ਲਾਗ–ਇਨ/ਨਵਾਂ ਖਾਤਾ |
+
-
 
ਕੋਰਮ

Quarum ਕੋਰਮ: ਕੋਰਮ ਕਿਸੇ !ਸਭਾ ਦੀ ਮੀਟਿੰਗ ਲਈ ਲੋੜੀਂਦੀ ਮੈਂਬਰਾਂ ਦੀ ਅਜਿਹੀ ਗਿਣਤੀ ਹੁੰਦੀ ਹੈ ਜਿਨ੍ਹਾਂ ਦਾ ਮੀਟਿੰਗ ਵਿਚ ਉਪਸਥਿਤ ਹੋਣਾ ਜ਼ਰੂਰੀ ਹੁੰਦਾ ਹੈ। ਗਿਣਤੀ ਘੱਟ ਹੋਣ ਦੀ ਸੂਰਤ ਵਿਚ ਮੀਟਿੰਗ ਨਹੀਂ ਹੋ ਸਕਦੀ ਅਤੇ ਇਸਨੂੰ ਸਥਗਿਤ ਕਰ ਦਿੱਤਾ ਜਾਂਦਾ ਹੈ। ਕੋਰਮ ਦੀ ਲੋੜ ਅਨੁਚਿਤ ਰੂਪ ਵਿਚ ਮੈਂਬਰਾਂ ਦੀ ਘੱਟ ਗਿਣਤੀ ਦੁਆਰਾ ਸੰਸਥਾ ਦੇ ਨਾਂ ਤੇ ਪੂਰਣ ਰੂਪ ਵਿਚ ਅਪ੍ਰਤਿਨਿਸਤ ਰੂਪ ਵਿਚ ਕੀਤੀ ਜਾਣ ਵਾਲੀ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਹੁੰਦਾ ਹੈ।

      ਕੋਰਮ ਨੂੰ ਨਕਾਰਨ ਦੀ ਜੁਗਤ ਰਾਹੀਂ ਘੱਟ-ਗਿਣਤੀਆਂ ਨੇ ਵਿਧਾਨ ਸਭਾਵਾਂ ਵਿਚ ਅਜਿਹੇ ਉਪਾਵਾਂ ਨੂੰ ਅਪਣਾਉਣ ਦੀ ਰਾਹ ਬੰਦ ਕਰਨ ਦੇ ਯਤਨ ਕੀਤੇ ਹਨ ਜਿਨ੍ਹਾਂ ਦੀ ਉਹ ਵਿਰੋਧਤਾ ਕਰਦੇ ਹਨ। ਕੋਰਮ ਨਕਾਰਨ ਨੂੰ ਖਤਮ ਕਰਨ ਲਈ ਵਿਧਾਨ ਸਭਾਵਾਂ ਦੁਆਰਾ ਨਿਯਮ ਬਣਾਏ ਗਏ ਹਨ।

ਲੇਖਕ : ਡਾ. ਡੀ. ਆਰ ਸਚਦੇਵਾ,     ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/5/2015 12:00:00 AM
ਹਵਾਲੇ/ਟਿੱਪਣੀਆਂ: noreference

ਕਰਮੋ

ਕਰਮੋ: ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੀ ਪਤਨੀ ਅਤੇ ਸੋਢੀ ਮਨੋਹਰਦਾਸ ਮੇਹਰਬਾਨ ਦੀ ਮਾਤਾ ਜੋ ਸਦਾ ਇਹ ਸੋਚਦੀ ਰਹਿੰਦੀ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਕੋਈ ਨਰੀਨਾ ਔਲਾਦਹੋਣ ਕਾਰਣ ਗੁਰੂ-ਗੱਦੀ ਉਸ ਦੇ ਪੁੱਤਰ ਮੇਹਰਬਾਨ ਨੂੰ ਪ੍ਰਾਪਤ ਹੋਵੇਗੀ। (ਗੁਰੂ) ਹਰਿਗੋਬਿੰਦ ਜੀ ਦੇ ਪੈਦਾ ਹੋਣ ਨਾਲ ਇਸ ਦੀਆਂ ਸਾਰੀਆਂ ਉਮੀਦਾਂ ਮਿੱਟੀ ਵਿਚ ਮਿਲ ਗਈਆਂ ਪਰ ਇਹ ਹਾਲਾਤ ਨਾਲ ਸਮਝੌਤਾ ਕਰਨ ਵਾਲੀ ਨਹੀਂ ਸੀ, ਇਸ ਲਈ ਇਸ ਨੇ ਬਾਲਕ ਹਰਿਗੋਬਿੰਦ ਨੂੰ ਮਰਵਾਉਣ ਦੇ ਕਈ ਯਤਨ ਕੀਤੇ, ਪਰ ਸਫਲ ਨ ਹੋ ਸਕੀ। ਇਸ ਬਾਰੇ ‘ਗੁਰਬਿਲਾਸ ਪਾਤਿਸ਼ਾਹੀ ੬’ ਵਿਚ ਵਿਸਤਾਰ ਸਹਿਤ ਬ੍ਰਿੱਤਾਂਤ ਮਿਲ ਜਾਂਦਾ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਕੋਰਮ

Quorum_ਕੋਰਮ: ਕਿਸੇ ਸੰਸਥਾਂ ਦੇ ਮੈਂਬਰਾਂ ਦੀ ਉਹ ਘਟ ਤੋਂ ਘਟ ਗਿਣਤੀ ਜਿਨ੍ਹਾਂ ਦੀ ਹਾਜ਼ਰੀ ਉਸ ਸੰਸਥਾ ਦੀ ਕਿਸੇ ਬਾਡੀ ਦੁਆਰਾ ਜਾਇਜ਼ ਕਾਰਵਾਈ  ਕਰਨ ਲਈ ਜ਼ਰੂਰੀ ਮੰਨੀ ਜਾਂਦੀ ਹੈ ਤਾਂ ਜੋ ਉਸ ਦੁਆਰਾ ਕੀਤੀ ਕਾਰਵਾਈ ਕਾਨੂੰੂਨੀ ਤੌਰ ਤੇ ਜਾਇਜ਼ ਹੋਵੇ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਕਰਮ

ਕਰਮ (ਸਿਧਾਂਤ): ਪੁਨਰ ਜਨਮ ਅਤੇ ਆਵਾਗਵਣ ਨਾਲ ਸੰਬੰਧਿਤ ਇਕ ਸੰਕਲਪ ਜੋ ਭਾਰਤੀ ਖਿੱਤੇ ਦੀਆਂ ਧਾਰਮਿਕ ਪਰੰਪਰਾਵਾਂ , ਜਿਹਾ ਕਿ ਹਿੰਦੂ ਧਰਮ , ਜੈਨ ਧਰਮ, ਬੁੱਧ ਧਰਮ ਅਤੇ ਸਿੱਖ ਧਰਮ , ਦਾ ਇਕ ਮੂਲ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ‘ਕਰਮ’ ਸ਼ਬਦ ਨੂੰ ਤਿੰਨ ਵਿਭਿੰਨ ਅਰਥਾਂ ਵਿਚ ਵਰਤਿਆ ਗਿਆ ਹੈ। ਇਸ ਸ਼ਬਦ ਦਾ ਮੂਲ ਸੰਸਕ੍ਰਿਤ ਭਾਸ਼ਾ ਹੈ ਅਤੇ ਇਹ ਸੰਸਕ੍ਰਿਤ ਦੇ ‘ਕਰਮਨ’ ਦਾ ਰੂਪਾਂਤਰਣ ਹੈ ਅਤੇ ਸੰਸਕ੍ਰਿਤ ਦੇ ਇਸ ਸ਼ਬਦ ਦਾ ਮੂਲ ‘ਕਰਿ’ ਹੈ ਜਿਸ ਦਾ ਅਰਥ ਹੈ ਕਰਨਾ, ਨਿਰਬਾਹ, ਪੂਰਨ ਕਰਨਾ, ਬਨਾਉਣਾ, ਕਾਰਨ , ਆਦਿ। ਪੰਜਾਬੀ ਭਾਸ਼ਾ ਵਿਚ ਕਰਮ ਦਾ ਭਾਵ ਹੈ ਕੰਮ , ਕਿਰਿਆ ਅਤੇ ਕਾਰਜ। ਇਸ ਦਾ ਭਾਵ ਨਸੀਬ , ਕਿਸਮਤ ਵੀ ਹੈ ਕਿਉਂਕਿ ਇਹ ਮਾਨਵੀ ਕਾਰਜਾਂ ਤੋਂ ਪੈਦਾ ਹੁੰਦੀ ਹੈ। ਅਰਬੀ ਭਾਸ਼ਾ ਵਿਚ ‘ਕਰਮ’ ਸ਼ਬਦ ਨਦਰਿ ਜਾਂ ਦੈਵੀ ਮਿਹਰ ਜਾਂ ਕਿਰਪਾ ਦਾ ਸਮਾਨਾਰਥਿਕ ਵੀ ਹੈ। ਕਰਮ ਦਾ ਸਿਧਾਂਤ ਮੁੱਖ ਤੌਰ ਤੇ ਪਹਿਲੇ ਦੋ ਭਾਵ-ਅਰਥਾਂ ਨਾਲ ਸੰਬੰਧਿਤ ਹੈ ਭਾਵੇਂ ਕਿ ਰੱਬੀ ਮਿਹਰ ਦੇ ਤੌਰ ਤੇ ਕਰਮ ਅਹਿਮ ਹੈ ਕਿਉਂਕਿ ਕਰਮਾਂ ਦੇ ਪੂਰਨ ਤੌਰ ਤੇ ਖ਼ਤਮ ਕਰਨ, ਮੋਕਸ਼ ਜਾਂ ਮੁਕਤੀ ਦੀ ਪ੍ਰਾਪਤੀ ਅਤੇ ਜਨਮ-ਮਰਨ ਦੇ ਬੰਧਨ ਤੋਂ ਮੁਕਤੀ ਹਾਸਲ ਕਰਨ ਲਈ ਇਹ ਜ਼ਰੂਰੀ ਹੈ।

      ਕਰਮ ਸਿਧਾਂਤ ਅਨੁਸਾਰ ਹਰ ਸਰੀਰਿਕ ਜਾਂ ਮਾਨਸਿਕ ਕਰਮ ਦੇ ਆਪਣੇ ਸਿੱਟੇ ਹੁੰਦੇ ਹਨ ਜੋ ਇਸ ਜੀਵਨ ਜਾਂ ਅਗਲੇ ਜੀਵਨ ਵਿਚ ਭੁਗਤਣੇ ਪੈਂਦੇ ਹਨ। ਇਸ ਕਰਕੇ ਭਾਰਤੀ ਧਾਰਮਿਕ ਪਰੰਪਰਾਵਾਂ ਵਿਚ ਕਰਮ ਦਾ ਸਿਧਾਂਤ ਪੁਨਰ-ਅਵਤਾਰ ਅਤੇ ਆਵਾਗਵਣ ਦੇ ਸਿਧਾਂਤ ਅਤੇ ਕਿਰਿਆਵਾਂ ਨਾਲ ਜੁੜਿਆ ਹੋਇਆ ਹੈ। ਪੱਛਮ ਦੇ ਕੁਝ ਪ੍ਰਾਚੀਨ ਦਾਰਸ਼ਨਿਕ ਵੀ ਆਵਾਗਵਣ ਵਿਚ ਵਿਸ਼ਵਾਸ ਰੱਖਦੇ ਸਨ ਪਰੰਤੂ ਉਹਨਾਂ ਦੀ ਧਾਰਨਾ ਆਤਮਾ ਦੀ ਅਮਰਤਾ ਦੇ ਸਿਧਾਂਤ ਨਾਲ ਜੁੜੀ ਹੋਈ ਸੀ। ਦੂਜੇ ਪਾਸੇ, ਭਾਰਤੀ ਧਾਰਮਿਕ ਵਿਚਾਰਧਾਰਾ ਵਿਚ ਆਵਾਗਵਣ ਜ਼ਰੂਰੀ ਤੌਰ’ਤੇ ਕਰਮ ਨਾਲ ਸਹਿਗਾਮੀ ਰੂਪ ਵਿਚ ਜੁੜਿਆ ਹੋਇਆ ਹੈ। ਜੀਵ ਆਪਣੇ ਪਹਿਲੇ ਕਰਮਾਂ ਕਰਕੇ ਹੀ ਦੂਸਰਾ ਜਨਮ ਲੈਂਦਾ ਹੈ। ਪਰੰਤੂ ਇਸ ਪ੍ਰਕਿਰਿਆ ਵਿਚੋਂ ਵਿਚਰਨ ਦੇ ਸਿਲਸਿਲੇ ਦੌਰਾਨ ਜੀਵ ਆਪਣੇ ਲਈ ਹੋਰ ਵਧੇਰੇ ਕਰਮਾਂ ਦੀ ਲੜੀ ਪੈਦਾ ਕਰ ਲੈਂਦਾ ਹੈ। ਇਸ ਤਰ੍ਹਾਂ ਲਗਾਤਾਰ ਜਨਮ-ਕਰਮ-ਮੌਤ-ਪੁਨਰ ਜਨਮ ਦਾ ਨਾ ਖ਼ਤਮ ਹੋਣ ਵਾਲਾ ਚੱਕਰ ਤੁਰ ਪੈਂਦਾ ਹੈ। ਇਸ ਨੂੰ ਕਰਮ ਚੱਕਰ ਕਿਹਾ ਗਿਆ ਹੈ: ਮਨੁੱਖ ਜਨਮ ਲੈਂਦਾ ਹੈ ਅਤੇ ਮੌਤ ਦੇ ਮੂੰਹ ਪੈ ਜਾਂਦਾ ਹੈ ਅਤੇ ਜੀਵਨ ਦੇ ਦੌਰਾਨ ਕਰਮ, ਜਨਮ-ਮੌਤ- ਜਨਮ ਦੇ ਚੱਕਰ ਨੂੰ ਉਦੋਂ ਤੀਕ ਨਿਰੰਤਰ ਜਾਰੀ ਰੱਖਦੇ ਹਨ ਜਦੋਂ ਤਕ ਕਿ ਇਹ ਚੱਕਰ ਕਰਮ ਦੇ ਖ਼ਤਮ ਹੋਣ ਨਾਲ ਟੁੱਟ ਨਹੀਂ ਜਾਂਦਾ ਅਤੇ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਭਾਰਤੀ ਧਾਰਮਿਕ ਪ੍ਰਬੰਧ ਵਿਚ ਵੱਖਰੀਆਂ- ਵੱਖਰੀਆਂ ਸੰਪਰਦਾਵਾਂ ਇਸ ਕਰਮ ਚੱਕਰ ਨੂੰ ਤੋੜਣ ਲਈ ਵੱਖਰੇ-ਵੱਖਰੇ ਸਾਧਨ ਦੱਸਦੀਆਂ ਹਨ ਜਿਨ੍ਹਾਂ ਵਿਚ ਇਕ ਪਾਸੇ ਤਪੱਸਿਆ , ਸੰਨਿਆਸ ਅਤੇ ਕਾਰਮਿਕਤਾ ਸ਼ਾਮਲ ਹਨ ਅਤੇ ਦੂਜੇ ਪਾਸੇ ਕਰਮਕਾਂਡ, ਦਰਸ਼ਨ ਦਾ ਗਿਆਨ , ਸ਼ਰਧਾ ਅਤੇ ਫਲ ਪ੍ਰਦਾਤਾ ਕਰਮ ਆਦਿ ਹਨ।

      ਸਿੱਖ ਗੁਰੂ ਸਾਹਿਬਾਨ ਨੇ ਕਰਮ ਸਿਧਾਂਤ ਨੂੰ ਅਬਦਲ ਨਿਯਮ ਵਜੋਂ ਨਹੀਂ ਪਰੰਤੂ ਕੁਦਰਤ ਦੇ ਇਕ ਪ੍ਰਬੰਧ ਦੇ ਤੌਰ ਤੇ ਸਵੀਕਾਰ ਕੀਤਾ ਹੈ ਜਿਹੜਾ ਕਿ ਹੁਕਮ (ਦੈਵੀ ਹੁਕਮ) ਅਤੇ ਨਦਰਿ (ਦੈਵੀ ਮਿਹਰ) ਦੇ ਅਧੀਨ ਹੈ। ਹੁਕਮ ਅਤੇ ਨਦਰਿ ਦੀਆਂ ਦੋ ਧਾਰਨਾਵਾਂ ਗੁਰੂ ਨਾਨਕ ਦੇਵ ਜੀ ਦੀ ਭਾਰਤੀ ਧਾਰਮਿਕ ਵਿਚਾਰਧਾਰਾ ਨੂੰ ਵਿਸ਼ੇਸ਼ ਦੇਣ ਹਨ। ਹੁਕਮ ਇਕ ਫ਼ਾਰਸੀ ਪਦ ਹੈ ਜਿਸ ਦਾ ਅਰਥ ਹੈ ਆਦੇਸ਼ ਜਾਂ ਫ਼ੁਰਮਾਨ, ਕੰਟਰੋਲ ਜਾਂ ਨਿਰਦੇਸ਼ਨ, ਮਨਜ਼ੂਰੀ ਜਾਂ ਆਗਿਆ। ਇਹ ਪਦ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕਈ ਵੱਖ-ਵੱਖ ਵੀ ਪਰੰਤੂ ਪਰਸਪਰ ਸੰਬੰਧਿਤ ਅਰਥਾਂ ਵਿਚ ਵੀ ਵਰਤਿਆ ਮਿਲਦਾ ਹੈ। ਇਹ ਅਰਥ ਹਨ- ਦੈਵੀ ਕਾਨੂੰਨ , ਦੈਵੀ ਇੱਛਾ ਜਾਂ ਦੈਵੀ ਖ਼ੁਸ਼ੀ (ਭਾਣਾ ਜਾਂ ਰਜ਼ਾ), ਦੈਵੀ ਆਗਿਆ (ਅਮਰ, ਫ਼ੁਰਮਾਨ), ਦੈਵੀ ਸ਼ਕਤੀ ਜਾਂ ਦੈਵੀ ਉਤਪਤੀ (ਕੁਦਰਤ)। ਨਦਰਿ ਦਾ ਦੂਸਰਾ ਅਰਥ ਮਿਹਰ ਹੀ ਹੈ ਪਰੰਤੂ ਸਿੱਖ ਧਰਮ ਵਿਚ ਇਸ ਦੀ ਵਰਤੋਂ ਈਸਾਈ ਧਰਮ-ਸ਼ਾਸਤਰ ਵਿਚ ਵਰਤੇ ਅਰਥਾਂ ਨਾਲੋਂ ਵੱਖਰੇ ਅਰਥਾਂ ਵਿਚ ਕੀਤੀ ਗਈ ਹੈ। ਈਸਾਈ ਧਰਮ ਵਿਚ ਬਹੁਤਾ ਜ਼ੋਰ ਨਦਰਿ ਦੇ ਸਰਬ- ਵਿਆਪਕ ਸੁਭਾਅ ਉੱਪਰ ਹੈ ਅਤੇ ਇਸ ਨੂੰ ਮੁਕਤੀ ਹਿਤ ਸਰਬ-ਸਮਰੱਥ ਮੰਨਿਆ ਗਿਆ ਹੈ। ਸਿੱਖ ਧਰਮ ਵਿਚ ਨਦਰਿ ਰਜ਼ਾ (ਦੈਵੀ ਖ਼ੁਸ਼ੀ) ਨਾਲ ਜੁੜੀ ਹੋਈ ਹੈ। ਇਹ ਕੁਝ ਕੁ ਨਿਓ ਕੈਲਵਿਨਿਸਟ ਧਰਮ ਸ਼ਾਸਤਰ ਦੇ ‘ਚੋਣ’ ਸਿਧਾਂਤ ਦੇ ਨਜ਼ਦੀਕ ਹੈ। ਇਸ ਵਿਚ ਵਿਅਕਤੀਗਤ ਅਜ਼ਾਦ ਇੱਛਾ ਲਈ ਕੋਈ ਗੁੰਜਾਇਸ਼ ਨਹੀਂ।

      ਸਿੱਖ ਵਿਸ਼ਵਾਸ ਅਨੁਸਾਰ ਕਰਮ ਸਿਧਾਂਤ ਹੁਕਮ ਦਾ ਹਿੱਸਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ “ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥ (ਗੁ. ਗ੍ਰੰ. 51)। ਗੁਰੂ ਨਾਨਕ ਦੇਵ ਜੀ ਨੇ ਵੀ ਜਪੁ ਵਿਚ ਫ਼ੁਰਮਾਇਆ ਹੈ “ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਆਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥" (ਗੁ.ਗ੍ਰੰ. 1)। ਗੁਰੂ ਨਾਨਕ ਸਾਹਿਬ ਅੱਗੇ ਜਾ ਕੇ ਕਹਿੰਦੇ ਹਨ “ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥" (ਗੁ.ਗ੍ਰੰ. 2)। ਸਿੱਖ ਧਰਮ ਅਨੁਸਾਰ ਕਰਮ ਅਤੇ ਕਿਰਤ ਵਿਚ ਅੰਤਰ ਹੈ। ‘ਕਿਰਤ’ ਪਦ ਪੂਰਬਲੇ ਜਨਮਾਂ ਦੇ ਕਰਮਾਂ ਦੇ ਸਮੂਹਿਕ ਪ੍ਰਭਾਵ ਨੂੰ ਮੰਨਿਆ ਗਿਆ ਹੈ। ਇਹ ਕੁਝ ਹੱਦ ਤਕ ਹਿੰਦੂ ਸਿਧਾਂਤਵਾਦੀਆਂ ਦੇ ‘ਸੰਚਿਤ ਕਰਮ’ ਅਤੇ ‘ਪ੍ਰਾਰਬਧ ਕਰਮ’ ਦੇ ਨਜ਼ਦੀਕ ਹੈ। ਪਰੰਤੂ ਸਿੱਖ ਧਰਮ ਵਿਚ ਕਰਮ ਦਾ ਲਾਗੂ ਹੋਣਾ ਅਰੋਕ ਹੈ। ਇਸ ਦੇ ਨੁਕਸਾਨਦੇਹ ਪ੍ਰਭਾਵ ਨੂੰ, ਹੁਕਮ ਨੂੰ ਠੀਕ ਤਰ੍ਹਾਂ ਸਮਝਣ ਅਤੇ ਉਸ ਅਨੁਸਾਰ ਜੀਵਨ-ਜਾਚ ਢਾਲਣ ਅਤੇ ਦੈਵੀ ਨਦਰਿ ਦੀ ਪ੍ਰਾਪਤੀ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।

      ਦੂਸਰੀਆਂ ਪ੍ਰਜਾਤੀਆਂ ਦੀਆਂ ਕਿਰਿਆਵਾਂ ਜ਼ਿਆਦਾਤਰ ਚੌਗਿਰਦੇ ਦੀ ਉਕਸਾਹਟ ਪ੍ਰਤੀ ਇਕ ਕੁਦਰਤੀ ਪ੍ਰੇਰਨਾਮੂਲਕ ਹੁੰਗਾਰਾ ਭਰਦੀਆਂ ਹਨ ਜਦੋਂ ਕਿ ਮਨੁੱਖ ਕੋਲ ਇਕ ਬੇਹਤਰ ਦਿਮਾਗ਼ ਹੈ ਜਿਸ ਰਾਹੀਂ ਉਹ ਹੁਕਮ ਨੂੰ ਸਮਝਣ ਦੇ ਸਮਰੱਥ ਹੈ। ਇਸ ਤਰ੍ਹਾਂ ਉਹ ਅਜਿਹੇ ਕਰਮਾਂ ਦੀ ਚੋਣ ਕਰ ਸਕਦਾ ਹੈ ਜਿਹੜੇ ਉਸ ਦੀ ਅਧਿਆਤਮਿਕ ਉਨਤੀ ਵਿਚ ਸਹਾਈ ਹੋਣ ਅਤੇ ਉਸ ਨੂੰ ਨਦਰਿ ਪ੍ਰਾਪਤੀ ਦੇ ਯੋਗ ਬਨਾਉਣ। ਇਸ ਲਈ ਮਨੁੱਖੀ ਜਨਮ ਬਹੁਤ ਕੀਮਤੀ ਤੋਹਫ਼ਾ ਹੈ ਅਤੇ ਮਨੁੱਖੀ ਆਤਮਾ (ਜੀਵਾਤਮਾ) ਲਈ ਇਕ ਸੁਨਹਿਰੀ ਮੌਕਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ: “ਸੁਣਿ ਸੁਣਿ ਸਿਖ ਹਮਾਰੀ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥” (ਗੁ.ਗ੍ਰੰ. 154-155)। ਸਿੱਖ ਦ੍ਰਿਸ਼ਟੀਕੋਣ ਤੋਂ ਕਰਮਾਂ ਦੇ ਕੁਝ ਖ਼ਾਸ ਨੁਕਤੇ ਧਿਆਨ ਯੋਗ ਹਨ। ਸਿੱਖ ਧਰਮ ਅਨੁਸਾਰ ਕੋਈ ਸਵਰਗ ਜਾਂ ਨਰਕ ਨਹੀਂ ਹੈ ਜਿੱਥੇ ਚੰਗੇ ਅਤੇ ਬੁਰੇ ਕੰਮਾਂ ਵਾਲੇ ਮਨੁੱਖਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਇਨਾਮ ਜਾਂ ਸਜ਼ਾ ਦਿੱਤੀ ਜਾਂਦੀ ਹੋਵੇ। ਸਿੱਖ ਧਰਮ ਅਨੁਸਾਰ ਮਨੁੱਖੀ ਜਨਮ ਪਰਮਾਤਮਾ ਦੀ ਇੱਛਾ ਅਤੇ ਪੂਰਬਲੇ ਕਰਮਾਂ ਦਾ ਫਲ ਹੈ। ਇਸ ਤੋਂ ਅੱਗੇ, ਪੂਰਬਲੇ ਕਰਮ ਜੀਵ ਦੇ ਜਨਮ ਲੈਣ ਸਮੇਂ ਜਾਤ ਜਾਂ ਜਮਾਤ ਨਿਰਧਾਰਿਤ ਨਹੀਂ ਕਰਦੇ ਸਗੋਂ ਸਾਰੇ ਮਨੁੱਖ ਜਨਮ ਤੋਂ ਬਰਾਬਰ ਹਨ।

      ਚੰਗੇ ਕੰਮ (ਸੁਕ੍ਰਿਤ) ਕੀ ਹਨ ਜੋ ਮਨੁੱਖ ਦੇ ਅੰਤਿਮ ਲਕਸ਼, ਮੋਕਸ਼ ਦੀ ਪ੍ਰਾਪਤੀ ਹਿਤ ਸਹਾਇਕ ਹੁੰਦੇ ਹਨ? ਗੁਰੂ ਸਾਹਿਬਾਨ ਨੇ ਸਵੈ-ਦਮਨ ਅਤੇ ਕਰਮਹੀਨਤਾ ਦੀ ਨਿੰਦਾ ਕੀਤੀ ਹੈ ਅਤੇ ਕਰਮ-ਕਾਂਡ ਨੂੰ ਫ਼ਜ਼ੂਲ ਦੱਸਿਆ ਹੈ। ਉਹਨਾਂ ਨੇ ਗ੍ਰਹਿਸਤੀ ਜੀਵਨ ਦੀ ਸਿਫ਼ਾਰਸ਼ ਕੀਤੀ ਹੈ ਜੋ ਪੂਰੀ ਸਰਗਰਮੀ, ਜ਼ੁੰਮੇਵਾਰੀ ਅਤੇ ਹਲੀਮੀ ਨਾਲ ਜੀਵਿਆ ਜਾਵੇ: ਇਹ ਜੀਵਨ ਸਮਰਪਣ ਅਤੇ ਸੇਵਾ ਵਾਲਾ ਹੋਵੇ ਅਤੇ ਇਹ ਹੁਕਮ ਨੂੰ ਪੂਰੀ ਤਰ੍ਹਾਂ ਸਮਝ ਕੇ ਉਸ ਅਨੁਸਾਰ ਹੋਵੇ ਅਤੇ ਇਹ ਦੈਵੀ ਰਜ਼ਾ ਅਧੀਨ ਹੋਵੇ। ਪਰਮਾਤਮਾ ਨਾਲ ਮੇਲ ਕਰਵਾਉਣ ਲਈ ਸਿੱਖ ਧਰਮ ਗਿਆਨ ਮਾਰਗ , ਭਗਤੀ ਮਾਰਗ ਅਤੇ ਕਰਮ ਮਾਰਗ ਤਿੰਨਾਂ ਰਸਤਿਆਂ ਦਾ ਸੁਮੇਲ ਕਰਦਾ ਹੈ। ਇਕ ਸਿੱਖ ਨੂੰ ਅਧਿਆਤਮਿਕ ਅਤੇ ਦੁਨਿਆਵੀ, ਨੈਤਿਕ ਅਤੇ ਸੰਸਾਰਿਕ ਗਿਆਨ ਹਾਸਲ ਕਰਨ ਅਤੇ ਗੁਰਮੁਖਾਂ ਵਾਲਾ ਜੀਵਨ ਜਿਊਂਦੇ ਹੋਏ ਪ੍ਰੇਮਾ- ਭਗਤੀ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ। ਉਸਦੇ ਕਰਮ ਗਿਆਨ ਰਾਹੀਂ ਹਾਸਲ ਕੀਤੇ ਬਿਬੇਕ ਦੁਆਰਾ ਨਿਰਦੇਸ਼ਿਤ ਅਤੇ ਇਕ ਸ਼ਰਧਾਲੂ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਸਵੈ-ਸਮਰਪਣ ਦੀ ਭਾਵਨਾ ਨਾਲ ਕੀਤੇ ਜਾਣੇ ਚਾਹੀਦੇ ਹਨ: ਇਹਨਾਂ ਦਾ ਨਿਰਬਾਹ ਪੂਰੀ ਸੰਜੀਦਗੀ ਅਤੇ ਈਮਾਨਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਝ ਕਰਦੇ ਸਮੇਂ ਮਨੁੱਖ ਨੂੰ ਆਪਣੀਆਂ ਸਾਰੀਆਂ ਦੁਨਿਆਵੀ ਜ਼ੁੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਣੀਆਂ ਚਾਹੀਦੀਆਂ ਹਨ। ਉਸਨੂੰ ਮੌਜੂਦਾ ਜੀਵਨ ਵਿਚ ਇਤਨਾ ਜ਼ਿਆਦਾ ਗ੍ਰਸਤ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਆਪਣੇ ਅਗਲੇ ਜੀਵਨ ਅਤੇ ਪਰਮਾਤਮਾ ਨਾਲ ਮੇਲ ਦੇ ਉਦੇਸ਼ ਨੂੰ ਭੁੱਲ ਹੀ ਜਾਵੇ। ਇਸ ਤਰ੍ਹਾਂ ਦੇ ਇੱਛਾ-ਰਹਿਤ ਕਰਮ ਮਨੁੱਖ ਨੂੰ ਹਉਮੈ ਖ਼ਤਮ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਜਦੋਂ ਪਰਮਾਤਮਾ ਦੀ ਨਦਰਿ ਜਾਂ ਮਿਹਰ ਹੁੰਦੀ ਹੈ ਤਾਂ ਮਨੁੱਖ ਪੂਰਬਲੇ ਕਰਮਾਂ ਦੇ ਅਸਰ ਉੱਤੇ ਕਾਬੂ ਪਾ ਲੈਂਦਾ ਹੈ ਅਤੇ ਜੀਵਨ-ਮੁਕਤ ਅਰਥਾਤ ਇਸ ਦੁਨੀਆ ਵਿਚ ਰਹਿੰਦਾ ਹੋਇਆ ਵੀ ਮੁਕਤੀ ਦੇ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ।

ਲੇਖਕ : ਕ.ਰ.ਸ. ਅਤੇ ਅਨੁ.: ਪ.ਵ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ:

1.     ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਮ੍ਰਿਤਸਰ, 1964

2.     ਜੋਧ ਸਿੰਘ, ਭਾਈ, ਗੁਰਮਤਿ ਨਿਰਣਯ, ਲਾਹੌਰ, 1932

3.     ਸ਼ੇਰ ਸਿੰਘ, ਦ ਫ਼ਿਲਾਸਫ਼ੀ ਆਫ਼ ਸਿਖਿਜ਼ਮ, ਲਾਹੌਰ, 1944

4.     ਨ੍ਰਿਪਿੰਦਰ ਸਿੰਘ, ਦ ਸਿੱਖ ਮਾਰਲ ਟ੍ਰੈਡੀਸ਼ਨ, ਦਿੱਲੀ, 1990

5.     ਸ਼ਿਵ ਕੁਮਾਰ, ਮੁਨੀ, ਦ ਡੋਕਟਰਾਇਨ ਆਫ਼ ਲਿਬਰੇਸ਼ਨ ਇਨ ਇੰਡੀਅਨ ਰਿਲਿਜਨਸ, ਪੰਚਕੁਲਾ, 1981

ਕਰਮ

ਕਰਮ (ਸਿਧਾਂਤ): ਪੁਨਰ ਜਨਮ ਅਤੇ ਆਵਾਗਵਣ ਨਾਲ ਸੰਬੰਧਿਤ ਇਕ ਸੰਕਲਪ ਜੋ ਭਾਰਤੀ ਖਿੱਤੇ ਦੀਆਂ ਧਾਰਮਿਕ ਪਰੰਪਰਾਵਾਂ , ਜਿਹਾ ਕਿ ਹਿੰਦੂ ਧਰਮ , ਜੈਨ ਧਰਮ, ਬੁੱਧ ਧਰਮ ਅਤੇ ਸਿੱਖ ਧਰਮ , ਦਾ ਇਕ ਮੂਲ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ‘ਕਰਮ’ ਸ਼ਬਦ ਨੂੰ ਤਿੰਨ ਵਿਭਿੰਨ ਅਰਥਾਂ ਵਿਚ ਵਰਤਿਆ ਗਿਆ ਹੈ। ਇਸ ਸ਼ਬਦ ਦਾ ਮੂਲ ਸੰਸਕ੍ਰਿਤ ਭਾਸ਼ਾ ਹੈ ਅਤੇ ਇਹ ਸੰਸਕ੍ਰਿਤ ਦੇ ‘ਕਰਮਨ’ ਦਾ ਰੂਪਾਂਤਰਣ ਹੈ ਅਤੇ ਸੰਸਕ੍ਰਿਤ ਦੇ ਇਸ ਸ਼ਬਦ ਦਾ ਮੂਲ ‘ਕਰਿ’ ਹੈ ਜਿਸ ਦਾ ਅਰਥ ਹੈ ਕਰਨਾ, ਨਿਰਬਾਹ, ਪੂਰਨ ਕਰਨਾ, ਬਨਾਉਣਾ, ਕਾਰਨ , ਆਦਿ। ਪੰਜਾਬੀ ਭਾਸ਼ਾ ਵਿਚ ਕਰਮ ਦਾ ਭਾਵ ਹੈ ਕੰਮ , ਕਿਰਿਆ ਅਤੇ ਕਾਰਜ। ਇਸ ਦਾ ਭਾਵ ਨਸੀਬ , ਕਿਸਮਤ ਵੀ ਹੈ ਕਿਉਂਕਿ ਇਹ ਮਾਨਵੀ ਕਾਰਜਾਂ ਤੋਂ ਪੈਦਾ ਹੁੰਦੀ ਹੈ। ਅਰਬੀ ਭਾਸ਼ਾ ਵਿਚ ‘ਕਰਮ’ ਸ਼ਬਦ ਨਦਰਿ ਜਾਂ ਦੈਵੀ ਮਿਹਰ ਜਾਂ ਕਿਰਪਾ ਦਾ ਸਮਾਨਾਰਥਿਕ ਵੀ ਹੈ। ਕਰਮ ਦਾ ਸਿਧਾਂਤ ਮੁੱਖ ਤੌਰ ਤੇ ਪਹਿਲੇ ਦੋ ਭਾਵ-ਅਰਥਾਂ ਨਾਲ ਸੰਬੰਧਿਤ ਹੈ ਭਾਵੇਂ ਕਿ ਰੱਬੀ ਮਿਹਰ ਦੇ ਤੌਰ ਤੇ ਕਰਮ ਅਹਿਮ ਹੈ ਕਿਉਂਕਿ ਕਰਮਾਂ ਦੇ ਪੂਰਨ ਤੌਰ ਤੇ ਖ਼ਤਮ ਕਰਨ, ਮੋਕਸ਼ ਜਾਂ ਮੁਕਤੀ ਦੀ ਪ੍ਰਾਪਤੀ ਅਤੇ ਜਨਮ-ਮਰਨ ਦੇ ਬੰਧਨ ਤੋਂ ਮੁਕਤੀ ਹਾਸਲ ਕਰਨ ਲਈ ਇਹ ਜ਼ਰੂਰੀ ਹੈ।

      ਕਰਮ ਸਿਧਾਂਤ ਅਨੁਸਾਰ ਹਰ ਸਰੀਰਿਕ ਜਾਂ ਮਾਨਸਿਕ ਕਰਮ ਦੇ ਆਪਣੇ ਸਿੱਟੇ ਹੁੰਦੇ ਹਨ ਜੋ ਇਸ ਜੀਵਨ ਜਾਂ ਅਗਲੇ ਜੀਵਨ ਵਿਚ ਭੁਗਤਣੇ ਪੈਂਦੇ ਹਨ। ਇਸ ਕਰਕੇ ਭਾਰਤੀ ਧਾਰਮਿਕ ਪਰੰਪਰਾਵਾਂ ਵਿਚ ਕਰਮ ਦਾ ਸਿਧਾਂਤ ਪੁਨਰ-ਅਵਤਾਰ ਅਤੇ ਆਵਾਗਵਣ ਦੇ ਸਿਧਾਂਤ ਅਤੇ ਕਿਰਿਆਵਾਂ ਨਾਲ ਜੁੜਿਆ ਹੋਇਆ ਹੈ। ਪੱਛਮ ਦੇ ਕੁਝ ਪ੍ਰਾਚੀਨ ਦਾਰਸ਼ਨਿਕ ਵੀ ਆਵਾਗਵਣ ਵਿਚ ਵਿਸ਼ਵਾਸ ਰੱਖਦੇ ਸਨ ਪਰੰਤੂ ਉਹਨਾਂ ਦੀ ਧਾਰਨਾ ਆਤਮਾ ਦੀ ਅਮਰਤਾ ਦੇ ਸਿਧਾਂਤ ਨਾਲ ਜੁੜੀ ਹੋਈ ਸੀ। ਦੂਜੇ ਪਾਸੇ, ਭਾਰਤੀ ਧਾਰਮਿਕ ਵਿਚਾਰਧਾਰਾ ਵਿਚ ਆਵਾਗਵਣ ਜ਼ਰੂਰੀ ਤੌਰ’ਤੇ ਕਰਮ ਨਾਲ ਸਹਿਗਾਮੀ ਰੂਪ ਵਿਚ ਜੁੜਿਆ ਹੋਇਆ ਹੈ। ਜੀਵ ਆਪਣੇ ਪਹਿਲੇ ਕਰਮਾਂ ਕਰਕੇ ਹੀ ਦੂਸਰਾ ਜਨਮ ਲੈਂਦਾ ਹੈ। ਪਰੰਤੂ ਇਸ ਪ੍ਰਕਿਰਿਆ ਵਿਚੋਂ ਵਿਚਰਨ ਦੇ ਸਿਲਸਿਲੇ ਦੌਰਾਨ ਜੀਵ ਆਪਣੇ ਲਈ ਹੋਰ ਵਧੇਰੇ ਕਰਮਾਂ ਦੀ ਲੜੀ ਪੈਦਾ ਕਰ ਲੈਂਦਾ ਹੈ। ਇਸ ਤਰ੍ਹਾਂ ਲਗਾਤਾਰ ਜਨਮ-ਕਰਮ-ਮੌਤ-ਪੁਨਰ ਜਨਮ ਦਾ ਨਾ ਖ਼ਤਮ ਹੋਣ ਵਾਲਾ ਚੱਕਰ ਤੁਰ ਪੈਂਦਾ ਹੈ। ਇਸ ਨੂੰ ਕਰਮ ਚੱਕਰ ਕਿਹਾ ਗਿਆ ਹੈ: ਮਨੁੱਖ ਜਨਮ ਲੈਂਦਾ ਹੈ ਅਤੇ ਮੌਤ ਦੇ ਮੂੰਹ ਪੈ ਜਾਂਦਾ ਹੈ ਅਤੇ ਜੀਵਨ ਦੇ ਦੌਰਾਨ ਕਰਮ, ਜਨਮ-ਮੌਤ- ਜਨਮ ਦੇ ਚੱਕਰ ਨੂੰ ਉਦੋਂ ਤੀਕ ਨਿਰੰਤਰ ਜਾਰੀ ਰੱਖਦੇ ਹਨ ਜਦੋਂ ਤਕ ਕਿ ਇਹ ਚੱਕਰ ਕਰਮ ਦੇ ਖ਼ਤਮ ਹੋਣ ਨਾਲ ਟੁੱਟ ਨਹੀਂ ਜਾਂਦਾ ਅਤੇ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਭਾਰਤੀ ਧਾਰਮਿਕ ਪ੍ਰਬੰਧ ਵਿਚ ਵੱਖਰੀਆਂ- ਵੱਖਰੀਆਂ ਸੰਪਰਦਾਵਾਂ ਇਸ ਕਰਮ ਚੱਕਰ ਨੂੰ ਤੋੜਣ ਲਈ ਵੱਖਰੇ-ਵੱਖਰੇ ਸਾਧਨ ਦੱਸਦੀਆਂ ਹਨ ਜਿਨ੍ਹਾਂ ਵਿਚ ਇਕ ਪਾਸੇ ਤਪੱਸਿਆ , ਸੰਨਿਆਸ ਅਤੇ ਕਾਰਮਿਕਤਾ ਸ਼ਾਮਲ ਹਨ ਅਤੇ ਦੂਜੇ ਪਾਸੇ ਕਰਮਕਾਂਡ, ਦਰਸ਼ਨ ਦਾ ਗਿਆਨ , ਸ਼ਰਧਾ ਅਤੇ ਫਲ ਪ੍ਰਦਾਤਾ ਕਰਮ ਆਦਿ ਹਨ।

      ਸਿੱਖ ਗੁਰੂ ਸਾਹਿਬਾਨ ਨੇ ਕਰਮ ਸਿਧਾਂਤ ਨੂੰ ਅਬਦਲ ਨਿਯਮ ਵਜੋਂ ਨਹੀਂ ਪਰੰਤੂ ਕੁਦਰਤ ਦੇ ਇਕ ਪ੍ਰਬੰਧ ਦੇ ਤੌਰ ਤੇ ਸਵੀਕਾਰ ਕੀਤਾ ਹੈ ਜਿਹੜਾ ਕਿ ਹੁਕਮ (ਦੈਵੀ ਹੁਕਮ) ਅਤੇ ਨਦਰਿ (ਦੈਵੀ ਮਿਹਰ) ਦੇ ਅਧੀਨ ਹੈ। ਹੁਕਮ ਅਤੇ ਨਦਰਿ ਦੀਆਂ ਦੋ ਧਾਰਨਾਵਾਂ ਗੁਰੂ ਨਾਨਕ ਦੇਵ ਜੀ ਦੀ ਭਾਰਤੀ ਧਾਰਮਿਕ ਵਿਚਾਰਧਾਰਾ ਨੂੰ ਵਿਸ਼ੇਸ਼ ਦੇਣ ਹਨ। ਹੁਕਮ ਇਕ ਫ਼ਾਰਸੀ ਪਦ ਹੈ ਜਿਸ ਦਾ ਅਰਥ ਹੈ ਆਦੇਸ਼ ਜਾਂ ਫ਼ੁਰਮਾਨ, ਕੰਟਰੋਲ ਜਾਂ ਨਿਰਦੇਸ਼ਨ, ਮਨਜ਼ੂਰੀ ਜਾਂ ਆਗਿਆ। ਇਹ ਪਦ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕਈ ਵੱਖ-ਵੱਖ ਵੀ ਪਰੰਤੂ ਪਰਸਪਰ ਸੰਬੰਧਿਤ ਅਰਥਾਂ ਵਿਚ ਵੀ ਵਰਤਿਆ ਮਿਲਦਾ ਹੈ। ਇਹ ਅਰਥ ਹਨ- ਦੈਵੀ ਕਾਨੂੰਨ , ਦੈਵੀ ਇੱਛਾ ਜਾਂ ਦੈਵੀ ਖ਼ੁਸ਼ੀ (ਭਾਣਾ ਜਾਂ ਰਜ਼ਾ), ਦੈਵੀ ਆਗਿਆ (ਅਮਰ, ਫ਼ੁਰਮਾਨ), ਦੈਵੀ ਸ਼ਕਤੀ ਜਾਂ ਦੈਵੀ ਉਤਪਤੀ (ਕੁਦਰਤ)। ਨਦਰਿ ਦਾ ਦੂਸਰਾ ਅਰਥ ਮਿਹਰ ਹੀ ਹੈ ਪਰੰਤੂ ਸਿੱਖ ਧਰਮ ਵਿਚ ਇਸ ਦੀ ਵਰਤੋਂ ਈਸਾਈ ਧਰਮ-ਸ਼ਾਸਤਰ ਵਿਚ ਵਰਤੇ ਅਰਥਾਂ ਨਾਲੋਂ ਵੱਖਰੇ ਅਰਥਾਂ ਵਿਚ ਕੀਤੀ ਗਈ ਹੈ। ਈਸਾਈ ਧਰਮ ਵਿਚ ਬਹੁਤਾ ਜ਼ੋਰ ਨਦਰਿ ਦੇ ਸਰਬ- ਵਿਆਪਕ ਸੁਭਾਅ ਉੱਪਰ ਹੈ ਅਤੇ ਇਸ ਨੂੰ ਮੁਕਤੀ ਹਿਤ ਸਰਬ-ਸਮਰੱਥ ਮੰਨਿਆ ਗਿਆ ਹੈ। ਸਿੱਖ ਧਰਮ ਵਿਚ ਨਦਰਿ ਰਜ਼ਾ (ਦੈਵੀ ਖ਼ੁਸ਼ੀ) ਨਾਲ ਜੁੜੀ ਹੋਈ ਹੈ। ਇਹ ਕੁਝ ਕੁ ਨਿਓ ਕੈਲਵਿਨਿਸਟ ਧਰਮ ਸ਼ਾਸਤਰ ਦੇ ‘ਚੋਣ ’ ਸਿਧਾਂਤ ਦੇ ਨਜ਼ਦੀਕ ਹੈ। ਇਸ ਵਿਚ ਵਿਅਕਤੀਗਤ ਅਜ਼ਾਦ ਇੱਛਾ ਲਈ ਕੋਈ ਗੁੰਜਾਇਸ਼ ਨਹੀਂ।

      ਸਿੱਖ ਵਿਸ਼ਵਾਸ ਅਨੁਸਾਰ ਕਰਮ ਸਿਧਾਂਤ ਹੁਕਮ ਦਾ ਹਿੱਸਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ “ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥ (ਗੁ. ਗ੍ਰੰ. 51)। ਗੁਰੂ ਨਾਨਕ ਦੇਵ ਜੀ ਨੇ ਵੀ ਜਪੁ ਵਿਚ ਫ਼ੁਰਮਾਇਆ ਹੈ “ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਆਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥" (ਗੁ.ਗ੍ਰੰ. 1)। ਗੁਰੂ ਨਾਨਕ ਸਾਹਿਬ ਅੱਗੇ ਜਾ ਕੇ ਕਹਿੰਦੇ ਹਨ “ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥" (ਗੁ.ਗ੍ਰੰ. 2)। ਸਿੱਖ ਧਰਮ ਅਨੁਸਾਰ ਕਰਮ ਅਤੇ ਕਿਰਤ ਵਿਚ ਅੰਤਰ ਹੈ। ‘ਕਿਰਤ’ ਪਦ ਪੂਰਬਲੇ ਜਨਮਾਂ ਦੇ ਕਰਮਾਂ ਦੇ ਸਮੂਹਿਕ ਪ੍ਰਭਾਵ ਨੂੰ ਮੰਨਿਆ ਗਿਆ ਹੈ। ਇਹ ਕੁਝ ਹੱਦ ਤਕ ਹਿੰਦੂ ਸਿਧਾਂਤਵਾਦੀਆਂ ਦੇ ‘ਸੰਚਿਤ ਕਰਮ’ ਅਤੇ ‘ਪ੍ਰਾਰਬਧ ਕਰਮ’ ਦੇ ਨਜ਼ਦੀਕ ਹੈ। ਪਰੰਤੂ ਸਿੱਖ ਧਰਮ ਵਿਚ ਕਰਮ ਦਾ ਲਾਗੂ ਹੋਣਾ ਅਰੋਕ ਹੈ। ਇਸ ਦੇ ਨੁਕਸਾਨਦੇਹ ਪ੍ਰਭਾਵ ਨੂੰ, ਹੁਕਮ ਨੂੰ ਠੀਕ ਤਰ੍ਹਾਂ ਸਮਝਣ ਅਤੇ ਉਸ ਅਨੁਸਾਰ ਜੀਵਨ-ਜਾਚ ਢਾਲਣ ਅਤੇ ਦੈਵੀ ਨਦਰਿ ਦੀ ਪ੍ਰਾਪਤੀ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।

      ਦੂਸਰੀਆਂ ਪ੍ਰਜਾਤੀਆਂ ਦੀਆਂ ਕਿਰਿਆਵਾਂ ਜ਼ਿਆਦਾਤਰ ਚੌਗਿਰਦੇ ਦੀ ਉਕਸਾਹਟ ਪ੍ਰਤੀ ਇਕ ਕੁਦਰਤੀ ਪ੍ਰੇਰਨਾਮੂਲਕ ਹੁੰਗਾਰਾ ਭਰਦੀਆਂ ਹਨ ਜਦੋਂ ਕਿ ਮਨੁੱਖ ਕੋਲ ਇਕ ਬੇਹਤਰ ਦਿਮਾਗ਼ ਹੈ ਜਿਸ ਰਾਹੀਂ ਉਹ ਹੁਕਮ ਨੂੰ ਸਮਝਣ ਦੇ ਸਮਰੱਥ ਹੈ। ਇਸ ਤਰ੍ਹਾਂ ਉਹ ਅਜਿਹੇ ਕਰਮਾਂ ਦੀ ਚੋਣ ਕਰ ਸਕਦਾ ਹੈ ਜਿਹੜੇ ਉਸ ਦੀ ਅਧਿਆਤਮਿਕ ਉਨਤੀ ਵਿਚ ਸਹਾਈ ਹੋਣ ਅਤੇ ਉਸ ਨੂੰ ਨਦਰਿ ਪ੍ਰਾਪਤੀ ਦੇ ਯੋਗ ਬਨਾਉਣ। ਇਸ ਲਈ ਮਨੁੱਖੀ ਜਨਮ ਬਹੁਤ ਕੀਮਤੀ ਤੋਹਫ਼ਾ ਹੈ ਅਤੇ ਮਨੁੱਖੀ ਆਤਮਾ (ਜੀਵਾਤਮਾ) ਲਈ ਇਕ ਸੁਨਹਿਰੀ ਮੌਕਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ: “ਸੁਣਿ ਸੁਣਿ ਸਿਖ ਹਮਾਰੀ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥” (ਗੁ.ਗ੍ਰੰ. 154-155)। ਸਿੱਖ ਦ੍ਰਿਸ਼ਟੀਕੋਣ ਤੋਂ ਕਰਮਾਂ ਦੇ ਕੁਝ ਖ਼ਾਸ ਨੁਕਤੇ ਧਿਆਨ ਯੋਗ ਹਨ। ਸਿੱਖ ਧਰਮ ਅਨੁਸਾਰ ਕੋਈ ਸਵਰਗ ਜਾਂ ਨਰਕ ਨਹੀਂ ਹੈ ਜਿੱਥੇ ਚੰਗੇ ਅਤੇ ਬੁਰੇ ਕੰਮਾਂ ਵਾਲੇ ਮਨੁੱਖਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਇਨਾਮ ਜਾਂ ਸਜ਼ਾ ਦਿੱਤੀ ਜਾਂਦੀ ਹੋਵੇ। ਸਿੱਖ ਧਰਮ ਅਨੁਸਾਰ ਮਨੁੱਖੀ ਜਨਮ ਪਰਮਾਤਮਾ ਦੀ ਇੱਛਾ ਅਤੇ ਪੂਰਬਲੇ ਕਰਮਾਂ ਦਾ ਫਲ ਹੈ। ਇਸ ਤੋਂ ਅੱਗੇ, ਪੂਰਬਲੇ ਕਰਮ ਜੀਵ ਦੇ ਜਨਮ ਲੈਣ ਸਮੇਂ ਜਾਤ ਜਾਂ ਜਮਾਤ ਨਿਰਧਾਰਿਤ ਨਹੀਂ ਕਰਦੇ ਸਗੋਂ ਸਾਰੇ ਮਨੁੱਖ ਜਨਮ ਤੋਂ ਬਰਾਬਰ ਹਨ।

      ਚੰਗੇ ਕੰਮ (ਸੁਕ੍ਰਿਤ) ਕੀ ਹਨ ਜੋ ਮਨੁੱਖ ਦੇ ਅੰਤਿਮ ਲਕਸ਼, ਮੋਕਸ਼ ਦੀ ਪ੍ਰਾਪਤੀ ਹਿਤ ਸਹਾਇਕ ਹੁੰਦੇ ਹਨ? ਗੁਰੂ ਸਾਹਿਬਾਨ ਨੇ ਸਵੈ-ਦਮਨ ਅਤੇ ਕਰਮਹੀਨਤਾ ਦੀ ਨਿੰਦਾ ਕੀਤੀ ਹੈ ਅਤੇ ਕਰਮ-ਕਾਂਡ ਨੂੰ ਫ਼ਜ਼ੂਲ ਦੱਸਿਆ ਹੈ। ਉਹਨਾਂ ਨੇ ਗ੍ਰਹਿਸਤੀ ਜੀਵਨ ਦੀ ਸਿਫ਼ਾਰਸ਼ ਕੀਤੀ ਹੈ ਜੋ ਪੂਰੀ ਸਰਗਰਮੀ, ਜ਼ੁੰਮੇਵਾਰੀ ਅਤੇ ਹਲੀਮੀ ਨਾਲ ਜੀਵਿਆ ਜਾਵੇ: ਇਹ ਜੀਵਨ ਸਮਰਪਣ ਅਤੇ ਸੇਵਾ ਵਾਲਾ ਹੋਵੇ ਅਤੇ ਇਹ ਹੁਕਮ ਨੂੰ ਪੂਰੀ ਤਰ੍ਹਾਂ ਸਮਝ ਕੇ ਉਸ ਅਨੁਸਾਰ ਹੋਵੇ ਅਤੇ ਇਹ ਦੈਵੀ ਰਜ਼ਾ ਅਧੀਨ ਹੋਵੇ। ਪਰਮਾਤਮਾ ਨਾਲ ਮੇਲ ਕਰਵਾਉਣ ਲਈ ਸਿੱਖ ਧਰਮ ਗਿਆਨ ਮਾਰਗ , ਭਗਤੀ ਮਾਰਗ ਅਤੇ ਕਰਮ ਮਾਰਗ ਤਿੰਨਾਂ ਰਸਤਿਆਂ ਦਾ ਸੁਮੇਲ ਕਰਦਾ ਹੈ। ਇਕ ਸਿੱਖ ਨੂੰ ਅਧਿਆਤਮਿਕ ਅਤੇ ਦੁਨਿਆਵੀ, ਨੈਤਿਕ ਅਤੇ ਸੰਸਾਰਿਕ ਗਿਆਨ ਹਾਸਲ ਕਰਨ ਅਤੇ ਗੁਰਮੁਖਾਂ ਵਾਲਾ ਜੀਵਨ ਜਿਊਂਦੇ ਹੋਏ ਪ੍ਰੇਮਾ- ਭਗਤੀ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ। ਉਸਦੇ ਕਰਮ ਗਿਆਨ ਰਾਹੀਂ ਹਾਸਲ ਕੀਤੇ ਬਿਬੇਕ ਦੁਆਰਾ ਨਿਰਦੇਸ਼ਿਤ ਅਤੇ ਇਕ ਸ਼ਰਧਾਲੂ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਸਵੈ-ਸਮਰਪਣ ਦੀ ਭਾਵਨਾ ਨਾਲ ਕੀਤੇ ਜਾਣੇ ਚਾਹੀਦੇ ਹਨ: ਇਹਨਾਂ ਦਾ ਨਿਰਬਾਹ ਪੂਰੀ ਸੰਜੀਦਗੀ ਅਤੇ ਈਮਾਨਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਝ ਕਰਦੇ ਸਮੇਂ ਮਨੁੱਖ ਨੂੰ ਆਪਣੀਆਂ ਸਾਰੀਆਂ ਦੁਨਿਆਵੀ ਜ਼ੁੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਣੀਆਂ ਚਾਹੀਦੀਆਂ ਹਨ। ਉਸਨੂੰ ਮੌਜੂਦਾ ਜੀਵਨ ਵਿਚ ਇਤਨਾ ਜ਼ਿਆਦਾ ਗ੍ਰਸਤ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਆਪਣੇ ਅਗਲੇ ਜੀਵਨ ਅਤੇ ਪਰਮਾਤਮਾ ਨਾਲ ਮੇਲ ਦੇ ਉਦੇਸ਼ ਨੂੰ ਭੁੱਲ ਹੀ ਜਾਵੇ। ਇਸ ਤਰ੍ਹਾਂ ਦੇ ਇੱਛਾ-ਰਹਿਤ ਕਰਮ ਮਨੁੱਖ ਨੂੰ ਹਉਮੈ ਖ਼ਤਮ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਜਦੋਂ ਪਰਮਾਤਮਾ ਦੀ ਨਦਰਿ ਜਾਂ ਮਿਹਰ ਹੁੰਦੀ ਹੈ ਤਾਂ ਮਨੁੱਖ ਪੂਰਬਲੇ ਕਰਮਾਂ ਦੇ ਅਸਰ ਉੱਤੇ ਕਾਬੂ ਪਾ ਲੈਂਦਾ ਹੈ ਅਤੇ ਜੀਵਨ-ਮੁਕਤ ਅਰਥਾਤ ਇਸ ਦੁਨੀਆ ਵਿਚ ਰਹਿੰਦਾ ਹੋਇਆ ਵੀ ਮੁਕਤੀ ਦੇ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ।

ਲੇਖਕ : ਕ.ਰ.ਸ. ਅਤੇ ਅਨੁ.: ਪ.ਵ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ:

1.     ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਮ੍ਰਿਤਸਰ, 1964

2.     ਜੋਧ ਸਿੰਘ, ਭਾਈ, ਗੁਰਮਤਿ ਨਿਰਣਯ, ਲਾਹੌਰ, 1932

3.     ਸ਼ੇਰ ਸਿੰਘ, ਦ ਫ਼ਿਲਾਸਫ਼ੀ ਆਫ਼ ਸਿਖਿਜ਼ਮ, ਲਾਹੌਰ, 1944

4.     ਨ੍ਰਿਪਿੰਦਰ ਸਿੰਘ, ਦ ਸਿੱਖ ਮਾਰਲ ਟ੍ਰੈਡੀਸ਼ਨ, ਦਿੱਲੀ, 1990

5.     ਸ਼ਿਵ ਕੁਮਾਰ, ਮੁਨੀ, ਦ ਡੋਕਟਰਾਇਨ ਆਫ਼ ਲਿਬਰੇਸ਼ਨ ਇਨ ਇੰਡੀਅਨ ਰਿਲਿਜਨਸ, ਪੰਚਕੁਲਾ, 1981

ਕਰਮੋ

ਕਰਮੋ: ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ (1558-1618) ਦੀ ਪਤਨੀ ਜਿਹੜੀ ਕਿ ਆਪਣੇ ਪਤੀ ਵਾਂਗ ਹੀ ਉਹਨਾਂ ਦੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਨਾਲ ਈਰਖ਼ਾ ਕਰਦੀ ਸੀ , ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਆਪਣਾ ਗੱਦੀ-ਨਸ਼ੀਨ ਥਾਪ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਦੇ ਤੀਹ ਸਾਲ ਦੀ ਉਮਰ ਤੋਂ ਵੀ ਵੱਧ ਹੋ ਜਾਣ ਤਕ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਹੋਇਆ ਤਾਂ ਕਰਮੋਂ ਇਸ ਗੱਲੋਂ ਬਹੁਤ ਖ਼ੁਸ਼ ਸੀ। ਇਹ ਸੋਚਦੀ ਸੀ ਕਿ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਇਸ ਦਾ ਪੁੱਤਰ ਮਿਹਰਬਾਨ ਗੁਰਗੱਦੀ ਉੱਪਰ ਬੈਠੇਗਾ। ਪਰੰਤੂ 1595 ਵਿਚ (ਗੁਰੂ) ਹਰਿਗੋਬਿੰਦ ਜੀ ਦੇ ਜਨਮ ਨਾਲ ਇਹ ਗੁਰੂ ਜੀ ਅਤੇ ਉਹਨਾਂ ਦੇ ਪਰਵਾਰ ਦੀ ਦੁਸ਼ਮਣ ਬਣ ਗਈ ਅਤੇ ਆਪਣੇ ਪਤੀ ਨਾਲ ਮਿਲਕੇ ਇਸ ਨੇ ਬੱਚੇ ਨੂੰ ਮਾਰਨ ਦੀ ਸਾਜ਼ਸ਼ ਰਚੀ। ਪਰੰਤੂ ਇਸ ਦੀਆਂ ਸਾਰੀਆਂ ਚਾਲਾਂ ਨਿਸਫ਼ਲ ਹੋ ਗਈਆਂ ਅਤੇ ਅੰਤ ਤਕ ਇਹ ਈਰਖ਼ਾ ਵਿਚ ਕੁੜ੍ਹਦੀ ਰਹੀ।

ਲੇਖਕ : ਭ.ਸ. ਅਤੇ ਅਨੁ.: ਗ.ਨ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ:

1.     ਗੁਰਬਿਲਾਸ ਛੇਵੀਂ ਪਾਤਸ਼ਾਹੀ, ਪਟਿਆਲਾ, 1970

2.     ਸੰਤੋਖ ਸਿੰਘ, ਭਾਈ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਅੰਮ੍ਰਿਤਸਰ, 1927-35

3.     ਮੈਕਾਲਿਫ਼, ਮੈਕਸ ਆਰਥਰ, ਦ ਸਿੱਖ ਰਿਲਿਜਨ, ਆਕਸਫ਼ੋਰਡ, 1909

ਕਰਮ

ਕਰਮ (ਸੰ.। ਸੰਸਕ੍ਰਿਤ ਕਰੑਮੑਮ) ੧. ਜੋ ਕੀਤਾ ਜਾਵੇ, ਕੰਮ , ਕਾਰਜ

ਦੇਖੋ, ‘ਕਰਮ ਭੂਮਿ’, ‘ਕਰਮ ਬਿਧਾਤਾ’,

‘ਕਰਮ ਮਣੀ’, ‘ਕਰਮ ਕਾਂਡ’,

‘ਕਰਮਾ ਕਾਰੀ’, ‘ਕਰਮ ਖੰਡ ’ ‘ਕਰਮ ਪੇਡੁ ’,

ਕਰਮੁ ਨ ਕੀਤੋ ਮਿਤ’।

੨. ਕਿਸਮਤ , ਭਾਗ

੩. (ਅ਼ਰਬੀ) ਬਖਸ਼ਸ਼। ਯਥਾ-‘ਜਿਨ ਕਉ ਨਦਰਿ ਕਰਮੁ ਤਿਨ ਕਾਰ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕਰੰਮ

ਕਰੰਮ (ਸੰ.। ਅ਼ਰਬੀ ਕਰਮ) ਕਰਮਾਂ ਨਾਲ , ਭਾਗਾਂ ਨਾਲ। ਯਥਾ-‘ਪਾਈਐ ਪੂਰ ਕਰੰਮਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੂਰਮੁ

ਕੂਰਮੁ (ਸੰ.। ਸੰਸਕ੍ਰਿਤ ਕੂਰੑਮੑਮ।) ਕੱਛੂ। ਯਥਾ-‘ਮਛੁ ਕਛ ਕੂਰਮੁ ਆਗਿਆ ਅਉਤਰਾਸੀ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੁਰੁਮ

ਕੁਰੁਮ. ਦੇਖੋ, ਕੁਰਮਅਤੇ ਖੁਰਮਾ ੩। ੨ ਕ੍ਰਿਯਾ ਪਦ. ਅਸੀਂ ਕਰਦੇ ਹਾਂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6786,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂਰਮ

ੂਰਮ. ਸੰ. ਕੂਮ੗. ਸੰਗ੍ਯਾ—ਕੱਛੂ ਕੁੰਮਾ। ੨ ਵਿ੄ਨੁ ਦਾ ਦੂਜਾ ਅਵਤਾਰ. ਦੇਖੋ, ਕੱਛਪ ਅਵਤਾਰ । ੩ ਦਸ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ , ਜਿਸ ਨਾਲ ਨੇਤ੍ਰਾਂ ਦੀਆਂ ਪਲਕਾਂ ਖੁਲਦੀਆਂ ਹਨ। ੪ ਇੱਕ ਪੁਰਾਣ , ਜਿਸ ਵਿੱਚ ਕੱਛੂਅਵਤਾਰ ਦੀ ਕਥਾ ਪ੍ਰਧਾਨ ਹੈ। ੫ ਰਿਗਵੇਦ ਦੇ ਮੰਤ੍ਰਾਂ ਦਾ ਪ੍ਰਕਾਸ਼ਕ ਇੱਕ ਦੇਵਰਿਖਿ. “ਮਛੁ ਕਛੁ ਕੂਰਮੁ ਆਗਿਆ ਅਉਤਰਾਸੀ.” (ਮਾਰੂ ਸੋਲਹੇ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6787,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁਰਮ

ਕੁਰਮ. ਦੇਖੋ, ਕੂਰਮ। ੨ ਸੰ. कुरुम —ਕੁਰੁਮ. ਸੰਗ੍ਯਾ—ਇੱਕ ਪੱਛਮੀ ਦਰਿਆ , ਜੋ ਸਫ਼ੇਦਕੋਹ ਤੋਂ ਨਿਕਲਕੇ ਅਫ਼ਗਾਨਿਸਤਾਨ ਦੀ ਹੱਦ ਲੰਘਕੇ ਬੰਨੂ ਦੇ ਇਲਾਕੇ ਵਹਿੰਦਾ ਹੋਇਆ ਸਿੰਧੁਨਦ ਵਿੱਚ ਮਿਲਦਾ ਹੈ. ਰਿਗਵੇਦ ਵਿੱਚ ਇਸ ਦਾ ਨਾਉਂ “ਕ੍ਰਮੁ” ਆਇਆ ਹੈ। ੩ ਕੁਰੁਮ ਦੇ ਕਿਨਾਰੇ ਵਸਿਆ ਇੱਕ ਨਗਰ. ਜਨਮਸਾਖੀ ਵਿੱਚ ਇਸ ਦਾ ਨਾਉਂ ਖੁਰਮਾ ਲਿਖਿਆ ਹੈ। ੪ ਦੇਖੋ, ਕੁਰਮਾਤ ਅਤੇ ਕੁੜਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6787,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਮੋ

ਕਰਮੋ. ਬਾਬਾ ਪ੍ਰਿਥੀਚੰਦ ਜੀ ਦੀ ਧਰਮਪਤਨੀ ਅਤੇ ਮੇਹਰਬਾਨ ਦੀ ਮਾਤਾ , ਜਿਸ ਨੇ ਪਤੀ ਨੂੰ ਪ੍ਰੇਰਕੇ ਖਿਡਾਵੇ ਬ੍ਰਾਹਮਣ ਦੀ ਹੱਥੀਂ ਗੁਰੂ ਹਰਿਗੋਬਿੰਦ ਜੀ ਲਈ ਦਹੀਂ ਵਿੱਚ ਜ਼ਹਿਰ ਮਿਲਵਾਈ ਸੀ. “ਧਿਕ ਧਿਕ ਕਰਮੋ ਕੀਨ ਕੁਕਰਮੋ, ਹਤੇ ਬਾਲ ਕ੍ਯਾ ਕਰ ਮੋ ਆਇ?” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6788,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕ੍ਰਮੁ

ਕ੍ਰਮੁ. ਦੇਖੋ, ਕੁਰਮ ੨.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6789,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਮੁ

ਕਰਮੁ. ਦੇਖੋ, ਕਰਮ. “ਜਿਸ ਨੋ ਕਰਮੁ ਕਰੇ ਕਰਤਾਰ.” (ਭੈਰ ਮ: ੫) ਕਰਤਾਰ ਮਿਹਰ ਕਰੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6790,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂਰਮੁ

ੂਰਮੁ. ਦੇਖੋ, ਕੂਰਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6792,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕ੍ਰੰਮ

ਕ੍ਰੰਮ. ਦੇਖੋ, ਕ੍ਰਮ. “ਮਨ ਬਚ ਕ੍ਰੰਮ ਸੇਵੀਐ ਸਚਾ.” (ਸਵੈਯੇ ਮ: ੪ ਕੇ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6795,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੰਮ

ਕਰੰਮ. ਦੇਖੋ, ਕਰਮ. “ਕਹੁ ਨਾਨਕ ਤਾਕੇ ਪੂਰਕਰੰਮਾ.” (ਸੋਰ ਮ: ੫) “ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ.” (ਮ: ੫ ਵਾਰ ਮਾਰੂ ੧) ੨ ਦੇਖੋ, ਕ੍ਰਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6796,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁਰਮ

ਕੁਰਮ (ਨਾਂ,ਪੁ) ਬੱਕਰੇ ਦੀ ਨਰਮ ਖੱਲ; ਨਰੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6800,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਮ

ਕਰਮ. ਸੰ. ਕ੍ਰਮ. ਸੰਗ੍ਯਾ—ਡਿੰਗ. ਕ਼ਦਮ. ਡਗ. ਡੇਢ ਗਜ਼ ਪ੍ਰਮਾਣ. ਤਿੰਨ ਹੱਥ1 ਦੀ ਲੰਬਾਈ. “ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ.” (ਚਉਬੋਲੇ ਮ: ੫) ੨ ਸੰ. ਕਮ੗. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. “ਕਰਮ ਕਰਤ ਹੋਵੈ ਨਿਹਕਰਮ.” (ਸੁਖਮਨੀ)

ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ—

(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.2

(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.

(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩ ਵਿ—

dfeZu~—ਕਰਮੀ. ਕਰਮ ਕਰਨ ਵਾਲਾ. “ਕਉਣ ਕਰਮ ਕਉਣ ਨਿਹਕਰਮਾ?” (ਮਾਝ ਮ: ੫) ੪ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ। ੫ ਅ਼ਮਲ. ਕਰਣੀ. “ਮਨਸਾ ਕਰਿ ਸਿਮਰੰਤੁ ਤੁਝੈ xxx ਬਾਚਾ ਕਰਿ ਸਿਮਰੰਤੁ ਤੁਝੈ xx ਕਰਮ ਕਰਿ ਤੁਅ ਦਰਸ ਪਰਸ.” (ਸਵੈਯੇ ਮ: ੪ ਕੇ) ੬ ਅ਼ ਉਦਾਰਤਾ। ੭ ਕ੍ਰਿਪਾ. ਮਿਹਰਬਾਨੀ. “ਨਾਨਕ ਰਾਖਿਲੇਹੁ ਆਪਨ ਕਰਿ ਕਰਮ.” (ਸੁਖਮਨੀ) “ਆਵਣ ਜਾਣ ਰਖੇ ਕਰਿ ਕਰਮ.” (ਗਉ ਮ: ੫) “ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ.” (ਰਾਮ ਅ: ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6914,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕ੍ਰਮ

ਕ੍ਰਮ. ਸੰ. ਕਮ੗. ਕ੍ਰਿਯਾ. “ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ.” (ਗਉ ਨਾਮਦੇਵ) ੨ ਸੰ. ਕ੍ਰਮ. ਡਗ ਭਰਨ ਦੀ ਕ੍ਰਿਯਾ. ਡਿੰਘ ਭਰਨੀ। ੩ ਤਰਤੀਬ. ਸਿਲਸਿਲਾ. ਪ੍ਰਣਾਲੀ । ੪ ਅ਼ਮਲ. ਅਭ੍ਯਾਸ. “ਮਨ ਬਚ ਕ੍ਰਮ ਹਰਿਗੁਣ ਨਹਿ ਗਾਏ.” (ਧਨਾ ਮ: ੯) ੫ ਦੇਖੋ, ਯਥਾਕ੍ਰਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6916,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਮ

ਕਰਮ 1 [ਨਾਂਪੁ] ਕਾਰਜ , ਕੰਮ , ਅਮਲ; ਭਾਗ , ਕਿਸਮਤ , ਤਕਦੀਰ 2 [ਵਿਆ] ਸ਼ਬਦ ਦੀ ਉਹ ਸ਼੍ਰੇਣੀ ਜਿਸ ਉੱਤੇ ਕਿਰਿਆ ਦਾ ਸਿੱਧਾ ਪ੍ਰਭਾਵ ਪੈਂਦਾ ਹੈ 3 [ਨਾਂਪੁ] ਕਿਰਪਾ, ਰਹਿਮ, ਮਿਹਰਬਾਨੀ, ਦਿਆਲਤਾ; ਮੁਆਫ਼ੀ 4 [ਨਾਂਪੁ] ਦੋ ਕਦਮਾਂ ਦੇ ਬਰਾਬਰ ਦੀ ਲੰਮਾਈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7159,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕ੍ਰਮ

ਕ੍ਰਮ [ਨਾਂਪੁ] ਲੜੀ , ਨੇਮ, ਤਰਤੀਬ , ਸਿਲਸਿਲਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7161,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਮ

ਕਰਮ (ਨਾਂ,ਪੁ) ਕੰਮਕਾਜ; ਧਰਮ; ਫਰਜ਼

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7171,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਮ

ਕਰਮ (ਨਾਂ,ਇ) ਮਰਦ ਵੱਲੋਂ ਪੁੱਟੀਆਂ ਦੋ ਪੁਲਾਂਘਾਂ ਦੀ ਲੰਮਾਈ; ਲਗ-ਪਗ ਸਾਢ੍ਹੇ ਪੰਜ ਫੁੱਟ ਲੰਮਾਈ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7171,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰਮ

ਕਰਮ : ਪਰੰਪਰਾਗਤ ਵਿਆਕਰਨਾਂ ਵਿੱਚ ਕਰਤਾ ਅਤੇ ਕਰਮ ਆਦਿ ਇਕਾਈਆਂ ਨੂੰ ਕਾਰਜੀ ਸ਼੍ਰੇਣੀਆਂ ਦੀ ਸੂਚੀ ਵਿੱਚ ਰੱਖਿਆ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਸਧਾਰਨ ਵਾਕਾਂ ਦੀ ਬਣਤਰ ਵਿੱਚ ਕਾਰਜ ਕਰਨ ਵਾਲੀਆਂ ਇਕਾਈਆਂ ਦੀ ਗਿਣਤੀ ਇੱਕ ਤੋਂ ਲੈ ਕੇ ਚਾਰ ਤੱਕ ਹੋ ਸਕਦੀ ਹੈ। ਇਹਨਾਂ ਕਾਰਜੀ ਇਕਾਈਆਂ ਦਾ ਪ੍ਰਗਟਾਵਾ ਵਾਕਾਂਸ਼ ਰਾਹੀਂ ਹੁੰਦਾ ਹੈ। ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਸ਼ਬਦ ਜਾਂ ਤਾਂ ਵਾਕਾਂਸ਼ ਦੇ ਕਾਰਜ ਦੇ ਸੂਚਕ ਹੁੰਦੇ ਹਨ ਜਾਂ ਫ਼ਿਰ ਉਹਨਾਂ ਦੇ ਹਿੱਸੇ ਦੇ ਤੌਰ ਤੇ ਵਿਚਰਦੇ ਹਨ। ਇਸ ਲਈ ਇਹਨਾਂ ਕਾਰਜੀ ਇਕਾਈ ਦੇ ਸੂਚਕਾਂ ਨੂੰ ਵਾਕਾਂਸ਼ ਦਾ ਨਾਂ ਦਿੱਤਾ ਜਾਂਦਾ ਹੈ। ਇੱਕ ਸਧਾਰਨ ਬਿਆਨੀਆ ਵਾਕ ਦੀ ਬਣਤਰ ਜੇ ਇੱਕ ਨਾਂਵ ਵਾਕਾਂਸ਼ ਵਿਚਰ ਰਿਹਾ ਹੋਵੇ ਤਾਂ ਉਹ ਨਾਂਵ ਵਾਕਾਂਸ਼ ਕਰਤਾ ਦੇ ਤੌਰ ਤੇ ਕਾਰਜ ਕਰਦਾ ਹੈ ਅਤੇ ਉਸ ਵਾਕ ਵਿੱਚ ਵਿਚਰਨ ਵਾਲੀ ਕਿਰਿਆ (ਵਾਕਾਂਸ਼) ਨੂੰ ਅਕਰਮਕ ਕਿਹਾ ਜਾਂਦਾ ਹੈ ਪਰ ਜੇ ਵਾਕ ਦੀ ਬਣਤਰ ਵਿੱਚ ਇੱਕ ਤੋਂ ਵਧੇਰੇ ਨਾਂਵ ਵਾਕਾਂਸ਼ ਵਿਚਰ ਰਹੇ ਹੋਣ ਤਾਂ ਕਿਰਿਆ ਸਕਰਮਕ ਰੂਪੀ ਹੁੰਦੀ ਹੈ। ਸਕਰਮਕ ਕਿਰਿਆ ਨੂੰ ਵਾਕ ਵਿੱਚ ਵਿਚਰਨ ਵਾਲੇ ਨਾਂਵ ਵਾਕਾਂਸ਼ਾਂ ਦੇ ਆਧਾਰ ’ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: ਇਕਹਿਰੀ ਸਕਰਮਕ ਕਿਰਿਆ ਅਤੇ ਦੋਹਰੀ ਸਕਰਮਕ ਕਿਰਿਆ। ਇਕਹਿਰੀ ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਕਰਤਾ ਤੋਂ ਇਲਾਵਾ ਇੱਕ ਕਰਮ ਨਾਂਵ ਵਾਕਾਂਸ਼ ਵਿਚਰਦਾ ਹੈ ਜਦੋਂ ਕਿ ਦੋਹਰੀ ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਦੋ ਕਰਮ ਨਾਂਵ ਵਾਕਾਂਸ਼ ਵਿਚਰਦੇ ਹਨ, ਜਿਵੇਂ ਮੁੰਡਾ ‘ਕਿਤਾਬ` ਪੜ੍ਹਦਾ ਹੈ (ਇਕਹਿਰੀ ਸਕਰਮਕ ਕਿਰਿਆ), ਮੁੰਡਿਆਂ ਨੇ ‘ਬੱਚਿਆਂ ਨੂੰ ਕਿਤਾਬ` ਪੜ੍ਹਾਈ (ਦੋਹਰੀ ਸਕਰਮਕ ਕਿਰਿਆ)। ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਕਰਮ ਨਾਂਵ ਵਾਕਾਂਸ਼ਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਪ੍ਰਧਾਨ ਕਰਮ ਨਾਂਵ ਵਾਕਾਂਸ਼ ਅਤੇ ਅਪ੍ਰਧਾਨ ਕਰਮ ਨਾਂਵ ਵਾਕਾਂਸ਼। ਕਰਤਾ ਨਾਂਵ ਵਾਕਾਂਸ਼ ਤੋਂ ਇਲਾਵਾ ਵਾਕ ਵਿੱਚ ਜਦੋਂ ਇੱਕ ਕਰਮ ਨਾਂਵ ਵਾਕਾਂਸ਼ ਵਿਚਰੇ ਤਾਂ ਉਸ ਨੂੰ ਕਰਮ ਨਾਂਵ ਵਾਕਾਂਸ਼ ਕਿਹਾ ਜਾਂਦਾ ਹੈ। ਇੱਕ ਤੋਂ ਵਧੇਰੇ ਕਰਮ ਨਾਂਵ ਵਾਕਾਂਸ਼ ਵਿਚਰਨ ਤਾਂ ਉਹਨਾਂ ਨੂੰ ਕਾਰਜ ਦੇ ਆਧਾਰ ਤੇ ਪ੍ਰਧਾਨ ਕਰਮ ਅਤੇ ਅਪ੍ਰਧਾਨ ਕਰਮ ਵਾਕਾਂਸ਼ ਵਿੱਚ ਵੰਡਿਆ ਜਾਂਦਾ ਹੈ। ਪ੍ਰਧਾਨ ਕਰਮ ਦੀ ਪਛਾਣ ਹਿਤ ਕਿਰਿਆ ਨਾਲ ‘ਕੀ’ ਪ੍ਰਸ਼ਨ-ਸੂਚਕ ਰਾਹੀਂ ਪਤਾ ਚੱਲਦਾ ਹੈ ਅਤੇ ਇਸ ਦੇ ਉੱਤਰ ਵਜੋਂ ਜੋ ਇਕਾਈ ਵਾਕ ਵਿੱਚ ਵਿਚਰਦੀ ਹੈ, ਉਸ ਨੂੰ ਕਰਮ ਨਾਂਵ ਵਾਕਾਂਸ਼ ਕਿਹਾ ਜਾਂਦਾ ਹੈ, ਜਿਵੇਂ: ਮੁੰਡੇ ਨੇ ਖ਼ਤ ਲਿਖਿਆ...ਮੁੰਡੇ ਨੇ ਕੀ ਲਿਖਿਆ?...‘ਖ਼ਤ’। ਅਪ੍ਰਧਾਨ ਕਰਮ ਨਾਂਵ ਵਾਕਾਂਸ਼ ਦੀ ਪਛਾਣ ਹਿੱਤ ਕਿਰਿਆ ਨਾਲ ‘ਕਿਸ ਨੂੰ’ ਪ੍ਰਸ਼ਨ-ਸੂਚਕ ਰਾਹੀਂ ਪਤਾ ਲੱਗਦਾ ਹੈ, ਜਿਵੇਂ: ‘ਮੁੰਡੇ ਨੇ ਅਧਿਆਪਕ ਨੂੰ ਖ਼ਤ ਲਿਖਿਆ’ ਵਿੱਚ ‘ਕਿਸ ਨੂੰ’ ਦਾ ਉੱਤਰ ‘ਅਧਿਆਪਕ ਨੂੰ’ ਹੈ ਇਸ ਲਈ ‘ਖ਼ਤ’ ਪ੍ਰਧਾਨ ਕਰਮ ਹੈ ਅਤੇ ‘ਅਧਿਆਪਕ ਨੂੰ’ ਅਪ੍ਰਧਾਨ ਕਰਮ ਹੈ। ਸਧਾਰਨ ਬਿਆਨੀਆਂ ਵਾਕਾਂ ਦੀ ਬਣਤਰ ਵਿੱਚ ਪ੍ਰਧਾਨ ਕਰਮ ਕਿਰਿਆ ਤੋਂ ਪਹਿਲਾਂ ਅਤੇ ਅਪ੍ਰਧਾਨ ਕਰਮ, ਪ੍ਰਧਾਨ ਕਰਮ ਤੋਂ ਪਹਿਲਾਂ ਵਿਚਰਦਾ ਹੈ। ਪ੍ਰਧਾਨ ਕਰਮ ਨਾਲ ਕੋਈ ਸੰਬੰਧਕ ਨਹੀਂ ਵੀ ਹੋ ਸਕਦਾ ਜਦੋਂ ਕਿ ਅਪ੍ਰਧਾਨ ਕਰਮ ਹਮੇਸ਼ਾਂ ਸੰਬੰਧਕੀ ਹੁੰਦਾ ਹੈ। ਇਸ ਨਾਲ ‘ਨੂੰ’, ‘ਲਈ`, ‘ਰਾਹੀਂ`, ‘ਤੋਂ’ ਸੰਬੰਧਕ ਵਿਚਰਦੇ ਹਨ। ਅਪ੍ਰਧਾਨ ਕਰਮ ਪ੍ਰਾਪਤ ਕਰਤਾ ਹੁੰਦਾ ਹੈ। ਇਸ ਪੱਖ ਤੋਂ ਇਸ ਦੇ ਦੋ ਪ੍ਰਕਾਰ ਦੇ ਕਾਰਜ ਹੁੰਦੇ ਹਨ-ਅਪ੍ਰਧਾਨ ਕਰਮ ਲਾਭ ਕਰਤਾ ਅਤੇ ਅਪ੍ਰਧਾਨ ਕਰਮ ਕਰਤਾ ਜਿਵੇਂ: ‘ਮਾਲਕ ਨੇ ‘ਨੌਕਰ ਨੂੰ` ਪੈਸੇ ਦਿੱਤੇ’ ਵਿੱਚ ‘ਨੌਕਰ ਨੂੰ’ ਪਹਿਲੀ ਪ੍ਰਕਾਰ ਦਾ ਅਪ੍ਰਧਾਨ ਕਰਮ ਹੈ ਅਤੇ ‘ਮਾਲਕ ਨੇ ‘ਨੌਕਰ ਨੂੰ` ਮਾਰਿਆ’ ਵਿੱਚ ‘ਨੌਕਰ ਨੂੰ’ ਦੂਜੀ ਪ੍ਰਕਾਰ ਦਾ ਅਪ੍ਰਧਾਨ ਕਰਮ ਹੈ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 7172,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/19/2014 12:00:00 AM
ਹਵਾਲੇ/ਟਿੱਪਣੀਆਂ: null

ਵਿਚਾਰ / ਸੁਝਾਅ