ਖਤ੍ਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਤ੍ਰੀ . ਸੰ. क्षत्रिय— ੖ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. “ ਖਤ੍ਰੀ ਬ੍ਰਾਹਮਣੁ ਸੂਦੁ ਬੈਸੁ.” ( ਗਉ ਥਿਤੀ ਮ : ੫ ) ਦੇਖੋ , ੖ਤ੍ਰਿਯ । ੨ ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. “ ਖਤ੍ਰੀ ਸੋ ਜੁ ਕਰਮਾ ਕਾ ਸੂਰੁ.” ( ਸਵਾ ਮ : ੧ ) ੩ ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ , ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ੖ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ੖ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ , ਇੱਕ ਸੂਰਜਵੰਸ਼ , ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ , ਦੂਜਾ ਚੰਦ੍ਰਵੰਸ਼ , ਜਿਸ ਵਿੱਚ ਕ੍ਰਿ੄਩ ਜੀ ਪ੍ਰਗਟੇ ਹਨ.

ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ— ਬਾਰ੍ਹੀ , ਖੁਖਰਾਣ , ਬੁੰਜਾਹੀ ਅਤੇ ਸਰੀਨ.

ਬਾਰ੍ਹੀ ਬਾਰਾਂ ਗੋਤਾਂ ਵਿੱਚ , ਖੁਖਰਾਣ ਅੱਠ ਗੋਤਾਂ ਵਿੱਚ , 3  ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ ( ਵਿਭਕ੍ਤ ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ— ਸੇਠ , ਮੇਹਰਾ , ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ— ਬਹਲ , ਧੌਨ , ਚੋਪੜਾ , ਸਹਗਲ , ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ— ਬਹਲ , ਬੇਰੀ ਸਹਗਲ , ਵਾਹੀ ਅਤੇ ਵਿੱਜ ਹਨ.

ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ , ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ ( ਅਥਵਾ ਤੇਹਣ ) , ਸ਼੍ਰੀ ਗੁਰੂ ਅਮਰ ਦਾਸ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ , ਇਹ ਸਰੀਨ ਜਾਤਿ ਦੇ ਅੰਦਰ ਹਨ.

ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ , ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ ( ਸ਼ਰਹ-ਆਈਨ ਮੰਨਣ ਵਾਲੇ ) ਹੋਇਆ. ਵਿਧਵਾ— ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ , ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ , ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ , ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ ( ਬੁੰਜਾਹੀ ) ਹੋਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਤ੍ਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖਤ੍ਰੀ : ‘ ਖਤ੍ਰੀ’ ਸ਼ਬਦ ਸੰਸਕ੍ਰਿਤ ਦੇ ‘ ਕੑਸ਼ਤ੍ਰਿਯ’ ਸ਼ਬਦ ਦਾ ਤਦਭਵ ਰੂਪ ਹੈ । ਇਹ ਸ਼ਬਦ ਹਿੰਦੂ-ਧਰਮ ਦੀ ਵਰਣ ਵਿਵਸਥਾ ਦੀ ਦੂਜੀ ਸ਼੍ਰੇਣੀ ਲਈ ਵਰਤਿਆ ਜਾਂਦਾ ਹੈ ਅਤੇ ਇਸੇ ਅਰਥ ਵਿਚ ਗੁਰਬਾਣੀ ਵਿਚ ਵਰਤਿਆ ਗਿਆ ਹੈ । ਗਉੜੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਹਰਿ ਦੇ ਨਾਮ ਦੇ ਸਿਮਰਨ ਦੁਆਰਾ ਖਤ੍ਰੀਆਂ ਸਮੇਤ ਸਭ ਜਾਤਾਂ/ਧਰਮਾਂ/ਭਾਈਚਾਰਿਆਂ ਦੇ ਲੋਕ ਅਧਿਆਤਮਿਕ ਤੌਰ ’ ਤੇ ਉੱਧਰ ਗਏ ਹਨ— ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ( ਗੁ.ਗ੍ਰੰ.300 ) । ‘ ਖਤ੍ਰੀ’ ਸ਼ਬਦ ਦੀ ਪਰਿਭਾਸ਼ਾ ਅਤੇ ਉਸ ਦੇ ਕਰਤੱਵ ਵਲ ਗੁਰੂ ਨਾਨਕ ਦੇਵ ਜੀ ਨੇ ਜੋ ਧਿਆਨ ਦਿਵਾਇਆ ਹੈ , ਉਸ ਤੋਂ ਵੀ ‘ ਖਤ੍ਰੀ’ ਕਰਮਾਂ ਦਾ ਸੂਰਮਾ ਮੰਨਿਆ ਗਿਆ ਹੈ । ਇਥੇ ਯੁੱਧ-ਕਰਮ ਦੀ ਥਾਂ ਸਦਾਚਾਰਿਕ ਕਰਮ ਕਰਨ ਲਈ ਸੁਝਾਵ ਦਿੱਤਾ ਗਿਆ ਹੈ— ਖਤ੍ਰੀ ਸੋ ਜੁ ਕਰਮਾ ਕਾ ਸੂਰੁ ਪੁੰਨ ਦਾਨ ਕਾ ਕਰੈ ਸਰੀਰੁ ਖੇਤੁ ਪਛਾਣੈ ਬੀਜੈ ਦਾਨੁ ਸੋ ਖਤ੍ਰੀ ਦਰਗਹ ਪਰਵਾਣੁ ( ਗੁ. ਗ੍ਰੰ.1411 ) ।

                      ਕੁਝ ਵਿਦਵਾਨਾਂ ਦਾ ਖ਼ਿਆਲ ਹੈ ਕਿ ‘ ਕੑਸ਼ਤ੍ਰਿਯ’ ਸ਼ਬਦ ਅਤੇ ‘ ਖਤ੍ਰੀ’ ਸ਼ਬਦ ਵਿਚ ਅੰਤਰ ਹੈ । ਪਰ ਇਹ ਗੱਲ ਮੰਨਣ ਯੋਗ ਨਹੀਂ ਹੈ । ਖਤ੍ਰੀ ਅਸਲ ਵਿਚ ਕੑਸ਼ਤ੍ਰਿਯ ਦੀ ਹੀ ਇਕ ‘ ਉਪ-ਜਾਤਿ’ ਹੈ ਜੋ ਮੱਧ-ਯੁਗ ਵਿਚ ਯੁੱਧ-ਕਰਮ ਅਤੇ ਵ੍ਰਿੱਤੀ ਤੋਂ ਹਟ ਗਏ ਅਤੇ ਸ਼ਹਿਰਾਂ ਵਿਚ ਵਸ ਕੇ ਵਪਾਰ ਵਲ ਰੁਚਿਤ ਹੋ ਗਏ ।

                      ਮਹਾਨਕੋਸ਼ਕਾਰ ਨੇ ਖਤ੍ਰੀਆਂ ਵਿਚ ਚਲੀ ਆਈ ਇਕ ਕਥਾ ਦਾ ਉੱਲੇਖ ਕੀਤਾ ਹੈ ਕਿ ਦਿੱਲੀ-ਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀ ਸਿਪਾਹੀ ਜੰਗ ਵਿਚ ਮਾਰੇ ਗਏ , ਤਦ ਉਨ੍ਹਾਂ ਦੀਆਂ ਵਿਧਵਾਵਾਂ ਦੇ ਪੁਨਰ-ਵਿਆਹ ਦੇ ਯਤਨ ਕੀਤੇ ਗਏ । ਇਸ ਯਤਨ ਨੂੰ ਪ੍ਰਵਾਨ ਕਰਨ ਵਾਲੇ ‘ ਸ਼ਰੀਨ’ ( ‘ ਸ਼ਰਹ-ਆਈਨ’ ) ਅਖਵਾਏ । ਨ ਪ੍ਰਵਾਨ ਕਰਨ ਵਾਲੇ ਖਤ੍ਰੀ ਅਪ੍ਰਵਾਨਗੀ ਦੀ ਅਪੀਲ ਕਰਨ ਲਈ ਬਾਦਸ਼ਾਹ ਕੋਲ ਗਏ । ਉਨ੍ਹਾਂ ਨਾਲ ਜਿੰਨੀ ਜਿੰਨੀ ਵਿਥ ’ ਤੇ ਜੋ ਜੋ ਖਤ੍ਰੀ ਆ ਕੇ ਮਿਲਦੇ ਗਏ , ਉਨ੍ਹਾਂ ਦੀਆਂ ਕਈ ਜਾਤੀਆਂ ਬਣਦੀਆਂ ਗਈਆਂ ।

                      ਪਰ , ਅਸਲ ਵਿਚ , ਲੜਾਈ ਵਿਚ ਅਧਿਕ ਮਾਰੇ ਜਾਣ ਕਾਰਣ ਇਹ ਲੋਕ ਯੁੱਧ-ਕਰਮ ਤੋਂ ਨਿਰਾਸ਼ ਹੋ ਗਏ ਅਤੇ ਇਨ੍ਹਾਂ ਨੇ ਆਪਣਾ ਪੇਸ਼ਾ ਬਦਲ ਲਿਆ । ਉਂਜ ਮੂਲ ਰੂਪ ਵਿਚ ਇਹ ਖਤ੍ਰੀ ਕੑਸ਼ਤ੍ਰਿਯ ਹੀ ਸਨ । ਸਿੰਘ ਸਭਾ ਦੇ ਪ੍ਰਚਾਰ ਦੇ ਫਲਸਰੂਪ ਸ਼ਹਿਰਾਂ ਵਿਚ ਰਹਿੰਦੇ ਬਹੁਤ ਸਾਰੇ ਖਤ੍ਰੀ ਅਤੇ ਅਰੋੜੇ ਸਿੱਖ ਬਣ ਗਏ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਖਤ੍ਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਤ੍ਰੀ ਸੰਸਕ੍ਰਿਤ ਕਸ਼ੑਤ੍ਰਿਯ : । ਸੈਨਿਕ ਜਾਤੀ ਦਾ ਪੁਰਖ ; ਹਿੰਦੂ ਵਰਣ ਵੰਡ ਦੀਆਂ ਚਾਰ ਸ਼੍ਰੇਣੀਆਂ ਵਿਚੋਂ ਦੂਜੀ ਸ਼ਰੇਣੀ- ਖਤ੍ਰੀ ਬ੍ਰਹਾਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.