ਲਾਗ–ਇਨ/ਨਵਾਂ ਖਾਤਾ |
+
-
 
ਖੇਦ

ੇਦ (ਸੰ.। ਸੰਸਕ੍ਰਿਤ) ਕਸ਼ਟ, ਦੁਖ। ਯਥਾ-‘ਖੇਦ ਮਿਟੇ ਸਾਧੂ ਮਿਲਤ’। ਤਥਾ-‘ਖੇਦੁ ਭਇਓ ਬੇਗਾਰੀ ਨਿਆਈ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4771,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੋਂਦ

ਖੋਂਦ (ਸੰ.। ਪੰਜਾਬੀ*) ੧. ਕੰਮੋਂ ਹਟਾ ਕੇ ਪਸ਼ੂ ਨੂੰ ਕਿੱਲੇ ਬੰਨ੍ਹ ਕੇ ਛੋਲੀਆ ਆਦਿ ਤਾਕਤ ਵਾਲੇ ਭੋਜਨ ਖਵਾਉਣੇ, ਇਸ ਨੂੰ ਖੋਦੇ ਪਾਉਣਾ ਕਹਿੰਦੇ ਹਨ। ਐਸਾ ਪਸ਼ੂ ਜਦ ਖੋਦੋਂ ਕੱਢੋ ਤਦ ਬੜਾ ਮਸਤ ਅਰ ਤਕੜਾ ਹੁੰਦਾ ਹੈ। ਯਥਾ-‘ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ’। ਭਾਵ ਸੰਸਾਰ ਤੋਂ ਉਲਟਕੇ ਜੀਵਨ ਮੁਕਤੀ ਪਾ ਲਈ ਉਹ ਕੈਸੀ ਹੈ ਜੈਸੀ ਖੋਂਦ ਦੀ ਮਸਤੀ ਹੁੰਦੀ ਹੈ, ਤਤ ਇਹ ਕਿ ਬ੍ਰਹਮਾਨੰਦ ਵਿਖੇ ਮਗਨ ਹੋਏ।

੨. (ਸੰਪ੍ਰਦਾ) ਪਿਆਲਾ। ਖੋਂਦ ਖੁਮਾਰੀ ਦਾ ਅਰਥ ਪਿਆਲੇ ਦੀ ਮਸਤੀ ਕਰਦੇ ਹਨ।

੩. (ਕ੍ਰਿ.। ਸੰਸਕ੍ਰਿਤ ਖ਼ੁਦ ਧਾਤੂ ਤੋਂ ਖਨਨਂ। ਹਿੰਦੀ ਖੋਦਨਾ) ਪੁਟਣਾ। ਯਥਾ-‘ਬਸੁਧਾ ਖੋਦਿ ਕਰਹਿ ਦੁਇ ਚੂਲੇੑ ’।

----------

* ਖੋਦ ਪੰਜਾਬੀ ਦਾ ਪਦ ਹੈ ਇਸ ਨੂੰ ਵਰਤਿਆ ਕਬੀਰ ਜੀ ਨੇ ਹੈ ਜੋ ਪੂਰਬ ਦੇ ਰਹਿਣ ਵਾਲੇ ਸੇ, ਤਾਂਤੇ ਵਧੇਰੇ ਮੁਮਕਿਨ ਹੈ ਕਿ ਇਹ ਪਦ ਹਿੰਦੀ ਦਾ -ਖੰਦ- ਪਦ ਹੋਵੇ। ਖੁੰਦ ਦੇ ਅਰਥ ਹਨ ਕਿਸੇ ਤ੍ਰਿੱਖੇ ਤੇ ਮਸਤ ਘੋੜੇ ਨੂੰ ਸਵਾਰ ਨੇ ਖੜਾ ਕਰਨਾ ਤੇ ਉਸ ਨੇ ਮੂਲੋਂ ਖੜੇ ਨਾ ਹੋਣਾ ਪਰ ਥੋੜੀ ਜੇਹੀ ਥਾਂ ਵਿਚ ਪੈਰ ਚੁਕਦੇ ਰਖਦੇ, ਵਧਦੇ ਹਟਦੇ, ਘੁੰਮਦੇ ਸਿਧੇ ਹੁੰਦੇ ਰਹਿਣਾ, ਇਸ ਨੂੰ ਖੁੰਦ ਕਹਿੰਦੇ ਹਨ। ਇਹ -ਖੁੰਦ- ਉਸ ਘੋੜੇ ਦੀ ਮਸਤੀ ਚੰਚਲਤਾਈ ਤੇ ਭਰੇ ਬਲ ਵਾਲੇ ਹੋਣ ਦਾ ਚਿੰਨ੍ਹ ਹੁੰਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4771,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੋਂਦ

ਖੋਂਦ. ਸੰ. क्षौद्र —੖੸ਦ੍ਰ. ਦਾਖ ਦਾ ਰਸ । ੨ ਅੰਗੂਰੀ ਸ਼ਰਾਬ. “ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ.” (ਕੇਦਾ ਕਬੀਰ) ੩ ਸ਼ਹਿਦ. ਮਧੁ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4776,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੂਦ

ਖੂਦ. ਫ਼ਾ ਖ਼ੂਦ. ਧਾਤੁ ਦੀ ਪੇਟੀ । ੨ ਫੌਲਾਦੀ ਪੇਟੀ. “ਪਾਖਰ ਚਿਲਤਹ ਖੂਦ.” (ਸਲੋਹ) ੩ ਦੇਖੋ, ਖਵੀਦ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4776,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖਦ

ਖਦ. ਸੰ. खद्. ਧਾ—ਖਾਣਾ—ਮਾਰਨਾ—ਸੰਤਾਪ ਦੇਣਾ—੡੎ਥਰ (ਕਾਇਮ) ਰਹਿਣਾ—ਢਕਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4778,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੇਦ

ਖੇਦ. ਦੇਖੋ, ਖਿਦ। ੨ ਸੰਗ੍ਯਾ—ਦੁੱਖ. “ਖੇਦ ਮਿਟੇ ਸਾਧੂ ਮਿਲਤ.” (ਬਾਵਨ) ੩ ਸ਼ੋਕ। ੪ ਘਬਰਾਹਟ। ੫ ਦੇਖੋ, ਖੇਦਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4779,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖ਼ੋਦ

ਖ਼ੋਦ 1 [ਨਾਂਪੁ] ਲੋਹੇ ਦਾ ਟੋਪ 2 [ਨਾਂਇ] ਘੋੜਿਆਂ ਨੂੰ ਖੁਆਉਣ ਵਾਲ਼ਾ ਹਰੀ ਕਣਕ ਅਤੇ ਜੌਆਂ ਦਾ ਚਾਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4797,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੇਦ

ਖੇਦ 1 [ਨਾਂਪੁ] ਅਫ਼ਸੋਸ, ਸ਼ੋਕ, ਦੁੱਖ; ਸਦਮਾ 2 [ਨਾਂਇ] ਕਿਸਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4799,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੋਦ

ਖੋਦ. ਦੇਖੋ, ਖੋਦਨਾ। ੨ ਦੇਖੋ, ਖਵੀਦ। ੩ ਦੇਖੋ, ਖੋਂਦ। ੪ ਫ਼ਾ ਸੰਗ੍ਯਾ—ਲੋਹੇ ਦਾ ਟੋਪ. ਖੋਲ. ਸ਼ਿਰਤ੍ਰਾਣ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4842,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖ਼ੁਦ

ਖ਼ੁਦ. ਫ਼ਾ ਵ੍ਯ—ਆਪ. ਸ੍ਵਯੰ. “ਖੁਦ ਖਸਮ ਬਡਾ ਅਤੋਲ.” (ਤਿਲੰ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4842,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖ਼ੁਦ

ਖ਼ੁਦ [ਪੜ] ਆਪ, ਸ੍ਵੈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5045,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੋਦ

ਖੋਦ (ਨਾਂ,ਇ) ਤੇਜ਼ ਤੋਰਨ ਲਈ ਪਸ਼ੂ ਨੂੰ ਮਾਰੀ ਸੋਟੀ ਦੀ ਹੁੱਝ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5058,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ