ਖੁੱਲ੍ਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁੱਲ੍ਹਾ [ ਵਿਸ਼ੇ ] ਮੋਕਲਾ , ਵਿਸ਼ਾਲ; ਅਜ਼ਾਦ , ਸੁਤੰਤਰ; ਨਿਰਸੰਕੋਚ , ਨਿਝੱਕ; ਬੇਪਰਦਾ; ਵੱਧ , ਜ਼ਿਆਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਲੋਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਲੋਹਾ         ਖੜਾ ਹੋਇਆ. ਖੜੋਤਾ. ਖੜਾ. “ ਨਿਕਟਿ ਖਲੋਇਅੜਾ ਮੇਰਾ ਸਾਜਨੜਾ.” ( ਰਾਮ ਛੰਤ ਮ : ੫ ) “ ਵਿਚਿ ਕਰਤਾਪੁਰਖੁ ਖਲੋਆ.” ( ਸੋਰ ਮ : ੫ ) “ ਅਗੈ ਆਇ ਖਲੋਹਾ.” ( ਵਾਰ ਰਾਮ ੨ ਮ : ੫ ) ੨ ਖਲਿਹਾਨ ( ਪਿੜ ) ਵਿੱਚ. “ ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ.” ( ਸਵਾ ਮ : ੩ ) ਜੋ ਖੇਤ ਬੀਜੀਐ , ਸੋ ਹੀ ਪਿੜ ਵਿੱਚ ਆਵੇਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੁਲ੍ਹਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Khoola _ ਖੁਲ੍ਹਾ : ਇਸਲਾਮੀ ਕਾਨੂੰਨ ਅਧੀਨ ਤਲਾਕ ਦੀ ਇਕ ਕਿਸਮ ਦਾ ਨਾਂ ਹੈ । ਇਸ ਪ੍ਰਕਾਰ ਦੇ ਤਲਾਕ ਵਿਚ ਪਤੀ ਪਤਨੀ ਤੋਂ ਕੁਝ ਧਨ ਅਥਵਾ ਸੰਪਤੀ ਲੈ ਕੇ ਵਿਆਹ ਨੂੰ ਤੋੜਨ ਦਾ ਅਧਿਕਾਰ ਦੇ ਦਿੰਦਾ ਹੈ । ਇਸ ਪ੍ਰਕਾਰ ਦੇ ਤਲਾਕ ਨੂੰ ਖੁਲ੍ਹਾ ਅਥਵਾ ਮੁੱਬਰਾਤ ਕਿਹਾ ਜਾਂਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.