ਖੋਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਈ ( ਨਾਂ , ਇ ) ਕਮਾਦ ਤੋਂ ਲੱਥੇ ਸੁੱਕੇ ਪੱਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੋਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਈ . ਗਵਾਈ. “ ਖੋਈ ਹਉ.” ( ਬਿਲਾ ਮ : ੫ ) ੨ ਖ਼ਤਮ ਕੀਤੀ. ਮੁਕਾਈ. “ ਲਿਖਦਿਆ ਲਿਖਦਿਆ ਕਾਗਦ ਮਸੁ ਖੋਈ.” ( ਮਾਝ ਅ : ਮ : ੩ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੋਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੋ ( ਕ੍ਰਿ. । ਦੇਖੋ , ਖੋਇਓ ) ਗਵਾਈ । ਯਥਾ-‘ ਅਭਿਮਾਨੁ ਖੋਇ ਖੋਇ ਖੋਇ ਖੋਈ’ ਅਹੰਕਾਰ ਦੀ ਜੋ ਖੋ ਸੀ ( ਉਸ ) ਖੋ ਨੂੰ ਗਵਾ ਦਿਤਾ ।               ਦੇਖੋ , ‘ ਖੋਇ ਖੋਇ ਖੋਇ ਖੋਈ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖੋਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੋਈ : ਕਾਉਂਟੀ – ਇਹ ਉੱਤਰ-ਪੱਛਮੀ ਈਰਾਨ ਦੇ ਆਜ਼ਰਬਾਈਜਾਨ ਪ੍ਰਾਂਤ ਦੀ ਇਕ ਕਾਉਂਟੀ ਹੈ ਜੋ ਝੀਲ ਉਰਮੀਆਂ ਅਤੇ ਦਰਿਆ ਐਰਾਸ ਵਿਚਕਾਰ ਸਥਿਤ ਹੈ । ਇਹ ਲਗਭਗ 40 ਕਿ. ਮੀ. ਲੰਮੀ ਅਤੇ 13 ਤੋਂ 29 ਕਿ. ਮੀ. ਚੌੜੀ ਹੈ ।

ਇਸ ਵਿਚ ਜਲ-ਨਿਕਾਸ ਅਤੇ ਸਿੰਜਾਈ ਦਾ ਬਹੁਤ ਚੰਗਾ ਪ੍ਰਬੰਧ ਹੈ । ਇਸ ਵਿਚ ਬਹੁਤ ਖ਼ੂਬਸੂਰਤ ਪਿੰਡ ਹਨ । ਇਥੋਂ ਦੀਆ ਮੁੱਖ ਫ਼ਸਲਾਂ ਕਣਕ , ਜੌ ਝੋਨਾ , ਕਪਾਹ ਅਤੇ ਤੰਬਾਕੂ ਹਨ । ਆਸ ਪਾਸ ਦੀਆਂ ਪਹਾੜੀਆਂ ਬ੍ਰਿਛ ਰਹਿਤ ਹਨ । ਇਥੇ ਇਮਾਰਤੀ ਲੱਕੜੀ ਬਹੁਤ ਘੱਟ ਮਿਲਦੀ ਹੈ ।

ਆਬਾਦੀ – 1 , 88 , 274 ( 1976 )

ਹ. ਪੁ. – ਐਨ. ਬ੍ਰਿ. ਮਾ. 5 : 796


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਖੋਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੋਈ : ਸ਼ਹਿਰਉੱਤਰ – ਪੱਛਮੀ ਈਰਾਨ ਦੇ ਪੱਛਮੀ ਆਜ਼ਾਰ-ਬਾਈਜਾਨ ਪ੍ਰਾਂਤ ਦੀ ਕਾਉਂਟੀ ਖੋਈ ਦਾ ਸ਼ਹਿਰ ਹੈ । ਜੋ ਤਬਰੇਜ਼ ਦੇ ਉੱਤਰ ਪੱਛਮ ਵਿਚ ਲਗਭਗ 146 ਕਿ. ਮੀ. ਦੀ ਦੂਰੀ ਤੇ ਸਥਿਤ ਹੈ । ਇਹ ਸਥਾਨ ਲਗਭਗ 915 ਮੀ. ਦੀ ਉਚਾਈ ਤੇ ਹੈ ਅਤੇ ਈਰਾਨ ਦਾ ਸਭ ਤੋਂ ਚੰਗੇ ਢੰਗ ਨਾਲ ਉਸਾਰਿਆ ਸ਼ਹਿਰ ਮੰਨਿਆ ਜਾਂਦਾ ਹੈ ।

ਇਸ ਸ਼ਹਿਰ ਦੀਆਂ ਗਲੀਆਂ ਚੌੜੀਆਂ ਅਤੇ ਵਿਉਂਤਬੱਧ ਹਨ ਜਿਨ੍ਹਾਂ ਦੇ ਦੋਵੇਂ ਪਾਸੇ ਬੈਂਤ ਦੇ ਬੂਟੇ ਲੱਗੇ ਹੋਏ ਹਨ ਜਿਹੜੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ । ਕਈ ਨਦੀਆਂ ਸ਼ਹਿਰ ਵਿਚੋਂ ਲੰਘਦੀਆਂ ਹਨ ।

ਤੁਰਕੀ ਅਤੇ ਰੂਸ ਦੇ ਵਿਚਕਾਰ ਸਥਿਤ ਹੋਣ ਕਰਕੇ , ਇਸ ਸ਼ਹਿਰ ਦੀ ਕਾਫ਼ੀ ਫ਼ੌਜੀ ਮਹੱਤਤਾ ਹੈ । 19ਵੀਂ ਸਦੀ ਦੇ  ਮੁੱਢ ਵਿਚ , ਫ਼ਰਾਂਸੀਸੀ ਇੰਜੀਨੀਅਰ ਦੀ ਨਿਗਰਾਨੀ ਅਧੀਨ ਇਸ ਸ਼ਹਿਰ ਦੀ ਕਿਲੇਬੰਦੀ ਕੀਤੀ ਗਈ ਅਤੇ ਇਸ ਸ਼ਹਿਰ ਨੂੰ ਈਰਾਨ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾ ਦਿੱਤਾ ਗਿਆ । ਪਿਛੋਂ ਇਹ ਕਿਲੇਬੰਦੀ ਤੋਂੜ ਦਿੱਤੀ ਗਈ । ਵਪਾਰਕ ਪੱਖੋਂ ਵੀ ਇਹ ਸ਼ਹਿਰ ਸਭ ਤੋਂ ਅੱਗੇ ਰਿਹਾ ਹੈ ।

ਆਬਾਦੀ – 81 , 345 ( 1976 )

38º 37' ਉ. ਵਿਥ.; 45º 15' ਪੂ. ਲੰਬ.

ਹ. ਪੁ. ਐਨ ਬ੍ਰਿ. 13 : 332 , ਐਨ ਬ੍ਰਿ. ਮਾ. 5 : 796


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.