ਲਾਗ–ਇਨ/ਨਵਾਂ ਖਾਤਾ |
+
-
 
ਖੰਡਾ

ਖੰਡਾ: ਕ੍ਰਿਪਾਨ ਵਰਗ ਦਾ ਇਕ ਸ਼ਸਤ੍ਰ ਜਿਸ ਦੇ ਦੋਵੇਂ ਪਾਸੇ ਤੇਜ਼ ਹੁੰਦੇ ਹਨ ਅਤੇ ਆਕਾਰ ਅਤੇ ਭਾਰ ਵਜੋਂ ਕ੍ਰਿਪਾਨ ਤੋਂ ਵੱਡਾ ਹੁੰਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਆਪਣੇ ਪਾਸ ਬਹੁਤ ਭਾਰੀ ਖੰਡਾ ਰਖਦੇ ਸਨ। ਸਿੱਖ ਸਮਾਜ ਵਿਚ ਇਸ ਸ਼ਸਤ੍ਰ ਦਾ ਮਹੱਤਵ ਉਦੋਂ ਵਧਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਇਸ ਦੀ ਵਰਤੋਂ ਕੀਤੀ। ਉਸ ਖੰਡੇ ਦਾ ਆਕਾਰ ਪ੍ਰਕਾਰ ਕਿਤਨਾ ਸੀ ? ਇਸ ਬਾਰੇ ਇਤਿਹਾਸ ਤੋਂ ਕੁਝ ਵੀ ਪਤਾ ਨਹੀਂ ਲਗਦਾ। ਅਜ-ਕਲ ਲਗਭਗ ਇਕ ਫੁਟ ਲਿੰਬਾ ਖੰਡਾ ਅੰਮ੍ਰਿਤ ਤਿਆਰ ਕਰਨ ਵੇਲੇ ਵਰਤਿਆ ਜਾਂਦਾ ਹੈ।

            ਕਾਲਾਂਤਰ ਵਿਚ ਇਸ ਨੂੰ ਸਿੱਖ-ਚਿੰਨ੍ਹ ਵਜੋਂ ਵਰਤਿਆ ਜਾਣ ਲਗਾ। ਸਿੰਘ ਸਭਾ ਵੇਲੇ ਕਿਸੇ ਕਲਾਕਾਰ ਨੇ ਇਸ ਚਿੰਨ੍ਹ ਨੂੰ ਚਕ੍ਰ ਅਤੇ ਦੋ ਕ੍ਰਿਪਾਨਾਂ ਨਾਲ ਸੰਯੁਕਤ ਕਰ ਦਿੱਤਾ। ਇਹ ਸਾਰਾ ਚਿੰਨ੍ਹ ਸ਼ਸਤ੍ਰਮਈ ਹੈ। ਸ਼ਸਤ੍ਰ-ਸੂਚਕ ਧਾਰਮਿਕ ਚਿੰਨ੍ਹ ਬਣਾਉਣ ਦੀ ਭਾਰਤੀ ਸੰਸਕ੍ਰਿਤੀ ਵਿਚ ਇਕ ਪਰੰਪਰਾ ਰਹੀ ਹੈ। ਇਸ ਪ੍ਰਕਾਰ ਦੇ ਚਿੰਨ੍ਹਾਂ ਦਾ ਇਕ ਰੂਪ ਸ਼ਿਵ ਜੀ ਦੇ ਤ੍ਰਿਸ਼ੂਲ ਵਿਚ ਵੇਖਿਆ ਜਾ ਸਕਦਾ ਹੈ। ਉਜੈਨ ਸਥਿਤ ਮਹਾਕਾਲ ਦੇ ਮੰਦਿਰ ਵਿਚ ਵੀ ਸ਼ਸਤ੍ਰ-ਚਿੰਨ੍ਹ ਦਾ ਪ੍ਰਦਰਸ਼ਨ ਮਿਲਦਾ ਹੈ। ਸਿੱਖ-ਚਿੰਨ੍ਹ ਦੀ ਆਪਣੀ ਹੀ ਦਾਰਸ਼ਨਿਕਤਾ ਅਤੇ ਪ੍ਰਤੀਕਾਤਮਕਤਾ ਹੈ। ਇਸ ਵਿਚਲਾ ਖੰਡਾ ਈਸ਼ਵਰੀ ਸ਼ਕਤੀ ਦਾ ਪ੍ਰਤੀਕ ਹੈ (ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰ ਉਪਾਇਆ— ‘ਚੰਡੀ ਦੀ ਵਾਰ ’)। ਚਕ੍ਰ ‘ਧਰਮ ’ ਦੇ ਚਿੰਨ੍ਹ ਵਜੋਂ ਰਖਿਆ ਗਿਆ ਹੈ ਅਤੇ ਦੋ ਕ੍ਰਿਪਾਨਾਂ ਮੀਰੀ ਅਤੇ ਪੀਰੀ ਦੀਆਂ ਸੂਚਕ ਹਨ। ਇਸ ਤਰ੍ਹਾਂ ਇਹ ਚਿੰਨ੍ਹ ਸਿੱਖ ਧਰਮ ਦੀ ਮਾਨਸਿਕਤਾ ਨੂੰ ਰੂਪਾਇਤ ਕਰਨ ਵਾਲਾ ਹੋ ਨਿਬੜਿਆ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8039,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਖੜਾ

ਖੜਾ ਖੜੋਤਾ ਹੈ- ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8039,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੇੜਾ

ਖੇੜਾ (ਕ੍ਰਿ.। ਸੰਸਕ੍ਰਿਤ ਖੇਟ। ਪ੍ਰਾਕ੍ਰਿਤ ਖੇਡਯ। ਪੰਜਾਬੀ ਖੇੜਾ) ੧. ਪਿੰਡ , ਛੋਟਾ ਪਿੰਡ। ਯਥਾ-‘ਪ੍ਰਥਮੇ ਵਸਿਆ ਸਤ ਕਾ ਖੇੜਾ’।

੨. (ਕ੍ਰਿ.। ਪੰਜਾਬੀ ਖਿਲਨਾ, ਖਿੜਨਾ) ਕਲੀਆਂ ਦਾ ਖੁੱਲ੍ਹ ਕੇ ਫੁਲ ਬਣਨਾ। ਬਿਗਸਨਾ। ਖੁਸ਼ ਹੋਣਾ, ਮਨ ਦਾ ਉੱਚਿਆਂ ਹੋਕੇ ਕਿਸੇ ਉਚੇ ਰਸ ਵਿਚ ਪ੍ਰਸੰਨਤਾ ਵਿਚ ਆ ਜਾਣਾ ਬੀ ਖਿੜਨਾ ਕਿਹਾ ਜਾਂਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8039,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੋੜਾ

ਖੋੜਾ (ਸੰ.। ਪੰਜਾਬੀ) ੧. ਖੁਡ* ਦਾ ਬਹੁ ਬਚਨ। ਯਥਾ-‘ਤੀਨਿ ਖੋੜਾ ਨਿਤ ਕਾਲੁ ਸਾਰੈ’ (ਰਜ, ਤਮ, ਸਤ) ਇਹ ਤਿੰਨ ਖੋੜਾਂ ਵਿਖੇ ਪਵੋਗੇ ਤਾਂ ਨਿਤ ਕਾਲ ਸਾੜੇਗਾ, ਤ੍ਰਿਗੁਣਾਤੀਤ ਰਹੋ

੨. (ਸੰ.। ਖੜ ਦਾ ਖੋਡਾ) ਅਵਸਥਾ (ਬਾਲਕ, ਜੁਬਾ, ਬ੍ਰਿਧ)

ਦੇਖੋ, ‘ਬੀਸ ਸਪਤਾਹਰੋ’।

੩. (ਜਾਗ੍ਰਤ, ਸੁਪਨ, ਸੁਖੋਪਤ) ਇਨ੍ਹਾਂ ਤਿੰਨਾਂ ਅਵਸਥਾ ਦੇ ਅਭਿਮਾਨੀ ਹੋਵੋਗੇ ਤਾਂ ਕਾਲ ਨਿਤ ਸਮਾਲੇਗਾ।

----------

* ਬ੍ਰਿੱਛਾਂ ਦੇ ਟਾਹਣ ਟੁੱਟ ਕੇ ਉਨ੍ਹਾਂ ਦੀਆਂ ਗੰਢਾਂ ਗਲ ਕੇ ਕਈ ਵੇਰ ਖੁਡਾਂ ਪੈ ਜਾਂਦੀਆਂ ਹਨ, ਜਿਥੇ ਪੰਛੀ ਆਸਰਾ ਲੈਂਦੇ ਹਨ, ਇਨ੍ਹਾਂ ਖੁਡਾਂ ਨੂੰ ਖੋੜ ਕਹਿੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8039,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੇਡਾ

ਖੇਡਾ. ਸੰਗ੍ਯਾ—ਖੇਡ ਦਾ ਅਖਾੜਾ. ਰੰਗਭੂਮਿ ਅਤੇ ਖੇਡਣ (ਬਾਜ਼ੀ ਪਾਉਣ ਆਦਿ) ਦਾ ਭਾਵ. “ਇਕ ਦਿਨ ਖੇਡਾ ਪਾਵਨ ਕੀਨ.” (ਗੁਪ੍ਰਸੂ) ੨ ਖੇਮਕਰਨ (ਜਿਲਾ ਲਹੌਰ) ਦਾ ਵਸਨੀਕ ਇੱਕ ਦੁਰਗਾ ਭਗਤ ਬ੍ਰਾਹਮਣ , ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨੰਨ ਸੇਵਕ ਹੋਇਆ, ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ। ੩ ਬਹੁਜਾਈ ਖਤ੍ਰੀਆਂ ਦਾ ਇੱਕ ਗੋਤ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8045,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੋੜਾ

ਖੋੜਾ. ਸੰ. षोढा —੄੷ਢਾ. ਵ੍ਯ—ਛੀ ਪ੍ਰਕਾਰ. ਛੀ ਤਰਾਂ ਨਾਲ । ੨ ਮਰਾ—ਸੰਗ੍ਯਾ—ਪਾਬੰਦੀ. ਬੰਧਨ. ਨਿਯਮ. “ਤੀਨ ਖੋੜਾ ਨਿਤ ਕਾਲ ਸਾਰੈ.” (ਸ੍ਰੀ ਮ: ੧) ਤਿੰਨ ਬੰਧਨਾਂ ਵਿੱਚ ਨਿੱਤ ਸਮਾਂ ਵਿਤਾਉਂਦਾ ਹੈ. ਤ੍ਰਿਕਾਲ—ਸੰਧ੍ਯਾ ਅਥਵਾ ਮਨ ਵਾਣੀ ਕਰਮ ਕਰਕੇ ਸ਼ੁਭ ਕਰਮਾਂ ਦਾ ਪਾਲਨ. ਦੇਖੋ, ਬੀਸ ਸਪਤਾਹਰੋ. ਬਾਸਰੋ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8045,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੜਾ

ਖੜਾ. ਵਿ—ਖਲੋਤਾ. “ਖੜਾ ਪੁਕਾਰੈ ਪਾਤਣੀ.” (ਸ. ਫਰੀਦ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8050,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੂੰਡਾ

ਖੂੰਡਾ. ਵਿ—ਕੁੰਠਿਤ. ਮੁੜਿਆ ਹੋਇਆ. ਖ਼ਮਦਾਰ। ੨ ਸੰਗ੍ਯਾ—ਐਸਾ ਸੋਟਾ , ਜਿਸ ਦਾ ਸਿਰ ਖ਼ਮਦਾਰ ਹੈ. ਕੁੰਠਿਤ ਸਿਰ ਵਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8069,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੇੜਾ

ਖੇੜਾ. ਸੰ. ਖੇਟ. ਸੰਗ੍ਯਾ—ਪਿੰਡ. ਗ੍ਰਾਮ. “ਪ੍ਰਿਥਮੇ ਬਸਿਆ ਸਤ ਕਾ ਖੇੜਾ.” (ਰਾਮ ਮ: ੫) “ਭੱਠ ਖੇੜਿਆਂ ਦਾ ਰਹਿਣਾ.” (ਹਜਾਰੇ ੧੦) ੨ ਭਾਵ—ਦੇਹ. ਸ਼ਰੀਰ। ੩ ਇੱਕ ਗੋਤ. ਦੇਖੋ, ਹੀਰ । ੪ ਖਿੜਨ ਦਾ ਭਾਵ. ਪ੍ਰਸੰਨਤਾ, ਜਿਵੇਂ—ਹਰ ਵੇਲੇ ਖੇੜਾ ਰਹਿਂਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8076,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੱਡਾ

ਖੱਡਾ [ਨਾਂਪੁ] ਉੱਖਲੀ, ਟੋਇਆ, ਡੂੰਘ; ਇੱਕ ਖੇਡ ਦਾ ਨਾਂ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8084,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੱਡਾ

ਖੱਡਾ (ਨਾਂ,ਪੁ) ਟੋਆ; ਨੀਵਾਂ ਥਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8088,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੱਡਾ

Pit (ਪਿੱਟ) ਖੱਡਾ: (i) ਸਤ੍ਹਾ ਤੇ ਕੰਮ ਕਰਦਿਆਂ ਧਰਤੀ ਤੇ ਇਕ ਡੂੰਘਾ ਟੋਆ ਜਿਸ ਰਾਹੀਂ ਖਣਿਜ ਜਾਂ ਹੋਰ ਤਰ੍ਹਾਂ ਦੇ ਪਦਾਰਥ ਜਿਵੇਂ ਚਿਕਨੀ ਮਿੱਟੀ, ਆਦਿ ਕੱਢੇ ਜਾਂਦੇ ਹਨ। (ii) ਕੋਲ ਖਣਿਜ ਜਾਂ ਉਸ ਨਾਲ ਹੋਰ ਸੰਯੋਗਤ ਪਦਾਰਥ ਜੋ ਖਾਣਾਂ ਵਿਚੋਂ ਨਿਕਲਦੇ ਹਨ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8088,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਖੁੱਡਾ

ਖੁੱਡਾ (ਨਾਂ,ਪੁ) ਕੁੱਕੜ ਕੁੱਕੜੀਆਂ ਆਦਿ ਦੇ ਤਾੜਨ ਲਈ ਬਣਾਇਆ ਦੜਬਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8117,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੂੰਡਾ

ਖੂੰਡਾ (ਨਾਂ,ਪੁ) ਖ਼ਮਦਾਰ ਸਿਰੇ ਵਾਲਾ ਬਾਂਸ ਦਾ ਸੋਟਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8117,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੂੰਡਾ

ਖੂੰਡਾ [ਨਾਂਪੁ] ਲੱਕੜ ਦੀ ਡਾਂਗ ਜੋ ਇੱਕ ਸਿਰੇ ਤੋਂ ਮੁੜੀ ਹੁੰਦੀ ਹੈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8117,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੰਡਾ

ਖੰਡਾ. ਦੋਧਾਰਾ ਖੜਗ. ਦੋਹਾਂ ਪਾਸਿਆਂ ਤੋਂ ਖੰਡਨ ਕਰਨ ਵਾਲਾ ਸ਼ਸਤ੍ਰ.1 “ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ.” (ਕਲਕੀ) ਦੇਖੋ, ਸਸਤ੍ਰ। ੨ ਮਾਇਆ , ਜੋ ਖੰਡ (ਦ੍ਵੰਦ ਪਦਾਰਥ) ਰਚਣ ਵਾਲੀ ਹੈ. “ਖੰਡਾ ਪ੍ਰਿਥਮੈ ਸਾਜਕੈ ਜਿਨਿ ਸਭ ਸੰਸਾਰ ਉਪਾਯਾ.” (ਚੰਡੀ ੩)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8125,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੇੜਾ

ਖੇੜਾ [ਨਾਂਪੁ] ਖ਼ੁਸ਼ੀ, ਆਭਾ, ਚਿਹਰੇ ਦੀ ਰੌਣਕ , ਪ੍ਰਸੰਨਤਾ; ਪਿੰਡ ਵਿੱਚ ਵੱਡ-ਵਡੇਰਿਆਂ ਦੀ ਪੂਜਾ ਲਈ ਬਣਾਇਆ ਥੜ੍ਹਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8148,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੇੜਾ

ਖੇੜਾ (ਨਾਂ,ਪੁ) ਪਿੰਡ ਦਾ ਮੁੱਢ ਬੰਨ੍ਹਣ ਸਮੇਂ ਇੱਟਾਂ ਆਦਿ ਦਾ ਬਣਾਇਆ ਪੂਜਨੀਕ ਚਬੂਤਰਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8152,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੰਡਾ

ਖੰਡਾ 1 [ਨਾਂਪੁ] ਸਿੱਧੀ ਦੁਧਾਰੀ ਤਲਵਾਰ, ਦੁਧਾਰਾ 2 [ਨਾਂਪੁ] (ਮਲ) ਇੱਕ ਨਦੀਨ, ਇੱਕ ਚਾਰਾ , ਪੀਲ਼ੇ ਫੁੱਲਾਂ ਵਾਲ਼ਾ ਬੂਟਾ , ਸੇਂਜੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8269,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੰਡਾ

ਖੰਡਾ (ਨਾਂ,ਪੁ) ਸਿੱਧੇ ਫਲ ਵਾਲਾ ਦੋ ਧਾਰਾ ਖੜਗ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8273,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ