ਕੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ ( ਵਿ , ਇ ) ਬੀਜਣ ਤੋਂ ਪਿੱਛੋਂ ਪਾਣੀ ਨਾ ਦਿੱਤੇ ਜਾਣ ਵਾਲੀ ਕਣਕ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ ( ਨਾਂ , ਇ ) ਨਹੁੰ ਨਾਲ ਲੱਗਦੀ ਮਾਸ ਦੀ ਕੰਨੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ 1 [ ਨਾਂਇ ] ਕਿਨਾਰਾ , ਹਾਸ਼ੀਆ; ਜੁੱਤੀ ਦਾ ਬਖੀਏ ਵਾਲ਼ਾ ਭਾਗ; ਨਹੁੰ ਨਾਲ਼ ਲਗਦਾ ਮਾਸ ਜਾਂ ਚਮੜੀ ਦਾ ਕਿਨਾਰਾ; ਇੱਕ ਕਿਸਮ ਦਾ ਪਤਲਾ ਫ਼ੀਤਾ; ਅੱਖ ਦਾ ਕੋਨਾ; ਹੱਠ , ਜ਼ਿੱਦ , ਐਬ , ਵੈਰ 2

[ ਨਾਂਪੁ ] ਬੀਜਿਆ ਹੋਇਆ ਅਣਸਿੰਜਿਆ ਖੇਤ; ਕੱਲਰ , ਬੰਜਰ ਭੂਮੀ 3 [ ਵਿਸ਼ੇ ] ਅੰਨ੍ਹਾ , ਨੇਤਰਹੀਣ 4 [ ਨਾਂਇ ] ਕੇਂਦਰੀ ਭਾਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰ . ਸੰਗ੍ਯਾ— ਕਿਨਾਰਾ. ਸਿਰਾ. ਧਾਰ. ਹ਼ਾਸ਼ੀਆ. ਵਸਤ੍ਰ ਦੇ ਕਿਨਾਰੇ ਲਾਈ ਗੱਠ । ੨ ਅੱਖ ਦਾ ਕੋਆ । ੩ ਕੋਟਿ. ਕ੍ਰੋੜ. “ ਨਹੀ ਰਹਿਤ ਬਿਧਿ ਕੋਰ.” ( ਗੁਵਿ ੧੦ ) “ ਲਾਖ ਲਾਖ ਕਈ ਕੋਰੈ.” ( ਕਾਨ ਮ : ੫ ) ੪ ਮਰਾ. ਹਠ. ੡੒ਦ । ੫ ਅ੶਽ਬ. ਦੋ੄. “ ਤਉ ਤਨਿ ਕਾਈ ਕੋਰ.” ( ਸ. ਫਰੀਦ ) ੬ ਵੈਰ । ੭ ਪੰਕਤਿ. ਕਤਾਰ । ੮ ਫ਼ਾ ਨੇਤ੍ਰਹੀਨ । ੯ ਕੱਲਰ. ਅਜਿਹੀ ਜ਼ਮੀਨ , ਜਿਸ ਵਿੱਚ ਖੇਤੀ ਨਾ ਹੋ ਸਕੇ । ੧੦ ਨਹਿਰੀ ਸੰਕੇਤ ਵਿੱਚ ਉਹ ਖੇਤ , ਜਿਸ ਨੂੰ ਬੀਜਣ ਪਿੱਛੋਂ ਪਾਣੀ ਨਾ ਮਿਲਿਆ ਹੋਵੇ । ੧੧ ਅਕੋਰ ( ਭੇਟਾ ) ਦਾ ਸੰਖੇਪ. “ ਸਸਤ੍ਰੰ ਛੋਰ , ਦੈ ਦੈ ਕੋਰ.” ( ਰਾਮਾਵ ) ੧੨ ਵਿ— ਕੋਰਾ. “ ਆਯੋ ਕੋਰ ਮੁੰਡਾਇ.” ( ਚਰਿਤ੍ਰ ੩੭੬ ) ਕੋਰਾ ਸਿਰ ( ਬਿਨਾ ਪਾਣੀ ਲਵਾਏ ) ਮੁੰਨਵਾ ਆਇਆ । ੧੩ ਅਣਲੱਗ. ਜੋ ਪਹਿਲਾਂ ਨਹੀਂ ਵਰਤਿਆ ਗਿਆ. “ ਏਕ ਢੋਲ ਤ੍ਰਿਯ ਕੋਰ ਮੰਗਾਵਾ.” ( ਚਰਿਤ੍ਰ ੩੫੫ ) ੧੪ ਸਿੰਧੀ— ਫਲ ਦੀ ਗੁਠਲੀ. ਖ਼ਾਸ ਕਰਕੇ ਅੰਬ ਦੀ ਗੁਠਲੀ । ੧੫ ਫੁੱਲ ਦੀ ਕਲੀ ( ਡੋਡੀ ) ਲਈ ਭਾਈ ਸੰਤੋਖ ਸਿੰਘ ਜੀ ਨੇ ਕੋਰ ਸ਼ਬਦ ਵਰਤਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੋਰ ( ਗੁ. । ਫ਼ਾਰਸੀ ਕੋਰ = ਟਿਬ ਖੜਿਬੀ , ਖੇਤੀ ਦੇ ਅਜੋਗ ਭੋਂਸੰਸਕ੍ਰਿਤ ਕੋਣ = ਟੇਢ ) ਕਸਰ , ਐਬ , ਘਾਟਾ । ਯਥਾ-‘ ਤਉ ਤਨਿ ਕਾਈ ਕੋਰ’ ਤੇਰੇ ਹੀ ਤਨ ਵਿਚ ਕੁਝ ਕਸਰ ਜਾਂ ਭੁੱਲ ਹੈ , ਸੁਹਾਗ ਵਿਚ ਕੁਛ ਕਸਰ ਨਹੀਂ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.