ਖਿਝ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿਝ [ ਨਾਂਇ ] ਚਿੜ , ਰੰਜ , ਚਿੜਚਿੜਾਪਣ , ਕ੍ਰੋਧ; ਅਕਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਿਝ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿਝ . ਸੰਗ੍ਯਾ— ਖੇਦ ਨੂੰ ਪ੍ਰਾਪਤ ਹੋਣ ਦੀ ਕ੍ਰਿਯਾ. ਚਿੜ੍ਹ. ਰੋਸ. ਇਸ ਦਾ ਮੂਲ ਖਿਦ ਧਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਿਝ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Annoyance _ ਖਿਝ : ਇਸ ਸ਼ਬਦ ਦਾ ਭਾਵ ਅਜਿਹਾ ਕੰਮ ਕਰਨ ਤੋਂ ਹੈ ਜਿਸ ਦਾ ਸਿੱਟਾ ਕਿਸੇ ਹੋਰ ਵਿਅਕਤੀ ਨੂੰ ਸਰੀਰਕ ਜਾਂ ਮਾਨਸਿਕ ਦੁਖ ਪਹੁੰਚਾਉਣਾ ਹੋਵੇ । ਕਿਸੇ ਗਵਾਂਢੀ ਨੂੰ ਵਿਖਾਈ ਗਈ ਸਿਲਸਿਲੇਵਾਰ ਬਦਤਮੀਜ਼ੀ ਨਿਊਸੈਂਸ ਹੋ ਸਕਦੀ ਹੈ । ਇਸੇ ਤਰ੍ਹਾਂ ਪੜੋਸੀ ਦੁਆਰਾ ਲਗਾਤਾਰ ਗਾਲ੍ਹਾਂ ਕੱਢਣਾ ਜਾਂ ਗੰਵਾਰੂ ਭਾਸ਼ਾ ਵਰਤਣਾ ਜਾਂ ਉੱਚਾ ਉੱਚਾ ਸ਼ੋਰ ਕਰਨਾ ਨਿਊਸੈਂਸ ਜਾਂ ਖਿਝ ਬਣ ਸਕਦੀ ਹੈ । ਨਿਊਸੈਂਸ ਜਾਂ ਖਿਝ ਕੀ ਹੈ , ਇਹ ਸਾਰ ਰੂਪ ਵਿਚ ਤੱਥ ਦਾ ਸਵਾਲ ਹੈ ਜੋ ਹਰੇਕ ਕੇਸ ਦੇ ਹਾਲਾਤ ਤੇ ਨਿਰਭਰ ਕਰਦਾ ਹੈ ।

            ਭਾਰਤ ਦੇ ਦੰਡਕ ਕਾਨੂੰਨ ਅਨੁਸਾਰ ਮਦਾਖ਼ਲਤ ਬੇਜਾ ਦਾ ਸਾਰ ਉਹ ਇਰਾਦਾ ਹੈ ਜਿਸ ਨਾਲ ਉਹ ਅਪਰਾਧ ਕੀਤਾ ਜਾਂਦਾ ਹੈ । ਜੇ ਕਿਸੇ ਦੀ ਸੰਪਤੀ ਜਾਂ ਕਿਸੇ ਹੋਰ ਦੇ ਕਬਜ਼ੇ ਵਿਚ ਦੀ ਸੰਪਤੀ ਵਿਚ ਪ੍ਰਵੇਸ਼ ਇਸ ਇਰਾਦੇ ਨਾਲ ਕੀਤਾ ਜਾਵੇ ਕਿ ਉਸ ਨੂੰ ਖਿਝਾਇਆ ਜਾਵੇ , ਤਾਂ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਪ੍ਰਵੇਸ਼ ਕਾਨੂੰਨੀ ਅਧਿਕਾਰ ਜਾਂ ਦਾਅਵੇ ਅਧੀਨ ਕੀਤਾ ਗਿਆ ਸੀ । ਇਸ ਤੋਂ ਇਲਾਵਾ ਖਿਝ ਵੀ ਅਜਿਹੀ ਹੋਣੀ ਚਾਹੀਦੀ ਹੈ ਜੋ ਇਕ ਸਾਧਾਰਨ ਵਿਅਕਤੀ ਨੂੰ ਖਿਝਾ ਸਕੇ , ਨ ਕਿ ਕਿਸੇ ਖ਼ਾਸ ਵਿਅਕਤੀ ਨੂੰ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.