿੱਟੇ ਫੁੱਲ ਲਗਦੇ ਹਨ. ਬਰਦਮਾਨ. ਚਾਂਦਨੀ. ਕੁੰਦ ਦੇ ਫੁੱਲ. ਕਵਿਜਨ ਇਨ੍ਹਾਂ ਦੀ ਉਪਮਾ ਦੰਦਾਂ ਨੂੰ ਦਿੰਦੇ ਹਨ. “ ਪੀਤ ਬਸਨ ਕੁੰਦ ਦਸਨ.” ( ਸਵੈਯੇ ਮ : ੪ ਕੇ ) ਦੇਖੋ , ਡੇਲਾ । ੨ ਕਮਲ । ੩ ਨੌ ਨਿਧੀਆਂ ਵਿੱਚੋਂ ਇੱਕ ਨਿਧਿ । ੪ ਗੁਰੁਪ੍ਰਤਾਪਸੂਰਯ ਵਿੱਚ ਕਕੁਦੑ ( ਢੱਟ ) ਦੀ ਥਾਂ ਭੀ ਕੁੰਦ ਸ਼ਬਦ ਆਇਆ ਹੈ. “ ਬ੍ਰਿਖਭ ਬਿਲੰਦ ਬਲੀ ਤਨ ਪੀਨ । ਜਿਨ ਕੀ ਕੁੰਦ1  ਤੁੰਗ ਦੁਤਿ ਕੀਨ.” ( ਗੁਪ੍ਰਸੂ ) ੫ ਫ਼ਾ. ਖੁੰਢਾ । ੬ ਜੜ੍ਹਮਤਿ । ੭ ਦਾਨਾ. ਬੁੱਧਿਮਾਨ । ੮ ਦਿਲੇਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੈਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਦ . ਅ਼ ਸੰਗ੍ਯਾ— ਬੰਧਨ. ਬੰਦਿਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਦ . ਪ੍ਰਾ. ਸੰਗ੍ਯਾ— ਦਿਸ਼ਾ. ਤਰਫ. ਓਰ. “ ਜੈ ਜੈ ਸ਼ਬਦ ਬਦਤ ਚਹੁ ਕੋਦ.” ( ਨਾਪ੍ਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਦੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਦੋ ਦੇਖੋ , ਕੋਦਉ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਦੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਦੂ . ਸੰਘਰ ਗੋਤ ਦਾ ਇੱਕ ਪ੍ਰੇਮੀ , ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਅਤੇ ਪਰੋਪਕਾਰੀ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੈਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Imprisonment _ ਕੈਦ : ਵਿਅਕਤੀ ਦੀ ਸੁਤੰਤਰਤਾ ਉਤੇ ਪਾਬੰਦੀ । ਇਹ ਪਾਬੰਦੀ ਉਸ ਦੀ ਇੱਛਾ ਦੇ ਵਿਰੁਧ ਹੁੰਦੀ ਹੈ । ਵਿਅਕਤੀ ਨੂੰ ਅਜਿਹੀ ਥਾਂ ਤੇ ਵੀ ਡੱਕ ਕੇ ਰਖਿਆ ਜਾ ਸਕਦਾ ਹੈ ਜੋ ਆਮ ਤੌਰ ਤੇ ਇਸ ਪ੍ਰਯੋਜਨ ਲਈ ਵਰਤੀ ਜਾਂਦੀ ਹੋਵੇ ਜਾਂ ਕਿਸੇ ਹੋਰ ਥਾਂ ਦੀ ਵੀ ਇਸ ਪ੍ਰਯੋਜਨ ਲਈ ਵਰਤੋਂ ਕੀਤੀ ਜਾ ਸਕਦੀ ਹੈ । ਮਨੁੱਖ ਨੂੰ ਕੈਦ ਰਖਣ ਦਾ ਕੰਮ ਜ਼ਬਾਨੀ ਹੁਕਮ ਦੁਆਰਾ ਜਾਂ ਤਾਕਤ ਦੀ ਵਰਤੋਂ ਕਰਕੇ ਵੀ ਕੀਤਾ ਜਾ ਸਕਦਾ ਹੈ । ਕਿਸੇ ਥਾਂ ਤੇ ਕਿਸੇ ਵਿਅਕਤੀ ਨੂੰ ਹੋਰਥੇ ਨ ਜਾਣ ਦੇਣਾ ਜਾਂ ਉਸ ਨੂੰ ਇਹ ਕਹਿ ਕੇ ਰੋਕ ਲੈਣਾ ਕਿ ਉਸ ਨੂੰ ‘ ‘ ਗ੍ਰਿਫ਼ਤਾਰ ਕੀਤਾ ਜਾਂਦਾ ਹੈ’ ’ ਵੀ ਕੈਦ ਦੇ ਵਰਗ ਵਿਚ ਆਉਣ ਵਾਲੀ ਪਾਬੰਦੀ ਹੈ ।

            ਭਾਰਤੀ ਦੰਡ ਸੰਘਤਾ ਅਨੁਸਾਰ ਕੈਦ ਸਜ਼ਾ ਦੀ ਇਕ ਕਿਸਮ ਹੈ ਜੋ ਦੋ ਪ੍ਰਕਾਰ ਦੀ ਅਰਥਾਤ ਸਾਦਾ ਜਾਂ ਸਖ਼ਤ ਅਥਵਾ ਮੁੱਸ਼ਕਤੀ ਹੋ ਸਕਦੀ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਦ ਵੇਖੋ ਕਦਿ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਦੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਦੇ ਕਿਸੇ ਸਮੇਂ ਵੀ- ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ । ਵੇਖੋ ਕਦਿ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁੰਦ ( ਸੰ. । ਸੰਸਕ੍ਰਿਤ ਕੁੰਦ : ) ਚਾਂਦਨੀ ਦੇ ਫੁਲ । ਮਰਤਬਾਨ ਦੇ ਫੁਲ ( ਇਕ ਪ੍ਰਕਾਰ ਦਾ ਚੰਬਾ ) । ਯਥਾ-‘ ਪੀਤ ਬਸਨ ਕੁੰਦ ਦਸਨ’ ਪੀਲੇ ਬਸਤ੍ਰ ਹਨ ਤੇ ਮਰਤਬਾਨ ਦੇ ਫੁਲਾਂ ਵਾਂਙ ਦੰਦ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁੰਦੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੁੰਦੇ ( ਸੰ. । ਫ਼ਾਰਸੀ ਕੁੰਦਹ ) ਬੰਦੂਕ ਦਾ ਦਸਤਾ , ਬੰਦੂਕ । ਯਥਾ-‘ ਚੜਿ ਕੈ ਘੋੜੜੈ ਕੁੰਦੇ ਪਕੜਹਿ’ ਭਾਵ ਇਹ ਕਿ ਗ੍ਯਾਨ ਦੇ ਘੋੜੇ ਪੁਰ ਚੜ੍ਹਕੇ ਉਪਦੇਸ਼ ਦੀਆਂ ਬੰਦੂਕਾਂ ਪਕੜਦੇ ਹਨ । ਅਗੇ ਲਿਖਿਆ ਹੈ ਕਿ ਖੂੰਡੀ ਦੇ ਖੇਡਾਰੀ ਹਨ ਭਾਵ ਵਿਸ਼੍ਯਾਸ਼ਕਤ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੱਦੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੱਦੂ : ਇਹ ਭਾਰਤ ਦੀ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਇਕ ਬਹੁਤ ਸੁਆਦਲੀ ਗਰਮੀ ਰੁੱਤ ਦੀ ਸਬਜ਼ੀ ਹੈ । ਇਸ ਨਾਂ ਹੇਠ ਚੱਪਣ ਕੱਦ ਅਤੇ ਵਲਾਇਤੀ ਕੱਦੂ ਵੀ ਆਉਂਦੇ ਹਨ । ਵਲਾਇਤੀ ਕੱਦੂ ਨੂੰ ਅੰਗ੍ਰੇਜ਼ੀ ਵਿਚ ਵਿੰਟਰ ਸੁਕੈਸ਼ ਵੀ ਕਿਹਾ ਜਾਂਦਾ ਹੈ । ਚੱਪਣ ਕੱਦੂ ਨੂੰ ਹਰਾ ਹਰਾ ਤੋੜ ਕੇ ਇਸ ਦੀ ਸਬਜ਼ੀ ਬਣਾਈ ਜਾਂਦੀ ਹੈ । ਇਹ ਸਿਰਫ਼ ਗਰਮੀਆਂ ‘ ਚ ਹੀ ਹੁੰਦਾ ਹੈ । ਵਲਾਇਤੀ ਕੱਦੂ ਵਧੇਰੇ ਪਹਾੜਾਂ ਵਿਚ ਹੀ ਉਗਇਆ ਜਾਂਦਾ ਹੈ । ਕੱਦੂ ਦੀ ਇਕ ਹੋ ਕਿਸਮ ਸੀਤਾਫਲ ਨੂੰ ਤਕਰੀਬਨ ਸਾਰੇ ਭਾਰਤ ਵਿਚ ਹੀ ਉਗਾਇਆ ਜਾਂਦਾ ਹੈ । ਇਹ ਕਾਫ਼ੀ ਸਮਾਂ ਠੀਕ ਰਹਿ ਸਕਦਾ ਹੈ ਅਤੇ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ । ਕੱਦੂ ਦੀ ਸਬਜ਼ੀ ਤੋਂ ਕੲੀ ਚੀਜਾਂ ਤਿਆਰ ਕੀਤੀਆਂ ਜਾਂਦੀਆਂ ਹਨ । ਛੋਟੇ ਛੋਟੇ ਪੱਤੇ , ਨਰਮ ਨਰਮ ਤਣੇ ਤੇ ਫੁੱਲ ਆਦਿ ਵੀ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਹਨ ।

                  ਕੱਦੂ ਦੇ ਭੋਜਨ ਗੁਣ ਇਸ ਪ੍ਰਕਾਰ ਹਨ :

                                                                                                                  ਪ੍ਰਤਿ 100 ਗ੍ਰਾ. ਖਾਣ ਯੋਗ ਭਾਗ

                  ਨਮੀ                    92.6 ਗ੍ਰਾ.            ਰਿਬੋਫ਼ਲਾਵੀਨ      0.04 ਮਿ. ਗ੍ਰਾ.

                  ਚਰਬੀ                0.1  ਗ੍ਰਾ.              ਵਿਟਾਮਿਨ ਸੀ        2 ਮਿ. ਗ੍ਰਾ

                  ਪ੍ਰੋਟੀਨ                1 4 ਗ੍ਰਾ .            ਹੋਰ ਕਾਰਬੋਹਾੲਡ੍ਰੇਟ  46 ਮਿ. ਗ੍ਰਾ .

                  ਖਣਿਜਾਂ              0.6  ਗ੍ਰਾ .           

                  ਰੇਸ਼ੇ                      0.7    ਗ੍ਰਾ.            ਕੈਲਸੀਅਮ                  1.0 ਮਿ. ਗ੍ਰਾ.

                ਕੈਲੋਰੀਆਂ          25                              ਫ਼ਾੱਸਫ਼ੋਰਸ                    30 ਮਿ. ਗ੍ਰਾ.

ਮੈਗਨੀਸ਼ੀਅਮ    14  ਮਿ. ਗ੍ਰਾ.    ਸੋਡੀਅਮ                            5.6 ਮਿ. ਗ੍ਰ

ਪ੍ਰਤਿ 100 ਗ੍ਰਾਮ ਖਾਣ ਯੋਗ ਭਾਗ

ਲੋਹਾ            0.7 ਮਿ. ਗ੍ਰਾ.              ਤਾਂਬਾ                        0.20 ਮਿ. ਗ੍ਰਾ.

                  ਪੋਟਾਸ਼ੀਅਮ 139 ਮਿ.ਗ੍ਰਾ.            ਕਲੋਰੀਨ                4      ਮਿ. ਗ੍ਰਾ.

                  ਗੰਧਕ        16 ਮਿ. ਗ੍ਰਾ.              ਥਾਇਆਮੀਨ          0.06 ਮਿ. ਗ੍ਰਾ.

                  ਵਿਟਾਮਿਨ  ਏ  84 ਪ੍ਰਤਿ ਇਕਾਈ  ਨਿਕੋਟਿਨਿਕ  ਐਸਿਡ 0.5 ਮਿ. ਗ੍ਰਾ.

                  ਕੱਦੂ ਦੀ ਖੇਤੀ ਪੂਰਵ- ਇਤਿਹਾਸਕ ਕਾਲ ਤੋਂ ਹੀ ਹੁੰਦੀ ਆ ਰਹੀ ਹੈ ਤੇ ਇਸ ਦੀਆਂ ਉਪਰੋਕਤ ਤਿੰਨਾਂ ਕਿਸਮਾਂ ਦਾ ਮੂਲ- ਅਸਥਾਨ ਅਮਰੀਕਾ ਦੇ ਤਪਤ- ਖੰਡ ਹੈ । ਪੁਰਾਤਨ ਰੈੱਲ ਇੰਡੀਅਨ ਮਕਬਰਿਆਂ ‘ ਚ ਮਿਲੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਕੱਦੂ , ਚੱਪਣ ਕੱਦੂ ਤੇ ਵਲਾਇਤੀ ਕੱਦੂ 2000 ਈ. ਪੂ. ‘ ਚ ਵੀ ਮਨੁੱਖੀ ਭੋਜਨ ਦਾ ਅੰਗ ਸਨ । ਇਨ੍ਹਾਂ ਸਾਰਿਆਂ ਦਾ ਸਬੰਧ ਕੁਕਰਬਿਟੇਸੀ ਪਰਿਵਾਰ ( ਕੁਲ ) ਅਤੇ ਕੁਕਰਬਿਟਾ ਪ੍ਰਜਾਤੀ ਨਾਲ ਹੈ ।

                  ਕਿਸਮਾਂ - ਕੱਦੂ ਦੀਆਂ ਕੁਝ ਕੁ ਪ੍ਰਚਲਿਤ ਕਿਸਮਾਂ ਲਾਰਜ ਰੈੱਡ , ਲਾਰਜ ਰਾਊਂਡ , ਯੈਲੋ ਫ਼ਲੈਸ਼ , ਅਰਲੀ ਯੈਲੋ , ਪ੍ਰੌਲਿਫਿਕ , ਆਸਟ੍ਰੇਲੀਅਨ ਗ੍ਰੀਨ , ਬਟਰਨੱਟ ਤੇ ਗ੍ਰੀਨ ਹੱਬਾਰਡ ਹਨ ।

                  ਕਾਸ਼ਤ - ਕੱਦੂ ਗਰਮੀਆਂ ਦੀ ਫ਼ਸਲ ਹੈ , ਪਰ ਇਹ ਤਰਬੂਜ਼ ਤੇ ਖ਼ਰਬੂਜੇ ਨਾਲੋਂ ਕੁਹਰਾ ਵਧੇਰੇ ਬਰਦਾਸ਼ਤ ਕਰ ਸਕਦੀ ਹੈ । ਕੱਦੂ ਮੁਕਾਬਲਤਨ ਘੱਟ ਤਾਪਮਾਨ ਤੇ ਵਧੇਰੇ ਨਮੀ ਵਾਲੇ ਖੰਡਾਂ ‘ ਚ ਚੰਗਾ ਹੁੰਦਾ ਹੈ । ਇਸ ਦੇ ਪੌਦੇ ਥੋੜ੍ਹੀ ਬਹੁਤੀ ਛਾਂ ਵਿਚ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਅਨਾਜੀ ਫ਼ਸਲਾਂ ਦੇ ਨਾਲ ਵੀ ਉਗਇਆ  ਜਾਂਦਾ ਹੈ । ਕੱਦੂ ਆਮ ਤੌਰ ਤੇ 110-120 ਦਿਨਾਂ ‘ ਚ ਪੱਕ ਕੇ ਤਿਆਰ ਹੋ ਜਾਂਦਾ ਹੈ । ਇਹ ਲਈ ਕੱਦੂ ਦੀ ਚੰਗੀ ਫ਼ਸਲ ਲਈ ਲਗਭਗ ਚਾਰ ਮਹੀਨੇ ਕੁਹਰਾ-ਰਹਿਤ ਮੌਸਮ ਰਹਿਣਾ ਲਾਜ਼ਮੀ ਹੈ । ਇਹ ਦੀ ਚੰਗੀ ਕਾਸ਼ਤ ਲਈ ਜ਼ਰੂਰੀ ਹੈ ਕਿ ਜ਼ਮੀਨ ਚੰਗੀ ਹੋਵੇ ਬਸ਼ਰਤੇ ਕਿ ਉਸ ਵਿਚ ਜਲ- ਨਿਕਾਸ ਦਾ ਚੰਗਾ ਪ੍ਰਬੰਧ ਹੋਵੇ । ਇਨ੍ਹਾਂ ਦੀਆਂ ਜੜ੍ਹਾਂ ਤਾਂ ਉਪਰ ਹੀ ਰਹਿੰਦੀਆਂ ਹਨ ਪਰ ਫੈਲਦੀਆਂ ਵਧੇਰੇ ਹਨ ।     ਇਹ ਦਰਮਿਆਨੇ ਮੇਲ ਦੀ ਖਾਰੀ ਜ਼ਮੀਨ ‘ ਚ ਵੀ ਹੋ ਜਾਂਦੇ ਹਨ । ਪਰ 6.0 ਜਾਂ 6.5PH ਵਾਲੀ ਜ਼ਮੀਨ ‘ ਚ ਇਹ ਵਧੀਆ ਹੁੰਦੇ ਹਨ ।

                  ਮੈਦਾਨਾਂ ਵਿਚ ਗਰਮੀਆਂ ਦੀ ਫ਼ਸਲ ਦੀ ਬਿਜਾਈ ਆਮ ਤੋਰ ਤੇ ਜਨਵਰੀ ਤੋਂ ਮਾਰਚ ਤਕ ਕੀਤੀ ਜਾਂਦੀ ਹੈ । ਅਗੇਤੀ ਫ਼ਸਲ ਪੈਦਾ ਕਰਨ ਲਈ ਦਰਿਅਵਾਂ  ਦੇ ਪਾਟ ‘ ਚ ਕਈ ਵਾਰ ਬਿਜਾਈ ਦਸੰਬਰ ‘ ਚ ਵੀ ਕਰ ਦਿਤੀ ਜਾਂਦੀ ਹੈ । ਕਈ ਵਾਰ ਕੱਦੂ , ਆਲੂਆਂ ਦੀ ਪੁਟਾਈ ਤੋਂ ਪਹਿਲਾਂ ਬੀਜ ਦਿੱਤੇ ਜਾਂਦੇ ਹੈ । ਬਰਸਾਤੀ ਫ਼ਸਲ ਦੀ ਬਿਜਾਈ ਜੂਨ- ਜੁਲਾਈ ‘ ਚ ਕੀਤੀ ਜਾਂਦੀ ਹੈ । ਆਮ ਤੋਰ ਤੇ 100 ਗ੍ਰਾ. ਵਿਚ      ਛੇ ਕੁ ਸੋ ਬੀਜ ਹੁੰਦੇ ਹਨ । ਇਕ ਹੈਕਟੇਅਰ ‘ ਚ 7-8 ਕਿ. ਗ੍ਰਾ. ਬੀਜ ਪਾਇਆ ਜਾਂਦਾ ਹੈ ।

                  ਚੰਗੀਆਂ ਕਿਸਮਾਂ ਦੇ ਕੱਦੂ ਪੂਰੀ ਤਰ੍ਹਾਂ ਪੱਕ ਜਾਣ ਤੇ ਹੀ ਤੋੜਨੇ ਚਾਹੀਦੇ ਹਨ । ਛਿੱਲ ਜਦੋਂ ਸਖ਼ਤ ਹੋ ਜਾਵੇ ਤਾਂ ਸਬਜ਼ੀ ਦੇ ਪੱਕਣ ਦਾ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਂਦਾ ਹੈ । ਤੋੜਨ ਪਿੱਛੋਂ ਕੱਦੂਆਂ ਨੂੰ ਛੋਟੇ ਛੋਟੇ ਢੇਰਾਂ ‘ ਚ ਰਖਿਆ ਜਾਂਦਾ ਹੈ ਤੇ ਫਿਰ ਕੁਝ ਦਿਨ ਧੁੱਪੇ ਜਾਂ ਛਾਵੇਂ ਰਖ ਕੇ ਸੁਕਾ ਲਿਆ ਜਾਂਦਾ ਹੈ । ਕੱਦੂਆਂ ਨੂੰ ਗੋਦਾਮਾਂ ਵਿਚ ਰਖਣ ਲਈ ਪਹਿਲੇ ਦੋ-ਤਿੰਨ ਹਫ਼ਤੇ 15-20 ਸੈਂ. ਤਾਪਮਾਨ ਤੇ 75 ਫ਼ੀ ਸਦੀ ਸਾਪੇਖੀ ਸਿੱਲ੍ਹ ਦੀ ਹੀ ਲੋੜ ਹੁੰਦੀ ਹੈ ।

                  ਚੱਪਣ ਕੱਦੂ , ਬੀਜਾਂ ਦੇ ਪੱਕਣ ਤੋਂ ਪਹਿਲਾਂ ਪਹਿਲਾਂ ਹਰੇ ਹਰੇ ਹੀ ਤੋੜ ਲਏ ਜਾਂਦੇ ਹਨ । ਤੋੜਨ ਸਮੇਂ ਚੱਪਣ ਕੱਦੂ ਨਰਮ ਨਰਮ ,   ਪੀਲੇ ਹਰੇ ਰੰਗ ਦਾ ਅਤੇ ਪੂਰੇ ਵਿਕਸਿਤ ਕੱਦੂ ਨਾਲੋਂ 13 ਹੋਣਾ ਚਾਹੀਦਾ ਹੈ । ਚੱਪਣ ਕੱਦੂ ਵੇਲ ਨਾਲੋਂ ਥੋੜ੍ਹਾ ਜਿਹਾ ਮਰੋੜਾ ਦੇ ਕੇ ਤੋੜਿਆ ਜਾਂਦਾ ਹੈ । ਆਮ ਤੌਰ ਤੇ ਉਸ ਨਾਲ ਡੰਡੀ ਵੀ ਬਿਲਕੁਲ ਨਹੀਂ ਰਹਿਣ ਦਿਤੀ ਜਾਂਦੀ । ਝਾੜ ਲਗਭਗ 250 ਕੁਇੰਟਲ ਫ਼ੀ ਹੈਕਟੇਅਰ ਮਿਲਦਾ ਹੈ ।

                  ਬਿਮਾਰੀਆਂ ਅਤੇ ਕੀੜੇ ਮਕੌੜੇ -ਇਸ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਅਤੇ ਕੀੜੇ ਮਕੌੜੇ ਅਤੇ ਉਨ੍ਹਾਂ ਦੀ ਰੋਕਥਾਮ ਦੇ ਢੰਗ ਖੀਰੇ ਵਾਲੇ ਹੀ ਹਨ । ਮੁੱਖ ਰੋਗ ਜੀਵਾਣੂ-ਕੁਮਲਾਉਣ , ਫਫੁੰਦੀ-ਫੋੜੇ , ਲੂੰਦਾਰ ਉੱਲੀ , ਧੂੜਾ ਉੱਲੀ , ਨੋਕਦਾਰ ਪੱਤਾ ਧੱਬੇ , ਚਿੱਤੀ ਆਦਿ ਹਨ ( ਵਿਸਤਾਰ ਲਈ ਵੇਖੋ  ਖੀਰਾ ) ।

                  ਹ. ਪੁ.- ਸਬਜ਼ੀਆਂ- ਚੌਧਰੀ    : 176


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕੈਦੋਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੈਦੋਂ : ਇਹ ਪੰਜਾਬੀ ਸਾਹਿਤ ਵਿਚ ਪ੍ਰਚਲਿਤ ਹੀਰ-ਰਾਂਝੇ ਦੀ ਪ੍ਰਸਿੱਧ ਕਹਾਣੀ ਦਾ ਖਲਨਾਇਕ ਹੈ । ਕਹਾਣੀ ਵਿਚ ਇਹ ਹੀਰ ਦਾ ਚਾਚਾ ਅਤੇ ਚੂਚਕ ਦਾ ਛੋਟਾ ਭਰਾ ਹੈ । ਇਸ ਨੂੰ ਲੰਗਾ ਅਤੇ ਕੋਝਾ ਜਿਹਾ ਦਿਖਾਇਆ ਗਿਆ ਹੈ । ਇਹ ਹਰ ਵੇਲੇ ਹੀਰ ਅਤੇ ਰਾਂਝੇ ਦੇ ਪ੍ਰੇਮ ਦੀਆਂ ਸੂਹਾਂ ਲੈਂਦਾ ਫਿਰਦਾ ਰਹਿੰਦਾ ਸੀ ਅਤੇ ਫਿਰ ਮਿਰਚ ਮਸਾਲਾ ਲਗਾ ਕੇ ਸੱਚੀਆਂ ਝੂਠੀਆਂ ਗੱਲਾਂ ਹੀਰ ਦੀ ਮਾਂ ਮਲਕੀ ਅਤੇ ਪਿਤਾ ਚੂਚਕ ਨੂੰ ਦੱਸਦਾ ਰਹਿੰਦਾ ਸੀ । ਇਕ ਵਾਰੀ ਇਹ ਮੰਗਤੇ ਦਾ ਭੇਸ ਵਟਾ ਕੇ ਹੀਰ ਤੋਂ ਕੁਝ ਚੂਰੀ ਲੈ ਲੈਂਦਾ ਹੈ , ਜਿਹੜੀ ਉਹ ਬੇਲੇ ਵਿਚ ਮੱਝਾਂ ਚਰਾਉਂਦੇ ਰਾਂਝੇ ਲਈ ਲੈ ਕੇ ਜਾਇਆ ਕਰਦੀ ਸੀ । ਉਹੀ ਚੂਰੀ ਇਹ ਚੂਚਕ ਅਤੇ ਮਲਕੀ ਨੂੰ ਦਿਖਾ ਕੇ ਕਲੇਸ਼ ਖੜਾ ਕਰਦਾ ਹੈ । ਇਸ ਦੀਆਂ ਅਜਿਹੀਆਂ ਕਰਤੂਤਾਂ ਬਦਲੇ ਹੀਰ ਨੇ ਆਪਣੀਆਂ ਸਹੇਲੀਆਂ ਦੀ ਮਦਦ ਨਾਲ ਕਿੰਨੀ ਵਾਰੀ ਇਸ ਨੂੰ ਚੰਗੀ ਕੁੱਟ ਵੀ ਚਾੜ੍ਹੀ ਅਤੇ ਥਾਂ ਥਾਂ ਤੇ ਇਸ ਦੀ ਭੰਡੀ ਵੀ ਕੀਤੀ ਪਰ ਕੈਦੋਂ ਵੀ ਹੀਰ ਦੇ ਖਹਿੜੇ ਪਿਆ ਹੋਇਆ ਸੀ । ਇਸ ਨੇ ਉਸ ਦਾ ਵਿਆਹ ਖੇੜਿਆਂ ਦੇ ਸੈਦੇ ਨਾਲ ਕਰਵਾ ਦਿੱਤਾ । ਜਦੋਂ ਹੀਰ ਖੇੜਿਆਂ ਤੋਂ ਰਾਂਝੇ ਨਾਲ ਭੱਜ ਨਿਕਲਦੀ ਹੈ ਅਤੇ ਦੋਵੇਂ ਫੜੇ ਜਾਂਦੇ ਹਨ ਤਾਂ ਕਾਜ਼ੀ ਦਾ ਫ਼ੈਸਲਾ ਹੀਰ-ਰਾਂਝੇ ਦੇ ਹੱਕ ਵਿਚ ਹੁੰਦਾ ਹੈ । ਇਸ ਉੱਤੇ ਹੀਰ ਦੇ ਮਾਂ-ਪਿਉ ਤਾਂ ਉਸ ਦਾ ਵਿਆਹ ਰਾਂਝੇ ਨਾਲ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਕੈਦੋਂ ਉਦੋਂ ਫਿਰ ਹੀਰ ਨਾਲ ਵੈਰ ਕਮਾਉਂਦਾ ਹੈ । ਇਹ ਰਾਂਝੇ ਨੂੰ ਆਪਣੇ ਪਿੰਡੋਂ ਬਰਾਤ ਲਿਆਉਣ ਲਈ ਭੇਜ ਦਿੰਦਾ ਹੈ ਅਤੇ ਮਗਰੋਂ ਚੂਚਕ ਤੇ ਮਲਕੀ ਨਾਲ ਮਿਲ ਕੇ ਹੀਰ ਨੂੰ ਜ਼ਹਿਰ ਦੇ ਕੇ ਮਰਵਾ ਦਿੰਦਾ ਹੈ ।

                  ਇਸ ਤਰ੍ਹਾਂ ਕੈਦੋਂ ਇਕ ਸਫ਼ਲ ਖਲਨਾਇਕ ਵਾਂਗ ਹੀਰ-ਰਾਂਝੇ ਦੀ ਕਹਾਣੀ ਨੂੰ ਥਾਂ ਥਾਂ ਤੇ ਨਾਟਕੀ ਮੋੜ ਦਿੰਦਾ ਹੈ । ਹੁਣ ਪੰਜਾਬ ਵਿਚ ਲੋਕ ਲੰਗੇ ਬੰਦੇ ਨੂੰ ‘ ਕੈਦੋਂ’ ਕਹਿ ਕੇ ਟਿੱਚਰ ਕਰਦੇ ਹਨ । ਇਵੇਂ ਹੀ ਬਣਦੇ ਕੰਮ ਨੂੰ ਵਿਗਾੜਨ ਵਾਲੇ ਬੰਦੇ ਨੂੰ ਵੀ ‘ ਕੈਦੋਂ’ ਕਿਹਾ ਜਾਂਦਾ ਹੈ । ਇਉਂ ‘ ਕੈਦੋਂ’ ਚੁਗਲੀ ਆਦਿ ਕਰਨ ਵਾਲੇ ਘਟੀਆ ਕਿਰਦਾਰਾਂ ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.