ਗਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਲੀ . ਸੰਗ੍ਯਾ— ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. Alloy.“ ਸਿਰ ਧਰਿ ਤਲੀ ਗਲੀ ਮੋਰੀ ਆਉ.” ( ਸਵਾ ਮ : ੧ ) “ ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ? ” ( ਦੇਵ ਮ : ੪ ) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ— ਘੋੜਾਗਲੀ. ਛਾਂਗਲਾਗਲੀ , ਨਥੀਆਗਲੀ ਆਦਿ । ੨ ਵਿ— ਸੜੀ. ਤ੍ਰੱਕੀ. ਗਲਿਤ । ੩ ਗੱਲੀ. ਗੱਲਾਂ ਨਾਲ. ਬਾਤੋਂ ਸੇ. “ ਗਲੀ ਹੌ ਸੋਹਾਗਣਿ ਭੈਣੇ!” ( ਆਸਾ ਪਟੀ ਮ : ੧ ) “ ਗਲੀ ਸੈਲ ਉਠਾਵਤ ਚਾਹੈ.” ( ਟੋਡੀ ਮ : ੫ ) ੪ ਗਲੀਂ. ਗਲਾਂ ਵਿੱਚ. “ ਇਕਨਾ ਗਲੀ ਜੰਜੀਰੀਆ.” ( ਵਾਰ ਆਸਾ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਲੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Street _ਗਲੀ : ਉੱਤਰ ਪ੍ਰਦੇਸ਼ ਰਾਜ ਬਨਾਮ ਅੱਤਾ ਮੁਹੰਮਦ ( ਏ ਆਈ ਆਰ 1980 ਐਸ ਸੀ 1785 ) ਅਨੁਸਾਰ ਗਲੀ ਦਾ ਮਤਲਬ ਹੈ ਕੋਈ ਸੜਕ , ਪੁਲ , ਪਹਿਆ , ਭੋਂ , ਚੌਰਸ ਸ਼ਕਲ ਦੀ ਥਾਂ , ਅੰਨ੍ਹੀ ਗਲੀ ਜਿਥੋਂ ਲੋਕਾਂ ਨੂੰ ਜਾਂ ਲੋਕਾਂ ਦੇ ਕੁਝ ਹਿੱਸੇ ਨੂੰ ਗੁਜ਼ਰਨ ਦਾ ਅਧਿਕਾਰ ਹਾਸਲ ਹੁੰਦਾ ਹੈ । ਗਲੀ ਵਿਚ ਦੋਹਾਂ ਪਾਸਿਆਂ ਦੀ ਨਾਲੀਆਂ ਅਤੇ ਕਿਸੇ ਲਾਗਲੀ ਸੰਪਤੀ ਦੀਆਂ ਸੁਨਿਸਚਿਤ ਹੱਦਾਂ ਤਕ ਦੀ ਜ਼ਮੀਨ ਸ਼ਾਮਲ ਹੁੰਦੀ ਹੈ , ਭਾਵੇਂ ਉਸ ਦਾ ਕੁਝ ਹਿੱਸਾ ਛੱਡਿਆ ਹੋਇਆ ਹੋਵੇ ਜਾਂ ਉਸ ਤੇ ਬਣੀ ਕਿਸੇ ਇਮਾਰਤ ਦਾ ਬਰਾਂਡਾ ਵੀ ਆਉਂਦਾ ਹੋਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਗਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਲੀ ( ਅਧਿ. ਦੇਖੋ , ਗਲ ੨ ) ੧. ਬਾਤਾਂ ਨਾਲ , ਗੱਲਾਂ ਨਾਲ । ਯਥਾ-‘ ਗਲਂੀ ਸੁ ਸਜਣ ਵੀਹ ਇਕੁ ਢੂੰਡੇਦੀ ਨ ਲਹਾਂ ’ । ਗੱਲਾਂ ਨਾਲ ਤਾਂ ਸੱਜਣ ਵੀਹ ਅਰਥਾਤ ਬਹੁਤ ਹਨ , ਢੂੰਡਿਆਂ ਇਕ ਨਹੀਂ ਲਭਦਾ । ( ਈਸ਼੍ਵਰ ਦਾ ਖੋਜੀ ਵਿਰਲਾ ਹੈ ) । ਤਥਾ-‘ ਗਲੀ ਜੋਗੁ ਨ ਹੋਈ’ ਗਲਾਂ ਨਾਲ ਜੋਗ ਭਾਵ ਬਿਨਾਂ ਸਾਧਨਾਂ ਦੇ ਮਨ ਦਾ ਟਿਕਾਉ ਨਹੀਂ ਹੁੰਦਾ ।

੨. ( ਪੰਜਾਬੀ ਗਲ + ਈ ) ਗਲੇ ਵਿਚ । ਯਥਾ-‘ ਇਕਨਾ ਗਲੀਂ ਜੰਜੀਰ’ ।

੩. ਰਸਤਾ ।               ਦੇਖੋ , ‘ ਗਲਿਆ ੨.’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਲੀ ( Glee ) : ਇਹ ਇਕ ਅੰਗਮੇਜ਼ੀ ਗੀਤ ਹੈ ਜਿਸ ਨੂੰ ਤਿੰਨ ਜਾਂ ਚਾਰ ਆਦਮੀ ਵੱਖ ਵੱਖ ਆਵਜ਼ਾਂ ਦੁਆਰਾ ਗਾਉਂਦੇ ਹਨ , ਜਿਨ੍ਹਾਂ ਵਿਚ ਇਕ ਬਹੁਤ ਉੱਚੀ ਆਵਾਜ਼ ਕੱਢ ਸਕਣ ਵਾਲਾ ਗਾਇਕ ਵੀ ਸ਼ਾਮਲ ਹੁੰਦਾ ਹੈ । ਇਸ ਸੰਗੀਤਕ– ਰਚਨਾ ਵਿਚ ਵਿਰੋਧਮਈ ਭਾਵ ਵਾਲੇ ਕਈ ਛੋਟੇ ਛੋਟੇ ਭਾਗ ਹੁੰਦੇ ਹਨ ਜਿਨ੍ਹਾਂ ਵਿਚੋਂ ਹਰ ਇਕ ਆਪਣੇ ਆਪ ਵਿਚ ਸੰਪੂਰਨ ਹੁੰਦਾ ਹੈ । ਸੰਨ 1740 ਤੋਂ 1830 ਦੇ ਵਿਚਕਾਰ ‘ ਗਲੀ’ ਖੂਬ ਪ੍ਰਫੁੱਲਤ ਹੋਇਆ । ਇਹ ਸ਼ਬਦ ਕੁਝ ਹੱਦ ਤੱਕ 17ਵੀਂ ਅਤੇ 19ਵੀਂ  ਸਦੀ ਦੇ ਵਿਚਕਾਰ ਸਾਜ਼ਾਂ ਨਾਲ ਗਾਏ ਜਾਣ ਵਾਲੇ ਗੀਤ ਅੰਸ਼ਾਂ ਲਈ ਵੀ ਵਰਤਿਆ ਜਾਂਦਾ ਹੈ ।

‘ ਗਲੀ’ ਨਿਰੋਲ ਅੰਗਰੇਜ਼ੀ ਰੂਪ ਹੈ ਅਤੇ ਕਿਸੇ ਸਮੇਂ ਵਿਚ ਇਹ ਅੰਗਰੇਜ਼ੀ ਸੰਗੀਤਕ ਜੀਵਨ ਵਿਚ ਪ੍ਰਚਲਿਤ ‘ ਗਲੀ ਕਲੱਬਾਂ’ ਦੀ ਸੰਗੀਤ– ਨਾਟ ਭੰਡਾਰ ਸੂਚੀ ਦਾ ਵਡਮੁੱਲਾ ਭਾਗ ਹੁੰਦਾ ਸੀ । ਸੰਨ 1783 ਤੋਂ 1857 ਦਾ ‘ ਗਲੀ ਕਲੱਬ’ ਸਭ ਤੋਂ ਵੱਧ ਪ੍ਰਸਿੱਧ ਸੀ ।

  ‘ ਗਲੀ’ ਦੀਆਂ ਬਹੁਤ ਹੀ ਵਧੀਆ ਉਦਾਹਰਣਾਂ ਵਿਚੋਂ ਸੈਮੂਅਲ ਵੈੱਬ ਵੀ ਐਲਡਰ ( 1740– 1816 ) ਦੀ ‘ ਗਲੋਰੀਅਸ ਅਪੋਲੋ’ , ਟਾਮਸ ਫਾਰਬੀਜ਼ ਵਾਲੀਮਿਸਲੀ ( 1783– 1866 ) ਦੀ ‘ ਮਿਊਜ਼ਿਕ ਆਲ ਪਾਵਰਫੁਲ’ ਅਤੇ ਚਾਰਲਸ ਇਵਾਨਜ਼ ਦੀ ‘ ਗ੍ਰੇਟ– ਬੈੱਕਸ’ ਬਹੁਤ ਪ੍ਰਸਿੱਧ ਹਨ ।

ਹ.ਪੁ.– ਐਨ.ਬ੍ਰਿ.ਮਾ. 4 : 572


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.