ਗਊ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਊ ( ਨਾਂ , ਇ ) ਗੋਕਾ ਚੌਪਾਇਆ ਥਣਧਾਰੀ ਪਸ਼ੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਊ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਊ [ ਨਾਂਇ ] ਇੱਕ ਦੁੱਧ ਦੇਣ ਵਾਲ਼ਾ ਪਸ਼ੂ , ਗਾਂ; ( ਲਾਖ ) ਗ਼ਰੀਬ; ਭੋਲ਼ਾ , ਸਾਊ , ਨੇਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਊ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਊ . ਸੰ. ਗੋ. ਗੌ. ਸੰਗ੍ਯਾ— ਬੈਲ । ੨ ਗਾਂ. ਦੇਖੋ , ਅੰ. Cow । ੩ ਭਾਵ— ਗਰੀਬ. ਨਿੰਮ੍ਰਤਾ ਵਾਲਾ. “ ਗਊ ਕਉ ਚਾਰੈ ਸਾਰਦੂਲ.” ( ਰਾਮ ਮ : ੫ ) ਮਹਾ ਹਿੰਸਕ ਆਦਮੀ , ਜੋ ਸਰਵਨਾਸ਼ ਕਰਨ ਨੂੰ ਤਿਆਰ ਰਹਿੰਦਾ ਸੀ , ਉਹ ਗਰੀਬ ਅਨਾਥਾਂ ਦੀ ਪਾਲਨਾ ਕਰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਊ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

( ਸੰ. । ਸੰਸਕ੍ਰਿਤ ਗੋ । ਪੰਜਾਬੀ ਗਊ ਗਾਂਹਿੰਦੀ ਗਾਇ , ਗਊ ) ਗਾਂ , ਗਊ । ਇਕ ਚੌਪਾਇਆ ਜੋ ਦੁਧ ਪਿਲਾਉਣ ਵਾਲੇ ਜੰਤੂਆਂ ਦੀ ਭਾਂਤ ਵਿਚੋਂ ਹੈ , ਜਿਸਦਾ ਦੁੱਧ ਮਨੁਖ ਦੇ ਪੀਣ ਲਈ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ । ਯਥਾ-‘ ਗਊ ਕਉ ਚਾਰੇ ਸਾਰਦੂਲੁ’ ( ਸ਼ੁਧ ਅਹੰਕਾਰ ਰੂਪ ) ਸ਼ੇਰ ( ਬੁਧੀ ਰੂਪੀ ) ਗਊ ਨੂੰ ( ਉਤਮ ਪਾਸੇ ) ਚਾਰਦਾ ਹੈ । ਇਸ ਤੋਂ ਅਗੇ ਲਿਖ੍ਯਾ ਹੈ-‘ ਕਉਡੀ ਕਾ ਲਖ ਹੂਆ ਮੂਲੁ ’ ਜੀਵ ਜੋ ਕਉਡੀ ਦਾ ਸੀ ਸਿਮਰਨ ਕਰਕੇ ਲੱਖਾਂ ਦਾ ਹੋ ਗਿਆ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.