ਲਾਗ–ਇਨ/ਨਵਾਂ ਖਾਤਾ |
+
-
 
ਕੰਧੁ

ਕੰਧੁ (ਸੰ.। ਸੰਸਕ੍ਰਿਤ ਸਕੰੑਧ*) ਸਰੀਰ, ਦੇਹ। ਯਥਾ-‘ਭਗਤ ਕੀ ਨਿੰਦਾ ਕੰਧੁ ਛੇਦਾਵੈ’ ਭਗਤ ਦੀ ਨਿੰਦਾ ਕਰਨ ਤੇ ਦੇਹ ਛਿਜਦੀ ਹੈ। ਤਥਾ-‘ਖੀਨ ਖਰਾਬੁ ਹੋਵੈ ਨਿਤ ਕੰਧੁ’ ਯਥਾ-‘ਕਚੀ ਕੰਧ ਕਚਾ ਵਿਚਿ ਰਾਜੁ ’।

----------

* ਸੰਸਕ੍ਰਿਤ ਵਿਚ ਸੑਕੰਧਿ ਦਾ ਅਰਥ ਹੈ, ਮੋਢਾ ਤੇ ਦੇਹ, ਸਰੀਰ। ਪੰਜਾਬੀ ਵਿਚ ਕੰਧ ਘਰ ਦੀ ਦੀਵਾਰ ਨੂੰ ਕਹਿੰਦੇ ਹਨ, ਪਰ ਏਥੇ ਜਾਪਦਾ ਹੈ ਕਿ ਸੰਸਕ੍ਰਿਤ ਸੑਕੰਧ ਤੋਂ ਹੀ ਕੰਧ ਪੰਜਾਬੀ ਵਿਚ ਵਰਤੀਂਦਾ ਰਿਹਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1899,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੈਧੋਂ

ਕੈਧੋਂ ਵ੍ਯ—ਮਾਨੋ. ਜਾਣੀਏ. ਗੋਯਾ। ੨ ਅਥਵਾ. ਜਾਂ. “ਕੈਧੌਂ ਫੇਰ ਲੀਨੋ ਹੈ ਅਨੰਗ ਅਵਤਾਰ.” (ਸ਼ੇਖਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1904,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੈਧੌਂ

ਕੈਧੌਂ ਵ੍ਯ—ਮਾਨੋ. ਜਾਣੀਏ. ਗੋਯਾ। ੨ ਅਥਵਾ. ਜਾਂ. “ਕੈਧੌਂ ਫੇਰ ਲੀਨੋ ਹੈ ਅਨੰਗ ਅਵਤਾਰ.” (ਸ਼ੇਖਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1904,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਂਧ

ਕੌਂਧ. ਸੰ. ਕਰੰਧ. ਕਿਰਨ (ਛਟਾ) ਨੂੰ ਜੋ ਧਾਰਣ ਕਰੇ. ਸੂਰਜ । ੨ ਬਿਜਲੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1905,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਧੁ

ਕੰਧੁ. ਦੇਖੋ, ਕੰਧ । ੨ ਪੱਖ (ਪ੖). “ਤਿਨ ਕਾ ਕੰਧੁ ਨ ਕਬਹੂ ਛਿਜੈ.” (ਮ: ੧ ਗਉ ਵਾਰ ੧) ੩ ਦੇਹ. ਸਰੀਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1907,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਧ

ਕੰਧ. ਸੰਗ੍ਯਾ—ਦੀਵਾਰ. ਭਿੱਤਿ। ੨ ਭਾਵ—ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. “ਉਡੈ ਨ ਹੰਸਾ ਪੜੈ ਨ ਕੰਧ.” (ਸਿਧਗੋਸਟਿ) ੩ ਜੜ੍ਹਮਤਿ. ਬੁੱਧਿ—ਹੀਨ. “ਪਾਹਨ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ.” (ਭਾਗੁ ਕ) ੪ ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. “ਨਚੇ ਕੰਧਹੀਣੰ ਕਬੰਧੰ.” (ਚੰਡੀ ੨)

੫ ਸੰ. स्कन्ध —ਸੑਕੰਧ. ਕੰਨ੍ਹਾ. ਮੋਢਾ. ਕੰਧਾ. “ਕੰਧਿ ਕੁਹਾੜਾ ਸਿਰ ਘੜਾ.” (ਸ. ਫਰੀਦ) ਦੇਖੋ, ਮਾਂਦਲ। ੬ ਦੇਖੋ, ਕੰਧੁ। ੭ ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ. ਬਾਦਲ। ੮ ਉੜੀਸੇ ਦੀ ਇੱਕ ਅਸਭ੍ਯ ਜਾਤਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1922,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਧ

ਕੰਧ [ਨਾਂਇ] ਦੀਵਾਰ; ਪਹਾੜ ਜਾਂ ਚੱਟਾਨ ਦਾ ਸਿੱਧਾ ਖੜ੍ਹਾ ਪਾਸਾ; ਕੰਧੀ, ਕਿਨਾਰਾ; ਸਰੀਰ, ਦੇਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1975,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੰਧ

ਕੰਧ (ਨਾਂ,ਇ) ਇੱਟਾਂ ਪੱਥਰਾਂ ਜਾਂ ਮਿੱਟੀ ਦੀ ਉਸਾਰੀ ਦੀਵਾਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1980,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ