ਖੱਚਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਚਰ ( ਨਾਂ , ਪੁ , ਇ ) ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਇਆ ਨਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਚਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਚਰ [ ਨਾਂਇ ] ਗਧੇ ਅਤੇ ਘੋੜੀ ਦੇ ਮੇਲ਼ ਤੋਂ ਪੈਦਾ ਹੋਣ ਵਾਲ਼ਾ ਪਸ਼ੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਚਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਚਰ . ਸੰਗ੍ਯਾ— ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਈ ਇੱਕ ਨਸਲ. ਸੰ. ਅਸ਼੍ਵਤਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੱਚਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੱਚਰ : ਇਸ ਨੂੰ ਅਸਤਰ ਵੀ ਕਹਿੰਦੇ ਹਨ । ਇਹ ਇਕ ਦੋਗਲਾ ਪ੍ਰਾਣੀ ਹੈ ਜਿਹੜਾ ਖੋਤੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੁੰਦਾ ਹੈ । ਜੇ ਖੋਤੀ ਅਤੇ ਘੋੜੇ ਦਾ ਮੇਲ ਕਰਵਾਇਆ ਜਾਵੇ ਤਾਂ ਇਸ ਤੋਂ ਪੈਦਾ ਹੋਇਅ ਬੱਚਾ ਖੱਚਰ ਤੋਂ ਛੋਟਾ ਹੁੰਦਾ ਹੈ । ਲਗਭਗ 3 , 000 ਸਾਲ ਤੋਂ ਹੀ ਏਸ਼ੀਆ ਮਾਈਨਰ ਵਿਚ ਖੱਚਰਾਂ ਨੂੰ ਭਾਰ ਢੋਣ ਲਈ ਵਰਤਿਆ ਜਾਂਦਾ ਰਿਹਾ ਹੈ । ਬਹੁਤ ਜ਼ਿਆਦਾ ਕਠਿਨਾਈਆਂ ਸਹਿ ਸਕਣ ਦੇ ਯੋਗ ਹੋਣ ਕਰਕੇ ਅੱਜਕੱਲ੍ਹ ਵੀ ਖੱਚਰਾਂ ਨੂੰ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਵਰਤਿਆ ਜਾਂਦਾ ਹੈ । ਖੱਚਰ ਆਮ ਤੌਰ ਤੇ ਬਾਂਝ ਹੁੰਦੇ ਹਨ ।

                  ਇਸ ਦਾ ਕੱਦ , ਚਮੜੀ ਦੀ ਇਕਸਾਰਤਾ , ਗਰਦਨ ਤੇ ਪੁੱਠ ਦੀ ਬਣਾਵਟ ਘੋੜੇ ਨਾਲ ਮਿਲਦੀ ਜੁਲਦੀ ਹੈ । ਛੋਟਾ ਤੋਂ ਮੋਟਾ ਸਿਰ , ਲੰਮੇ ਕੰਨ , ਪਤਲੀਆਂ ਲੱਤਾਂ , ਛੋਟੇ ਖੁਰ ਅਤੇ ਧੌਣ ਦੇ ਛੋਟੇ ਵਾਲ ਖੋਤੇ ਨਾਲ ਮਿਲਦੇ ਹਨ । ਇਸ ਦੀ ਚਮੜੀ ਦਾ ਰੰਗ ਆਮ ਤੌਰ ਤੇ ਖਾਕੀ ਜਿਹਾ ਹੁੰਦਾ ਹੈ । ਸਭ ਤੋਂ ਵੱਡੇ ਖੱਚਰ ਦਾ ਕੱਦ ਤਕਰੀਬਨ 160-175 ਸੈਂ. ਮੀ. ਅਤੇ ਭਾਰ 550-700 ਕਿ. ਗ੍ਰਾਤ ਤੱਕ ਹੁੰਦਾ ਹੈ , ਜਦੋਂ ਕਿ ਸਭ ਤੋਂ ਛੋਟੀਆਂ ਕਿਸਮਾਂ 120-160 ਸੈਂ. ਮੀ. ਉਚੀਆਂ ਅਤੇ 270-600 ਕਿ. ਗ੍ਰਾਮ ਤੱਕ ਭਾਰੀਆਂ ਹੁੰਦੀਆਂ ਹਨ ।

                  ਸਪੇਨ ਅਤੇ ਅਮਰੀਕਾ ਵਿਚ ਸਭ ਤੋਂ ਚੰਗੀ ਕਿਸਮ ਦੇ ਖੱਚਰ ਮਿਲਦੇ ਹਨ । ਇਸ ਤੋਂ ਬਾਅਦ ਫਿਰ ਪੁਰਤਗਾਲ ਅਤੇ ਇਟਲੀ ਦੀ ਵਾਰੀ ਆਉਂਦੀ ਹੈ ।

                  ਹ. ਪੁ.– ਐਨ. ਬ੍ਰਿ. ਮਾ. 6 : 90


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.